ਸਵੈ-ਮਾਣ
ਉਚਾ ਲੰਮਾ ਕਦ..ਘੁੰਗਰਾਲੇ ਵਾਲ..ਗੋਰਾ ਚਿੱਟਾ ਰੰਗ..ਦਿਲਕਸ਼ ਅਦਾਵਾਂ..ਅਤੇ ਨਿੱਤ ਦਿਹਾੜੇ ਬਦਲ ਬਦਲ ਕੇ ਗਲ ਪਾਏ ਵੰਨ ਸੁਵੰਨੇ ਸੂਟ..!
ਇਸ ਸਭ ਕੁਝ ਦੇ ਹੁੰਦਿਆਂ ਉਹ ਜਾਣਦੀ ਸੀ ਕੇ ਉਹ ਸਭ ਨਾਲਦੀਆਂ ਤੋਂ ਸੋਹਣੀ ਏ!
ਮੈਨੂੰ ਉਸਤੋਂ ਵੀਹ ਮਿੰਟ ਪਹਿਲਾਂ ਛੁੱਟੀ ਹੋ ਜਾਇਆ ਕਰਦੀ..
ਕਿਲੋਮੀਟਰ ਦਾ ਪੈਂਡਾ ਤਹਿ ਕਰ ਮੈਂ ਉਚੇਚਾ ਉਸ ਪੰਚਰਾਂ ਵਾਲੀ ਦੁਕਾਨ ਤੇ ਆਣ ਬੈਠਿਆ ਕਰਦਾ..
ਉਸ ਨੂੰ ਪਤਾ ਸੀ ਕੇ ਮੈਂ ਉਸਨੂੰ ਵੇਖਣ ਲਈ ਹੀ ਓਥੇ ਬੈਠਾਂ ਹੁੰਦਾ..!
ਜਦੋਂ ਉਹ ਆਉਂਦੀ ਦਿਸ ਪੈਂਦੀ ਤਾਂ ਮੈਂ ਆਪਣਾ ਧਿਆਨ ਥੱਲੇ ਕਰ ਲਿਆ ਕਰਦਾ..ਦਿੱਲ ਦੀ ਧੜਕਣ ਵੱਧ ਜਾਇਆ ਕਰਦੀ..
ਮੈਨੂੰ ਓਥੇ ਬੈਠਾ ਵੇਖ ਓਹਨਾ ਸਾਰੀਆਂ ਵਿਚ ਖੁਸਰ ਫੁਸਰ ਸ਼ੁਰੂ ਹੋ ਜਾਇਆ ਕਰਦੀ..
ਫੇਰ ਜਦੋਂ ਕੋਲ ਆ ਜਾਂਦੀ ਤਾਂ ਮੈਂ ਬਹਾਨੇ ਜਿਹੇ ਨਾਲ ਆਪਣਾ ਸਿਰ ਉੱਪਰ ਨੂੰ ਚੁੱਕਦਾ..ਬਿੰਦ ਕੂ ਲਈ ਨਜਰਾਂ ਮਿਲਦੀਆਂ..ਤੇ ਫੇਰ ਉਹ ਨਾਲਦੀਆਂ ਨਾਲ ਹੱਸਦੀ ਹੋਈ ਅੱਖੋਂ ਓਹਲੇ ਹੋ ਜਾਂਦੀ..!
ਮਗਰੋਂ ਮੈਨੂੰ ਇੰਝ ਲੱਗਦਾ ਜਿੱਦਾਂ ਮੇਰਾ ਪੂਰਾ ਦਿਨ ਲੇਖੇ ਲੱਗ ਗਿਆ ਹੋਵੇ..!
ਉਹ ਕਈ ਵਾਰ ਮੈਨੂੰ ਬਿਨਾ ਵੇਖਿਆਂ ਹੀ ਅਗਾਂਹ ਲੱਗ ਜਾਇਆ ਕਰਦੀ..
