ਸੀਨਾ ਪਾੜ ਕੇ ਪੱਥਰਾਂ ਦਾ
ਇੱਕ 4 ਕੁ ਸਾਲ ਦਾ ਬੱਚਾ ਜਿਸਨੂੰ ਮੰਜੀ ਤੇ ਹੱਥ ਬੰਨ ਕੇ ਪਾ ਦਿੱਤਾ ਜਾਂਦਾ ਹੈ ਕਿਉਂਕਿ ਉਸਨੂੰ ਚੇਚਕ ਹੈ ਤੇ ਉਹ ਖੁੱਲੇ ਹੱਥਾਂ ਨਾਲ ਖੁਰਕ ਕੇ ਮੂੰਹ ਦੇ ਜਖ਼ਮ ਪੱਟ ਲੈਂਦਾ ਹੈ।
ਪਿਤਾ ਬਠਿੰਡੇ ਰੇਲਵੇ ਚ ਛੋਟੀ ਜੀ ਸਰਕਾਰੀ ਨੌਕਰੀ ਕਰਦਾ ਹੈ ਤੇ ਮਾਂ ਘਰਾਂ ਦਾ ਕੰਮ ਕਰਨ ਚਲੀ ਜਾਂਦੀ ਹੈ। ਅਚਾਨਕ ਇਕ ਦਿਨ ਘਰੇ ਪੁਲਿਸ ਆਉਂਦੀ ਹੈ ਤੇ ਬੱਚੇ ਦੇ ਪਿਉ ਨੂੰ ਗਿਰਫਤਾਰ ਕਰਦੀ ਹੈ ਕਿਉਂਕਿ ਰੇਲਵੇ ਸਟੇਸ਼ਨ ਦੇ 15 ਸੀਮਿੰਟ ਦੇ ਗੱਟੇ ਚੋਰੀ ਹੋ ਜਾਂਦੇ ਹਨ, ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਅਤੇ ਸਰਕਾਰੀ ਕੁਆਟਰ ਖਾਲੀ ਕਰਨ ਨੂੰ ਕਿਹਾ ਜਾਂਦਾ ਹੈ।
ਬੱਚੇ ਦੀ ਮਾਂ ਰੌਲਾ ਪਾਉਂਦੀ ਹੈ ਕਿ ਇਨੇਂ ਛੋਟੇ ਬੱਚਿਆਂ ਨੂੰ ਲੈਕੇ ਕਿਥੇ ਜਾਵੇਗੀ ਪਰ ਰੇਲਵੇ ਅਧਿਕਾਰੀ ਹਰ ਹਾਲਤ ਕੁਆਟਰ ਖਾਲੀ ਕਰਨ ਨੂੰ ਕਹਿੰਦੇ ਹਨ ਜਦੋ ਬੱਚੇ ਦੀ ਮਾਂ ਜਿ਼ਦ ਕਰਦੀ ਹੈ ਤਾਂ ਰੇਲਵੇ ਦਾ ਇੱਕ ਸਫਾਈ ਕਰਮਚਾਰੀ (ਜਮਾਂਦਾਰ) ਗੰਦ ਦਾ ਟੋਕਰਾ ਭਰ ਕੇ ਲਿਆਉਦਾ ਤੇ ਕਹਿੰਦਾ ਜੇ ਕੁਆਟਰ ਖਾਲੀ ਨਾ ਹੋਇਆ ਤਾ ਉਹ ਉਥੇ ਗੰਦ ਖਿਲਾਰ ਦੇਵੇਗਾ।
ਮਜਬੂਰਨ ਕੁਆਟਰ ਖਾਲੀ ਕਰਨਾ ਪੈਂਦਾ ਹੈ ਤੇ ਇਕ ਹੋਰ ਗਵਾਂਢੀ ਜਮਾਂਦਾਰ ਰਹਿਣ ਲਈ ਕਮਰਾ ਅਰੇਂਜ ਕਰਵਾਉਂਦਾ ਹੈ। ਖਾਣ ਲਈ ਘਰ ਚ ਕੁਝ ਨੀ ਫਿਰ ਮਾਂ ਉਸ 4 ਸਾਲ ਦੇ ਬੱਚੇ ਨੂੰ ਇੱਕ ਚਾਹ ਦੇ ਖੋਖੇ ਤੇ ਕੰਮ ਲਾਉਣ ਲੈ ਜਾਂਦੀ ਹੈ । ਬਹੁਤ ਛੋਟਾ ਹੋਣ ਕਰਕੇ ਬੱਚੇ ਨੂੰ ਇਕ ਪਾਣੀ ਦੀ ਬਾਲਟੀ ਕੋਲ ਬੈਠ ਕੇ ਸਾਰਾ ਦਿਨ ਗਲਾਸ ਧੋਣ ਦਾ ਕੰਮ ਕਰਾਇਆ ਜਾਂਦਾ ਹੈ, ਚਾਹ ਦੇਣ ਇਸ ਲਈ ਨੀ ਭੇਜਿਆ ਜਾਂਦਾ ਕਿਉਂਕਿ ਬਹੁਤ ਛੋਟਾ ਹੈ ਤੇ ਸੜਕ ਪਾਰ ਨਹੀ ਕਰ ਸਕਦਾ।
