ਜਿਗਰ ਦੇ ਟੋਟੇ
ਪੂਰੇ ਅਠਾਰਾਂ ਵਰੇ ਪਹਿਲਾਂ..
ਚੰਗੀ ਤਰਾਂ ਯਾਦ ਹੈ ਅੱਧੀ ਰਾਤ ਨੂੰ ਡਾਕਟਰਾਂ ਤੇ ਨਰਸਾਂ ਦੀਆਂ ਅਵਾਜਾਂ ਗੂੰਜ ਰਹੀਆਂ ਸਨ..
“ਬੱਸ ਥੋੜੀ ਦੇਰ ਹੋਰ..ਹਿੰਮਤ ਰੱਖ ਧੀਏ”
ਫੇਰ ਵੱਡਾ ਸਾਰਾ ਜਵਾਰਭਾਟਾ ਆਇਆ ਤੇ ਅਗਲੇ ਹੀ ਪਲ ਇਹ ਮੇਮਣਾ ਮੇਰੇ ਸਾਮਣੇ ਅਚੇਤ ਪਿਆ ਸੀ..!
ਮੈਂ ਪੀੜਾਂ ਦੇ ਸਮੁੰਦਰ ਵਿਚੋਂ ਬਾਹਰ ਆ ਚੁਕੀ ਸਾਂ..ਬੈੱਡ ਕੋਲ ਪਏ ਸ਼ੀਸ਼ੇ ਦੇ ਬਕਸੇ ਵਿਚ ਵੱਡੇ ਸਾਰੇ ਬਲਬ ਦੀ ਗਰਮੀ ਹੇਠ ਸਥਿਰ ਪਿਆ ਉਹ ਪਤਾ ਨਹੀਂ ਰੋ ਕਿਓਂ ਨਹੀਂ ਸੀ ਰਿਹਾ?
ਮੈਨੂੰ ਬੇਅਕਲੀ ਨੂੰ ਏਨਾ ਵੀ ਨਹੀਂ ਸੀ ਪਤਾ ਕੇ ਇਹ ਵਾਕਿਆ ਹੀ ਖਤਰੇ ਵਾਲੀ ਗੱਲ ਸੀ..
ਕੋਲ ਹੀ ਹੁੰਦੀ ਨੱਸ ਭੱਜ ਦੇ ਦੌਰਾਨ ਬਾਹਰੋਂ ਮਾਂ ਦੇ ਰੋਣ ਦੀ ਅਵਾਜ ਕੰਨੀ ਪਈ..ਮੇਰਾ ਵੀ ਰੋਣ ਨਿੱਕਲ ਗਿਆ..ਪੱਕਾ ਕੋਈ ਅਣਹੋਣੀ ਹੋ ਗਈ ਹੋਣੀ!
ਫੇਰ ਵਾਹਿਗੁਰੂ ਦੀ ਮੇਹਰ ਹੋਈ..ਉਹ ਸਤਮਹਿਆਂ ਜੰਮ ਪਿਆ ਅਚਾਨਕ ਹੀ ਉਚੀ ਸਾਰੀ ਰੋ ਪਿਆ ਤੇ ਬਾਕੀ ਸਾਰੀਆਂ ਦੀ ਜਾਨ ਵਿਚ ਜਾਨ ਆ ਪਈ..!
ਮੈਂ ਸਾਰੀ ਰਾਤ ਰੋਂਦੇ ਹੋਏ ਨੂੰ ਸੁਣ ਸੁਖਾਂ ਮੰਗਦੀ ਰਹੀ..ਅਰਦਾਸਾਂ ਕਰਦੀ ਰਹੀ..ਪਰ ਸ਼ਰਮ ਦੀ ਮਾਰੀ ਉਸਨੂੰ ਘੜੀ ਪਲ ਲਈ ਵੀ ਆਪਣੀ ਝੋਲੀ ਪਾਉਣ ਲਈ ਮੰਗ ਨਾ ਸਕੀ..!
