ਕੁੱਝ ਨਹੀਂ ਬਚਦਾ
ਭਿੰਦੇ ਨੇ ਪੱਠਿਆਂ ਦੀਆਂ ਦੋ ਪੰਡਾਂ ਟੋਕੇ ਕੋਲੇ ਸੁੱਟਦੇ ਹੋਏ ਕਿਹਾ ਕਿ ਬਾਪੂ, ਆਪਾਂ ਨੂੰ ਪਸ਼ੂ ਵੇਚ ਦੇਣੇ ਚਾਹੀਦੇ ਹਨ। ਇਸ ਕੰਮ ਲਈ ਇੱਕ ਪੱਠੇ ਵੱਢਣ ਵਾਲਾ ਕਾਮਾ ਚਾਹੀਦਾ ਹੈ ਜਿਹੜਾ ਦੋ ਭਰੀਆਂ ਵੱਢ ਕੇ ਇੱਕ ਆਪ ਲੈ ਜਾਂਦਾ ਹੈ। ਇਸ ਧੰਦੇ ਵਿੱਚ ਕੁੱਝ ਨਹੀਂ ਪੱਲੇ ਪੈਂਦਾ। ਦੁੱਧ ਦਾ ਰੇਟ ਪਾਣੀ ਵਾਲੀ ਬੋਤਲ ਦੇ ਬਰਾਬਰ ਹੈ। ਉੱਤੋਂ ਪਸ਼ੂਆਂ ਵਾਸਤੇ ਅੱਧਾ ਕਿੱਲਾ ਪੱਠਿਆਂ ਦਾ ਬੀਜਣਾ ਪੈਂਦਾ ਹੈ। ਇਸਤੋਂ ਇਲਾਵਾ ਤੂੜੀ, ਰੇਹਾਂ, ਸਪਰੇਹਾਂ, ਡੀਜ਼ਲ ਖਰਚਾ ਤੇ ਡੰਗਰ ਡਾਕਟਰ ਦੀ ਫੀਸ ਵੱਖਰੀ ਹੈ। ਹੋਰ ਤਾਂ ਹੋਰ ਗੋਹਾ ਸੁੱਟਣ ਦਾ ਪ੍ਰਤੀ ਇੱਕ ਪਸ਼ੂ ਡੇਢ ਸੌ ਰੁਪਇਆ ਮਹੀਨਾ ਵੱਖਰਾ ਦੇਣਾ ਪੈਂਦਾ ਹੈ। ਨਾਲੇ ਸਾਰਾ ਦਿਨ ਪਸ਼ੂ ਬਣੇ ਰਹੋ। ਐਨੇ ਪਸ਼ੂਆਂ ਦੇ ਖਰਚੇ ਵਿੱਚ ਤਾਂ ਭਲਾਂ ਦੁੱਧ ਮੁੱਲ ਦਾ ਪੀ ਲਵੇ। ਅਰਾਮ ਨਾਲ ਬੰਦਾ ਤੜਕੇ ਉੱਠ ਕੇ ਡੋਲੂ ਭਰਾ ਲਿਆ ਕਰੇ ਕਿਤੋਂ ਵੀ। ਫਿਰ ਸਾਰਾ ਦਿਨ ਨਵ- ਵਿਆਹੀ ਵਹੁਟੀ ਵਾਂਗੂੰ ਢੋਲੇ ਦੀਆਂ ਲਾਵੇ। ਅੱਗੋਂ ਸਤਿਆ ਹੋਇਆ ਭਿੰਦੇ ਦਾ ਬਾਪੂ ਕਹਿਣ ਲੱਗਿਆ,” ਰਹਿਣ ਦੇ ਮਤੀਰੇ ਸਿਰਿਆ, ਸਾਨੂੰ ਫਾਲਤੂ ਸਲਾਹਾਂ ਦੇਣ ਨੂੰ।” ਨਾ ਆਪਾਂ ਡਾਂਗਾਂ ਵਰਗੇ ਤਿੰਨ ਜਣਿਆਂ ਨੂੰ ਖੁਰਕ ਪਈ ਹੋਈ ਹੈ। ਆਹ, ਤੇਰਾ ਛੋਟਾ ਭਰਾ ਦੀਪਾ ਸਾਰਾ ਦਿਨ ਲੋਕਾਂ ਦੇ ਕਾਉਲੇ ਕੱਛਦਾ ਰਹਿੰਦਾ ਹੈ, ਇਹਨੂੰ ਨਾਲ ਲੈ ਜਾਇਆ ਕਰ। ਅੱਗੇ ਤੁਸੀਂ ਪਿਛਲੇ ਸਾਲ ਦੋਵਾਂ ਨੇ ਰੌਲਾ ਪਾ ਕੇ ਜ਼ਮੀਨ ਠੇਕੇ ਤੇ ਦਵਾ ਦਿੱਤੀ, ਅਖੇ ਇਸ ਵਿੱਚੋਂ ਕੁੱਝ ਬਚਦਾ ਨਹੀਂ। ਤੇ ਹੁਣ ਸਾਰਾ ਪਰਿਵਾਰ ਟੱਲੀਆਂ ਵਜਾਉਂਦਾ ਫਿਰਦਾ ਹੈ। ਹੁਣ ਕਹਿਣ ਲੱਗੇ ਮਾਂ ਦੇ ਵੱਡੇ ਲਾਡਲੇ, ਅਖੇ ਪਸ਼ੂਆਂ ਵਿੱਚੋਂ ਵੀ ਕੁੱਝ ਨਹੀਂ ਬਚਦਾ। ਸਿਆਣਿਆਂ ਸੱਚ ਹੀ ਆਖਿਆ ਹੈ, “ਝੱਬਲ ਪੁੱਤ ਨਾ ਜੰਮਿਆ, ਧੀ ਅੰਨੀ ਚੰਗੀ।” ਕਿਵੇਂ ਵਿਹਲਾ ਲਾਣਾ ਅੰਨ ਪਾੜਣ ਨੂੰ ਜੰਮਿਆ ਹੈ? ਥੋਡੇ ਵਰਗੇ ਬਹੁਤੀ ਗਿਣਤੀ-ਮਿਣਤੀ ਕਰਨ ਵਾਲੇ ਕੁੱਝ ਨਹੀਂ ਕਰ ਸਕਦੇ। ਚੁੱਕ ਕੇ ਮੋਬਾਇਲ ਤੇ ਖੋਲ ਲੈਂਦੇ ਨੇ ਕਿਲਕੂਲੇਟਰ ਤੇ ਹਿਸਾਬ-ਕਿਤਾਬ ਕਰਨ ਲੱਗ ਜਾਂਦੇ ਨੇ। ਕੰਮ ਕੋਈ ਕਰਨਾ ਨਹੀਂ ਤੇ ਖਜਾਨਾ ਮੰਤਰੀ ਸਾਰਾ ਪਰਿਵਾਰ ਬਣਿਆ ਫਿਰਦਾ ਹੈ। ਔਹ, ਵੇਖ ਲੈ ਆਪਣੇ ਸੰਤੇ ਕੇ, ਦੋ ਕਿੱਲੇ ਜ਼ਮੀਨ ਨਾਲ ਕੀ ਕੁੱਝ ਬਣਾਈ ਫਿਰਦੇ ਅਗਲੇ। ਸਾਰੇ ਜਾਣੇ ਕੰਮ ਕਰਦੇ ਨੇ, ਕੋਈ ਦਿਹਾੜੀਆ ਨਹੀਂ ਪਾਉਂਦੇ, ਪੂਰੇ ਕਿਰਸੀ ਐ। ਫਿਰ ਤਾਂ ਹੀ ਬੱਚਦਾ ਕੁੱਝ। ਬਾਪੂ ਉਹਨਾਂ ਦਾ ਕੀ ਐ ਕਜੂੰਸਾਂ ਦਾ, ਚਾਹੇ ਦੁਨੀਆ ਤੇ ਆਏ ਜਾਂ ਨਾ ਆਏ? ਨਾ ਉਹ ਰੱਬ ਨੂੰ ਕੀ ਜਵਾਬ ਦੇਣਗੇ ਕਿ ਅਸੀਂ ਦੁਨੀਆਂ ਤੇ ਕੀ ਵੇਖਿਆ? ਭਿੰਦੇ ਦਾ ਬਾਪੂ ਦੋਵਾਂ ਨੂੰ ਗਾਲ ਕੱਢ ਕੇ ਆਖਦਾ ਹੈ, ” ਨਾ ਤੁਹਾਡਾ...