ਇੱਕ ਦਿਨ ਬੱਚੇ ਦੀ ਮਾਂ ਉਸਨੂੰ ਜਦੋਂ ਖੋਖੇ ਤੋ ਲੈਣ ਲਈ ਆਉਂਦੀ ਹੈ ਤਾ ਖੋਖੇ ਦਾ ਮਾਲਕ ਜਿਸਦੀ ਸ਼ਰਾਬ ਪੀਤੀ ਹੁੰਦੀ ਹੈ, ਕਹਿੰਦਾ ਹੈ ਕਿ ਮੈਂ ਅੱਜ ਤਹਾਨੂੰ ਘਰ ਛੱਡ ਦਿੰਦਾ ਹਾਂ। ਉਹ ਰਿਕਸ਼ਾ ਕਰਾਉਦਾ ਹੇੈ ਤੇ ਰਾਹ ਚੋਂ ਰੁਕ ਕੇ ਕੁਝ ਫਰੂਟ, ਅੰਗੂਰ ਤੇ ਕੇਲੇ ਵੀ ਲੈ ਲੈੰਦਾ ਹੈ। ਘਰ ਆਕੇ ਕਮਰੇ ਚ ਮੰਜੇ ਤੇ ਬੈਠ ਜਾਂਦਾ ਹੈ, ਬੱਚੇ ਦੀ ਮਾਂ ਨੂੰ ਉਸਦੇ ਇਰਾਦੇ ਠੀਕ ਨਹੀਂ ਲਗਦੇ ਤਾਂ ਉਹ ਬਹਾਨੇ ਨਾਲ ਬਾਹਰੋਂ 2 -3 ਗਵਾਂਢੀ ਔਰਤਾਂ ਨੂੰ ਬੁਲਾ ਕੇ ਲਿਆਉਦੀ ਹੈ।
ਖੋਖੇ ਦੇ ਮਾਲਕ ਨੂੰ ਅਹਿਸਾਸ ਹੁੰਦਾ...
...
ਹੈ ਕਿ ਹੁਣ ਗੱਲ ਨਹੀਂ ਬਣਨੀ ਤੇ ਉਹ ਉੱਠ ਕੇ ਤੁਰ ਪੈੰਦਾ ਹੈ। ਜਾਂਦਾ ਜਾਂਦਾ ਕਹਿੰਦਾ ਹੈ ਕਿ ਕੱਲ ਨੂੰ ਇਹਨੂੰ ਕੰਮ ਤੇ ਨਾ ਭੇਜੇ।
ਉਧਰ ਪਿਤਾ ਆਪਣਾ ਕੇਸ ਆਪ ਲੜਦਾ ਹੈ ਕਿਉਂਕਿ ਵਕੀਲ ਲਈ ਫੀਸ ਹੈਨੀ। ਆਖੀਰ ਜੱਜ ਸਟੇਸ਼ਨ ਦਾ ਮੌਕਾ ਦੇਖ ਕੇ ਪਿਤਾ ਨੂੰ ਬਰੀ ਕਰ ਦਿੰਦਾ ਹੈ ਕਿਉਂਕਿ ਇਕ ਬੰਦਾ 15 ਗੱਟੇ ਚੁੱਕ ਕੇ 20 ਰੇਲਵੇ ਟਰੈਕ ਬਿਨਾਂ ਕਿਸੇ ਦੇ ਨਜ਼ਰ ਪਏ ਨਈ ਲਿਜਾ ਸਕਦਾ। ਇਸ ਬੱਚੇ ਦਾ ਇਕ ਵੱਡਾ ਭਰਾ ਵੀ ਹੈ ਜੋ ਸਟੇਸ਼ਨ ਤੇ ਕੁਲੀ ਦਾ ਕੰਮ ਕਰਦਾ ਹੈ। ਸਾਰੀ ਉਮਰ ਉਹਨਾ ਦਾ ਆਪਣਾ ਘਰ ਨਹੀਂ ਤੇ ਕਿਰਾਏ ਤੇ ਵੀ ਘਰ ਨਹੀ ਸਗੋਂ ਇਕ ਛੋਟਾ ਕਮਰਾ ਹੀ ਨਸੀਬ ਹੋਇਆ ।
