ਵੰਸ਼
ਬਾਬਾ ਜੀ ਸਤਿ ਸ਼੍ਰੀ ਅਕਾਲ! ਖੁੰਢ ਕੋਲ ਆਉਂਦਿਆ ਸਰਪੰਚ ਕਿਰਪਾਲ ਸਿੰਓਂ ਨੇ ਬਾਬੇ ਕਰਮ ਸਿੰਓਂ ਨੂੰ ਕਿਹਾ।
ਓਹ ਆ ਬਈ ਸਰਪੰਚਾ, ਹੁਣ ਤਾਂ ਦਿਸਣੋਂ ਵੀ ਗਿਐਂ ਜਦੋਂ ਦੀ ਸਰਪੰਚੀ ਮਿਲੀ ਐ। ਬਾਬੇ ਕਰਮ ਸਿੰਓਂ ਨੇ ਕਿਰਪਾਲੇ ਨੂੰ ਆਪ ਤੋਂ ਛੋਟਾ ਹੋਣ ਦੇ ਬਾਵਜੂਦ ਓਹੋ ਹੀ ਅੰਦਾਜ ਨਾਲ ਬੁਲਾਉੰਦਿਆਂ ਕਿਹਾ।
ਓਹ ਕਾਹਦੀ ਸਰਪੰਚੀ ਆ ਬਾਬਾ, ਨਿਰੇ ਧੱਕੇ ਨੇ, ਕਦੇ ਕਿਤੇ ਜਾਣਾ ਪੈਂਦੈ, ਕਦੇ ਕਿਤੇ…..! ਕਿਰਪਾਲੇ ਐਹੋ ਜਿਹੇ ਸੁਭਾਅ ਨਾਲ ਜਵਾਬ ਦਿੱਤਾ ਜਿਵੇਂ ਓਹ ਸੱਚਮੁੱਚ ਹੀ ਸਰਪੰਚੀ ਤੋਂ ਨਾਖੁੱਸ਼ ਹੋਵੇ।
ਓ ਨਾਲੇ ਬਾਬਾ ਜੀ ਮੈਂ ਸੁਣਿਐਂ ਲੱਖੇ ਹੋਰਾਂ ਸਿਰ ਵਧਾਈਆਂ ਹੋਗੀਆਂ, ਸੁੱਖ ਨਾਲ ਪੁੱਤ ਆਲਾ ਹੋ ਗਿਆ ਲੱਖਾ? ਕਿਰਪਾਲੇ ਨੇ ਨਾਲੋ-ਨਾਲ ਕਰਮੇ ਅੱਗੇ ਇੱਕ ਹੋਰ ਸਵਾਲ ਕੱਢ ਮਾਰਿਆ।
ਹਾਂ ਕਾਕਾ, ਓਹਦੇ ਘਰ ਦੇਰ ਆ ਹਨੇਰ ਨੀ, ਪਰ ਬੜੀ ਦੇਰ ਬਾਅਦ ਸੁਣੀ ਐਂ ਰੱਬ ਨੇ ਓਹਨਾਂ ਦੀ। ਕਰਮ ਸ਼ਿੰਓਂ ਨੇ ਦੱਸਦਿਆਂ ਕਿਹਾ।
ਨਾਲੇ ਬਾਬਾ ਜੀ ਮੈਂ ਤਾਂ ਕੁੱਝ ਹੋਰ ਏ ਸੁਣ ਰੱਖਿਆ, ਅਕੇ ਓਹਨਾਂ ਦੇ ਘਰ ਨੂੰ ਤਾਂ ਕਿਸੇ ਸਿਆਣੇ ਦਾ ਸ਼ਰਾਫ ਮਿਲਿਆ ਹੋਇਆ ਸੀ ਫੇਰ ਏਹ ਕਿੱਦਾਂ ਹੋ ਗਿਆ। ਕੋਲੇ ਹੀ ਬੈਠੇ ਸੱਦੇ ਕੇ ਟੱਲੀ ਨੇ ਕਰਮ ਸਿੰਓਂ ਤੋਂ ਪੁੱਛਦਿਆਂ ਆਖਿਆ।
