ਬੇਬੇ ਦਾ ਇਕਲੋਤਾ ਪੁੱਤ
ਜੀਤੇ ਦਾ ਬਾਪੂ ਦੁਨੀਆ ਤੋ ਕੂਚ ਕਰ ਗਿਆ ਸੀ, ਅਤੇ ਪਿੱਛੇ ਤਿੰਨ ਧੀਆਂ ਤੇ ਇੱਕ ਪੁੱਤ ਛੱਡ ਗਿਆ।ਲੋਕਾ ਦੇ ਖੇਤਾਂ ਵਿੱਚ ਦਿਹਾੜੀਦਾਰ ਹੋਣ ਕਰਕੇ ਪੱਲੇ ਕੁਝ ਜੋੜ ਤਾ ਨਹੀ ਸਕਿਆ ਸੀ। ਪਰ ਦਿਨ ਰਾਤ ਇੱਕ ਕਰਕੇ ਮਾਲਕ ਤੀਵੀਂ ਆਪਣੇ ਧੀਆਂ ਪੁੱਤ ਪੜਾ ਜਰੂਰ ਰਹੇ ਸੀ।ਜੀਤੇ ਦੇ ਬਾਪੂ ਦੇ ਅਚਾਨਕ ਜਾਣ ਨਾਲ ਸਾਰੀ ਕਬੀਲਦਾਰੀ ਜੀਤੇ ਦੀ ਬੇਬੇ ਦੇ ਗਲ ਆਣ ਪਈ।ਬੇਬੇ ਹੁਣ ਘਰ ਵਿੱਚ ਇਕੱਲੀ ਕਮਾਉਣ ਵਾਲੀ ਰਹਿ ਗਈ ਸੀ,ਤੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਸੀ।ਜਿਸ ਕਰਕੇ ਉਸਨੇ ਖੇਤਾਂ ਵਿੱਚ ਦਿਹਾੜੀ ਕਰਨ ਦੇ ਨਾਲ-ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ।ਖੇਤਾਂ ‘ਚ ਦਿਹਾੜੀ ਜਾਣ ਤੋ ਪਹਿਲਾ ਤੜਕੇ ਸਾਜਰੇ ਹੀ ਉਹ ਲੋਕਾਂ ਦੇ ਘਰਾਂ ‘ਚ ਕੰਮ ਨਬੇੜ ਆਇਆ ਕਰਦੀ।ਸਾਰਾ ਦਿਨ ਮੰਜੇ ਤੇ ਢੂਹੀ ਨਾ ਲੱਗਣ ਕਾਰਨ ਉਹ ਥੱਕ ਵੀ ਜਾਇਆ ਕਰਦੀ ਸੀ।ਜੀਤਾ ਸਾਰਾ ਦਿਨ ਆਪਣੀ ਕਾਲਜ ਦੀ ਪੜਾਈ ਵਿੱਚ ਹੀ ਰੁੱਝਾ ਰਹਿੰਦਾ ਸੀ, ਕਿਉਕਿ ਉਹ ਆਪਣੀ ਮਾਂ ਦੀ ਹਾਲਤ ਤੇ ਛੋਟੀਆਂ ਭੈਣਾਂ ਦੀ ਜਿੰਮੇਵਾਰੀ ਤੋ ਚੰਗੀ ਤਰਾਂ ਵਾਕਫ਼ ਸੀ।ਜੀਤੇ ਨੂੰ ਕਾਲਜ ਵਿੱਚ ਮੁੰਡੇ ਕੁੜੀਆਂ ਗਰੀਬ ਘਰ ਦਾ ਹੋਣ ਕਰਕੇ ਬਹੁਤਾ ਬੁਲਾਉਣਾ ਪਸੰਦ ਨਹੀ ਕਰਦੇ ਸੀ,ਅਤੇ ਉਸ ਦਾ ਆਏ ਦਿਨ ਬਹਾਨੇ ਸਿਰ ਕੋਈ ਨਾ ਕੋਈ ਮਜ਼ਾਕ ਬਣਾਉਦੇ ਰਹਿੰਦੇ।