...
ਹੀ ਆਲ ਵਰਡ ਗਾਇਆ ਹੈ, ਦੂਜੇ ਤਾਂ ਦੁਨੀਆਂ ਤੇ ਵੱਸਦੇ ਹੀ ਨਹੀਂ।” ਉਧਰੋਂ ਭਿੰਦੇ ਦੇ ਬਾਪੂ ਦਾ ਦੋਸਤ ਜੈਲਾ ਆ ਜਾਂਦਾ ਹੈ। ਕਿਵੇਂ ਪਿੰਡ ਚੁੱਕਣਾ ਲਿਆ ਹੈ, ਤੁਸੀਂ ਸਾਰੇ ਕਮਲੇ ਪਰਿਵਾਰ ਨੇ। ਕਾਹਦਾ ਜੈਲਿਆ ਪਿੰਡ ਚੁੱਕਣਾ ਆਪਾਂ ਨੇ, ਮੈਂ ਤਾਂ ਵਿਗੜੀ ਔਲਾਦ ਨੂੰ ਸਮਝਾਉਂਦਾ ਸੀ ਕਿ ਕੰਮ ਨਾਲ ਹੀ ਘਰ ਵਿੱਚ ਬਰਕਤ ਪੈਂਦੀ ਹੈ। ਖਾਲੀ ਸੁਪਨੇ ਲੈਣ ਨਾਲ ਕੁੱਝ ਨਹੀਂ ਬਣਦਾ। ਤੂੰ ਹੀ ਸਮਝਾ ਇਹਨਾਂ ਨੂੰ ਕੁੱਝ, ਮੇਰੇ ਆਖੇ ਤਾਂ ਲੱਗਦੇ ਨਹੀਂ। ਸ਼ਾਇਦ ਤੇਰਾ ਕਹਿਣਾ ਮੰਨ ਜਾਣ, ਤੂੰ ਪੜਿਆ-ਲਿਖਿਆ ਇਨਸਾਨ ਹੈ। ਤੇਰੀ ਆਲੇ-ਦੁਆਲੇ ਪੂਰੀ ਬੁੱਕਤ ਹੈ। ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਪਰ ਕੀ ਕੀਤਾ ਜਾਵੇ, ਦੁਨੀਆਂ ਤੇ ਚੰਦਰੀ ਹਵਾ ਹੀ ਇਹੋ ਜਿਹੀ ਫਿਰ ਗਈ ਹੈ ਕਿ ਕੋਈ ਡੱਕਾ ਤੋੜ ਕੇ ਦੂਹਰਾ ਨਹੀਂ ਕਰਨਾ ਚਾਹੁੰਦਾ ਤੇ ਸਹੂਲਤਾਂ ਸਾਰੀਆਂ ਭਾਲਦੇ ਨੇ ਅੱਜ-ਕੱਲ੍ਹ ਦੇ ਕਾਕੇ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਕਾਕਾ। ਜੇ ਕੰਮ ਨਾ ਕਰਾਂਗੇ ਤਾਂ ਮੋੜਾਂ ਤੇ ਖੜ੍ਹ ਕੇ ਲੋਕਾਂ ਤੋਂ ਗਾਲਾਂ ਹੀ ਲਵਾਂਗੇ ਤੇ ਨਾਲੇ ਨਸ਼ਿਆਂ ਵਰਗੀ ਬੁਰੀ ਬਿਮਾਰੀ ਲਾਵਾਂਗੇ। ਅਗਲੇ ਤਾਂ ਲੱਭਦੇ ਫਿਰਦੇ ਨੇ ਨਵੇਂ ਜਵਾਕਾਂ ਨੂੰ ਨਸ਼ੇ ਤੇ ਲਾਉਣ ਲਈ। ਚਾਰ ਦਿਨ ਮੁਫਤ ਦਿੱਤਾ ਨਸ਼ਾ ਤੇ ਜਿੰਦਣ ਜਿੰਦੇ ਜੜੇ ਗਏ, ਫੇਰ ਨਹੀਂ ਪੁੱਛਦੇ ਕਿੱਥੇ ਤੇਰੇ ਘਰ ਨੇ। ਅਗਲਾ ਆਪ ਚੋਰੀ ਕਰਕੇ ਪੈਸੇ ਲੈ ਕੇ ਆਉਂਦਾ, ਜਦੋਂ ਡਾਟ ਪੈਂਦੇ ਨੇ। ਬੱਚ ਜਾਓ, ਪੁੱਤਰੋ! ਜਿੰਨਾਂ ਬਚੀਦਾ ਦਾ ਵਿਹਲੇਪਨ ਤੋਂ। ਮਿਹਨਤ ਹੀ ਸਫਲਤਾ ਦੀ ਪੂੰਜੀ ਹੈ। ਸਿਆਣਿਆਂ ਸੱਚ ਹੀ ਕਿਹਾ ਹੈ “ਮਿਹਨਤ ਅੱਗੇ ਲੱਛਮੀ, ਪੱਖੇ ਅੱਗੇ ਪੌਣ।” ਜੇ ਪੁੱਤਰਾ ਜ਼ਮੀਨ ਵਿੱਚ ਬੀ ਪਾਵਾਂਗੇ ਤਾਂ ਹੀ ਫ਼ਸਲ ਹੋਊਗੀ। ਐਂਵੇਂ ਤਾਂ ਝਾੜ ਹੋਣ ਨਹੀਂ ਲੱਗਾ। ਇਸੇ ਤਰ੍ਹਾਂ ਜੇਕਰ ਅਸੀਂ ਕੰਮ ਕਰਾਂਗੇ ਤਾਂ ਹੀ ਚਾਰ ਪੈਸੇ ਆਉਣੇ ਨੇ। ਬੰਦੇ ਦਾ ਕੰਮ ਉੱਦਮ ਕਰਨਾ ਹੈ, ਫ਼ਲ ਉਹ ਆਪੇ ਲਾਊ। ਸਿਰ ਸੁੱਟ ਕੇ ਬੈਠੇ ਰਹਿਣ ਨਾਲ ਤਾਂ ਕੁੱਝ ਨਹੀਂ ਬਣਦਾ ਕਾਕਾ। ਹਾਂ ਤਾਇਆ ਜੀ, ਗੱਲ ਤੁਹਾਡੀ ਸੌ ਆਨੇ ਦਰੁਸਤ ਹੈ। ਇਹ ਗੱਲ ਸੁਣ ਕੇ ਛੋਟਾ ਦੀਪਾ ਆਖਣ ਲੱਗਾ ਕਿ ਨਾਲੇ ਰੱਬ ਨੇ ਆਪਾਂ ਨੂੰ ਹੱਥ ਕੰਮ ਕਰਨ ਲਈ ਹੀ ਤਾਂ ਦਿੱਤੇ ਹਨ। ਛੋਟੇ ਦੀਪੇ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਖਿੜ-ਖਿੜ ਕਰਕੇ ਹੱਸ ਪੈਂਦੇ ਨੇ।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ
ਮੋਬਾਇਲ – 9464412761
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਸ਼ਨੀਵਾਰ ਰਾਤ ਨੂੰ ਇੰਡੀਅਨ ਆਇਡਲ ਪਰੋਗਰਾਮ ਆ ਰਿਹਾ ਸੀ, ਸੋਨੀ ਚੈਨਲ ਤੇ, ਇੱਕ ਦਮ ਲਾਇਟ ਚਲੀ ਗਈ, ਇਨਵਰਟਰ ਵਾਲੇ ਸਵਿੱਚ ਤੇ ਲਗਾਉਣ ਦੀ ਬਜਾਏ ਟੀ ਵੀ ਹੀ ਬੰਦ ਕਰ ਦਿੱਤਾ, ਕਿ ਸਾਢੇ ਦਸ ਵੱਜ ਗਏ ਹਨ, ਹੁਣ ਸੌਂ ਜਾਵੋ। ਆਦਤ ਅਨੁਸਾਰ ਸੌਣ ਵਾਲੇ ਕਮਰੇ ਦਾ ਪਿਛਲੀ ਗੈਲਰੀ ਵਾਲਾ ਦਰਵਾਜ਼ਾ ਖੋਲ੍ਹਿਆ Continue Reading »
