More Punjabi Kahaniya  Posts
ਪੁਰਾਣੇ ਵੇਲੇ ਦੀਆਂ ਮੁਹੱਬਤਾਂ


ਮੰਗਣੀ ਮਗਰੋਂ ਮੈਂ ਵਾਪਿਸ ਸਕੂਲ ਮੁੜ ਆਈ ਤੇ ਓਹਨਾ ਵੀ ਜਮਨਾਨਗਰ ਲਾਗੇ ਆਪਣਾ ਸਕੂਲ ਜੋਇਨ ਕਰ ਲਿਆ!
ਕੁਝ ਦਿਨਾਂ ਬਾਅਦ ਹੀ ਸਕੂਲ ਦੇ ਪਤੇ ਤੇ ਇੱਕ ਚਿਠੀ ਆਈ…ਲਿਖਤੁਮ ਗੁਰਪਾਲ ਜੀ ਹੀ ਸਨ..
ਹੋਰਨਾਂ ਗੱਲਾਂ ਤੋਂ ਇਲਾਵਾ ਅਖੀਰ ਵਿਚ ਲਿਖਿਆ ਸੀ ਕੇ ਕਿਰਪਾ ਕਰਕੇ ਇਸ ਦਾ ਜੁਆਬ ਵੀ ਇੱਕ ਚਿਠੀ ਦੇ ਰਾਹੀਂ ਹੀ ਭੇਜਿਆ ਜਾਏ!
ਕਿੰਨੇ ਦਿਨ ਲੰਘ ਗਏ ਮੈਂ ਸ਼ਸ਼ੋਪੰਜ ਵਿਚ ਪਈ ਹੋਈ ਕੋਲੋਂ ਕੋਈ ਜੁਆਬ ਨਾ ਲਿਖਿਆ ਗਿਆ!

ਫੇਰ ਇੱਕ ਦਿਨ ਅਚਾਨਕ ਸਕੂਲ ਦਾ ਚੌਂਕੀਦਾਰ ਇੱਕ ਰੁੱਕਾ ਦੇ ਗਿਆ…ਆਖਣ ਲੱਗਾ ਕੇ ਕੋਈ ਬਾਹਰ ਗੇਟ ਤੇ ਤੁਹਾਡੇ ਲਈ ਫੜਾ ਗਿਆ ਸੀ !
ਅੰਦਰੋਂ ਅੰਦਰ ਡਰ ਗਈ..ਕੰਬਦੇ ਹੱਥਾਂ ਨਾਲ ਰੁੱਕਾ ਖੋਲਿਆ ਤਾਂ ਓਹਨਾ ਦਾ ਹੀ ਸੁਨੇਹਾ ਸੀ…ਸੁਨੇਹਾ ਕਾਹਦਾ ਗਿਲੇ ਸ਼ਿਕਵਿਆਂ ਦੀ ਪੂਰੀ ਦੀ ਪੂਰੀ ਪੰਡ ਵਰਕੇ ਤੇ ਉਤਾਰ ਦਿੱਤੀ ਸੀ ਕੇ ਏਨੇ ਦਿਨ ਉਡੀਕਦਾ ਰਿਹਾ…ਜੁਆਬ ਕਿਓਂ ਨਹੀਂ ਲਿਖਿਆ?

ਮੈਂ ਫੇਰ ਚੁੱਪ ਜਿਹੀ ਕਰ ਗਈ…ਪਰਿਵਾਰਿਕ ਮਾਹੌਲ ਵੀ ਐਸਾ ਕੇ ਲਾਵਾਂ ਫੇਰਿਆਂ ਤੋਂ ਪਹਿਲਾਂ ਇਹ ਸਬ ਕੁਝ ਵਰਜਿਤ….ਸੋ ਮੈਂ ਇੱਕ ਵਾਰ ਫੇਰ ਦੜ ਜਿਹੀ ਵੱਟ ਲਈ!

ਅਗਲੇ ਕੁਝ ਦਿਨਾਂ ਤੱਕ ਨਾ ਤਾ ਕੋਈ ਚਿੱਠੀ ਹੀ ਆਈ ਤੇ ਨਾ ਹੀ ਕੋਈ ਚੌਂਕੀਦਾਰ ਨੂੰ ਰੁੱਕਾ ਫੜਾ ਕੇ ਗਿਆ
ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕੇ ਇਸ ਵਾਰ ਉਹ ਸੱਚ-ਮੁੱਚ ਹੀ ਗੁੱਸਾ ਕਰ ਗਏ ਲੱਗਦੇ ਨੇ…

ਫੇਰ ਇੱਕ ਦਿਨ ਜਜਬਾਤਾਂ ਦੇ ਲੋਰ ਵਿਚ ਆਈ ਨੇ ਕਾਗਤ ਪੇਨ ਫੜ ਹੀ ਲਿਆ..ਕਿੰਨੀ ਵਾਰ ਕੁਝ ਲਿਖਦੀ ਤੇ ਫੇਰ ਕੁਝ ਸੋਚ ਫਾੜ ਦਿੰਦੀ….ਅਖੀਰ ਇੱਕ ਚਿੱਠੀ ਲਿਖ ਪੋਸਟ ਕਰ ਹੀ ਦਿੱਤੀ….
ਵਿਚ ਲਿਖਿਆ ਸੀ ਕੇ…
“ਬੜਾ ਜੀ ਕਰਦਾ ਏ ਕੇ ਕਿਸੇ ਦਿਨ ਕੱਲੀ ਬੈਠੀ ਹੋਈ ਆਪਣੇ ਧਿਆਨ ਕੰਮ ਕਰਦੀ ਹੋਵਾਂ ਤੇ ਤੁਸੀਂ ਪਿੱਛੋਂ ਦੀ ਦੱਬੇ ਪੈਰੀ ਆਵੋ ਤੇ ਆਪਣੇ ਦੋਵੇਂ ਹੱਥਾਂ ਨਾਲ ਮੇਰੀਆਂ ਦੋਵੇਂ ਅੱਖਾਂ ਢੱਕ ਦੇਵੋ ਤੇ ਜਦੋਂ ਮੈਂ ਹੱਥ ਪਰੇ ਹਟਾਉਣ ਵਿਚ ਨਾਕਾਮਯਾਬ ਹੋ ਜਾਵਾਂ ਤਾਂ ਤੁਸੀਂ ਅੱਗੋਂ ਸ਼ਰਤ ਰੱਖ ਦੇਵੋ ਕੇ ਤਾਂ ਹੀ ਹਟਾਵਾਂਗਾ ਜੇ ਮੇਰੀ ਪੱਗ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

8 Comments on “ਪੁਰਾਣੇ ਵੇਲੇ ਦੀਆਂ ਮੁਹੱਬਤਾਂ”

  • very beautiful story

  • Happy Punjab खुश रहे भारत

    jawandha sahb tuhadi eh kahani apne channel te v release karange asi 🙏

  • ਬਹੁਤ ਿਪਆਰੀ ਕਹਾਣੀ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)