ਫੇਰ ਦਿਨ ਚੜੇ ਜਦੋਂ ਮਾਂ ਨੇ ਉਸਨੂੰ ਹੌਲੀ ਜਿਹੀ ਮੇਰੇ ਨਾਲ ਪਾਇਆ ਤਾਂ ਇੰਝ ਲੱਗਾ ਜਿੱਦਾਂ ਸੱਤਾਂ ਜਹਾਨਾਂ ਦੀਆਂ ਸਾਰੀਆਂ ਖੁਸ਼ੀਆਂ ਮੇਰੇ ਵਜੂਦ ਵਿਚ ਸਮੋ ਗਈਆਂ ਹੋਣ!
ਫੇਰ ਛੇਵੀਂ ਜਮਾਤ ਤੱਕ ਉਸਨੂੰ ਮੇਰੇ ਢਿਡ੍ਹ ਤੇ ਹੱਥ ਰੱਖੇ ਬਗੈਰ ਨੀਂਦਰ ਨਹੀਂ ਸੀ ਪਿਆ ਕਰਦੀ..
ਮੈਨੂੰ ਵੀ ਉਸਦੇ ਪੋਲੇ ਜਿਹੇ ਹੱਥ ਦੀ ਆਦਤ ਜਿਹੀ ਪੈ ਗਈ..
ਫੇਰ ਇੱਕ ਦਿਨ ਕਿਸੇ ਗੱਲੋਂ ਅੱਗੋਂ ਬੋਲ ਪਿਆ..ਗੁੱਸਾ ਆਇਆ..ਚੰਡ ਕੱਢ ਮਾਰੀ..ਫੇਰ ਆਪਣੇ ਆਪ ਤੇ ਗੁੱਸਾ ਆਇਆ..ਅਖੀਰ ਮਹਿਸੂਸ ਹੋਇਆ ਕੇ ਹੁਣ ਵੱਡਾ ਹੋ ਰਿਹਾ ਏ..
ਪੂਰੇ ਅਠਾਰਾਂ ਸਾਲ ਬਾਅਦ ਅੱਜ ਪਹਿਲੀ ਵਾਰ ਪੜਨ ਲਈ ਸਾਥੋਂ ਕਿੰਨੀ ਦੂਰ ਸੱਤ ਸਮੁੰਦਰ ਪਾਰ ਜਾ ਰਿਹਾ ਸੀ..
ਕਦੇ ਕਦੇ ਦਿਲ ਚੋਂ ਹੂਕ ਜਿਹੀ ਉੱਠਦੀ ਏ ਤਾਂ ਬੁਰਾ ਹਾਲ ਹੋ ਜਾਂਦਾ..
ਫੇਰ ਉਸਦੀ ਅਲਮਾਰੀ,ਭਾਂਡੇ,ਜੁੱਤੀਆਂ,ਕਿਤਾਬਾਂ,ਕੱਪੜੇ ਤੇ ਕਮਰੇ ਵਿਚ ਪਿਆ ਉਂਝ ਦਾ ਉਂਝ ਖਲਾਰਾ ਦੇਖ ਕਲੇਜਾ ਮੂੰਹ ਨੂੰ ਆਉਂਦਾ ਏ!
ਪਤਾ ਨੀ ਕਿਓਂ ਲੱਗਦਾ ਕੇ ਕਾਲਜ ਜਾ ਕੇ ਬਦਲ ਜਿਹਾ ਗਿਆ ਸੀ..
ਸਾਰਾ ਦਿਨ ਬੱਸ ਸੈੱਲ ਫੋਨ..ਕਦੇ ਹੱਸ ਪਿਆ ਕਰਦਾ ਤੇ...
...
ਕਦੀ ਸੀਰੀਅਸ..ਕਦੀ ਕਦੀ ਸ਼ੱਕ ਜਿਹਾ ਪੈਂਦਾ..ਕੋਈ ਗਰਲ-ਫ੍ਰੇਂਡ ਹੀ ਨਾ ਬਣਾ ਲਈ ਹੋਵੇ?
ਜਿਊਣ-ਜੋਗਾ ਜਾਣ ਲਗਿਆਂ ਚੱਜ ਨਾਲ ਮਿਲ ਕੇ ਵੀ ਤਾਂ ਨਹੀਂ ਸੀ ਗਿਆ..
ਕਹਿੰਦਾ ਮੰਮਾ ਕੋਈ ਫਿਕਰ ਨਾ ਕਰ..ਸਭ ਕੁਸ਼ ਠੀਕ ਹੋ ਜੂ..ਫੋਨ ਕਰਿਆ ਕਰੂੰ ਰੋਜ..!
ਪਰ ਜਦੋਂ ਹੌਲੇ ਪੈ ਗਏ ਦਿਲ ਕੋਲੋਂ ਵਿਛੋੜਾ ਹੋਰ ਨਹੀਂ ਸਿਹਾ ਜਾਂਦਾ ਤਾਂ ਅਕਸਰ ਹੀ ਅੱਖਾਂ ਪੂੰਝਦੀ ਬਾਹਰ “ਮਣੀ-ਪਲਾਂਟ” ਦੀ ਲੰਮੀਂ ਹੁੰਦੀ ਜਾਂਦੀ ਵੇਲ ਕੋਲ ਆਣ ਬਹਿੰਦੀ ਹਾਂ..
ਫੇਰ ਆਪਣੇ ਆਪ ਨੂੰ ਤਸੱਲੀਆਂ ਦਿੰਦੀ ਹਾਂ ਕੇ ਇਸ ਦੁਨੀਆ ਵਿਚ ਅੱਗੇ ਵਧਣ ਵਾਸਤੇ ਆਪਣੀਂ ਜੜਾਂ ਤੋਂ ਤਾਂ ਦੂਰ ਹੋਣਾ ਹੀ ਪੈਂਦਾ ਇੱਕ ਦਿਨ..
ਫੇਰ ਕਿ ਹੋਇਆ ਜੇ ਅੱਜ ਚਲਾ ਗਿਆ..ਅਖੀਰ ਇੱਕ ਦਿਨ ਤੇ ਜਰੂਰ ਮੋੜਾ ਪਾਊ!
ਫੇਰ ਗੁਆਂਢ ਵਾਲੇ ਰੰਧਾਵਾ ਸਾਬ ਚੇਤੇ ਆ ਜਾਂਦੇ..
ਸਾਰੀ ਦਿਹਾੜੀ ਲੰਮੇ ਪਏ ਬੱਸ ਇੱਕਟੱਕ ਗੇਟ ਵੱਲ ਤੱਕਦੇ ਹੋਏ ਪਤਾ ਨੀ ਕਿਸਨੂੰ ਹਾਕਾਂ ਮਾਰਦੇ ਰਹਿੰਦੇ..
ਓਹਨਾ ਵਾਲਾ ਵੀ ਤਾਂ ਇੱਕ ਦਿਨ ਏਹੀ ਕੁਝ ਹੀ ਆਖ ਕੇ ਗਿਆ ਸੀ..
ਮੁੜ ਆਵਾਂਗਾ..ਫਿਕਰ ਨਾ ਕਰਿਓ..ਪਰ ਨਾ ਅੱਜ ਤੱਕ ਆਪ ਮੁੜਿਆ ਤੇ ਨਾ ਓਹਨਾ ਨੂੰ ਹੀ ਆਪਣੇ ਕੋਲ ਬੁਲਾਇਆ..
