ਤੀਜੀ ਰੋਟੀ
ਪਾਰਕ ਵਿਚ ਰੋਜ ਸ਼ਾਮ ਬਾਬਿਆਂ ਦੀ ਢਾਣੀ ਵਿਚ ਬੈਠਾ ਹੋਇਆ ਗੁਰਮੁਖ ਸਿੰਘ ਜਦੋਂ ਅਕਸਰ ਹੀ ਏਨੀ ਗੱਲ ਆਖ ਉੱਠਦਾ ਕੇ “ਹੇ ਸੱਚੇ-ਪਾਤਸ਼ਾਹ ਹਰੇਕ ਨੂੰ ਤੀਜੀ ਰੋਟੀ ਤੋਂ ਕਦੀ ਵਾਂਝਿਆਂ ਨਾ ਕਰੀਂ” ਤਾਂ ਚਾਰੇ ਪਾਸੇ ਹਾਸਾ ਜਿਹਾ ਪੈ ਜਾਇਆ ਕਰਦਾ..!
ਕੋਈ ਪੁੱਛਦਾ “ਕੀ ਗੱਲ ਗੁਰਮੁਖ ਸਿਆਂ ਘਰੋਂ ਸਿਰਫ ਦੋ ਹੀ ਮਿਲਦੀਆਂ ਨੇ”?
ਕੋਈ ਆਖਦਾ “ਤੀਜੀ ਖਾਣ ਸਾਡੇ ਵੱਲ ਆ ਜਾਇਆ ਕਰ”
ਕੋਈ ਸਵਾਲ ਕਰਦਾ ਇਹ ਤੀਜੀ ਰੋਟੀ ਦਾ ਚੱਕਰ ਅਖੀਰ ਹੈ ਕੀ ਏ..?
ਉਹ ਅੱਗੋਂ ਹੱਸ ਛੱਡਿਆ ਕਰਦਾ..!
ਉਸ ਦਿਨ ਵੀ ਅਜੇ ਮਹਿਫ਼ਿਲ ਜੰਮਣੀ ਸ਼ੁਰੂ ਹੀ ਹੋਈ ਸੀ ਕੇ ਹਰ ਪਾਸੇ ਸੰਨਾਟਾ ਜਿਹਾ ਛਾ ਗਿਆ..
ਮਹਿਫ਼ਿਲ ਦੀ ਸ਼ਾਨ ਨੁੱਕਰ ਵਾਲੀ ਕੋਠੀ ਵਾਲੇ ਖੰਨਾ ਸਾਬ ਓਲ੍ਡ ਏਜ ਹੋਮ ਵਿਚ ਭਰਤੀ ਹੋਣ ਜਾ ਰਹੇ ਸਨ..!
ਕਨੇਡੀਅਨ ਮੁੰਡੇ ਦਾ ਆਖਣਾ ਸੀ ਕੇ ਭਾਪਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ..!
ਫੇਰ ਕੁਝ ਘੜੀਆਂ ਦੀ ਸੁੰਨ-ਸਾਨ ਮਗਰੋਂ ਉਦਾਸ ਬੈਠੇ ਖੰਨਾ ਸਾਬ ਨੂੰ ਕਲਾਵੇ ਵਿਚ ਲੈਂਦੇ ਹੋਏ ਗੁਰਮੁਖ ਸਿੰਘ ਨੇ ਆਖਣਾ ਸ਼ੁਰੂ ਕੀਤਾ..ਆਜੋ ਦੋਸਤੋ ਅੱਜ ਤੁਹਾਨੂੰ ਆਪਣੀ “ਤੀਜੀ ਰੋਟੀ” ਦਾ ਰਾਜ ਦੱਸਦਾ ਹਾਂ..
“ਪਹਿਲੀ ਰੋਟੀ ਉਹ ਜਿਹੜੀ ਜੰਮਣ ਵਾਲੀ ਜਵਾਕ ਨੂੰ ਆਪਣੀ ਬੁੱਕਲ ਵਿਚ ਬਿਠਾ ਕੇ ਖਵਾਇਆ ਕਰਦੀ ਏ..ਉਸ ਨਾਲ ਢਿਡ੍ਹ ਤਾਂ ਭਰ ਜਾਂਦਾ ਪਰ ਜੀ ਕਰਦਾ ਕੇ...