ਓਇ ਕਾਕਾ ਟੱਲੀ, ਹਾਂ ਤੂੰ ਸਹੀ ਸੁਣਿਆਂ ਏਂ ਕਹਿੰਦੇ ਪਿੱਛਲੀਆਂ ਚ‘ ਅਪਣੇ ਪਿੰਡ ਆਲੇ ਗੁਰੂ ਘਰੇ ਕੋਈ ਮਹਾਰਾਜ ਦੀ ਸਵਾਰੀ ਨਹੀ ਸੀ ਹੁੰਦੀ ਬੱਸ ਹੀ ਐਵੇਂ ਲੋਕ ਏਥੇ ਆ ਕੇ ਰੱਬ-ਰੱਬ ਕਰ ਲਿਆ ਕਰਦੇ ਸੀ। ਓਹ ਤਾਂ ਇੱਕ ਵਾਰ ਜੈਲੂ ਹੋਰਾਂ ਦਾ ਦਾਦਾ ਅਪਣੇ ਪਿੰਡ ਬਹੁਤ ਹੀ ਪਹੁੰਚੇ ਹੋਏ ਸੰਤਾਂ ਨੂੰ ਲੈ ਆਇਆ ਅਕੇ ਬਾਬਾ ਜੀ ਤੁਸੀਂ ਸਾਡੇ ਪਿੰਡ ਆਲੇ ਗੁਰੂ ਘਰੇ ਹੀ ਰਹਿਓ, ਬੱਸ ਤਦ ਤੋਂ ਹੀ ਓਹ ਰਹਿਣ ਲੱਗ ਪਏ ਤੇ ਦੂਜੇ ਪਾਸੇ ਲੱਖੇ ਦਾ ਦਾਦਾ ਨਿੱਤ ਸੰਤਾਂ ਨੂੰ ਮੰਦੇ ਬੋਲ ਬੋਲਿਆ ਕਰੇ!
ਹੱਟ ਮੋਇਆ ਤੇਰਾ ਬੇੜਾ ਗਰਕ ਜੇ ! ਕਰਮ ਸਿੰਓਂ ਦੀ ਗੱਲ ਚੱਲਦਿਆਂ ਵਿੱਚੋਂ ਹੀ ਕਿਲਪਾਲਾ ਬੋਲ ਪਿਆ।
ਬੱਸ ਕਾਕਾ ਕੁੱਝ ਦਿਨ ਤਾਂ ਸੰਤ ਓਹਦੇ ਆਖਣ ਤੇ ਚੁੱਪ ਰਹੇ ਤੇ ਇੱਕ ਦਿਨ ਸੰਤ ਸਵੇਰੇ ਸਵੇਰੇ ਜੰਗਲ ਪਾਣੀ ਵੱਲ ਜਾਣ ਲੱਗੇ ਤੇ ਲੱਖੇ ਦਾ ਦਾਦਾ ਆ ਟੱਪਕਿਆ ਤੇ ਬੋਲਿਆ!
“ਤੂੰ ਗਿਆ ਨੀ ਹਲੇ, ਜੇ ਚੰਗੀ...
...
ਚਾਹੁੰਨੈ ਤਾਂ ਨਿੱਕਲ ਜਾ ਹੁਣੇ”।
ਤਾਂ ਕੀ ਬਾਬਾ ਸੰਤ ਓਹਦੇ ਆਖਣ ਤੇ ਚਲੇ ਗਏ? ਸੱਦੀ ਕੇ ਟੱਲੀ ਨੇ ਕਾਹਲੀ ਕਾਹਲੀ ਪੁੱਛਿਆ।
ਹਾਂ ਕਾਕਾ ਸੰਤ ਓਹਦੀ ਨਿੱਤ ਦੀ ਕੈਂ ਕੈਂ ਤੋਂ ਅੱਕ ਕੇ ਜਾਣ ਹੀ ਲੱਗੇ ਸੀ, ਹਲੇ ਦੇਹਲੀਆਂ ਟੱਪੇ ਨੀ ਸੀ ਕਿ ਜੈਲੂ ਦਾ ਦਾਦਾ ਆ ਗਿਆ ਤੇ ਬੋਲਿਆ!
