ਰੋਗ
ਕੁਝ ਦਿਨਾਂ ਤੋਂ ਸੁੱਤੇ ਪਏ ਦਾ ਮੂੰਹ ਸੁੱਕ ਜਾਇਆ ਕਰਦਾ..
ਰਾਤੀ ਬਾਰ ਬਾਰ ਵਾਸ਼ਰੂਮ ਜਾਣਾ ਪੈਂਦਾ..ਦਿਨ ਵੇਲੇ ਸਰੀਰ ਥੱਕਿਆ-ਥੱਕਿਆ ਜਿਹਾ ਰਹਿੰਦਾ..ਡਾਕਟਰ ਕੋਲੋਂ ਚੈਕ ਕਰਵਾਇਆ ਤਾਂ ਸ਼ੂਗਰ ਨਿੱਕਲੀ!
ਜਿੰਦਗੀ ਬੁਝ ਜਿਹੀ ਗਈ..ਪੈਂਤੀ ਸਾਲ ਦੀ ਉਮਰ ਵਿਚ ਸ਼ੂਗਰ..ਪਤਾ ਨਹੀਂ ਕੀ ਹੋਵੇਗਾ ਹੁਣ..ਸਾਰਾ ਦਿਨ ਬੱਸ ਫਿਕਰ ਲੱਗਿਆ ਰਹਿੰਦਾ..
ਨਾਲਦੇ ਲੋੜੋਂ ਵੱਧ ਡਰਾਉਂਦੇ..ਆਖਿਆ ਕਰਦੇ ਬੰਦਾ ਹਰ ਪੱਖੋਂ ਕਮਜ਼ੋਰ ਹੋ ਜਾਂਦਾ..ਗੱਲ ਤਲਾਕ ਤੱਕ ਜਾ ਅੱਪੜਦੀ ਏ..
ਕਿਡਨੀਆਂ ਵੀ ਫੇਲ ਹੋ ਸਕਦੀਆਂ..ਨਜਰ ਘਟ ਜਾਂਦੀ..ਲਿਵਰ ਜੁਆਬ ਦੇ ਜਾਂਦੇ..ਵਗੈਰਾ ਵਗੈਰਾ
ਇੱਕ ਦੂਰ ਦੀ ਮਾਸੀ ਆਖਣ ਲੱਗੀ..”ਵੇ ਕੀ ਦੱਸਾਂ ਪੁੱਤ..ਤੇਰਾ ਮਾਸੜ ਤਾਂ ਦਿਨਾਂ ਵਿਚ ਹੀ ਅਹੁ ਗਿਆ ਸੀ ਇਸੇ ਸ਼ੂਗਰ ਕਰਕੇ”
ਨਾਲਦੀ ਸੈਰ ਕਰਨ ਘੱਲਦੀ ਤਾਂ ਬਾਹਰ ਪਾਰਕ ਵਿਚ ਆ ਕੇ ਬੈਠ ਜਾਇਆ ਕੜਦਾ..
ਨਾਲ ਹੀ ਸੋਚਾਂ ਦੀ ਘੁੰਮਣ-ਘੇਰੀ ਵਿਚ ਪਏ ਨੂੰ ਟੈਨਸ਼ਨ ਵਾਲਾ ਵਾਵਰੋਲਾ ਆ ਘੇਰਦਾ..ਨਾ ਕਿਸੇ ਨਾਲ ਗੱਲ ਕਰਨ ਨੂੰ ਜੀ ਕਰਦਾ ਤੇ ਨਾ ਹੀ ਕਿਸੇ ਨਾਲ ਨਜਰਾਂ ਹੀ ਮਿਲਾਉਂਦਾ!
ਇੱਕ ਦਿਨ ਇੰਝ ਹੀ ਸਿਰ ਸੁੱਟ ਬੈਠੇ ਹੋਏ ਨੂੰ ਦੇਖ ਕੋਲੋਂ ਦੌੜ ਲਾਉਂਦੇ ਮੁੜਕੋ-ਮੁੜਕੀ ਹੋਏ ਇੱਕ ਬਜ਼ੁਰਗ ਅੰਕਲ ਖਲੋ ਗਏ..