ਫੇਰ ਮੈਨੂੰ ਲੱਗਦਾ ਸ਼ਾਇਦ ਮੇਰੀ ਪੱਗ ਵਿਚ ਹੀ ਕੋਈ ਨੁਕਸ ਹੋਣਾ..ਕਦੀ ਮਹਿਸੂਸ ਹੁੰਦਾ ਪੇਂਟ ਬੁਸ਼ਰ੍ਟ ਚੰਗੀ ਤਰਾਂ ਪ੍ਰੈੱਸ ਨਹੀਂ ਹੋਈ ਹੋਣੀ..ਤਾਂ ਹੀ ਸ਼ਾਇਦ..!
ਫੇਰ ਅਗਲੇ ਦਿਨ ਮੈਂ ਹੋਰ ਧਿਆਨ ਨਾਲ ਪੇਚਾਂ ਵਾਲੀ ਪੱਗ ਬੰਨਦਾ..ਹੋਰ ਵੀ ਜਿਆਦਾ ਟੌਰ ਕੱਢਦਾ..!
ਉਸ ਦਿਨ ਵੀ ਜਦੋਂ ਉਹ ਤੁਰੀਆਂ ਆਉਂਦੀਆਂ ਦਿਸ ਪਈਆਂ ਤਾਂ ਮੈਂ ਪਿਛਲੇ ਸਾਈਕਲ ਦੇ ਟਾਇਰ ਦੀ ਹਵਾ ਕੱਢ ਵਾਲਵ ਵਾਲੀ ਰਬੜ ਨੂੰ ਟੋਹ ਕੇ ਵੇਖਣ ਜਾਚਣ ਲੱਗ ਪਿਆ..!
ਕੋਲ ਆਈਆਂ ਤਾਂ ਪਤਾ ਲੱਗਾ ਕੇ ਨਿੱਕੇ ਕਦ ਵਾਲੀ ਨੇ ਆਪਣਾ ਟੁੱਟਿਆ ਹੋਇਆ ਸੈਂਡਲ ਹੱਥ ਵਿਚ ਫੜਿਆ ਹੋਇਆ ਏ...
...
ਤੇ ਉਹ ਬਾਕੀ ਤਿੰਨਾਂ ਤੋਂ ਥੋੜਾ ਪੱਛੜ ਕੇ ਤੁਰ ਰਹੀ ਏ..!
ਫੇਰ ਵੇਖਿਆ ਕੇ ਉਹ ਕਾਹਲੀ ਤੁਰਨ ਦੀ ਕੋਸ਼ਿਸ਼ ਵਿਚ ਅੱਗੇ ਤੁਰੀਆਂ ਜਾਂਦੀਆਂ ਨੂੰ ਵਾਜ ਮਾਰਦੀ ਏ ਪਰ ਉਹ ਪਿੱਛੇ ਮੁੜ ਬਿੰਦ ਕੂ ਲਈ ਉਸ ਵੱਲ ਵੇਖਦੀਆਂ..ਫੇਰ ਉਸਦਾ ਮਜਾਕ ਜਿਹਾ ਉਡਾਉਂਦੀਆਂ ਹੋਈਆਂ ਹੋਰ ਤੇਜ ਹੋ ਜਾਂਦੀਆਂ..!
ਇਸ ਵਾਰ ਪਿੱਛੇ ਰਹਿ ਗਈ ਨੇ ਸ਼ਾਇਦ ਆਖਰੀ ਕੋਸ਼ਿਸ਼ ਕੀਤੀ..
ਉਸਨੇ ਦੂਜਾ ਸੈਂਡਲ ਵੀ ਲਾਹ ਕੇ ਹੱਥ ਵਿਚ ਫੜ ਲਿਆ ਤੇ ਨੰਗੇ ਪੈਰੀ ਹੀ ਓਹਨਾ ਵੱਲ ਨੂੰ ਸ਼ੂਟ ਵੱਟ ਲਈ..!
ਅਚਾਨਕ ਉਸਨੂੰ ਠੇਡਾ ਲੱਗਿਆ ਤੇ ਉਹ ਐਨ ਸੜਕ ਦੇ ਵਿਚਕਾਰ ਚੌਫਾਲ ਲੰਮੇ ਪੈ ਗਈ..!