ਇਹ ਕੁੱਝ ਕੁ ਬੋਲ ? ਅੱਜ ਸਵੇਰੇ ਅੱਖ ਖੁੱਲੀ ਤਾਂ ਉਤਰਿਆ ਜਿਹਾ ਮੂੰਹ ਸੀ ਤੇ ਉਦਾਸਿਆ ਜਿਹਾ ਦਿਲ ਸੀ. ਕੁੱਝ ਪਿਛਲੇ ਦਿਨਾਂ ਤੋਂ ਧੱਕਾ ਜਿਹਾ ਹੀ ਚੱਲ ਰਿਹਾ ਸੀ ਨਿੱਜੀ ਜ਼ਿੰਦਗੀ ਨਾਲ. ਅੱਜ ਕੰਮ ਤੇ ਜਾਵਾਂ ਜਾਂ ਨਾ ਜਾਵਾਂ ਸੋਚ ਵਿਚਾਰ ਕਰਦਾ ਕਰਦਾ ਚਲਾ ਹੀ ਗਿਆ. ਸੋਚਿਆਂ ਕੋਈ ਨਾ ਜਿਨ੍ਹਾਂ Continue Reading »
ਟੀਚਰਾਂ ਨੂੰ ਸੂਹਾਂ ਤਾਂ ਉਹਨਾਂ ਬਾਰੇ ਪਹਿਲਾਂ ਹੀ ਸੀ ,ਪਰ ਉਸ ਦਿਨ ਉੱਪਰਲੇ ਕਲਾਸ ਰੂਮਾਂ ਨੂੰ ਜਾਂਦੀਆਂ ਪਉੜੀਆਂ ਦੇ ਹਨੇਰੇ ਕੋਨੇ ਚ ਕਿੱਸ ਕਰਦਿਆਂ ਨੂੰ ਪ੍ਰਿੰਸੀਪਲ ਤੇ ਡੀ ਪੀ ਆਈ ਨੇ ਵੇਖ ਲਿਆ । ਐਨੇ ਰੁੱਝੇ ਹੋਏ ਸੀ ਕਿ ਨਾ ਇੱਕ ਦੂਜੇ ਦੇ ਕਪੜਿਆਂ ਦੀ ਸੂਰਤ ਸੀ ਨਾ ਹੀ ਉਹਨਾਂ Continue Reading »
ਕਲੋਨੀ ਵਿਚ ਲੰਮੀ ਗੁੱਤ ਵਾਲੀ ਆਂਟੀ ਕਰਕੇ ਮਸ਼ਹੂਰ ਸਾਂ.. ਸੰਘਣੇ ਵਾਲਾਂ ਤੇ ਮਿਲਦੇ ਕਿੰਨੇ ਸਾਰੇ ਕੁਮੈਂਟਾਂ ਕਰਕੇ ਮੈਨੂੰ ਆਪਣੀ ਬੀਜੀ ਤੇ ਬੜਾ ਮਾਣ ਹੁੰਦਾ..! ਨਿੱਕੇ ਹੁੰਦਿਆਂ ਦੇਸੀ ਘਿਓ ਨਾਲ ਕਿੰਨਾ ਕਿੰਨਾ ਚਿਰ ਮੇਰਾ ਸਿਰ ਝੱਸਦੀ ਉਹ ਹੁਣ ਅਕਸਰ ਹੀ ਬੜਾ ਚੇਤੇ ਆਉਂਦੀ ਸੀ..! ਛੇ..ਸੱਤ ਸਾਲ ਦਾ ਉਹ ਪਿਆਰਾ ਜਿਹਾ ਬੱਚਾ..! Continue Reading »
(ਨਵਕਿਰਠ ਹਨੀ) “ਔਰਤ ਬਨਾਮ ਬਾਜ਼ਾਰ ਅਤੇ ਮਰਦ ” “8 ਮਾਰਚ “ਹਰ ਸਾਲ ਦੀ ਤਰ੍ਹਾਂ “ਅੰਤਰ-ਰਾਸ਼ਟਰੀ ਮਹਿਲਾ ਦਿਵਸ “ਵਜੋਂ ਮਨਾ ਰਹੇ ਹਾਂ। ਚੰਗਾ ਲੱਗਦਾ ਹੈ, ਸੋਹਣਾ ਲੱਗਦਾ ਹੈ , ਸੋਹਣੇ ਵਿਚਾਰ ਮਿਲਦੇ ਹਨ , ਸਿੱਖਣ ਨੂੰ ਮਿਲਦਾ ਹੈ, ਹੌਸਲਾ ਮਿਲਦਾ ਹੈ , ‘ਜਾਗ੍ਰਿਤੀ’ ਆਉਂਦੀ ਹੈ ਅਤੇ ਅਸੀਂ ਸੋਚ ਨੂੰ 2 ਕਦਮ Continue Reading »
ਅਪ੍ਰੈਲ ਦੇ ਮਹੀਨੇ ਕਿਸੇ ਨੂੰ ਲੈਣ ਵਿੰਨੀਪੈਗ ਏਅਰਪੋਰਟ ਗਿਆ.. ਫਲਾਈਟ ਘੰਟਾ ਲੇਟ ਸੀ…ਏਧਰ ਓਧਰ ਘੁੰਮਦੇ ਦੀ ਨਜਰ “ਕੇਨ” ਨਾਮ ਦੇ ਇਸ ਗੋਰੇ ਤੇ ਜਾ ਪਈ..ਵਿਚਕਾਰ ਜਿਹੇ ਟੇਬਲ ਤੇ ਕੁਝ ਫਲ ਫਰੂਟ ਰੱਖ ਕਿਸੇ ਕਮੇਡੀ ਸ਼ੋ ਦੀ ਪ੍ਰਮੋਸ਼ਨ ਕਰਨ ਬੈਠਾ ਸੀ..! ਨਜਰਾਂ ਮਿਲੀਆਂ ਤਾਂ ਅੱਗੋਂ ਹੱਸ ਪਿਆ ਆਖਣ ਲੱਗਾ ਕੇ ਖਾ Continue Reading »
(ਇਹ ਚੇਤਨ ਭਗਤ ਦੇ ਨਾਵਲ ” ਵਨ ਇੰਡਿਅਨ ਗਰਲ” ਦੇ ਇੱਕ ਰੁਮਾਂਟਿਕ ਸੀਨ ਦਾ ਅੱਖੀਂ ਡਿੱਠਾ ਅਨੁਵਾਦ ਹੈ। ਭਾਵ ਹੂਬਹੂ ਕਹਾਣੀ ਨੂੰ ਇੱਕ ਦਰਸ਼ਕ ਵਜੋਂ ਨਾ ਕਿ ਨਾਵਲ ਵਿੱਚ ਕਹਾਣੀ ਸੁਣਾ ਰਹੀ ਕੁੜੀ ਵਾਂਗ… ਤੇ ਨਾਵਲ ਵਿਚਲੇ ਦੋਂਵੇਂ ਨਾਮ ਮੈਂ ਬਦਲ ਦਿੱਤੇ ਹਨ । ਮੁੰਡੇ ਦਾ ਤੇ ਕੁੜੀ ਦਾ ਵੀ Continue Reading »
“ਕਾਸ਼! ਮੈਂ ਵੀ ਬਾਪੂ ਨਾਲ ਕੋਈ ਦਿਲ ਦੀ ਗੱਲ ਕੀਤੀ ਹੁੰਦੀ” ਬਚਪਨ ਚ ਜਦ ਮੈਂ ਪੰਦਰਾਂ- ਸੋਲਾ ਸਾਲ ਦਾ ਸੀ, ਤਾਂ ਜਦ ਵੀ ਮੈਂ ਬਾਪੂ ਨਾਲ ਗੱਲ ਕਰਨੀ…. ਸਾਡੀ ਮੱਲੋ ਮਲੀ ਕਿਸ ਨਾ ਕਿਸੇ ਗੱਲ ਤੇ ਬਹਿਸ ਸ਼ੁਰੂ ਹੋ ਜਾਣੀ ਤੇ ਫਿਰ ਦਾਦੇ ਨੇ ਮੈਨੂੰ ਬਦੋ ਬਦੀ ਬਾਹਰ ਖਿੱਚ ਕੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)