ਇੱਕ ਦਿਨ ਤਾਂ ਜਾਣੋ ਹੱਦ ਹੀ ਹੋ ਗਈ।ਜੀਤਾ ਆਪਣਾ ਲੈਕਚਰ ਲਗਾਉਣ ਲਈ ਕਲਾਸ ਰੂਮ ਵੱਲ ਨੂੰ ਜਾ ਹੀ ਰਿਹਾ ਸੀ, ਕਿ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਨੂੰ ਘੇਰ ਕੇ ਜਲੀਲ ਕਰਨਾ ਸ਼ੁਰੂ ਕਰ ਦਿੱਤਾ, ਕੋਈ ਕਹਿ ਰਿਹਾ ਸੀ ਕਿ ਇਹਦੀ ਮਾਂ ਖੇਤਾਂ ‘ਚ ਜਾ ਧੰਦਾ ਕਰਦੀ ਹੈ,ਤੇ ਕੋਈ ਕਹਿ ਰਿਹਾ ਸੀ,ਕਿ ਤੇਰੀਆਂ ਭੈਣਾਂ ਵੀ ਬਹੁਤ ਸੋਹਣੀਆ ਨੇ,ਸਾਡੀ ਉਹਨਾਂ ਨਾਲ ਗੱਲ ਹੀ ਕਰਾ ਦੇ,ਨਹੀ ਦੱਸ ਇੱਕ ਰਾਤ ਦਾ ਕਿੰਨੇ ‘ਚ ਸੌਦਾ ਕਰਦੀਆਂ ਨੇ,ਤੇਰਾ ਤਾਂ ਘਰੇ ਹੀ ਸਰ ਜਾਦਾ ਹੋਣਾ!ਇੰਨਾਂ ਸੁਣਦੇ ਹੀ ਜੀਤੇ ਨੇ ਗੁੱਸੇ ਨਾਲ ਦਹਾੜਦੇ ਨੇ ਹੱਥ ‘ਚ ਪਾਇਆ ਕੜਾ ਇੱਕ ਦੇ ਮੂੰਹ ਤੇ ਮਾਰਿਆ, ਮੂੰਹ ਛੱਲੀ ਹੋ ਗਿਆ ਤੇ ਨੱਕ ਦੀ ਨਕਸੀਰ ਛੁੱਟ ਗਈ।ਬਾਕੀ ਦੇ ਸਭ ਤਾਂ ਖੰਭ ਲਾ ਕੇ ਪਤਾ ਹੀ ਨੀ ਲੱਗਾ ਕਿੱਧਰ ਨੂੰ ਤਿੱਤਰ ਗਏ ।ਉਸ ਤੋ ਬਾਅਦ ਕੁਝ ਦਿਨ ਜੀਤਾ ਘਰੇ ਹੀ ਉਦਾਸ ਜਿਹਾ ਹੋ ਕੇ ਰਹਿਣ ਲੱਗਾ।ਬੇਬੇ ਦੇ ਬਾਰ-ਬਾਰ ਪੁੱਛਣ ਤੇ ਸਿਰ ਦਰਦ ਦਾ ਬਹਾਨਾ ਲਗਾ ਕੇ ਟਾਲ ਦਿੰਦਾ।ਮਾਂ ਤਾ ਮਾਂ ਹੀ ਹੁੰਦੀ ਹੈ।ਸਾਰੀ ਸਾਰੀ ਰਾਤ ਬੇਬੇ ਦਾ ਦਿਲ ਕਾਹਲ਼ੇ ਪਈ ਜਾਦਾਂ।ਲੱਖ ਕੌਸ਼ਿਸ਼ਾਂ ਦੇ ਬਾਵਜੂਦ ਨੀੰਦ ਨਾ ਆਉਦੀ। ਜਦੋ ਧੀ ਪੁੱਤ ਦੁੱਖੀ ਹੋਵੇ ਫ਼ਿਰ ਨੀਂਦ ਆਉਂਦੀ ਵੀ ਕਿੱਥੇ ਹੈ।