ਆਖਣ ਲੱਗੇ “ਜਵਾਨਾਂ ਥੋੜਾ ਦੌੜਿਆ ਭਜਿਆ ਕਰ..ਮੁੜਕਾ ਕੱਢਿਆ ਕਰ..ਇਥੇ ਆ ਕੇ ਵੀ ਇੰਝ ਬੈਠਣ ਦਾ ਕੀ ਫਾਇਆ..ਏਹੀ ਤੇ ਉਮਰ ਏ ਮੇਹਨਤ ਕਰਨ ਦੀ..”
ਅੱਖਾਂ ਗਿੱਲੀਆਂ ਹੋ ਗਈਆਂ ਤੇ ਸਾਫ ਸਾਫ ਦੱਸ ਦਿੱਤਾ ਕੇ ਅੰਕਲ ਜੀ “ਰੋਗ” ਲੱਗ ਗਿਆ..
ਮੇਰੇ ਹੰਝੂ ਦੇਖ ਜੱਫੀ ਪਾ ਲਈ ਤੇ ਆਖਣ ਲੱਗੇ “ਕਾਹਦਾ ਰੋਗ ਲੱਗ ਗਿਆ ਪੁੱਤਰ”?
“ਜੀ ਸ਼ੂਗਰ ਹੋ ਗਈ..”
“ਕਦੋਂ ਤੋਂ”?
“ਪਿਛਲੇ ਹਫਤੇ ਹੀ ਰਿਪੋਰਟ ਆਈ ਏ..ਸਭ ਡਰਾਉਂਦੇ ਨੇ ਕਿ ਜੇ ਇਹ ਇੱਕ ਵਾਰੀ ਹੋ ਜਾਵੇ ਤਾਂ ਬੰਦਾ ਛੇਤੀ ਹੀ ਮੁੱਕ ਜਾਂਦਾ”
ਏਦੂੰ ਅੱਗੇ ਮੈਥੋਂ ਗੱਲ ਨਾ ਹੋਈ!
ਆਖਣ ਲੱਗੇ “ਬੱਸ ਏਨੀ ਗੱਲ..ਕਮਲਿਆ ਮੇਰੇ ਵੱਲ ਦੇਖ..ਪਿਛਲੇ ਤੀਹਾਂ ਸਾਲਾਂ ਤੋਂ ਇਸੇ ਰੋਗ...
...
ਤੋਂ ਪੀੜਤ ਹਾਂ..ਪਰ ਮੈਂ ਇਸ ਪਤੰਦਰ ਨੂੰ ਕਦੀ ਰੋਗ ਮੰਨਿਆ ਹੀ ਨਹੀਂ..ਮੇਰੇ ਲਈ ਤਾਂ ਇਹ ਇੱਕ ਚੈਲੰਜ ਏ..ਚੁਣੌਤੀ ਏ..ਲਲਕਾਰ ਏ..ਵੰਗਾਰ ਏ..ਇਹ ਹਰ ਰੋਜ ਮੇਰੇ ਨਾਲ ਅੱਖਾਂ ਮਿਲਾ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਏ ਪਰ ਮੈਂ ਇਸਦਾ ਜੁਆਬ ਅਗਿਓਂ ਉਚੀ ਸਾਰੀ ਬੜਕ ਮਾਰ ਕੇ ਦਿੰਦਾ ਹਾਂ..
ਬਾਹਟ ਸਾਲ ਦੀ ਉਮਰ ਏ ਤੇ ਅਜੇ ਵੀ ਦਾਅਵੇ ਨਾਲ ਆਖ ਸਕਦਾ ਹਾਂ ਕੇ ਹੋਰ ਪੱਚੀ-ਤੀਹ ਸਾਲ ਕਿਤੇ ਨਹੀਂ ਜਾਂਦਾ..
ਪੁੱਤ ਇੱਕ ਗੱਲ ਚੇਤੇ ਰਖੀਂ “ਰੋਗ ਤੇ ਵੈਰੀ ਜਿੰਨਾ ਡਰੀਏ ਓਨਾ ਹੀ ਵੱਧ ਡਰਾਉਂਦੇ ਨੇ”..ਜਿੱਦਣ ਆਉਣੀ ਏ..ਕੋਈ ਟਾਲ ਨੀ ਸਕਦਾ ਪਰ ਉਸਤੋਂ ਪਹਿਲਾਂ ਹੀ ਰੋਜ ਰੋਜ ਤਿਲ-ਤਿਲ ਕਰਕੇ ਮਰਨਾ ਬੁਜ਼ਦਿਲੀ ਏ..