...
ਅਜੇ ਹੋਰ ਖਾਈ ਜਾਈਏ..”
“ਦੂਜੀ ਉਹ ਜਿਹੜੀ ਨਾਲਦੀ ਵੱਲੋਂ ਵੇਲੇ ਹੋਏ ਪੇੜੇ ਨਾਲ ਬਣਾਈ ਜਾਂਦੀ ਏ..ਜਿਸ ਵਿੱਚ ਅੰਤਾਂ ਦਾ ਪਿਆਰ ਅਤੇ ਆਪਣਾ ਪਣ ਭਰਿਆ ਹੁੰਦਾ ਏ ਤੇ ਜਿਸ ਵਿਚੋਂ ਨਿੱਕਲੇ ਮੁੱਹਬਤ ਦੇ ਝਰਨੇ ਨਾਲ ਅਕਸਰ ਹੀ ਅੱਖਾਂ ਬੰਦ ਹੋ ਜਾਇਆ ਕਰਦੀਆਂ..”
“ਤੀਜੀ ਉਹ ਜਿਹੜੀ ਨੂੰਹ ਦੇ ਰੂਪ ਵਿਚ ਘਰੇ ਲਿਆਂਧੀ ਧੀ ਦੇ ਹੱਥਾਂ ਦੀ ਪੱਕੀ ਹੁੰਦੀ ਏ..ਜਿਸ ਵਿਚ ਸਵਾਦ ਵੀ ਹੁੰਦਾ..ਤਸੱਲੀ ਅਤੇ ਸਿਦਕ ਵੀ ਝਲਕਦਾ ਏ ਤੇ ਜਿਹੜੀ ਬੁਢਾਪੇ ਨੂੰ ਠੰਡੀ ਹਵਾ ਦੇ ਬੁੱਲੇ ਨਾਲ ਹਮੇਸ਼ਾਂ ਹੀ ਸ਼ਰਸ਼ਾਰ ਕਰ ਦਿਆ ਕਰਦੀ ਏ..”
ਤੇ ਚੋਥੀ ਉਹ ਹੁੰਦੀ ਜਿਹੜੀ ਤਨਖਾਹ ਤੇ ਰੱਖੀ ਨੌਕਰਾਣੀ ਵੱਲੋਂ ਕਾਹਲੀ ਕਾਹਲੀ ਗੁੰਨੇ ਹੋਏ ਕੱਚੇ-ਪੱਕੇ ਆਟੇ ਦੀ ਬਣਾਈ ਹੋਈ ਹੁੰਦੀ ਏ..ਜਿਸ ਵਿਚ ਨਾ ਤੇ ਸਵਾਦ ਹੀ ਹੁੰਦਾ ਤੇ ਨਾ ਹੀ ਸਿਦਕ..ਇਹ ਐਸੀ ਰੋਟੀ ਹੁੰਦੀ ਏ ਜਿਸਨੂੰ ਖਾਂਦਿਆਂ ਤੀਜੇ ਥਾਂ ਵਾਲੀ ਬੜੀ ਹੀ ਚੇਤੇ ਆਉਂਦੀ ਏ”
ਏਨੀ ਗੱਲ ਸੁਣਦਿਆਂ ਹੀ ਸਾਰਿਆਂ ਦੇ ਹੱਥ ਆਪਣੇ ਆਪ ਹੀ “ਤੀਜੀ ਰੋਟੀ” ਦੀ ਅਰਦਾਸ ਵਿਚ ਜੁੜ ਗਏ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਨੈਲਸਨ ਮੰਡੇਲਾ ਦੱਖਣੀ ਅਫ਼ਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ, ਇੱਕ ਦਿਨ ਉਹ ਆਪਣੇ ਸੁਰੱਖਿਆ ਮੁਲਾਜ਼ਮਾਂ ਨਾਲ ਭੋਜਨ ਖਾਣ ਲਈ ਰੈਸਟੋਰੈਂਟ ਗਿਆ। ਖਾਣੇ ਦਾ ਹੁਕਮ ਦਿੱਤਾ ਅਤੇ ਉਸ ਦੇ ਆਉਣ ਦੇ ਲਈ ਇੰਤਜ਼ਾਰ ਕਰਨ ਲੱਗੇ। ਉਸੇ ਸਮੇਂ, ਮੰਡੇਲਾ ਦੀ ਸੀਟ ਦੇ ਸਾਹਮਣੇ ਇਕ ਆਦਮੀ ਆਪਣੇ ਦੁਪਹਿਰ ਦੇ ਖਾਣੇ ਦੀ ਉਡੀਕ ਕਰ Continue Reading »