ਇੱਕ ਰਾਤ ਬੇਬੇ ਉਠ ਕੇ ਅੰਦਰ ਜੀਤੇ ਦੇ ਕਮਰੇ ਵਿੱਚ ਚਲੀ ਗਈ।ਅੱਗੋਂ ਜੀਤਾ ਇੱਕ ਹੱਥ ਵਿੱਚ ਪਾਣੀ ਦਾ ਗਿਲਾਸ ਤੇ ਦੂਜੇ ਹੱਥ ਵਿੱਚ ਫ਼ਰਨੈਲ ਦੀਆ ਗੋਲੀਆ ਚੁੱਕੀ ਖੜਾ ਸੀ।ਐਨਾ ਦੇਖਦੇ ਹੀ ਬੇਬੇ ਦੀ ਭੁੱਬ ਨਿਕਲ ਜਾਦੀ ਹੈ, ਤੇ ਭੱਜ ਜੇ ਉਸਦੇ ਹੱਥ ਪਟਕਾ ਦਿੰਦੀ ਦੀ ਹੈ।ਬੇਬੇ ਜੀਤੇ ਉੱਪਰ ਥੋੜਾ ਗੁੱਸੇ ਹੋਣ ਤੋ ਬਾਅਦ, ਜਦੋ ਪਿਆਰ ਨਾਲ ਉਸਦੇ ਚੁੱਕੇ ਇਸ ਕਦਮ...
...
ਬਾਰੇ ਪੁੱਛਦੀ ਹੈ, ਤਾਂ ਜੀਤਾ ਬੇਬੇ ਦੇ ਗਲ਼ ਲੱਗ ਕੇ ਫੁੱਟ-ਫੁੱਟ ਰੌਣ ਲੱਗਦਾ ਹੈ, ਅਤੇ ਖ਼ੁਦ ਨਾਲ ਬੀਤੀ ਸਾਰੀ ਘਟਨਾ ਦੱਸਦਾ ਹੈ,ਤੇ ਨਾਲ ਇਹ ਵੀ ਆਖਦਾ ਹੈ ਕਿ ਹੁਣ ਕਦੇ ਵੀ ਉਹ ਕਾਲਜ ਨਹੀ ਜਾਵੇਗਾ।ਬੇਬੇ ਸਾਰੀ ਗੱਲ ਸੁਣ ਕੇ ਉਸ ਨੂੰ ਬੜੇ ਪਿਆਰ ਨਾਲ ਸਮਝਾਉਦੀ ਹੈ ਕਿ ਪੁੱਤ ਲੋਕਾ ਦਾ ਕੰਮ ਹੀ ਇਹੋ ਹੁੰਦਾ ਹੈ ।ਅੱਗੇ ਵੱਧਦੇ ਨੂੰ ਤਾ ਕੋਈ ਰਾਜੇ ਰਾਮਾਂ ਨੂੰ ਨੀ ਜਰਦਾ ਆਪਾਂ ਤਾ ਫ਼ਿਰ ਦੋ ਡੰਗ ਦੀ ਕਰਕੇ ਖਾਣ ਵਾਲੇ ਹੁੰਦੇ ਹਾ।ਜੇ ਮੈਂ ਐਨੀ ਲੋਕਾਂ ਦੀ ਪਰਵਾਹ ਕਰਦੀ ਹੁੰਦੀ, ਫ਼ਿਰ ਮੈਂ ਤਾ ਕਦੋਂ ਦੀ ਮਰ ਜਾਣਾ ਸੀ।ਬੇਬੇ ਦੇ ਮਸਾਂ ਲੱਖ ਸਮਝਾਉਣ ਤੇ ਜੀਤਾ ਅਗਲੇ ਦਿਨ ਤਿਆਰ ਹੋ ਕਾਲਜ ਨੂੰ ਜਾਦਾ ਹੈ।ਪਰ ਉੱਥੇ ਉਹਨਾਂ ਵੱਡੇ ਘਰਾਂ ਦੇ ਮਸਟੰਡਿਆ ਦੀ ਪਿ੍ੰਸੀਪਲ ਨਾਲ ਸੈਟਿੰਗ ਹੋਣ ਕਰਕੇ ਉਸਨੂੰ ਪਿੱਛਲੀ ਲੜਾਈ ਹੋਣ ਦਾ ਕਾਰਨ ਦੱਸਦੇ ਹੋਏ , ਧੱਕੇ ਮਾਰ ਕਾਲਜ ‘ਚੋ ਕੱਢਿਆ ਜਾਦਾ ਹੈ।