ਕਈਂ ਵਾਰ ਅੱਧੀ ਰਾਤ ਨੌਕਰ ਨੂੰ ਜਗਾ ਕੇ ਗੇਟ ਖੋਲਣ ਘੱਲਦੇ ਹੋਏ ਮੈ ਖੁਦ ਆਪ ਦੇਖੇ..ਸ਼ਾਇਦ ਕੋਈ ਝਉਲਾ ਪੈਂਦਾ ਹੋਣਾ”
ਮੈਂ ਫੇਰ ਉਦਾਸੀਆਂ ਦੇ ਡੂੰਘੇ ਸਮੁੰਦਰ ਵਿਚ ਜਾ ਡੁੱਬਦੀ ਹਾਂ..ਪਤਾ ਨੀ ਕਿਹੋ ਜਿਹਾ ਰਿਸ਼ਤਾ ਬਣਾਇਆ ਏ ਬਣਾਉਣ ਵਾਲੇ ਨੇ..ਸਿੱਧਾ ਆਂਦਰਾਂ ਨੂੰ ਹੀ ਖੋਰੀ ਜਾਂਦਾ ਏ..ਦੁਨੀਆ ਸਾਹਵੇਂ ਹੱਸਦਾ ਹੋਇਆ ਅੰਦਰੋਂ-ਅੰਦਰੀ ਚੱਤੇ ਪਹਿਰ ਹੰਝੂਆਂ ਦੀ ਝੜੀ ਲਾਈ ਰੱਖਦਾ..ਅੱਧੀ ਰਾਤ ਦੇ ਤੌਖਲੇ..ਫਿਕਰਾਂ ਦੇ ਪੰਧ..ਮਾਏ ਨੀ ਮੈ ਕਿੰਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ..!
ਫੇਰ ਵੋਟਾਂ ਮੰਗਦੀ ਗੰਦੀ ਸਿਆਸਤ ਦੇ ਬਦਸੂਰਤ ਮੋਹਰੇ ਅਤੇ ਨਪੁੰਸਕ ਸਰਕਾਰਾਂ ਦੇ ਖੋਖਲੇ ਵਾਅਦੇ ਚੇਤੇ ਆ ਜਾਂਦੇ..
ਨਾ ਇਹ ਇਹੋ ਜਿਹੇ ਹਾਲਾਤ ਪੈਦਾ ਕਰਦੀਆਂ ਤੇ ਨਾ ਹੀ ਅਣਗਿਣਤ ਜਿਗਰ ਦੇ ਟੋਟੇ ਅੱਖੋਂ ਓਹਲੇ ਕਰਨੇ ਪੈਂਦੇ..!
ਕੰਧਾਂ ਕੋਠੇ ਟੱਪਦਾ..ਗਿਆ ਸਮੁੰਦਰ ਟੱਪ..ਜਿੰਨੀ ਵੱਡੀ ਛਾਲ ਸੀ..ਓਨੀ ਵੱਡੀ ਸੱਟ
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਸੱਚਾ ਸੁੱਖ ” ਲੋ ਸਰਦਾਰ ਜੀ, ਕਰਤਾ ਥੋੜਾ ਅੱਜ ਦਾ ਸਾਰਾ ਕੰਮ, ਹੁਣ ਮੈਂ ਤੜਕੇ ਫੇਰ ਆਜੂ ਤੇ ਰਹਿੰਦਾ ਕੰਮ ਨਿਬੇੜ ਦੂ। ਹੁਣ ਮੇਰੀ ਮਜ਼ਦੂਰੀ ਦੇ ਦੋ, ਨੇਰਾ ਹੋਣ ਲੱਗੇ ਤੇ ਮੈਂ ਸੌਦਾ ਪੱਤਾ ਲੈ ਕੇ ਘਰ ਵੀ ਜਾਣੈ।’ ਬਿੰਦਰ ਮਜ਼ਦੂਰ ਨੇ ਕੱਪੜੇ ਝਾੜਦਿਆ ਹਰਵੀਰ ਸਿੰਘ ਜ਼ੈਲਦਾਰ ਨੂੰ ਕਿਹਾ। ਹਰਵੀਰ Continue Reading »