ਮੈਂ ਅਗਸਤ 2015 ਵਿੱਚ ਨਵੀਂ-ਨਵੀਂ ਪੰਜਾਬ ਤੋਂ ਅਮਰੀਕਾ ਆਈ ਸੀ. ਕੁਝ ਸਮਾਂ ਘਰ ਵਿੱਚ ਰਹਿਣ ਤੋਂ ਬਾਅਦ ਇੱਕ ਫੈਕਟਰੀ ਵਿੱਚ ਕੰਮ ਮਿਲ ਗਿਆ . ਮੈਂ ਕੰਮ ਤੇ ਜਾਣ ਲਈ ਪੰਜਾਬੀ ਸੂਟ ਪਾ ਲੈਂਦੀ ਸੀ. ਗੋਰੀਆਂ ਮੇਰੇ ਸੂਟ ਦੇਖ ਕੇ ਬਹੁਤ ਖ਼ੂਬ- ਬਹੁਤ ਖ਼ੂਬ ਕਰਦੀਆਂ ਰਹਿੰਦੀਆਂ ਸਨ . ਮੈਂ ਵੀ ਹੱਸ Continue Reading »
ਆਖਰੀ ਦਿਨਾਂ ਵਿਚ ਜਦੋਂ ਭਾਪਾ ਜੀ ਨੇ ਮੰਜਾਂ ਪੱਕਾ ਹੀ ਫੜ ਲਿਆ ਤਾਂ ਵੀ ਓਹਨਾ ਦੋਹਤੀ ਦੇ ਪਹਿਲੇ ਜਨਮ ਦਿਨ ਤੇ ਬੀਜੀ ਹੱਥ ਕਿੰਨਾ ਕੁਝ ਘੱਲਿਆ..ਖਿਡੌਣੇ,ਕਿਤਾਬਾਂ,ਬੂਟ ਅਤੇ ਕਿੰਨੇ ਸਾਰੇ ਲੀੜੇ ਲੱਤੇ! ਫੇਰ ਜਦੋਂ ਦੋਵੇਂ ਅੱਗੜ-ਪਿੱਛੜ ਹੀ ਚੜਾਈ ਕਰ ਗਏ ਤਾਂ ਅਸੀਂ ਫਲੈਟ ਵਿਚ ਸ਼ਿਫਟ ਹੋ ਗਏ..! ਓਥੇ ਆਸ ਪਾਸ ਰਹਿੰਦੇ Continue Reading »
ਓਹਨੀ ਦਿੰਨੀ ਮੈਂਨੂੰ ਕਈ ਵਾਰ ਪੱਠੇ ਵੱਢਣ ਮਗਰੋਂ ਸਿਰ ਤੇ ਪੰਡ ਚੁਕਾਉਣ ਵਾਲਾ ਕੋਈ ਨਾ ਮਿਲਿਆ ਕਰਦਾ.. ਮੈਂ ਕਿੰਨਾ ਚਿਰ ਕੋਲੋਂ ਲੰਘਦੀ ਸੜਕ ਤੇ ਆ ਕਿਸੇ ਲੰਘਦੇ ਆਉਂਦੇ ਨੂੰ ਉਡੀਕਦਾ ਰਹਿੰਦਾ.. ਉਹ ਕੋਈ ਪੰਜਾਹਾਂ ਕੂ ਵਰ੍ਹਿਆਂ ਦੀ ਮੇਰੀ ਮਾਂ ਦੀ ਉਮਰ ਦੀ ਹੋਵੇਗੀ..ਮੇਰੇ ਨਾਲ ਹੀ ਪੱਠਿਆਂ ਦਾ ਟੱਕ ਮੁੱਲ ਲਿਆ Continue Reading »