ਚੱਲ ਉੱਠ ਹੁਣ ਸ਼ੇਰ ਬਣ..ਮਾਰ ਉਚੀ ਸਾਰੀ ਲਲਕਾਰਾ..ਤੇ ਲਾ ਦੇ ਇਸ ਖੱਬੀ ਖ਼ਾਨ ਨੂੰ ਇੱਕ ਖੂੰਜੇ..ਆ ਫੜ ਮੇਰਾ ਸੈੱਲ ਨੰਬਰ..ਕੋਈ ਵੀ ਗੱਲ ਹੋਵੇ ਤਾਂ ਓਸੇ ਵੇਲੇ ਕਾਲ ਕਰ..”
ਏਨੀ ਗੱਲ ਆਖ ਓਹਨਾ ਮੈਨੂੰ “ਥਾਪੀ” ਦਿੱਤੀ..ਗਲਵੱਕੜੀ ਵਿਚ ਲਿਆ ਤੇ ਮੁੜ ਟਰੈਕ ਤੇ ਦੌੜਨਾ ਸ਼ੁਰੂ ਕਰ ਦਿੱਤਾ..
ਓਥੇ ਬੈਠੇ ਹੋਏ ਨੂੰ ਇੰਝ ਲੱਗਾ ਜਿਦਾਂ ਮੇਰੀ ਰਗ ਰਗ ਵਿਚ ਲਹੂ ਨਹੀਂ ਸਗੋਂ ਜਿੰਦਗੀ ਦੌੜਨ ਲੱਗ ਪਈ ਹੋਵੇ..ਅਗਲੇ ਹੀ ਪਲ ਮੈਂ ਪੈਰੀ ਪਾਏ ਦੌੜਨ ਵਾਲੇ ਬੂਟਾਂ ਦੇ ਢਿੱਲੇ ਹੋ ਗਏ ਤਸਮੇਂ ਕੱਸਦਾ ਹੋਇਆ ਦੂਰ ਦੌੜੇ ਜਾਂਦੇ ਇੱਕ ਉਸ “ਰੱਬ” ਨੂੰ ਵੇਖੀ ਜਾ ਰਿਹਾ ਸਾਂ ਜਿਹੜਾ ਹੁਣੇ ਹੁਣੇ ਹੀ ਮੈਨੂੰ ਮੁੱਕ ਗਏ ਨੂੰ ਜਿਉਂਦਾ ਕਰ ਕੇ ਆਪਣੇ ਰਾਹ ਪੈ ਗਿਆ ਸੀ!
(ਇਸ ਅਜੋਕੇ ਮਾਹੌਲ ਵਿਚ ਵਿੱਚਰਦੀ ਹੋਈ ਹਰ ਹਾਂ ਪੱਖੀ ਸੋਚ ਨੂੰ ਸਮਰਪਿਤ)
ਹਰਪ੍ਰੀਤ ਸਿੰਘ ਜਵੰਦਾ
Continue Reading ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi Stories Uploaded By:
Punjabi Inspiring Stories Uploaded By:
Punjabi Stories Uploaded By:
Punjabi Story Uploaded By:
Story In Punjabi Uploaded By:
ਪੰਜਾਬੀ ਕਹਾਣੀਆਂ
Related Posts
ਇਹ ਗੱਲ 1995 ਦੀ ਹੈ, ਜਦ ਮੈਂ ਸਕੂਲ ਦੀ ਸ਼ੁਰੂਆਤ ਕੀਤੀ ਸੀ, ਤਾਂ ਕੁਝ ਜਰੂਰੀ ਸਲਾਹ ਮਸ਼ਵਰੇ ਲਈ ਮੈਂ ਆਪਣੇ ਇੱਕ ਵਕੀਲ ਦੋਸਤ ਦੇ ਘਰ ਗਿਆ। ਜਦ ਮੈਂ ਤੇ ਮੇਰਾ ਉਹ ਵਕੀਲ ਦੋਸਤ ਚਾਹ ਦੇ ਕੱਪ ਹੱਥ ਫੜ੍ਹੀ ਬੈਠੇ ਆਪਸ ਵਿਚ ਗੱਲਾਂ ਕਰ ਰਹੇ ਸੀ ਤਾਂ ਮੇਰੇ ਦੋਸਤ ਦੇ ਪਿਤਾ Continue Reading »