ਥਾਣੇ ਕਚਿਹਰੀਆ ਜਾ ਕੇ ਵੀ ਕੀ ਕਰਦੇ,ਜਦੋ ਗਰੀਬ ਦੀ ਕੋਈ ਸੁਣਦਾ ਹੀ ਨਹੀ।ਜੀਤੇ ਨੇ ਹੁਣ ਥੱਕ ਹਾਰ ਕੇ ਇੱਟਾਂ ਵਾਲੇ ਭੱਠੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।ਆਪਣੀ ਬੇਬੇ ਨੂੰ ਵੀ ਉਸਨੇ ਬਹੁਤ ਕੰਮ ਕਰ ਲਿਆ,ਹੁਣ ਆਰਾਮ ਕਰੇ ਕਹਿ ਕੇ ਕੰਮ ਤੋ ਮੁਕਤ ਕਰ ਦਿੱਤਾ ਸੀ।ਤੇ ਬੱਸ ਹੁਣ ਆਪਣੀਆਂ ਭੈਣਾਂ ਨੂੰ ਚੰਗਾ ਪੜਾ ਲਿਖਾ ਕੇ ਆਪਣਾ ਸੁਪਣਾ ਉਹਨਾਂ ਵਿੱਚ ਦੀ ਪੂਰਾ ਕਰਨਾ ਚਾਹੁੰਦਾ ਸੀ।ਇੱਕ ਦਿਨ ਜੀਤਾ ਦੇਰ ਰਾਤ ਨੂੰ ਕੰਮ ਤੋ ਘਰ ਵਾਪਿਸ ਪਰਤ ਰਿਹਾ ਸੀ।ਰਸਤੇ ‘ਚ ਜ਼ੋਰਦਾਰ ਝੱਖੜ ਹਨੇਰੀ ਚੱਲੀ ਕੁਝ ਕੁ ਮਿੰਟਾਂ ਬਾਅਦ ਹੀ ਲਿਸ਼ਕਦੀ ਹੋਈ ਬਿਜਲੀ ਗਰਜੀ ਤੇ ਤੇਜ਼ ਧਾਰ ਮੀੰਹ ਵਰਨ ਲੱਗਾ। ਇੰਨੇ ਖਰਾਬ ਮੌਸਮ ਵਿੱਚ ਸਾਇਕਲ ਚਲਾਉਣਾ ਵੀ ਔਖਾ ਸੀ।ਜੀਤਾ ਅਪਣੇ ਪਿੰਡ ਤੋਂ ਛੇ ਕੁ ਪੈਡੇੰ ਦੀ ਦੁੁੂਰੀ ਤੇ ਪੈਦੇੰ ਕਿਸੇ ਪਿੰਡ ਪਹੁੰਚਿਆ। ਬਹੁਤੇ ਲੋਕਾਂ ਦੇ ਘਰਾਂ ਦੇ ਬੂਹੇ ਖੜਕਾਏ , ਪਰ ਕਿਸੇ ਨੇ ਵੀ ਜ਼ਮਾਨਾ ਖ਼ਰਾਬ ਹੈ,ਕਹਿ ਕੇ ਮੱਦਦ ਲਈ ਬੂਹਾ ਨਾ ਖੋਲਿਆ।ਨਿਰਾਸ਼ ਹੋ ਜੀਤਾ ਸਾਇਕਲ ਰੇੜਦਾ ਹੋਇਆ ਠੇਡੇ ਖਾਦਾ,ਆਪਣੇ ਪਿੰਡ ਵੱਲ ਨੂੰ ਹੀ ਟੁਰ ਪਿਆ।ਰਸਤੇ ਵਿੱਚ ਪੈਂਦੇ ਵੱਡੀ ਸੜਕ ਦੇ ਮੌੜ ਤੇ ਇੱਕ ਟਰੱਕ ਤੇਜ਼ ਰਫਤਾਰ ਆਇਆ ਤੇ ਜੀਤੇ ਨੂੰ ਸੜਕ ਨਾਲ ਚੇਪਦਾ ਹੋਇਆ ਛੂ ਕਰਦਾ ਅੱਗੇ ਨੂੰ ਵੱਧ ਗਿਆ।