ਇਹ ਬੱਚਾ ਬਚਪਨ ਚ ਜਿਆਦਾਤਰ ਰੇਲਵੇ ਟਰੈਕ ਤੇ ਹੀ ਖੇਡਿਆ ਤੇ ਬਾਲਣ ਦੇ ਜੁਗਾੜ ਵਾਸਤੇ ਕੋਇਲਾ ਕੱਠਾ ਕਰਦਾ ਰਿਹਾ। ਗਰੀਬੀ ਕਰਕੇ ਫਿਰ ਬੱਚੇ ਨੂੰ ਮਾਮੇ ਕੋਲ ਲੁਧਿਆਣੇ ਭੇਜਿਆ ਜਾਂਦਾ ਹੈ ਜਿਥੇ ਉਹ ਪੜ੍ਹਾਈ ਕਰਕੇ ਨਾਲ ਨਾਲ ਛੋਟੀ ਮੋਟੀ ਨੌਕਰੀ ਕਰਕੇ ਟਿਉਸ਼ਨਾ ਪੜਾਉਦਾ ਹੈ। ਦਿਨੇ ਕਾਲਜ ਰਾਤ ਨੂੰ ਕੰਮ। ਤੇ ਨਾਲ ਨਾਲ ਡਰਾਮਾ ਸਕੂਲ ਵਿੱਚ ਨਾਟਕ ਵੀ ਕਰਦਾ ਹੈ। ਕਿਸੇ ਦਿਨ ਹਰਪਾਲ ਟਿਵਾਣਾ ਵਰਗੇ ਪਾਰਖੂ ਦੀ ਨਜ਼ਰ ਇਸ ਕੋਇਲੇ ਚ ਖੇਡ ਕੇ ਵੱਡੇ ਹੋਏ ਹੀਰੇ ਤੇ ਪੈਂਦੀ ਹੈ ਤੇ ਉਹ ਇਸ ਬੱਚੇ ਨੂੰ ਥਿਏਟਰ ਤੱਕ ਲੈਕੇ ਜਾਂਦਾ ਹੈ। ਦੋਸਤੋ ਇਹ ਬੱਚੇ ਨੂੰ ਤੁਸੀ ਸਾਰੇ ਈ ਜਾਣਦੇ ਹੋ ਇਹ ਉਮ ਪੁਰੀ ਸਾਹਿਬ ਹਨ ਤੇ ਹੁਣ ਅੱਗੇ ਇਹਨਾਂ ਦੀ ਮਹਾਨਤਾ ਬਾਰੇ ਦੱਸਣ ਦੀ ਲੋੜ ਨਹੀਂ ।
ਉਮ ਪੁਰੀ ਜੀ ਨੂੰ ਸਾਰੀ ਉਮਰ ਬਸ ਇੱਕ ਹੀ ਦੁੱਖ ਸੀ ਕਿ ਉਹਨਾ ਕੋਲ ਆਪਣੀ ਮਾਂ ਦੀ ਕੋਈ ਫੋਟੋ ਨਹੀਂ ਸੀ । ਗਰੀਬੀ ਕਰਕੇ ਓਹ ਕਦੇ ਫੋਟੋ ਖਿਚਵਾ ਹੀ ਨਹੀ ਸਕੇ।
ਇਹ ਸਾਰੀਆਂ ਗੱਲਾ ਉਹਨਾ ਨੇ ਇਕ ਇਟਰਵਿਉ ਚ ਆਪਣੀ ਜੁਬਾਨੋਂ ਦੱਸੀਆ ਹਨ ਜੋ ਕਿ ਉਹਨਾਂ ਦੇ ਸਵਰਗਵਾਸ ਹੋਣ ਤੋਂ 4 ਕੁ ਮਹੀਨੇ ਪਹਿਲਾਂ ਲਈ ਗਈ ਸੀ। ਸਾਨੂੰ ਆਪਣੇ ਬੱਚਿਆਂ ਨੂੰ ਇਹਨਾਂ ਮਹਾਨ ਰੂਹਾਂ ਬਾਰੇ ਦੱਸਣਾ ਚਾਹੀਦਾ ਹੈ।
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਕਿਉਂ ਇੱਕ ਪਿਓ ਨੂੰ ਸ਼ੱਕ ਹੋਇਆ ਕਿ ਉਸਦੀ ਧੀ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਨਾ ਮਿਲਾ ਦੇਵੇ। ਇਕ ਬਹੁਤ ਹੀ ਸੋਹਣਾ ਦਰਿਸ਼ ਦਿਮਾਗ ਦੀਆ ਅੱਖਾਂ ਸਾਹਮਣੇ ਆ ਰਿਹਾ। ਇਕ ਅੱਧ ਚਿੱਟੀ ਜੀ ਦਾਹੜੀ ਵਾਲਾ ਬੰਦਾ ਰਸੋਈ ‘ਚ ਖੜਾ ਆਪਣੀ ਧੀ ਦੀ ਸਬਜੀ ਬਣਾਉਣ ਵਿੱਚ ਮਦਦ ਕਰ ਰਿਹੈ। ਇਸ ਤੋਂ ਪਹਿਲਾ Continue Reading »
