ਸਿਰ ਝੁਕਾਉਣ ਵਿਚ ਕੋਈ ਹਰਜ ਨਹੀਂ
ਪੇਕੇ ਆਈ ਨੂੰ ਮਸੀਂ ਹਫਤਾ ਵੀ ਨਹੀਂ ਸੀ ਹੋਇਆ ਕੇ ਬੀਜੀ ਆਖਣ ਲੱਗੇ ਕੇ “ਅੱਜ ਫਿਰਨੀ ਵਾਲੇ ਬਾਬੇ ਹੁਰਾਂ ਨੂੰ ਮਿਲ ਕੇ ਆਉਂਣਾ..ਤੈਨੂੰ ਯਾਦ ਕਰਦੇ ਸਨ..”
ਓਥੇ ਅੱਪੜ ਵੇਖਿਆ ਮੰਜੇ ਤੇ ਬੈਠੇ ਰੋਟੀ ਖਾ ਰਹੇ ਸਨ..
ਰੋਟੀ ਖਾਣ ਮਗਰੋਂ ਓਹਨਾ ਖਾਲੀ ਥਾਲੀ ਮੰਜੇ ਹੇਠ ਰੱਖੀ..
ਉੱਠ ਕੇ ਨਲਕਾ ਗੇੜ ਕੁਰਲੀ ਕੀਤੀ..ਪਰਨੇ ਨਾਲ ਹੱਥ ਪੂੰਝੇ..ਮੇਰੇ ਸਿਰ ਤੇ ਹੱਥ ਰੱਖ ਪਿਆਰ ਦਿੱਤਾ ਤੇ ਫੇਰ ਮੁੜ ਮੰਜੇ ਤੇ ਬੈਠਦੇ ਆਖਣ ਲੱਗੇ “ਹੁਣ ਦੱਸ ਬੀਬਾ ਕਿੱਦਾਂ ਆਉਣੇ ਹੋਏ..”?
ਮੇਰੇ ਕੁਝ ਆਖਣ ਤੋਂ ਪਹਿਲਾਂ ਹੀ ਬੀਜੀ ਸ਼ੁਰੂ ਹੋ ਗਈ..
“ਕੀ ਦੱਸੀਏ ਬਾਬਾ ਜੀ ਬਾਹਲਾ ਹੀ ਤੰਗ ਕਰਦੇ ਨੇ..ਹਰ ਗੱਲ ਵਿਚ ਨੁਕਸ..ਫੇਰ ਦੋਹਾਂ ਵਿਚ ਬਹਿਸ-ਬਿਸਾਈ ਤੇ ਮਗਰੋਂ ਬੋਲ ਬੁਲਾਰਾ..ਤੁਹਾਡੇ ਨਾਲ ਕਾਹਦਾ ਓਹਲਾ..ਗੱਲ ਭੁੰਜੇ ਤੇ ਇਹ ਆਪਣੀ ਵੀ ਨ੍ਹਈਂ ਪੈਣ ਦਿੰਦੀ..ਇੱਕ ਦੀਆਂ ਅੱਗੋਂ ਦੋ ਸੁਣਾਉਂਦੀ ਏ..ਤੇ ਹਰ ਕੇ ਅਸੀ ਇਹਨੂੰ ਇਥੇ ਲੈ ਆਏ ਹਾਂ..ਤੁਸੀਂ ਸਿਆਣੇ ਹੋ ਦੱਸੋ ਕੀ ਕਰੀਏ?
ਬਾਬਾ ਜੀ ਨੇ ਬਿੰਦ ਕੂ ਲਈ ਮੇਰੇ ਵੱਲ ਵੇਖਿਆ..
ਕੁਝ ਸੋਚਿਆ...
...
ਤੇ ਫੇਰ ਪੁੱਛਣ ਲੱਗੇ..”ਬੀਬਾ ਮੱਥੇ ਤੇ ਆਹ ਨਿਸ਼ਾਨ ਜਿਹਾ ਕਾਹਦਾ..ਕੋਈ ਸੱਟ ਲੱਗੀ ਏ”?