ਕੀ ਗੱਲ ਆ ਮਹਾਰਾਜ ਕਿੱਧਰ ਦੀ ਤਿਆਰੀ ਆ, ਲੱਗਦੈ ਸ਼ਹਿਰ ਚੱਲਿਓਂ ?
ਸੰਤ ਬੋਲੇ ਬੱਸ ਕਾਕਾ ਹੁਣ ਦਾਣਾ ਪਾਣੀ ਤੇਰੇ ਪਿੰਡ ਦਾ ਖਤਮ ਹੋ ਗਿਆ।
ਜੈਲੂ ਦੇ ਦਾਦੇ ਨੇ ਜਦ ਜੋਰ ਪਾਇਆ ਤਾਂ ਸੰਤਾ ਨੇ ਉਸਨੂੰ ਦੱਸ ਦਿੱਤਾ ਤੇ ਓਹ ਬੋਲਿਆ!
ਬਾਬਾ ਜੀ ਜੇ ਕਿਸੇ ਕੋਲੋਂ ਜਰ ਨੀ ਹੁੰਦਾ ਥੋਨੂੰ ਏਥੇ ਤਾਂ ਮੈਂ ਥੋਨੂੰ ਅਪਣੀ ਜਮੀਨ ਚ‘ ਦਰਬਾਰ ਬਣਾ ਕੇ ਦੇਊਂ ਪਰ ਮੈਂ ਜਾਣ ਨੀ ਜੇ ਦੇਣਾ ਥੋਨੂੰ ਏਥੋਂ।
ਓਹਦੀ ਬੇਨਤੀ ਸੁਣਕੇ ਸੰਤ ਬੋਲੇ! ਭਾਈ ਗੁਰਮੁੱਖਾ ਸਾਡਾ ਕੀ ਆ ਐਵੇਂ ਸਾਡੇ ਪਿੱਛੇ ਵੈਰ ਨਾ ਪਾ ਕਿਸੇ ਨਾਲ। ਸੰਤਾਂ ਨੇ ਜਿਵੇਂ ਓਹਨੂੰ ਪਰਖਦਿਆਂ ਕਿਹਾ।
ਜਦ ਓਹ ਹੱਠ ਹੀ ਕਰਦਾ ਰਿਹਾ ਤਾਂ ਸੰਤਾਂ ਨੇ ਓਹਦੇ ਹੱਥ ਤੇ ਅਪਣਾ ਗੜਬਾ ਧਰ ਦਿੱਤਾ ਤੇ ਇੱਕ ਪੈਰ ਦੇਹਲੀਆਂ ਦੇ ਅੰਦਰ ਦੂਜਾ ਬਾਹਰ ਰੱਖਕੇ ਮੁੱਖੋਂ ਬੋਲੇ! “ਲੈ ਬਈ ਗੁਰਮੁੱਖਾ ਅੱਜ ਤੋਂ ਤੂੰ ਰੱਖ ਰੱਖ ਭੁੱਲ ਤੇ ਓਸ ਅਪਰਾਧੀ ਦੀ ਬੱਤੀ ਗੁੱਲ”।
ਪਰ ਬਾਬਾ ਜੀ ਲੱਖੇ ਹੋਰਾਂ ਦੀ ਬੱਤੀ ਤਾਂ ਜਗ ਪੀ? ਕਿਰਪਾਲ ਸਿੰਓਂ ਨੇ ਪੁੱਛਦਿਆਂ ਕਿਹਾ।
ਓਹ ਤਾਂ ਕਾਕਾ ਏਨਾਂ ਨੇ ਜੈਲੂ ਹੋਰਾਂ ਦੀ ਜਮੀਨ ਚ‘ ਬਣੇ ਸੰਤਾਂ ਦੇ ਦਰਬਾਰ ਚ‘ ਜਾ ਕੇ ਨੱਕ ਰਗੜੇ, ਭੁੱਲਾਂ ਬਖਸ਼ਾਈਆਂ ਤਦ ਕਿਤੇ ਜਾ ਕੇ ਸੰਤ ਏਹਨਾਂ ਤੇ ਖੁਸ਼ ਹੋਏ ਨੇ! ਚਲੋ ਵਿਚਾਰਿਆਂ ਦੀ ਜੜ ਲੱਗ ਗੀ, ਧਨ ਧਨ ਨੇ ਮਹਾਂਪੁਰਸ਼ ਵਿਚਾਰੇ ਲੱਖੇ ਦਾ “ਵੰਸ਼” ਤਾਂ ਚਲਦਾ ਕੀਤਾ! ਵੰਸ਼…ਵੰਸ਼।
ਕਹਿੰਦਿਆਂ ਹੀ ਕਰਮ ਸਿੰਓਂ ਖੁੰਢ ਤੋਂ ਉੱਠ ਖਲੋਇਆ ਤੇ ਅਪਣੇ ਘਰ ਵੱਲ ਨੂੰ ਹੋ ਤੁਰਿਆ। ਕਿਰਪਾਲਾ ਅਤੇ ਟੱਲੀ ਕਰਮੇਂ ਨੂੰ ਜਾਦਿਆਂ ਗੌਹ ਨਾਲ ਦੇਖਦੇ ਰਹੇ ਕਿੰਉਕਿ ਓਹਨਾਂ ਨੂੰ ਉਸਦੇ ਮੂਹੋਂ “ਵੰਸ਼” ਸ਼ਬਦ ਕੁੱਝ ਜਿਆਦਾ ਹੀ ਮਿੱਠਾ ਜਿਹਾ ਲੱਗਿਆ ਸੀ।
–
ਸੁੱਖਵਿੰਦਰ ਸਿੰਘ ਵਾਲੀਆ
ਮੰਡੀ ਗੋਬਿੰਦਗੜ੍ਹ
+91-8699488504
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਉਪਰੋਂ ਦੇਖਣ ਨੂੰ ਉਹ ਛੋਟਾ ਜਿਹਾ ਦਾਇਰਾ ਲੱਗਦਾ ਸੀ। ਉੱਥੇ ਬੱਚੇ ਰੰਗ-ਬਿਰੰਗੇ ਬੰਟਿਆਂ ਨਾਲ ਖੇਡ ਰਹੇ ਸਨ। ਜੰਗ ਕਵਿਤਾ ਦਾ ਮੂੰਹ ਤਾਂ ਬੰਦ ਕਰ ਸਕਦੀ ਹੈ, ਪਰ ਬੱਚਿਆਂ ਦੀ ਖੇਡ ਨੂੰ ਨਹੀਂ। ਇੱਕ ਹਵਾਈ ਜਹਾਜ਼ ਨੇ ਨਿਸ਼ਾਨਾ ਵਿੰਨ੍ਹਿਆ, ਬੰਬ ਬੱਚਿਆਂ ਦੇ ਐਨ ਵਿਚਕਾਰ ਆ ਡਿੱਗਿਆ। ਲੋਕ ਆਪਣੇ ਘਰਾਂ ਵਿੱਚੋਂ ਭੱਜੇ-ਭੱਜੇ Continue Reading »
ਪਵਨ ਫ਼ਿਲਮੀ ਅੰਦਾਜ਼ ‘ਚ ਡਾਈਲਾਗ ਬੋਲਦਾ ਹੁੰਦਾ ਸੀ। ਹਰ ਵੇਲ਼ੇ ਪੈਂਟ ‘ਚ ਬੁਸ਼ਰਟ ਦੇ ਕੇ ਪੇਟੀ ਲਾਈ ਰੱਖਦਾ ਸੀ। ਪਿਛਲੀ ਜੇਬ ‘ਚੋਂ ਕੰਘੀ ਕੱਢਕੇ ਬੋਦੀਆਂ ਸਵਾਰਦਾ ਤਾਂ ਬਿਲਕੁਲ ਰਜਨੀਕਾਂਤ ਲੱਗਦਾ ਸੀ। ਗਲੀ ਦੇ ਜਵਾਕਾਂ ਨੂੰ ਟੌਫੀਆਂ ਵੰਡਕੇ ਕਹਿੰਦਾ ਹੁੰਦਾ ਸੀ,”ਜੇ ਅੱਗੇ ਤੋਂ ਵੀ ਖਾਣੀਆਂ ਨੇ ਮੈਨੂੰ ਸ਼ਾਹਰੂ ਖ਼ਾਨ ਆਖਿਆ ਕਰੋ!” Continue Reading »