ਜੇ ਅਪਣੇ ਅਧੂਰੇ ਚਾਅ ਮਾਰ ਕੇ ਜੀਤਾ ਪਰਿਵਾਰ ਲਈ ਕੁਝ ਕਰਨ ਲੱਗਾ ਸੀ ਤਾ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜੀਤਾ ਪੁੱਤ ਅੱਜ ਵਾਹਲਾ ਹੀ ਲੇਟ ਹੋ ਗਿਆ ਕਹਿੰਦੀ ਹੋਈ,ਬੇਬੇ ਤੇ ਉਸਦੀਆ ਧੀਆਂ ਮੀਂਹ ਵਿੱਚ ਹੀ ਬੂਹੇ ਅੱਗੇ ਖੜ ਜੀਤੇ ਦੀ ਉਡੀਕ ਕਰਨ ਲੱਗੀਆ।ਉਹਨਾਂ ਨੂੰ ਕੀ ਪਤਾ ਸੀ, ਕਿ ਹੁਣ ਤਿੰਨ ਭੈਣਾਂ ਦਾ ਭਾਈ ਤੇ ਬੇਬੇ ਦਾ ਇਕਲੌਤਾ ਜਵਾਨ ਪੁੱਤ ਜਿਉਦਾ ਜੀ ਕਦੇ ਵਾਪਸ ਨੀ ਆਉਗਾ।
ਮਮਤਾ ਸ਼ਰਮਾਂ
ਈਮੇਲ- mamta03089@gmail.com
ਇੰਸਟਾਗ੍ਰਾਮ- mamta89740
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਵਕਤ ਵਿਚਾਰਨ ਵਿਚ ਹੀ ਸਮਝਦਰੀ ਹੈ। ਮੈਨੂੰ ਬਚਪਨ ਦੀ ਇਕ ਘਟਨਾ ਜਦੋਂ ਯਾਦ ਆਉਂਦੀ ਹੈ ਤਾਂ ਹਾਸਾ ਆ ਜਾਂਦਾ ਹੈ। ਮੈਂ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ। ਸਾਡੀ ਕਲਾਸ ਵਿਚ ਇੱਕ ਦੇਸੀ ਡਾਕਟਰ ਦਾ ਮੁੰਡਾ ਪੜ੍ਹਦਾ ਸੀ। ਇਹ ਡਾਕਟਰ ਛੋਟੇ ਕਮਜ਼ੋਰ ਬੱਚਿਆਂ ਨੂੰ ਤਕੜਾ ਕਰਨ ਵਾਲੀ ਦਵਾਈ ਲਈ ਇਲਾਕੇ ਵਿਚ ਕਾਫੀ Continue Reading »