“ਹਾਂਜੀ ਬਾਬਾ ਜੀ ਆ ਤੁਹਾਡੇ ਬਾਹਰਲੇ ਬੂਹੇ ਦੀ ਚੋਗਾਠ ਥੋੜੀ ਨੀਵੀਂ ਹੋਣ ਕਰਕੇ ਧਿਆਨ ਹੀ ਨਹੀਂ ਰਿਹਾ..ਕਦੋ ਸਿੱਧੀ ਮੱਥੇ ਤੇ ਆਣ ਵੱਜੀ..”
“ਫੇਰ ਕੀ ਸਿਖਿਆ ਮਿਲ਼ੀ”..?
“ਮੈਂ ਸਮਝੀ ਨੀ ਬਾਬਾ ਜੀ..ਇਹਦੇ ਵਿਚ ਸਿੱਖਣ ਵਾਲੀ ਕਿਹੜੀ ਗੱਲ”..?
ਉਹ ਥੋੜਾ ਹੱਸੇ ਫੇਰ ਆਖਣ ਲੱਗੇ..
“ਬੀਬਾ ਜੀ ਹਰ ਵਾਰੀ ਤਾਂ ਨਹੀਂ ਪਰ ਜਿੱਥੇ ਸਰਦਲ ਬਾਹਲੀ ਨੀਵੀਂ ਹੋਵੇ ਓਥੇ ਘੜੀ ਦੀ ਘੜੀ ਸਿਰ ਝੁਕਾਉਣ ਵਿਚ ਕੋਈ ਹਰਜ ਨਹੀਂ..”
ਨਾਲ ਹੀ ਚੁੰਨੀ ਨਾਲ ਢੱਕੇ ਮੇਰੇ ਵਧੇ ਹੋਏ ਪੇਟ ਵੱਲ ਧਿਆਨ ਮਾਰ ਆਖਣ ਲੱਗੇ..
“ਇਹ ਗੱਲ ਆਉਣ ਵਾਲੀ ਪੀੜੀ ਨੂੰ ਵੀ ਜਰੂਰ ਦੱਸੀਂ..ਸਿਰ ਤੇ ਕੀ..ਦਿਲ ਵੀ ਠੋਕਰਾਂ ਤੋਂ ਬਚਿਆ ਰਹੂ”
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਨਿੱਕੇ ਹੁੰਦਿਆਂ ਪੈਸਾ ਤੇ ਚਕਾਚੌਂਦ ਕਦੋਂ ਮੇਰੇ ਜਨੂੰਨ ਬਣ ਗਏ ਮੈਨੂੰ ਪਤਾ ਹੀ ਨਾ ਲੱਗਾ.! ਅਕਸਰ ਹੀ ਘਰੇ ਆਏ ਪ੍ਰਾਹੁਣਿਆਂ ਦੀਆਂ ਕਾਰਾਂ ਗੱਡੀਆਂ ਵੱਲ ਗਹੁ ਨਾਲ ਤੱਕਦੀ ਰਹਿੰਦੀ..ਹੱਥ ਲਾ ਲਾ ਵੇਖਦੀ..ਜੀ ਕਰਦਾ ਅੰਦਰ ਬੈਠ ਕਿਧਰੇ ਦੂਰ ਚਲੀ ਜਾਵਾਂ..! ਸੱਜੀਆਂ ਧੱਜੀਆਂ ਨਵੀਆਂ ਵਿਆਹੀਆਂ ਕੋਲ ਢੁੱਕ ਢੁੱਕ ਬੈਠਣਾ ਮੈਨੂੰ ਸਕੂੰਨ ਦਿੰਦਾ..ਪੜਾਈ ਇੱਕ Continue Reading »