ਅਗਾਂਹ ਤੁਰੀਆਂ ਜਾਂਦੀਆਂ ਨੇ ਇਸ ਵਾਰ ਮੁੜ ਕੇ ਵੇਖਿਆ..ਤੇ ਫੇਰ ਉਹ ਸਾਰੀਆਂ ਜ਼ੋਰ ਨਾਲ ਹੱਸਣ ਲੱਗ ਪਈਆਂ..ਘੁੰਗਰਾਲੇ ਵਾਲਾ ਵਾਲੀ ਹੁਣ ਸਭ ਤੋਂ ਜਿਆਦਾ ਹੱਸ ਰਹੀ ਸੀ..!
ਅਖੀਰ ਭੁੰਜੇ ਡਿੱਗੀ ਪਈ ਖੁਦ ਹੀ ਕੋਸ਼ਿਸ਼ ਕਰਦੀ ਏ..
ਪੈਰਾਂ ਸਿਰ ਹੋਈ..ਖਿਲਰੀਆਂ ਹੋਈਆਂ ਕਿਤਾਬਾਂ ਚੁੱਕਦੀ..ਫੇਰ ਆਪਣਾ ਸੂਟ ਝਾੜਦੀ ਹੋਈ ਦੂਰ ਤੁਰੀਆਂ ਜਾਂਦੀਆਂ ਵੱਲ ਇੱਕ ਵਾਰ ਨਜਰ ਭਰ ਕੇ ਵੇਖ ਕੁਝ ਸੋਚ ਆਪਣੀ ਕੁਦਰਤੀ ਸਪੀਡ ਨਾਲ ਰਵਾਂ-ਰਵੀ ਆਪਣੇ ਘਰ ਨੂੰ ਹੋ ਤੁਰਦੀ..!
ਇਹ ਸਾਰਾ ਕੁਝ ਸਾਮਣੇ ਵਾਪਰਦਾ ਵੇਖ ਅੱਜ ਪਹਿਲੀ ਵਾਰ ਉਹ ਮੈਨੂੰ ਬਿਲਕੁਲ ਵੀ ਸੋਹਣੀ ਨਹੀਂ ਸੀ ਲੱਗੀ..ਮੈਨੂੰ ਇੰਝ ਲੱਗਿਆ ਜਿੱਦਾਂ ਅੱਜ ਉਹ ਨਿੱਕੇ ਕਦ ਵਾਲੀ ਕੁੜੀ ਹੀ ਥੱਲੇ ਨਹੀਂ ਸੀ ਡਿੱਗੀ ਸਗੋਂ ਮੇਰਾ ਖੁਦ ਦਾ ਸਵੈ-ਮਾਣ ਵੀ ਭੁੰਜੇ ਆਣ ਡਿੱਗਾ ਸੀ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
——– ਬਾਗਾਂ ਦੇ ਰਾਖੇ ——– ਇੱਕ ਵਾਰੀ ਦੀ ਗੱਲ ਹੈ ਕਿ ਇੱਕ ਸੇਠ ਦਾ ਬਹੁਤ ਵੱਡਾ ਬਾਗ਼ ਸੀ। ਰਾਮੂ ਕਾਫੀ ਲੰਮੇ ਸਮੇਂ ਤੋਂ ਉਸ ਬਾਗ਼ ਵਿੱਚ ਕੰਮ ਕਰਦਾ ਆ ਰਿਹਾ ਸੀ। ਅਚਾਨਕ ਉਸ ਬਾਗ਼ ਵਿੱਚ ਇੱਕ ਭਿਆਨਕ ਬਿਮਾਰੀ ਫੈਲ ਗਈ, ਜਿਸ ਕਾਰਨ ਉਸ ਬਾਗ਼ ਦੇ ਅੱਧੇ ਫਲ਼ ਖਰਾਬ ਹੋ ਗਏ। Continue Reading »