ਮੈ ਬੱਚਪਨ ਤੋਂ ਹੀ ਇਕ ਸੁਪਨਾ ਜਿਹਾ ਦੇਖਿਆ ਇਕ ਚੰਗੇ ਆਧਿਆਪਕ ਬਨਣ ਦਾ ਬਸ ਆਸ ਬਹੁਤ ਆ ਮੈ ਬਹੁਤ ਹੀ ਚੰਗੀ ਪੜਾਈ ਕੀਤੀ ਬੀ .ਐਡ ,🅜 .🅐 ਪੰਜਾਬੀ ਤੇ ਪੋਲੀਟੀਕਲ science ਕਾਫੀ ਸਮਾਂ ਇਕ ਪ੍ਰਾਇਮਰੀ ਸਕੂਲ ਚ ਪੜਾਈ ਵੀ ਕਾਰਵਾਈ ਪਰ ਮੇਰੀ ਇਕ ਆਸ ਹੈ ਕਿ ਮੈ ਵੀ ਇਕ ਚੰਗੀ Continue Reading »
ਛੋਟੀ ਸੋਚ ਸਾਡੇ ਪਿੰਡ ਦਾ ਬੱਸ ਅੱਡਾ ਤਾਂ ਮੇਨ ਰੋਡ ਤੇ ਸਥਿਤ ਹੈ ਪਰ ਪਿੰਡ ਮੇਨ ਰੋਡ ਤੋਂ ਥੋੜ੍ਹਾ ਹਟ ਕੇ ਹੈ।ਜਿਸ ਕਰਕੇ ਪਿੰਡ ਦੇ ਅੰਦਰ ਜਾਣ ਲਈ ਲਈ ਲੱਗਪਗ ਇਕ ਡੇਢ ਕਿਲੋਮੀਟਰ ਪੈਦਲ ਚੱਲ ਕੇ ਜਾਣਾ ਪੈਂਦਾ ਹੈ। ਮਈ ਦੀ ਤਿੱਖੀ ਧੁੱਪ ਚ’ ਕਾਲਜ ਤੋ ਘਰ ਆਉਂਦਿਆਂ ਪਿੰਡ ਦੀਆ Continue Reading »
ਸੱਚੀ ਕਹਾਣੀ ਰਮੇਸ਼ ਚੰਦਰ ਸ਼ਰਮਾ ਜੀ, ਜੋ ਇੱਕ ਮੈਡੀਕਲ ਸਟੋਰ ਖੰਨਾ ਵਿੱਚ ਕਰਦੇ ਸਨ, ਉਹਨਾਂ ਨੇ ਆਪਣੀ ਜਿੰਦਗੀ ਦਾ ਇੱਕ ਐਸਾ ਸਫ਼ਾ ਖੋਲਿਆ, ਜਿਸ ਨੂੰ ਪੜ ਕੇ ਸ਼ਾਇਦ ਵਿਰੋਧ ਕਰਨ ਵਾਲਿਆਂ ਦੀ ਅੱਖ ਖੁੱਲ੍ਹ ਜਾਵੇ, ਤੇ ਜਿਸ ਪਾਪ ਵਿਚ ਉਹ ਭਾਗੀਦਾਰ ਬਣ ਰਹੇ ਹਨ , ਸ਼ਾਇਦ ਉਸ ਤੋਂ ਬਚਿਆ ਜਾ Continue Reading »
ਸੱਚ ਤੋਂ ਕੋਹਾਂ ਦੂਰ ਗ੍ਰੰਥ ਧਾਰਮਿਕ ਪੜ੍ਹਲੇ ਸਾਰੇ ਦਿਲ ਕਿਸੇ ਦੀ ਨਾ ਮੰਨੇ ਵਿਚ ਸਮੁੰਦਰ ਕਿਸ਼ਤੀ ਫੱਸਗੀ ਕੌਣ ਲਾਉ ਕਿਸੇ ਬੰਨੇ ਏਨੇ ਜਾਨਵਰਾਂ ਦੇ ਵਿੱਚ ਇਨਸਾਨ ਕਿਉਂ ਕੱਲਾ ਬਣਾਇਆ ਕਿੱਥੇ ਵੱਸਦਾ ਦੱਸੋ ਉਹ ਜਿਸਨੇ ਅੱਲ੍ਹਾ ਬਣਾਇਆ ਹਰ ਧਰਮ ਚ ਦੱਸੀ ਅਲੱਗ ਕਹਾਣੀ ਕਿਉਂ ਕਿਸੇ ਸਮਝ ਨਾ ਆਵੇ ਸਮਝ ਨਹੀਂ ਆਉਂਦੀ Continue Reading »
