More Punjabi Kahaniya  Posts
ਨਾਨਕਾ ਪਿੰਡ


ਨਾਨਕੇ ਸ਼ਬਦ ਵੀ ਮਿਸਰੀ ਦੀ ਡਲੀ ਵਰਗਾ ਹੈ। ਅੱਜ ਦੀ ਦੌੜ ਭੱਜ ਦੀ ਜ਼ਿੰਦਗੀ ਵਿੱਚ ਜਦੋਂ ਕਦੇ ਉਹ ਬਚਪਨ ਦੇ ਉਹ ਦਿਨ ਯਾਦ ਆ ਜਾਂਦੇ ਹਨ ਤਾਂ ਇੱਕ ਮਿੱਠਾ ਜਿਹਾ ਅਹਿਸਾਸ ਚਾਰੇ ਪਾਸੇ ਫਿਰ ਜਾਂਦਾ ਹੈ। ਫਿਰ ਮਨ ਵਿੱਚ ਲੋਚਾ ਉਹਨਾਂ ਦਿਨਾਂ ਦੀ ਆ ਜਾਂਦੀ ਹੈ
ਕਿ ਕਾਸ਼ ! ਉਹ ਦਿਨ ਫਿਰ ਵਾਪਸ ਆ ਜਾਣ ਤੇ ਚਾਈਂ-ਚਾਈਂ ਨਾਨਕੇ ਪਿੰਡ ਜਾਈਏ। ਮੈਨੂੰ ਅੱਜ ਵੀ ਭਲੀ-ਭਾਂਤ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਛੁੱਟੀਆਂ ਮਿਲਣ ਤੋਂ ਪਹਿਲਾਂ ਹੀ ਨਾਨਕੇ ਜਾਣ ਦਾ ਚਾਅ ਚੜੵ ਜਾਂਦਾ ਸੀ। ਬੱਸ ਛੁੱਟੀਆਂ ਦੇ ਪਹਿਲੇ ਦੋ ਦਿਨਾਂ ਵਿੱਚ ਹੀ ਸਕੂਲ ਦਾ ਕੰਮ ਕਰਕੇ ਨਾਨਕਿਆਂ ਨੂੰ ਚਾਲੇ ਪਾ ਦੇਣੇ। ਓਦੋਂ ਕਿਹੜਾ ਅੱਜ ਵਾਂਗ ਗੱਡੀਆਂ ਤੇ ਮੋਟਰ ਸਾਇਕਲ ਹੁੰਦੇ ਸੀ। ਬੱਸ ਜੀ.ਟੀ. ਰੋਡ ਤੇ ਥੋੜ੍ਹੀਆਂ ਸਰਕਾਰੀ ਬੱਸਾਂ ਚਲਦੀਆਂ ਸੀ ਤੇ ਲਿੰਕ ਰੋਡ ਤੇ ਤਾਂ ਰਿਕਸ਼ੇ, ਤਾਂਗੇ ਤੇ ਟੈਂਪੂ ਹੀ ਚੱਲਦੇ ਸੀ। ਇਹ ਕੋਈ ਗੱਲ ਵੀ ਤੀਹ ਸਾਲ ਪੁਰਾਣੀ ਹੋਵੇਗੀ। ਮਾਤਾ ਸ੍ਰੀ ਨਾਲ ਪਹਿਲਾਂ ਘਰ ਤੋਂ ਅੱਡੇ ਤੇ ਪੈਦਲ ਜਾਣਾ ਤੇ ਫਿਰ ਕੋਈ ਰਿਕਸ਼ੇ ਜਾਂ ਟਾਂਗੇ ਤੇ ਮੇਨ ਰੋਡ ਤੇ ਪੈਂਦੇ ਪਿੰਡ ਉਤਰ ਜਾਣਾ। ਰਿਕਸ਼ੇ ਤੇ ਬੈਠ ਕੇ ਓਦੋਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਹਾਜ ਤੇ ਬੈਠੇ ਹੋਈਏ। ਫਿਰ ਅੱਗੋਂ ਕੋਈ ਸਰਕਾਰੀ ਬੱਸ ਫੜਨੀ ਤੇ ਕਿਤੇ ਜਾ ਕੇ ਦੋ ਤਿੰਨ ਘੰਟੇ ਪਿੱਛੋਂ ਸ਼ਹਿਰ ਅਪੜਨਾ। ਬੱਸ ਵੀ ਓਦੋਂ ਆਪਣੀ ਮਨ ਮਰਜ਼ੀ ਨਾਲ ਹੌਲੀ-ਹੌਲੀ ਚੱਲਦੀ ਸੀ ਤੇ ਕਿਸੇ ਨੂੰ ਕੋਈ ਕਾਹਲ ਨਹੀਂ ਹੁੰਦੀ ਸੀ, ਬੱਸ ਸ਼ਾਮ ਤੱਕ ਘਰ ਪਹੁੰਚਣ ਦਾ ਟੀਚਾ ਹੁੰਦਾ ਸੀ। ਅੱਗੋਂ ਸ਼ਹਿਰੋਂ ਨਾਨਕੇ ਪਿੰਡ ਨੂੰ ਚੱਲਦੇ ਟੈਂਪੂ ਤੇ ਬੈਠ ਜਾਣਾ ਤੇ ਆਲੇ ਦੁਆਲੇ ਦਾ ਸਾਰਾ ਦ੍ਰਿਸ਼ ਬੜੀ ਨੀਝ ਨਾਲ ਦੇਖਣਾ। ਟੈਂਪੂ ਦੇ ਹੁਲਾਰੇ ਇਸ ਤਰ੍ਹਾਂ ਜਾਪਦੇ ਸਨ ਜਿਵੇਂ ਸਵਰਗਾਂ ਦੇ ਝੂਟੇ ਹੋਣ ਤੇ ਨਾਨਕਾ ਪਿੰਡ ਜਿਵੇਂ ਪਰੀ ਲੋਕ ਹੋਵੇ। ਜਦੋਂ ਆਪਣੇ ਨਾਨਕੇ ਪਿੰਡ ਡਰੋਲੀ ਭਾਈ ਦੇ ਅੱਡੇ ਤੋਂ ਮਾਮੇ ਦੇ ਘਰ ਨੂੰ ਜਾਣਾ ਤਾਂ ਧਰਤੀ ਤੇ ਪੈਰ ਨਾ ਲੱਗਣੇ ਕਿਉਂਕਿ ਨਾਨਕੇ ਘਰੇ ਮਾਸੀ ਦੇ ਮੁੰਡਿਆਂ ਤੋ ਇਲਾਵਾ ਉਨ੍ਹਾਂ ਦੇ ਹੋਰ ਰਿਸ਼ਤੇਦਾਰ ਮੁੰਡਿਆਂ ਨਾਲ ਪੂਰਾ ਘਰ ਭਰਿਆ ਹੋਣਾ। ਇੱਕ ਮਹੀਨੇ ਦੀ ਮਸਤੀ ਕਿਹੜਾ ਕੋਈ ਥੋੜੀ ਹੁੰਦੀ ਤੇ ਉਹ ਵੀ ਅੱਠ ਦਸ ਇਕੋ ਜਿਹਿਆਂ ਨਾਲ। ਸਾਰਿਆਂ ਨੂੰ ਭੱਜ-ਭੱਜ ਸਤਿ ਸ੍ਰੀ ਅਕਾਲ ਬਲਾਉਣੀ ਤੇ ਅੱਜ ਦੇ ਜੁਆਕਾਂ ਵਾਂਗ ਐਂਵੇ ਨਹੀਂ ਲੁਕਦੇ ਫਿਰਨਾ। ਸਾਡਾ ਮਾਮੇ ਦਾ ਸੁਭਾਅ ਬੜਾ ਗਰਮ ਸੀ ਤੇ ਮਾਮੀ ਸਾਡੀ ਡਾਢੀ ਨਰਮ ਸੀ ਤੇ ਨਾਨੀ ਵੱਡੀ ਆਰਜਾ ਦੀ ਸੀ। ਉਸਨੂੰ ਨਾ ਕੋਈ ਗਰਮੀ ਲੱਗਣੀ ਤੇ ਨਾ ਹੀ ਠੰਢ। ਗਰਮੀ ਵਿੱਚ ਉਹ ਕਦੇ ਪੱਖੇ ਅੱਗੇ ਨਹੀਂ ਬੈਠੀ ਸੀ ਤੇ ਇੱਕ ਹਵਾ ਝੱਲਣ ਵਾਲੀ ਪੱਖੀ ਲੈ ਕੇ ਦਰੱਖਤ ਦੀ ਛਾਂਵੇਂ ਬੈਠ ਜਾਂਦੀ ਜਦੋਂ ਉਹ ਵਿਹਲੀ ਹੁੰਦੀ, ਨਹੀਂ ਤਾਂ ਸਾਰਾ ਦਿਨ ਮਾੜਾ ਮੋਟਾ ਕੰਮ ਕਰੀ ਜਾਂਦੀ। ਧੰਨ ਨੇ ਸਾਡੇ ਉਹ ਬਜ਼ੁਰਗ ਜਿਹੜੇ ਬੱਸ ਕੰਮ ਨਾਲ ਹੀ ਪਿਆਰ ਰੱਖਦੇ ਸਨ ਤੇ ਅੱਜ ਦਿਆਂ ਵਾਂਗ ਮੁਫਤ ਦੀਆਂ ਨਹੀਂ ਭੰਨਦੇ ਸਨ। ਮਾਮੇ ਨੇ ਜਦੋਂ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

4 Comments on “ਨਾਨਕਾ ਪਿੰਡ”

  • hun kithy g oh gallan hun ty nanke v 2 din toh vad reh lawe bnda ta mamiya mathe vat paon lagdiyan.nanke hunde nani nane nal.bhavs koi jo mrgi kave

  • Happy Punjab खुश रहे भारत

    wonderful

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)