ਅੱਜ ਸ਼ਰਾਧ ਵਾਲਾ ਦਿਨ ਕਰ ਕੇ ਪੰਮੀ ਵੇਲੇ ਨਾਲ ਹੀ ਉਠ ਕੇ ਰਸੋਈ ਦੇ ਕੰਮ ਕਾਰ ਤੇਜੀ ਨਾਲ ਕਰ ਰਹੀ ਸੀ, ਨਾਲੇ ਮੂੰਹ ਵਿਚ ਬੁੜ ਬੁੜ ਕਰ ਰਹੇ ਸੀ,ਇਨੇ ਨੂੰ ਉਸ ਦੀ ਸੱਸ ਨੇ ਕਿਹਾ ਕੀ ਉਸ ਨੂੰ ਰੋਟੀ ਦੇ ਦਵੇ ਉਸ ਨੇ ਦਵਾਈ ਖਾਣੀ ਹੈ ਤੇ ਨਾਲੇ ਨਾਉਣ ਲਈ Continue Reading »
ਬੇਸ਼ਕ ਸਵੇਰੇ ਜਲਦੀ ਤਿਆਰ ਹੋ ਸਰਕਾਰੀ ਹਸਪਤਾਲ ਪਹੁੰਚ ਗਏ, ਪਰ ਫਿਰ ਵੀ ਲਾਈਨ ਕਾਫ਼ੀ ਲੱਗੀ ਹੋਈ ਸੀ।ਅਮਨ ਵੱਲ ਵੇਖ ਮਨ ਚਿੰਤਤ ਜਿਹਾ ਹੋ ਗਿਆ, ਪਰ ਉਹ ਬਿਨਾਂ ਬੋਲੇ ਜਲਦੀ ਜਲਦੀ ਲਾਈਨ ਵਿੱਚ ਲੱਗ ਗਈ।ਅੱਧੇ ਘੰਟੇ ਤੋਂ ਉੱਪਰ ਹੋ ਗਿਆ, ਪਰ ਹਾਲੇ ਡਾਕਟਰ ਵੀ ਨਹੀਂ ਆਈ ਸੀ।ਮੈਂ ਥੋੜ੍ਹੀ ਦੂਰ ਖੜ੍ਹਾ ਰਿਹਾ।ਮੇਰਾ Continue Reading »
ਤਕਰੀਬਨ ਇੱਕ ਵਰ੍ਹੇ ਪਹਿਲਾਂ ਦੀ ਗੱਲ ਹੈਂ….ਜਦੋ ਮੈਂ ਸਕੂਲ ਤੇ ਕਾਲਜ਼ ਦੀ ਪੜ੍ਹਾਈ ਪੂਰੀ ਕਰ ਸਰਕਾਰੀ ਨੋਕਰੀ ਦੀ ਤਿਆਰੀ ਲਈ ਕੋਚਿੰਗ ਲੈਣੀ ਸ਼ੁਰੂ ਕੀਤੀ ਸੀ….ਵੱਖੋ ਵੱਖਰੇ ਲੋਕਾਂ ਵੱਲੋ ਅੱਡੋ ਅੱਡ ਸਲਾਹਾਂ…ਕਿਸੇ ਮੈਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਆਖਿਆ,ਕਿਸੇ ਸਟੈਨੋ ਦੀ ਤਿਆਰੀ ਲਈ ਮੱਤ ਦਿੱਤੀ….ਸੱਭਦੇ ਆਪੋ ਆਪਣੇ ਵਿਚਾਰ ਸਨ…ਖ਼ੈਰ ਮੈਂ ਸੱਭਦੀ Continue Reading »
ਹਰ ਇਕ ਦੀ ਜਿੰਦਗੀ ਚ ਬਹੁਤ ਸਾਰੀਆਂ ਚੰਗੀਆਂ ਤੇ ਮਾੜੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ , ਕੀ ਆਪਾਂ ਨੂੰ ਪਤਾ ,ਏ ਘਟਨਾਵਾਂ normal ਹਨ , ਜੋ ਹਰ 20 ਸਾਲ ਬਾਦ ਬਦਲ ਜਾਨ ਗਿਆ . ਜਿੰਦਗੀ ਚ ਸਿਰਫ ਦੋ ਸਟੇਜ ਏਦਾਂ ਦੀਆ .ਜਿਸ ਵਿਚ ਆਪਾ ਆਪਣਇਆ ਕੋਲੋਂ ਡਰ ਦੇ ਆ .ਬਚਪਨ ਵਿਚ ਬੱਚੇ Continue Reading »