ਪੂਰਾਣੇ ਵੇਲਿਆਂ ਦੀ ਗੱਲ ਏ ਨਵਾਂ ਨਵਾਂ ਵਿਆਹ ਹੋਇਆ ਸੀ.. ਸ਼ਹਿਰ ਰਹਿੰਦੀ ਦੇ ਪਿੰਡ ਸਹੁਰੇ ਬਣ ਗਏ ਤਾਂ ਕਿੰਨੇ ਸਾਰੀਆਂ ਨਵੀਂ ਗੱਲਾਂ ਦਾ ਪਤਾ ਲੱਗਾ! ਇੱਕ ਵਾਰ ਪਿੰਡੋਂ ਪੇਕੇ ਜਾਂਦਿਆਂ ਕੁਵੇਲਾ ਹੋਈ ਜਾਵੇ.. ਇਹਨਾਂ ਕੋਲੋਂ ਲੰਘਦੀ ਗੰਨਿਆਂ ਦੀ ਟਰਾਲੀ ਨੂੰ ਹੱਥ ਪਾ ਲਿਆ..ਸਾਈਕਲ ਇੱਕਦਮ ਹੀ ਮੋਟਰਸਾਈਕਲ ਬਣ ਗਿਆ! ਮੈਂ ਪਹਿਲੀ Continue Reading »
ਮਿੰਨੀ ਕਹਾਣੀ ਪਾਸਵਰਡ ਉਹ ਤਕਰੀਬਨ ਮੈਨੂੰ ਜਦੋਂ ਮਿਲੀ ਉਸਦੇ ਚਿਹਰੇ ‘ਤੇ ਮੁਸਕਾਨ ਹੁੰਦੀ । ਉਸਦੀ ਇਹ ਮੁਸਕਾਨ ਮੈਨੂੰ ਬਹੁਤ ਪਿਆਰੀ ਲੱਗਦੀ ਪਰ ਅੱਜ ਉਹ ਉਦਾਸ ਸੀ ।ਚਿਹਰਾ ਮੁਰਝਾਇਆ ਹੋਇਆ ।ਉਸਨੂੰ ਇੰਝ ਦੇਖ ਮੈਂ ਬਹੁਤ ਉਤਾਵਲੇਪਣ ਨਾਲ ਪੁੱਛਿਆ ,” ਨੀਤੂ ਕੀ ਹੋਇਆ ਤੈਨੂੰ …..ਏਨੀ ਉਦਾਸੀ !” ਉਹ ਪਹਿਲਾਂ ਕੁੱਝ ਸਮਾਂ ਚੁੱਪ Continue Reading »
ਇੱਕ ਮੁੰਡੇ ਦਾ ਵਿਆਹ ਇੱਕ ਬਹੁਤ ਸੋਹਨੀ ਕੁੜੀ ਨਾਲ ਹੋ ਗਿਆ..ਉਹ ਉਸਨੂੰ ਬਹੁਤ ਪਿਆਰ ਕਰਦਾ ਸੀ..ਪਰ ਇੱਕ ਵਾਰ ਉਸ ਕੁੜੀ ਨੂੰ ਇੱਕ ਚਮੜੀ ਦਾ ਰੋਗ ਹੋ ਗਿਆ ਜਿਸ ਨਾਲ ਉਸਦੀ ਸੁੰਦਰਤਾ ਘੱਟਣ ਲੱਗ ਗਈ….. . ਇੱਕ ਦਿਨ ਉਹ ਮੁੰਡਾ ਕਿਤੇ ਦੂਰ ਸਫਰ ਤੇ ਚਲਾ ਗਿਆ,ਜਦ ਵਾਪਸ ਆਰਿਹਾ ਸੀ ਤਾਂ ਉਸਦਾ Continue Reading »