ਹਮ ਕਿਆ ਹੈ ਹਰ ਰੋਜ ਦੀ ਤਰ੍ਹਾਂ ਸਕੂਲ ਪ੍ਰਬੰਧਕਾਂ ਦੁਆਰਾ ਬਣਾਏ ਗਏ ਟਾਈਮ ਟੇਬਲ ਅਨੁਸਾਰ ਸੱਤਵੀ ਕਲਾਸ ਵਿਚ ਮੈ ਆਪਣਾ ਤੀਸਰਾ ਪੀਰਿਯਡ ਲਗਾਉਣ ਕਲਾਸ ਰੂਮ ਅੰਦਰ ਦਾਖ਼ਲ ਹੁੰਦਾ ਹਾਂ . ਗੁਡ ਮੋਰਨਿੰਗ ਸਰ ! ਬਚਿਆ ਦੀ ਇਕਸੁਰ ਚ ਲਗਾਈ ਅਵਾਜ ਪਿਆਰੀ ਵੀ ਲੱਗਦੀ ਪਰ ਕਦੀ ਕਦੀ ਜਿਆਦਾ ਥਕਾਵਟ ਹੋਣ ਕਾਰਨ Continue Reading »
ਹਾੜ ਮਹੀਨੇ ਅਕਸਰ ਹੀ ਮੇਰੇ ਪੈਰਾਂ ਵਿਚੋਂ ਸੇਕ ਜਿਹਾ ਨਿੱਕਲਣ ਲੱਗਦਾ..ਮੈਂ ਦੁਕਾਨ ਤੇ ਅੱਪੜ ਜੁੱਤੀ ਲਾਹ ਕੇ ਕਾਊਂਟਰ ਹੇਠ ਰੱਖੀ ਠੰਡੇ ਪਾਣੀ ਦੀ ਬਾਲਟੀ ਵਿਚ ਪੈਰ ਡੋਬ ਬੈਠ ਜਾਇਆ ਕਰਦਾ..! ਇੱਕ ਦਿਨ ਦੁਪਹਿਰ ਜਿਹੇ ਨੂੰ ਇੱਕ ਬਾਬਾ ਜੀ ਆਏ..ਮੈਨੂੰ ਪਰਚੀ ਫੜਾਈ..ਦੁਆਈ ਮੰਗੀ..ਪੈਸੇ ਦਿੱਤੇ ਅਤੇ ਫੇਰ ਬਾਹਰ ਨੂੰ ਤੁਰ ਪਏ..! ਸਰਸਰੀ Continue Reading »
ਪਿਛਲੇ ਸਾਲ ਜੰਮੀ ਚੰਦਰੀ ਮਹਾਂਮਾਰੀ ਕਾਰਨ ਸਭ ਈ ਹੈਰਾਨ ਪ੍ਰੇਸ਼ਾਨ ਹੋ ਰਹੇ ਨੇ । ਮਾਨੋ ਚੰਗੀ ਭਲੀ ਚਲਦੀ ਜਿੰਦਗੀ ਲੀਹ ਤੋਂ ਉਤਰ ਗਈ ਏ! ਸਭ ਦਾ ਜਨਜੀਵਨ ਉਖੜ ਗਿਆ । ਇੱਕ ਕੋਲ ਰੋਟੀ ਦਾ ਹੀਲਾ ਨਹੀਂ ਪਰ ਭਵਿੱਖ ਲਈ ਫੋਨ ਜਰੂਰੀ ਏ ਔਨਲਾਇਨ ਕਲਾਸਾਂ ਜੋ ਸੁਰੂ ਹੋਗੀਆ ਨੇ ਫੋਨਾਂ ਤੇ। Continue Reading »
ਜਦੋਂ ਨਵੇਂ ਨਵੇਂ ਬਾਹਰ ਆਏ ਸੀ….ਭਾਗ ਪਹਿਲਾ ਅੱਜ 16 ਸਾਲ ਹੋ ਗਏ ਆਸਟ੍ਰੇਲੀਆ ਵਾਸਤੇ ਪਿੰਡ ਛੱਡਿਆਂ… ਸੋਚਾਂ ਦੇ ਸਮੁੰਦਰੀਂ ਜਦ ਤਾਰੀ ਲਾਈਦੀ ਐ ਤਾਂ ਜਾਪਦਾ ਜਿਵੇਂ ਕੁਝ ਮਹੀਨੇ ਪਹਿਲਾਂ ਈ ਅਜੇ ਇਥੇ ਆਇਆਂ…. ਪੜਾਈ ਕਰਦਿਆਂ, ਪੱਕੇ ਹੁੰਦਿਆਂ, ਬਿੱਲ ਦਿੰਦਿਆਂ, ਕਿਸ਼ਤਾਂ ਲਾਹੁੰਦਿਆਂ, ਜੁਆਕ ਸਾਂਭਦਿਆਂ ਤੇ ਪਰਿਵਾਰਿਕ ਜਿਮੇਵਾਰੀਆਂ ਨਿਭਾਉਂਦਿਆਂ ‘ਚਿੱਟੇ’ ਆਉਣੇ ਸ਼ੁਰੂ Continue Reading »