ਇੱਕ ਵਾਰ ਕਣਕ ਸਾਂਭਣ ਪਿੰਡ ਚਲੇ ਗਏ..! ਰਾਤੀਂ ਬੱਝੀਆਂ ਹੋਈਆਂ ਭਰੀਆਂ ਕੋਲ ਬਾਹਰ ਖੁੱਲੇ ਵਿਚ ਹੀ ਸੌਣਾ ਪਿਆ! ਕਿਸੇ ਦੱਸ ਰਖਿਆ ਸੀ ਕੇ ਲਾਗੇ ਵਗਦੀ ਨਹਿਰ ਹੋਣ ਕਰਕੇ ਇਥੇ ਸੱਪ ਬੜੇ ਨਿੱਕਲਦੇ ਨੇ..ਮੈਂ ਡਰ ਗਿਆ..ਜੇ ਰਾਤੀ ਸੁੱਤੇ ਪਿਆਂ ਨੂੰ ਸੱਪ ਲੜ ਗਿਆ ਫੇਰ..! ਪਿਤਾ ਜੀ ਆਖਣ ਲੱਗੇ ਮੇਰੇ ਕੋਲ ਇਸਦਾ Continue Reading »
ਜੇ ਰੱਬ ਸਿੱਧੀਆਂ ਪਾਵੇ ,,, **************** ਲਓ ਪੜੋ ਹੁਣ – ਇੱਕ ਸਹਿਜ ਸੁਭਾਅ ਭੋਲੇਪਨ ਵਿੱਚ ਕੀਤੀ ਸ਼ਰਾਰਤ ਜੋ ਸ਼ਾਇਦ ਕਿਸੇ ਨੇ ਵੀ ਨਾਂ ਕੀਤੀ ਹੋਵੇ। ਬੜੀ ਪੁਰਾਣੀ ਸੰਨ 1969-70ਦੀ ਗੱਲ ਹੈ।ਕਾਲਜ ਜਾਣ ਲਈ ਗੱਡੀ ਚੜ ਕੇ ਜਾਈਦਾ ਸੀ।ਸਾਰੀਆਂ ਸਹੇਲੀਆਂ ਇੱਕੋ ਲੇਡੀਜ ਡੱਬੇ ਵਿੱਚ ਬੈਠਦੀਆਂ ਸਨ।ਇੱਕ ਦੋ ਮੁੰਡੇ ਗੱਡੀ ਕੋਲੋਂ ਚੱਕਰ Continue Reading »
ਬਹੁਤ ਹੀ ਦੁਖਦਾਈ ਖਬਰ ਹੈ ਕਿ ਕਰਨੈਲ ਸਿੰਹੁ ਦੀ ਅਚਾਨਕ ਮੌਤ ਨੇ ਸਾਰਾ ਪਿੰਡ ਸੋਗ ਚ ਪਾ ਦਿੱਤਾ ਹੈ , ਅਜੇ ਵੱਡੀ ਕੁੜੀ ਵਿਆਹੀ ਹੈ ਪਿਛਲੇ ਸਾਲ! ਦੋ ਨਿੱਕੇ ਜੁਆਕ ਛੋਟੇ, ਨੇ ਕੁੜੀ ਸਿਮਰੋ ਦਸਵੀਂ ਚ ਪੜਦੀ ਤੇ ਸਭ ਤੋਂ ਛੋਟਾ ਕਾਕਾ ਜੋ ਸੁੱਖਾਂ ਸੁੱਖ ਲਿਆ. ਛੇਵੀਂ ਚ ਪੜਦਾ ਹੈ Continue Reading »
ਉਸਦੀ ਮਾਂ ਦੀ ਇੱਕ ਅੱਖ ਨਹੀਂ ਸੀ,,, ਉਹ ਕਹਿੰਦਾ ਮੇਰੇ ਸਕੂਲ ਨਾ ਆਇਆ ਕਰ ..ਨਾਲਦੇ ਮਖੌਲ ਉਡਾਉਂਦੇ ..ਕਾਣੀ ਦਾ ਪੁੱਤ ਕਹਿੰਦੇ ! ਫੇਰ ਵੀ ਓਹ ਅੱਧੀ ਛੁੱਟੀ ਵੇਲੇ ਸਕੂਲ ਦੁੱਧ ਦਾ ਗਿਲਾਸ ਜਾਂ ਰੋਟੀ ਲੈ ਪਹੁੰਚ ਜਾਂਦੀ …ਨਿਆਣਾ ਭੁੱਖਾ ਹੋਊ ! ਓਹ ਫੇਰ ਆਪਣੀ ਮਾਂ ਨੂੰ ਬੁਰਾ ਭਲਾ ਕਹਿੰਦਾ ..ਗਾਲਾਂ Continue Reading »
ਨਤੀਜਾ ਲਿਸਟ ਲੱਗੀ..ਪਾਸ ਹੋਇਆਂ ਵਿਚ ਮੇਰਾ ਨਾਮ ਨਹੀਂ ਸੀ.. ਮੈਂ ਪੱਥਰ ਵਾਂਗ ਹੋ ਗਿਆ..ਅਗਲੀ ਜਮਾਤ ਵਿਚ ਹੋ ਗਏ ਮੇਰੇ ਨਾਲਦੇ ਮੇਰਾ ਮਜਾਕ ਉਡਾਉਂਦੇ ਜਾਪੇ..ਇੱਕ ਵੇਰ ਦਿੱਲ ਕੀਤਾ ਦੌੜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ..ਮੇਰੀ ਮਾਂ..ਪਤਾ ਨੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਉਹ..ਸਾਰੇ ਜਹਾਨ ਦੀਆਂ ਝਿੜਕਾਂ ਅਤੇ ਮੇਹਣੇ ਆਪਣੇ Continue Reading »