ਮਿੰਨੀ ਕਹਾਣੀ ਸ਼ਿਕਾਇਤ ਅਾਹ ਤਾਂ ਕਮਾਲ ਹੀ ਹੋ ਗਈ, ਜਿੱਥੇ ਜਾਓ ਉੱਥੇ ਹੀ ਰਿਸ਼ਵਤ । ਸਾਲਾ! ਰਿਸ਼ਵਤ ਬਿਨਾਂ ਤਾਂ ਕੋਈ ਕੰਮ ਹੀ ਨਹੀਂ ਹੁੰਦਾ । ਮੰਗਲ ਸਿਉ ਨੂੰ ਆਪਣੇ ਆਪ ਨਾਲ ਗੱਲਾਂ ਕਰਦੇ ਜਾਂਦੇ ਨੂੰ ਨੰਬਰਦਾਰ ਨੇ ਪੁੱਛਿਆ , ਕੀ ਗੱਲ ਹੋ ਗਈ ਮੰਗਲ ਸਿਆਂ ! ਗੱਲ ਕੀ ਨੰਬਰਦਾਰਾਂ ਦੋ Continue Reading »
ਰੀਨਾ ਨੂੰ ਮਾਰਨਾ… ( ਕਹਾਣੀ) ਜਨਵਰੀ ਦਾ ਆਖੀਰ ਸੀ। ਪ੍ਰੀ-ਬੋਰਡ ਪ੍ਰੀਖਿਆ ਸ਼ੁਰੂ ਹੋਈ ਸੀ। ਪੇਪਰ ਵੰਡਿਆਂ ਨੂੰ ਪੰਦਰਾਂ ਕੁ ਮਿੰਟ ਹੋਏ ਸਨ। ਚਾਰੇ ਪਾਸੇ ਚੁੱਪ ਛਾਈ ਹੋਈ ਸੀ। ਅਚਾਨਕ ਇੱਕ ਚੀਕ ਵੱਜੀ ਅਤੇ ਬੈਂਚ ਡਿੱਗਣ ਦੀ ਅਵਾਜ਼ ਆਈ। ਬੱਚਿਆਂ ਵਿੱਚ ਹਫੜਾ ਦਫੜੀ ਮੱਚ ਗਈ। ਹਰਿੰਦਰ ਨੇ ਸਟਾਫ਼ ਰੂਮ ਵਿਚੋਂ ਬਾਹਰ Continue Reading »
ਰੱਬਾ ਚਾਹੇ ਦੋ-ਚਾਰ ਸਾਲ ਘੱਟ ਕਰਦੀ ਪਰ… ਮੇਰਾ ਇੱਕ ਪੁਰਾਣਾ ਦੋਸਤ ਗੰਗਾ ਰਾਮ,ਜਿਸਦੀ ਭਾਬੀ ਜੋ ਕਿ ਲਗਭਗ 46 ਕੁ ਸਾਲ ਦੀ ਹੋਵੇਗੀ ਜਿਸ ਦੇ ਪਿੱਤੇ ਦਾ ਆਪਰੇਸ਼ਨ ਅੱਜ ਤੋਂ ਲਗਭਗ ਪੰਦਰਾਂ ਕੁ ਸਾਲ ਪਹਿਲਾਂ ਹੋਇਆ ਸੀ ਪਰ ਮਾੜੀ ਕਿਸਮਤ ਨੂੰ 2020 ਚ ਉਸਦੇ ਤਿੰਨ-ਚਾਰ ਪੱਥਰੀਆਂ ਫਿਰ ਬਣ ਗਈਆਂ ਅਤੇ ਉਹ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)