ਉਸ ਦਿਨ ਤੜਕੇ ਉਠਿਆ..ਵੇਖਿਆ ਬਾਹਰ ਗੋਡੇ-ਗੋਡੇ ਬਰਫ ਪੈ ਰਹੀ ਸੀ..ਬਰੈੱਡ ਨੂੰ ਅਜੇ ਜੈਮ ਲਾਇਆ ਹੀ ਸੀ ਕੇ ਮੈਸਜ ਆ ਗਿਆ..ਜਿਸ ਕਾਲਜ ਵਿਚ ਦਾਖਿਲ ਹੋਇਆ ਸਾਂ..ਉਹ ਗੈਰਕਨੂੰਨੀ ਘੋਸ਼ਿਤ ਹੋਣ ਜਾ ਰਿਹਾ ਸੀ..ਅੱਜ ਅਦਾਲਤ ਦਾ ਫੈਸਲਾ ਸੀ..! ਲੱਗਿਆ ਸਿਰ ਤੇ ਸੌ ਘੜੇ ਪਾਣੀ ਪੈ ਗਿਆ ਹੋਵੇ..ਜੀ ਕੀਤਾ ਕਿਧਰੇ ਦੂਰ ਬੈਠਾ ਡੈਡ ਕਿਸੇ Continue Reading »
ਦਾਦਾ ਜੀ ਕੋਰੇ ਅਨਪੜ ਸਨ..ਫੇਰ ਵੀ ਪੰਜ ਬਾਣੀਆਂ ਦਾ ਪਾਠ ਜ਼ੁਬਾਨੀ ਯਾਦ ਸੀ..! ਕਦੇ ਕਦੇ ਨਿੱਤਨੇਮ ਵੇਲੇ ਮੈਨੂੰ ਵੀ ਕੋਲ ਬਿਠਾ ਲਿਆ ਕਰਦੇ! ਗੁਰੂਘਰ ਮੇਰੇ ਵੱਲ ਇਸ਼ਾਰਾ ਕਰ ਅਰਦਾਸ ਕਰਿਆ ਕਰਦੇ..ਹੇ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਆਪਣੇ ਚਰਣੀ ਲਾ..ਕਦੀ ਤਾਬਿਆ ਤੇ ਬੈਠੇ ਬਾਬਾ ਜੀ ਅੱਗੇ ਝੋਲੀ ਅੱਡ ਆਖਿਆ ਕਰਦੇ ਗਿਆਨੀ Continue Reading »
ਪੁਰਾਣੇ ਸਮਿਆਂ ਦੀ ਗੱਲ ਹੈ । ਇੱਕ ਦੇਸ਼ ਦਾ ਰਾਜਾ ਬੇਹੱਦ ਨਿਰਦਈ ਸੀ । ਉਸਦੇ ਜੁਲਮਾਂ ਤੋਂ ਰਾਜ ਦੀ ਜਨਤਾ ਬਹੁਤ ਤੰਗ ਸੀ । ਜਦੋਂ ਵੀ ਕਿਸੇ ਨੇ ਉਸਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕੀਤਾ,ਤਦ ਹੀ ਉਸਦਾ ਸਿਰ ਧੜ੍ਹ ਨਾਲੋਂ ਅਲੱਗ ਕਰ ਦਿੱਤਾ ਜਾਂਦਾ । ਸਮਾਂ ਬੀਤਿਆ । ਇੱਕ ਨੌਜਵਾਨ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Simran
NYC