ਪੈਂਡਾ ਇਸ਼ਕੇ ਦਾ ਕਾਲਜ ਦੇ ਹੋਸਟਲ ਚ 224 ਨੰਬਰ ਕਮਰੇ ਦਾ ਦਰਵਾਜਾ ਜ਼ੋਰ ਨਾਲ ਖੁੱਲ੍ਹਿਆ। ਹੈਲੋ! ਗੁਰੀ ਨੇ ਕਮਰੇ ਅੰਦਰ ਵੜਦਿਆਂ ਪਹਿਲਾਂ ਤੋਂ ਬੈਠੇ 2 ਹੋਰ ਮੁੰਡਿਆਂ ਵੱਲ ਦੇਖਿਆ। ਸਤ ਸ੍ਰੀ ਅਕਾਲ ਵੀਰ! ਉਹਨਾਂ ਚੋਂ ਇੱਕ ਮੁੰਡਾ ਜੀਹਦਾ ਨਾਮ ਰਮਨ ਉਰਫ਼ ਲੱਖਾ ਸੀ, ਨੇ ਅੱਗੋਂ ਜਵਾਬ ਦਿੱਤਾ। ਨਾਲ ਬੈਠੇ ਦੂਜੇ Continue Reading »
ਲਾਲਚ ਬੁਰੀ ਬਲਾ| ਇਕ ਦਿਨ ਬਾਬੂ ਨਾਮ ਦਾ ਮਲਿਆਲੀ ਮੇਰੇ ਆਫਿਸ ਵਿਚ ਆਇਆ, ਤੇ ਨੌਕਰੀ ਦੀ ਮੰਗ ਕੀਤੀ| ਮੈਂ ਕਿਹਾ ਸਿਕਿਓਰਿਟੀ ਗਾਰਡ ਦੀ ਨੌਕਰੀ ਕਰੇਂਗਾ ? ਕਹਿੰਦਾ ਮੈਂ ਸੁਪਰਵਾਈਜ਼ਰ ਦੀ ਨੌਕਰੀ ਕਰਾਂਗਾ| ਮੈਂ ਕਿਹਾ ਮੇਰੇ ਕੋਲ ਚੌਬੇ ਅਤੇ ਪਵਾਰ ਪਹਿਲਾਂ ਹੀ ਦੋ ਸੁਪਰਵਾਈਜ਼ਰ ਹਨ| ਉਹ ਕਹਿੰਦਾ, “ਮੈਂ ਇਹਨਾਂ ਨਾਲੋਂ ਅਲਗ Continue Reading »
ਅਜਕਲ ਗੁਰਮੀਤ ਨੂੰ ਕਈ ਵਿਆਹਾਂ ਦਾ ਸੱਦਾ ਕਰਕੇ ਮੈਂ ਫੋਨ ਨਹੀਂ ਕੀਤਾ।ਅੱਜ ਐਵੇਂ ਹਾਲ ਚਾਲ ਪੁੱਛਣ ਲਈ ਨੰਬਰ ਮਿਲਾਇਆ।ਅੱਗੋਂ ਜਵਾਬ “ਸ ਸ ਆਕਾਲ ਅੰਟੀ ਕਿਵੇਂ ਓ?” “ਮੈਂ ਤਾਂ ਠੀਕ ਆਂ ਤੂੰ ਸੁਣਾ ਵਿਆਹਾਂ ਦਾ ਹਾਲ” “4 ਭੁਗਤਾ ਲਏ 2 ਹਾਲੇ ਰਹਿੰਦੇ ਆ” “ਅੱਜ ਵੀ ਤਾਂ ਸੀ ਤੁਹਾਨੂੰ ਕੋਈ ਫੰਕਸ਼ਨ ?” Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
sandeep kaur
ending sahi nhi laggi… 😞😞