ਮੈਨੂੰ ਬਚਪਨ ਤੋਂ ਹੀ ਚਿੱਟੇ ਰੰਗ ਨਾਲ ਬਹੁਤ ਪਿਆਰ ਸੀ।ਮੈਨੂੰ ਜਦੋਂ ਵੀ ਘਰਦਿਆਂ ਨੇ ਕਪੜੇ ਲੇ ਕੇ ਦੇਣੇ ਹੁੰਦੇ ਮੇਰੀ ਜ਼ਿੱਦ ਹੁੰਦੀ ਕੇ ਚਿੱਟੇ ਰੰਗ ਦਾ ਹੀ ਲੈਣਾ।ਸਕੂਲ ਵਿੱਚ ਵੀ ਅਸੀ ਹਰ ਸ਼ਨੀਵਾਰ ਚਿੱਟੀ ਵਰਦੀ ਪਾਉਣੀ ਹੁੰਦੀ ਸੀ।ਮੈਨੂੰ ਇੰਤਜ਼ਾਰ ਰਹਿੰਦਾ ਸੀ ਸ਼ਨੀਵਾਰ ਦਾ। ਹੌਲੀ ਹੌਲੀ ਸਮਾਂ ਬਦਲਦਾ ਗਿਆ ,ਸਕੂਲ ਤੋਂ Continue Reading »
ਹੁਣੀ ਹੁਣ ਪੈਰਾਸਿਟਾਮੋਲ ਖਰੀਦਣ ਲਈ ਇੱਕ ਮੈਡੀਕਲ ਤੇ ਜਾਣਾ ਪਿਆ।ਸਭ ਲਾਈਨ ਚ ਲੱਗੇ ਹੋਏ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ। ਮੇਰੇ ਮੂਹਰੇ ਇੱਕ ਬਾਬਾ ਇੱਕ ਪਰਨਾ ਲਪੇਟੀ ਤੇ ਫਟੀ ਹੋਈ ਬੁਨੈਣ ਪਾਈ ਖੜ੍ਹਾ ਸੀ, ਚਿਹਰਾ ਉਦਾਸੀ ਤੇ ਮਾਯੂਸੀ ਨਾਲ ਭਰਿਆ ਹੋਇਆ। ਆਪਣੇ ਨੰਬਰ ਆਉਣ ਤੇ ਦਵਾਈ ਲਈ ਤੇ ਪਰਨੇ Continue Reading »
ਸ਼ਹਿਰ ‘ਚ ਪਾਈ ਆਲੀਸ਼ਾਨ ਕੋਠੀ,ਉੱਚਾ ਅਹੁਦਾ,ਪਿੰਡ ਆਪਣਿਆਂ ਵਿੱਚ ਵੀ ਆ ਕੇ ਦਿਮਾਗੋਂ ਨਾ ਨਿਕਲਦਾ।ਪਿੰਡ ਮਰਗ ਦੇ ਭੋਗ ‘ਤੇ ਆਇਆ ਸੁਰਜੀਤ ਸਿਹੁੰ ਆਪਣੇ ਉੱਚੇ ਰੁਤਬੇ, ਸ਼ਾਹੀ ਠਾਠ ਬਾਠ ਦੀਆਂ ਸਿਫ਼ਤਾਂ ਦੇ ਪੁਲ ਹੀ ਬੰਨ੍ਹੀ ਜਾਵੇ।ਕੋਲ ਬੈਠੇ ਵੀ ਬਸ ਹਾਂ ਵਿੱਚ ਹਾਂ ਮਿਲਾਈ ਜਾਵਣ।ਭਲਾ ਸੁਰਜੀਤ ਸਿੰਹਾਂ ਅੱਜ ਕਿੰਨੇ ਕਦਮ ਤੁਰਿਆ,ਕੋਲ ਬੈਠੇ ਬਿੱਕਰ Continue Reading »