ਸਾਰੇ ਪਿੰਡ ‘ਚ ਉਹਨਾਂ ਦੀ ਦੋਸਤੀ ਦੀ ਧੱਕ ਸੀ , ਲੋਕ ਸਹੁੰਆਂ ਖਾਂਦੇ ਸੀ ਉਹਨਾਂ ਦੀ ਮੁਲਾਹਜ਼ੇਦਾਰੀ ਦੀਆਂ। ‘ਦੇਵ ਤੇ ਕਰਨੈਲ ਦਸਵੀਂ ਕਰਕੇ ਧਨੌਲੇ ਵੱਡੇ ਸਕੂਲ ‘ਚ ਦਾਖ਼ਲ ਹੋ ਗਏ ਸੀ । ਉੱਥੇ ਵੀ ਤੱਤੀਆਂ ਠੰਡੀਆਂ ਉਹਨਾਂ ਦੋਹਾਂ ਨੇ ‘ਕੱਠੀਆਂ ਝੱਲੀਆਂ ਸੀ । ਕਰਨੈਲ ਪਿਉ ਤੋਂ ਆਹਰਾ ਸੀ , ਛੋਟਾ Continue Reading »
ਬਟਾਲੇ ਦੋ ਵਲੈਤੀ ਗਾਵਾਂ ਰੱਖੀਆਂ ਹੁੰਦੀਆਂ ਸਨ ਕਾਲਜ ਤੋਂ ਆ ਕੇ ਪਹਿਲਾਂ ਪੱਠੇ ਵੱਢਣੇ..ਕੁਤਰਨੇ..ਤੂੜੀ ਵਿਚ ਰਲਾ ਕੇ ਖੁਰਲੀ ਭਰਨੀ.. ਕੁੱਪ ਅੰਦਰੋਂ ਕਈ ਵਾਰ ਸੱਪ ਨਿੱਕਲ ਆਇਆ ਕਰਦਾ..! ਫੇਰ ਗੋਹਾ ਹਟਾ ਕੇ ਥਾਂ ਸਾਫ ਕਰਨੀ..ਗਰਮੀਆਂ ਨੂੰ ਡੰਗਰ ਨਹਾਉਣੇ ਵੀ ਪਿਆ ਕਰਦੇ.. ਸਾਰੇ ਕੰਮ ਵਿਚ ਦੋ ਕੂ ਘੰਟੇ ਲੱਗ ਜਾਇਆ ਕਰਦੇ! ਗਿਆਰਵੀਂ Continue Reading »
ਮੈਂ ਟਰੱਕ ਤੇ ਰਾਤ ਦਾ ਕੰਮ ਕਰਦਾ ਸੀ।ਸ਼ਹਿਰੋਂ ਦੂਰ ਕਿਤੇ ਮਾਲ ਚੱਕਣ ਭੇਜਤਾ।ਜਦੋਂ ਪਹੁੰਚਿਆ ਤਾਂ ਜੰਗਲੀ ਜਿਹੇ ਸੁੰਨਸਾਨ ਥਾਂ ਤੇ ਬਹੁਤ ਵੱਡੀ ਫੈਕਟਰੀ ਸੀ।ਚਿਮਨੀਆਂ ਦੀ ਡਾਰ ਧੂੰਆ ਮਾਰੇ।ਜਦੋਂ ਲੱਭਦਾ ਲਭਾਉਂਦਾ ਅੰਦਰ ਟਰੱਕ ਵਾੜਿਆ ਤਾਂ ਬਾਹਲੀ ਮੱਧਮ ਜਿਹੀ ਪੁਰਾਣੇ ਜਿਹੇ ਬਲਬਾਂ ਦੀ ਰੌਸ਼ਨੀ ਚ ਚੋਰ ਮੋਰੀਆਂ ਵਰਗੀ ਇਮਾਰਤ ਚ ਪਤਾ ਹੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)