More Punjabi Kahaniya  Posts
ਪਸੰਦ-ਨਾਪਸੰਦ ਕਰਨ ਦਾ ਹੱਕ


ਨਿੱਤ ਦਿਹਾੜੀ ਹੀ ਵੇਖਣ-ਵਿਖਾਉਣ ਦੀ ਚੱਕਰਾਂ ਤੋਂ ਤੰਗ ਆਈ ਨੇ ਕਾਲਰ ਆਈਡੀ ਤੋਂ ਨੰਬਰ ਪੜਿਆ ਅਤੇ ਅਗਲੇ ਦਿਨ ਵੇਖਣ ਆਉਣ ਵਾਲਿਆਂ ਦੇ ਘਰ ਨੰਬਰ ਮਿਲਾ ਦਿੱਤਾ!
ਕਿਸੇ ਨੇ ਅੱਗੋਂ ਫੋਨ ਚੁੱਕਿਆ ਤਾਂ ਸਿੱਧਾ ਪੁੱਛ ਲਿਆ…ਜੀ ਜਸਦੀਪ ਜੀ ਨਾਲ ਗੱਲ ਹੋ ਸਕਦੀ ਏ?

“ਹਾਂ ਜੀ ਮੈਂ ਜਸਦੀਪ..ਜਸਦੀਪ ਹੀ ਬੋਲ ਰਿਹਾ ਹਾਂ..ਪਰ ਤੁਸੀਂ ਕੌਣ”?

“ਜੀ ਮੈਂ ਨਵਪ੍ਰੀਤ..ਨਵਪ੍ਰੀਤ ਕੌਰ…ਤੁਸੀਂ ਕੱਲ ਮੈਨੂੰ ਮੇਰੇ ਘਰ ਵੇਖਣ ਆ ਰਹੇ ਓ..ਇਸਤੋਂ ਪਹਿਲਾਂ ਕੇ ਤੁਸੀਂ ਸਾਢੇ ਘਰੇ ਆ ਮੇਰੇ ਮਾਪਿਆਂ ਨੂੰ ਖੇਚਲ ਪਾਵੋ..ਕੁਝ ਗੱਲਾਂ ਫੋਨ ਤੇ ਹੀ ਦੱਸ ਦੇਣੀਆਂ ਜਰੂਰੀ ਸਮਝਦੀ ਹਾਂ”

“ਰੰਗ ਬਹੁਤ ਗੋਰਾ ਨਹੀਂ..ਬੱਸ ਕਣਕ-ਵੰਨਾ ਏ..ਕਦ ਪੰਜ ਫੁੱਟ ਦੋ ਇੰਚ..ਅਗਲੇ ਮਹੀਨੇ ਅਠਾਈਆਂ ਦੀ ਹੋ ਜਾਵਾਂਗੀ..ਡੀ.ਸੀ ਆਫਿਸ ਜੂਨੀਅਰ ਡਿਵੀਜਨ ਕਲਰਕ ਦੀ ਨੌਂ ਤੋਂ ਪੰਜ ਵਾਲੀ ਪੋਸਟ..ਬਾਈ ਹਜਾਰ ਤਨਖਾਹ ਏ..ਐੱਮ.ਏ ਪੰਜਾਬੀ..ਦਰਮਿਆਨਾ ਕਿਰਸਾਨੀ ਪਰਿਵਾਰ..ਦੋ ਨਿੱਕੀਆਂ ਭੈਣਾਂ..ਕੱਲ ਜਾਮਨੀ ਰੰਗ ਦੇ ਸੂਟ ਵਿਚ ਤਿੰਨ ਨੰਬਰ ਕਾਊਂਟਰ ਤੇ ਬੈਠੀ ਹੋਵਾਂਗੀ..
ਆ ਕੇ ਦੂਰੋਂ ਝਾਤੀ ਮਾਰ ਲੈਣਾ ਤੇ ਫੇਰ ਸਲਾਹ ਕਰ ਲੈਣੀ ਕੇ ਸਾਡੇ ਘਰੇ ਆਉਣਾ ਕੇ ਨਹੀਂ..ਤੁਹਾਡੇ ਜਾਣ ਮਗਰੋਂ ਤੁਹਾਡਾ ਜੁਆਬ ਉਡੀਕਦੇ ਮੇਰੇ ਮਾਪੇ ਹਰੇਕ ਐਰੇ-ਗੈਰੇ ਨੂੰ ਸਫਾਈਆਂ ਦਿੰਦੇ ਫਿਰਨ..ਇਹ ਮੈਥੋਂ ਸਹਿਣ ਨਹੀਂ ਹੁੰਦਾ”

“ਹਾਂ ਇੱਕ ਹੋਰ ਗੱਲ..ਅਵਵਲ ਤੇ ਮੈਨੂੰ ਪੱਕਾ ਪਤਾ ਕੇ ਏਨਾ ਕੁਝ ਸੁਣਨ ਮਗਰੋਂ ਤੁਸੀਂ ਕੱਲ ਆਵੋਗੇ ਹੀ ਨਹੀਂ..ਜੇ ਆ ਵੀ ਗਏ ਤੇ ਪਸੰਦ ਨਾਪਸੰਦ ਦੀਂ ਚੋਇਸ ਸਿਰਫ ਤੁਹਾਡੀ ਹੀ ਨਹੀਂ ਹੋਵੇਗੀ..ਦੋਵੇਂ ਧਿਰਾਂ ਨੂੰ ਫੈਸਲਾ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

3 Comments on “ਪਸੰਦ-ਨਾਪਸੰਦ ਕਰਨ ਦਾ ਹੱਕ”

  • bht vdiaaa lgi story waheguru chrdi klaa bakhshe

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)