ਕਹਾਣੀ- ਸੱਚੋ ਹੀ ਸੱਚ ਨਿਬੜੈ ਗੁਰਮਲਕੀਅਤ ਸਿੰਘ ਕਾਹਲੋਂ ਪੱਤਰਕਾਰ ਦਵਿੰਦਰ ਨਾਲ ਮੇਰੀ ਸਕੂਲ ਸਮੇਂ ਤੋਂ ਸਾਂਝ ਬਣੀ ਹੋਈ ਹੈ ਤੇ ਅਸੀਂ ਇਕ ਦੂਜੇ ਕੋਲ ਮਨ ਫਰੋਲਣ ਲਗਿਆਂ ਝਿਜਕ ਨਹੀਂ ਰਖਦੇ। ਉਨ੍ਹਾਂ ਦਾ ਪੁਲੀਸ ਨਾਲ ਵਾਹ ਪੈਂਣਾ ਸੁਭਾਵਕ ਗਲ ਹੈ। ਅਖਬਾਰੀ ਖਬਰਾਂ ਵਿਚ “ਵਰਦੀ ਦਾਗਦਾਰ ਹੋਈ,” ਵਾਲੀਆਂ ਸੁਰਖੀਆਂ ਅਕਸਰ ਸਾਡੀ Continue Reading »
——‐—- ਬੁੱਕਲ ਦੇ ਸੱਪ ———— ਚਿੜੇ ਨੂੰ ਰੁੱਖ ਦੀ ਟਾਹਣੀ ਤੇ ਉਦਾਸ ਬੈਠੇ ਨੂੰ ਵੇਖ ਕੇ ਚਿੜੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਬਹੁਤ ਮਸ਼ਕਲਾਂ ਹਨ। ਸਾਨੂੰ ਮੌਸਮ ਤੇ ਕੁਦਰਤ ਦੀ ਕਰੋਪੀ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਹੈ। ਪਰ ਤੂੰ ਉਦਾਸ ਨਾ ਹੋ, ਰੱਬ ਆਪੇ ਭਲੀ Continue Reading »
“ਮੰਗਵੀਂ ਟਾਈ” ਸੁਖਪਾਲ ਤੇ ਹਰੀਸ਼ ਦੋਵਾਂ ਦੀ ਯਾਰੀ ਬੜੇ ਹੀ ਸਾਲਾਂ ਤੋਂ ਸੀ। ਇੱਕ ਦੂਜੇ ਦੇ ਦੁੱਖ- ਸੁੱਖ ‘ਚ ਸ਼ਰੀਕ ਹੁੰਦੇ, ਦੋਵੇਂ ਭਰਾਵਾਂ ਦੀ ਤਰ੍ਹਾਂ ਰਹਿੰਦੇ ਸਨ । ਹਰੀਸ਼ ਧੋਬੀ ਸੀ ਤੇ ਹਰ ਸਮੇਂ ਆਪਣੀ ਦੁਕਾਨ ‘ਤੇ ਰੁੱਝਿਆ ਰਹਿੰਦਾ ਸੀ।ਉਸਦੀ ਦੁਕਾਨ ਤੇ ਬਹੁਤ ਕੰਮ ਸੀ।ਸ਼ਹਿਰ ਦੇ ਮੰਨੇ -ਪਰਮੰਨੇ ਲੋਕ ਉਸ Continue Reading »
ਉਸਦੇ ਘਰ ਪਹੁੰਚ ਕੇ ਮੈਂ ਦਰਵਾਜੇ ਤੇ ਲੱਗੀ ਘੰਟੀ ਵਜਾਈ ਤੇ ਉਸਦੀ ਇੰਤਜਾਰ ਵਿੱਚ ਗਲੀ ਵਿੱਚ ਟਹਿਲਣ ਲੱਗਾ । ਅੱਜ 14 ਨਵੰਬਰ ਦੇ ਸਿਲਸਲੇ ਵਿੱਚ ਸਕੂਲ ਵਿੱਚ ਬੱਚਿਆਂ ਦੇ ਪ੍ਰੋਗਰਾਮ ਹੋਣੇ ਸਨ । ਟਹਿਲਦਿਆਂ ਟਹਿਲਦਿਆਂ ਮੈਂ ਗਲੀ ਦੇ ਮੋੜ ਤੇ ਆ ਗਿਆ । ਉੱਥੇ ਇੱਕ 10-12 ਸਾਲ ਦਾ ਬੱਚਾ ਕਹੀ Continue Reading »