ਗੁਰਮੁਖ ਸਿੰਘ..ਘੁੰਗਰਾਲੀ ਦਾਹੜੀ ਵਾਲਾ ਉਹ ਲੰਮਾ ਜਿਹਾ ਮੁੰਡਾ.. ਓਹਨਾ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ ਸੀ..ਮੇਰੀਆਂ ਨਾਲਦੀਆਂ ਉਸਨੂੰ “ਪਾਠੀ” ਆਖ ਛੇੜਿਆ ਕਰਦੀਆਂ..ਰੋਜ ਪੰਦਰਾਂ ਕਿਲੋਮੀਟਰ ਦੂਰੋਂ ਪੂਰਾਣੇ ਜਿਹੇ ਸਾਈਕਲ ਤੇ ਆਇਆ ਕਰਦਾ ਸੀ.. ਨੈਣ ਕਈ ਵਾਰ ਮਿਲੇ ਪਰ ਫਾਈਨਲ ਦੀ ਫੇਅਰਵੈਲ ਪਾਰਟੀ ਵਿਚ ਉਸਨੇ ਮੇਰੇ ਨਾਲ Continue Reading »
ਮੈਂ ਅੱਠ ਕੁ ਸਾਲਾਂ ਦੀ ਸੀ। ਜਦੋਂ ਮੇਰੇ ਮੰਮੀ ਡੈਡੀ ਦੁਨੀਆਂ ਤੋਂ ਚਲੇ ਗਏ ਸਨ। ਉਸ ਦਿਨ ਤੋਂ ਲੈ ਕੇ ਹੁਣ ਤੱਕ ਚਾਚਾ, ਚਾਚੀ, ਦਾਦੀ ਨੇ ਹੀ ਮੈਨੂੰ ਪਾਲਿਆ ਪਲੋਸਿਆ। ਅੱਜ ਮੈਂ ਪੂਰੇ ਅਠਾਰਾ ਸਾਲਾ ਦੀ ਹੋ ਗਈ ।ਮੈਂ ਖੁਸ਼ ਸੀ ਅੱਜ ਜੋ ਨਤੀਜਾ ਆਉਣ ਵਾਲਾ ਸੀ ਮੇਰਾ। ਸ਼ੀਸ਼ੇ ਅੱਗੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Jassa
duniya te negative lok bhut milde a … par kosish kro k ohna nuh ignore kita jave .. sirf positive hoke chlo
ਹਰਵੀਨ ਕੌਰ
mai 8 saal di c sugar hogi c te mainu v ehi kush sunan nu milda c, mainu te himat den wala v koi nai c waheguru di kirpa nal niki hundi toh bdi brave a te aj sugar hoyi nu 16 saal ho gye bilkul thek aa 🙏 lokk himat te dinde nai sgo todh de ne. bda kush dekhdi ayi aa niki hundeya toh bs ahi sikheya j mai himat krli te koi ni hra skda mainu baki wahrguru rakha 🙏