ਭੂਰਾ ਚਾਲੀ ਕੁ ਵਰ੍ਹਿਆਂ ਦਾ ਇੱਕ ਸਖਸ਼ ਜੋ ਕਿ ਬੇਹੱਦ ਗਰੀਬੀ ਵਿੱਚ ਆਪਣੀ ਜਿੰਦਗੀ ਗੁਜਾਰ ਰਿਹਾ ਸੀ, ਪੰਚਾਇਤੀ ਕਲੋਨੀਆਂ ਦੇ ਇੱਕ ਕਮਰੇ ਦੇ ਮਕਾਨ ਵਿੱਚ ਬੜੀ ਤਰਸਯੋਗ ਹਾਲਤ ਵਿੱਚ ਰਹਿ ਰਿਹਾ ਸੀ । ਉਸਦੇ ਅੱਗੇ ਪਿੱਛੇ ਕੋਈ ਨਹੀਂ ਸੀ । ਸਾਰੇ ਪਿੰਡ ਵਿੱਚ ਉਸਦਾ ਨਾਮ ਸਟੀਲਬਾਡੀ ਪੱਕ ਗਿਆ ਸੀ । Continue Reading »
ਰਹਿਮ ਦਿਲ ਲਾਲਾ ਜੀ ਦੀ ਨਿੱਗਰ ਸੋਚ ਤੇ ਦਲੀਲ ਇਹ ਗਲ ਕਰੀਬ 1986 ਦੇ ਮਈ ਮਹੀਨੇ ਦੀ ਹੈ | ਮੈਂ ਸਾਡੇ ਨੇੜੇ ਦੇ ਸ਼ਹਿਰ ਦਾਣਾ ਮੰਡੀ ਵਿੱਚ ਬਾਰਾਂ ਇੱਕ ਵਜੇ ਕਿਸੇ ਕੰਮ ਲਈ ਗਿਆ ਸੀ | ਮੈਂ ਦੇਖਿਆ ਸਾਹਮਣੇ ਇੱਕ ਸਰਕਾਰੀ ਦਫ਼ਤਰ ਅੱਗੇ ਕਰੀਬ ਸੌ ਕੁ ਬੰਦਿਆਂ ਦਾ ਜਮਘਟਾ ਜਿਹਾ Continue Reading »
ਅਮਨ ਜਦੋਂ ਕਈ ਸਾਲ ਪਹਿਲਾਂ ਆਪਣੀ ਕਜਨ ਨਾਲ ਉਸਦੇ ਐਨਉਲ ਫ਼ੰਕਸ਼ਨ ਚ ਕਾਲਜ ਗਈ ਸੀ ਉਸਦੇ ਮਹੌਲ ਨੇ ਅਚੰਬਿਤ ਕਰ ਦਿੱਤਾ ਸੀ ।ਕੱਲੀ ਹੀ ਉਹ ਖਾਲੀ ਕਲਾਸ ਰੂਮਾਂ ਚ ਘੁੰਮਦੀ ਰਹੀ ਸੀ ।ਉਸਨੇ ਉਦੋਂ ਹੀ ਫੈਸਲਾ ਕੀਤਾ ਸੀ ਕਿ ਪੜ੍ਹਨਾ ਹੈ ਤਾਂ ਇਸੇ ਕਾਲਜ ਵਿੱਚ । ਅੱਜ ਜਦੋਂ ਮੌਕਾ ਆਇਆ Continue Reading »
ਬੇਬੇ ਅੱਸੀਆਂ ਨੂੰ ਟੱਪ ਗਈ ਸੀ, ਹੱਥ-ਪੈਰ ਕੰਬਣ ਲੱਗ ਪਏ, ਨਿਗ੍ਹਾ ਵੀ ਬਹੁਤ ਘਟ ਗਈ ਸੀ। ਮੈਂ ਕਾਨੂੰਨ ਦੀ ਪੜ੍ਹਾਈ ਕਰਨ ਇੰਗਲੈਂਡ ਜਾਣਾ ਸੀ। ਲੱਗਦਾ ਨਹੀਂ ਸੀ ਬੇਬੇ ਨੂੰ ਦੁਬਾਰਾ ਜਿਉਂਦੀ ਨੂੰ ਮਿਲਣ ਦਾ ਮੌਕਾ ਮਿਲੂਗਾ। ਤੁਰਨ ਲੱਗੇ ਨੂੰ ਬੇਬੇ ਨੇ ਘੁੱਟ ਕੇ ਜੱਫੀ ‘ਚ ਲੈ ਲਿਆ, ਮੱਥਾ ਚੁੰਮਿਆ ਤੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
shivani
good om puri ji