ਅੱਜ ਚਰਨੀ ਆਪਣੇ ਆਪ ਨੂੰ ਲੁੱਟੀ ਮਹਿਸੂਸ ਕਰ ਰਹੀ ਸੀ…..ਅੱਜ ਕੁਝ ਵੀ ਨਹੀਂ ਬਚਿਆ ਸੀ …..ਸਭ ਕੁਝ ਖ਼ਤਮ ਹੋ ਗਿਆ ਸੀ ….ਚਰਨੀ ਦੀ ਸੋਚ ਖੰਭ ਲਾ ਕੇ ਬੀਤੇ ਵਿੱਚ ਚਲੇ ਗਈ….ਅਜੇ ਕੱਲ੍ਹ ਦੀ ਗੱਲ ਜਾਪਦੀ ਸੀ ਮੋਹਨ ਸਿੰਘ ਨਾਲ਼ ਉਸ ਦਾ ਵਿਆਹ ਹੋਇਆ ਸੀ , ਚਰਨੀ ਜਿੱਥੇ ਕੁੜੀਆਂ ਵਿੱਚੋਂ ਸਿਰ Continue Reading »
ਬਾਪੂ ਜੀ ਦੇ ਤੁਰ ਜਾਣ ਤੋਂ ਬਾਅਦ ਕਿਸੇ ਚਾਚੇ ਤਾਏ ਨੇ ਸਾਰ ਨਾ ਲਈ ਪਰ ਇਕ ਭੂਆ ਸੀ ਜੌ ਕੰਧ ਬਣਕੇ ਨਾਲ ਖੜੀ ਰਹੀ।ਬੇਬੇ ਨੇ ਤਾਂ ਮੈਨੂੰ ਪੜਨੋ ਹਟਾ ਹੀ ਲਿਆ ਸੀ ਕਿ ਕੁੜੀਆਂ ਨੇ ਤਾਂ ਅਗਾਂਹ ਜਾ ਕੇ ਘਰ ਦਾ ਚੁੱਲ੍ਹਾ ਚੌਂਕਾ ਹੀ ਸਾਂਭਣਾ ਹੁੰਦਾ ਆ। ਮੈਂ ਤਾਂ ਬੇਬੇ Continue Reading »
ਭੂਤਾਂ ਦਾ ਘਰ ਉਹ ਬੱਸ ਤੇ ਆਉਂਦੀ ਹੋਈ ਇਹੀ ਸੋਚ ਰਹੀ ਸੀ ਕਿ ਮੇਰੇ ਭਰਾ ਨੇ ਪਤਾ ਨੀ ਕਿਹੜਾ ਪਾਪ ਕੀਤਾ , ਦੋਹਾਂ ਭਰਜਾਈਆਂ ਦਾ ਸਾਥ ਨੀ ਮਿਲਿਆ ,ਵਿਚਾਰੀਆਂ ਦੋਹਾਂ ਦੀ ਕਿਸਮਤ ਇੱਕੋ ਕਿਹੋ ਜਿਹੀ ਨਿਕਲੀ ਦੋਵੇਂ ਬੱਚਾ ਜੰਮਦੀਆਂ ਗਈਆਂ ਤੇ ਰੱਬ ਨੂੰ ਪਿਆਰੀਆਂ ਹੋ ਗਈਆਂ , ਉਸ ਤੋਂ ਵੀ Continue Reading »
ਕਹਾਣੀ ਲਵ ਮੈਰਿਜ ਕਾਫ਼ੀ ਦਿਨਾਂ ਤੋਂ ਕਹਾਣੀ ਲਿਖਣ ਦੀ ਸੋਚ ਰਿਹਾ ਸੀ ਪਰ ਲਿਖਣ ਦਾ ਟਾਇਮ ਨਹੀ ਸੀ ਮਿਲਦਾ ਜੇ ਟਾਇਮ ਹੁੰਦਾ ਤਾਂ ਲਿਖਣ ਦਾ ਮੂਡ ਨਾ ਬਣਦਾ ਜੇ ਲਿਖਣ ਦਾ ਮੂਡ ਬਣਦਾ ਤਾਂ ਕਈ ਘਟਨਾਵਾਂ ਅੱਗੇ ਪਿੱਛੇ ਆਉਣ ਲੱਗੀਆਂ ਕੋਈ ਕਾਬੂ ਨਾ ਆਏ।ਬੰਦਾ ਕੋਸ਼ਿਸ਼ ਬਥੇਰੀ ਕਰਦੈ ਕਿ ਕੋਈ ਪ੍ਰੇਸ਼ਾਨੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)