ਸਰਸੇ ਆਰ ਸੀ ਹੋਟਲ ਦੀ ਜਗ੍ਹਾ ਦੇ ਨੇੜੇ ਹੀ ਇੱਕ ਰਾਧਾਸਵਾਮੀ ਵੈਸ਼ਨੂੰ ਢਾਬਾ ਹੁੰਦਾ ਸੀ। ਓਹਨਾ ਦੀ ਦਾਲ ਫਰਾਈ ਬਹੁਤ ਵਧੀਆ ਹੁੰਦੀ ਸੀ। ਸਵਾ ਰੁਪਏ ਦੀ ਦਾਲ ਫਰਾਈ ਤੇ ਪੰਝੀ ਪੈਸੇ ਦੀ ਰੋਟੀ। ਪਰ ਗਰੀਬ ਲੋਕ ਪੰਝੀ ਪੈਸੇ ਦੇ ਹਿਸਾਬ ਨਾਲ ਰੋਟੀ ਤੇ ਉਬਲੀ ਮੁਫ਼ਤ ਵਾਲੀ ਦਾਲ ਹੀ ਖਾਂਦੇ ਸਨ। Continue Reading »
ਸਜ਼ਾ ਬਲਵਿੰਦਰ ਸਿੰਘ ਭੁੱਲਰ ਮੈਂ ਰੋਹਤਕ ਨੇੜੇ ਇੱਕ ਢਾਬੇ ਤੇ ਚਾਹ ਪੀਣ ਲਈ ਰੁਕਿਆ। ਜਿਸ ਮੇਜ਼ ਦੁਆਲੇ ਪਈ ਕੁਰਸੀ ਤੇ ਮੈਂ ਬੈਠਾ ਸੀ, ਉਸਦੇ ਸਾਹਮਣੇ ਪਈਆਂ ਕੁਰਸੀਆਂ ਤੇ ਇੱਕ ਬਜੁਰਗ ਤੇ ਉਸਦੀ ਬੇਟੀ ਆ ਕੇ ਬੈਠ ਗਏ। ਲੜਕੀ ਉੱਠੀ ਅਤੇ ਆਪਣੀ ਕਾਰ ਵਿੱਚੋਂ ਕੁੱਝ ਲੈਣ ਲਈ ਚਲੀ ਗਈ। ਬਜੁਰਗ ਨੇ Continue Reading »
ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਕਿਸ਼ਤ – 4 ਲੇਖਕ – ਗੁਰਪ੍ਰੀਤ ਸਿੰਘ ਭੰਬਰ ਇਹ ਰੋਜ ਦੀ ਹੀ ਗੱਲ ਹੋ ਗਈ। ਜੈਲਦਾਰ ਦੀ ਸ਼ਿਵਾਨੀ ਨਾਲ ਹੁੱਣ ਹਰ ਰੋਜ ਫੋਨ ਉਪਰ ਗੱਲ ਹੋਣ ਲੱਗੀ। ਪਿਛਲੇ ਚਾਰ ਦਿਨਾਂ ਤੋਂ ਸ਼ਿਵਾਨੀ ਦਾ ਸਵੇਰੇ ਉਠਦੇ ਸਾਰ ਜੈਲਦਾਰ ਨੂੰ ਮੈਸੇਜ ਆਂਓਦਾ ਸੀ। “ਗੁੱਡ ਮੌਰਨਿੰਗ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
kanwaljit
all Stories are very true and heart ❤️ touching ❤️