ਨਾ ਜੇ ਵੱਡੇ ਨੂੰ ਪੁਰਾਣੇ ਘਰ ਨਾਲ ਨਿਆਈਂ ਵਾਲੀ ਪੈਲੀ ਨਹੀਂ ਪਸੰਦ ਤਾਂ ਫਿਰ ਮੈਂ ਰੱਖ ਲੈਂਦਾ ਹਾਂ। ਛੋਟੇ ਨੇ ਇਹ ਗੱਲ ਸੁਭਾਵਿਕ ਹੀ ਵੰਡ-ਵੰਡਾਰਾ ਕਰਨ ਆਏ ਰਿਸ਼ਤੇਦਾਰਾਂ ਨੂੰ ਕਹੇ। ਵੱਡਾ ਬੋਲਿਆ ਕਿ ਤੂੰ ਹੀ ਰੱਖ ਲੈ ਸਭ ਕੁੱਝ ਤੇ ਅਸੀਂ ਗੁਰਦੁਆਰੇ ਜਾ ਕੇ ਬੈਠ ਜਾਂਦੇ ਹਾਂ। ਲੜੋ ਨਾ ਬਈ ਆਪਸ ਵਿੱਚ ਦੋਵੇਂ, ਇਹ ਵੰਡ-ਵੰਡਾਈ ਦੀ ਰੀਤ ਤਾਂ ਸਦਾ ਚੱਲਦੀ ਆਈ ਹੈ, ਦੋਵਾਂ ਨੂੰ ਸਮਝਾਉਂਦੇ ਹੋਏ ਮਾਮੇ ਨੇ ਕਹੇ। ਨਾਲੇ ਸਾਨੂੰ ਸੱਦਣ ਦਾ ਵੀ ਕੀ ਫਾਇਦਾ, ਜੇ ਤੁਹਾਡਾ ਮਸਲਾ ਹੀ ਨਾ ਹੱਲ ਹੋਇਆ। ਵੱਡੇ ਦੀ ਪਤਨੀ ਨੇ ਇਸ਼ਾਰਾ ਕਰਕੇ ਵੱਡੇ ਨੂੰ ਬੁਲਾਇਆ ਤੇ ਪਾਸੇ ਲਿਜਾ ਕੇ ਕੰਨ ਵਿੱਚ ਕਈ ਕੁੱਝ ਕਿਹਾ। ਮੂੰਹ ਸਵਾਰਦਾ ਹੋਇਆ ਵੱਡਾ ਆ ਕੇ ਕਹਿੰਦਾ, ਬਈ ਮੈਂ ਪੁਰਾਣੇ ਘਰ ਨਾਲ ਨਿਆਈਂ ਵਾਲੀ ਪੈਲੀ ਤਾਂ ਹੀ ਲਊਂਗਾ ਜੇ ਮੈਨੂੰ ਖੇਤੀ ਦੇ ਸਾਰੇ ਸ਼ੰਦ ਵੀ ਦਿਓਂਗੇ। ਛੋਟੇ ਦੀ ਪਤਨੀ ਨੇ ਰਸੋਈ ਵਾਲੇ ਭਾਂਡਿਆਂ ਦਾ ਖੜਕਾ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਤੇ ਆਪਣੇ ਪਤੀ ਜਿੰਦੇ ਨੂੰ ਆਉਣ ਲਈ ਕਿਹਾ। ਸਾਰੇ ਰਿਸਤੇਦਾਰ ਦਾ ਆਪਸ ਵਿੱਚ ਕਹਿਣ ਲੱਗੇ ਕਿ ਜੇ ਬੁੜੀਆਂ ਘਰ ਦੇ ਬਟਵਾਰੇ ਵਿੱਚ ਵੜ ਗਈਆਂ ਤਾਂ ਸਮਝੋ ਫਿਰ ਵੰਡ ਨਹੀਂ ਹੋ ਸਕਦੀ। ਕਾਫੀ ਚਿਰ ਬਾਅਦ ਜਿੰਦਾ ਆਇਆ ਤਾਂ ਉਸਨੇ ਕਿਹਾ ਕਿ ਜੇ ਵੱਡੇ ਨੂੰ ਸੰਦ ਦੇਣੇ ਹਨ ਤਾਂ ਮੈਂ ਫਿਰ ਕੱਸੀ ਵਾਲੀ ਪੈਲੀ ਰੱਖੂੰਗਾ। ਦੋਵਾਂ ਨੂੰ ਤਾੜਦੇ ਹੋਏ ਉਹਨਾਂ ਦੇ ਮਾਮੇ ਨੇ ਕਿਹਾ ਕਿ ਆਏਂ ਨਹੀਂ ਪੁੱਗਦੀਆਂ ਆਪਣੀਆਂ ਮਨਮਰਜੀਆਂ। ਇਹ ਤਾਂ ਅਸੀਂ ਸੋਚਣਾ ਹੈ ਕਿ ਕਿਵੇਂ ਵੰਡ ਕਰਕੇ ਤੁਹਾਡੀ ਤਸੱਲੀ ਕਰਨੀ ਹੈ ਤੇ ਦੂਜੀ ਗੱਲ ਇਹ ਹੈ ਕਿ ਬੁੜੀਆਂ ਦਾ ਰੇੜਕਾ ਛੱਡੋ ਤੇ ਦੋਵੇਂ ਭਰਾ ਆਪਸ ਵਿੱਚ ਸਹਿਮਤੀ ਕਰੋ। ਇਹਨਾਂ ਜਨਾਨੀਆਂ ਮਗਰ ਲੱਗ ਕੇ ਘਰ ਦੀ ਵੰਡ ਨਹੀਂ ਹੋਣੀ।
ਆਪਾਂ ਸਾਰੇ ਰਲ ਕੇ ਜਮੀਨ, ਘਰ ਤੇ ਸੰਦਾਂ ਦੀਆਂ ਬਰਾਬਰ ਢੇਰੀਆਂ ਪਾ ਲੈਂਦੇ ਹਾਂ ਤੇ ਮਗਰੋਂ ਤਿੰਨ ਪਰਚੀਆਂ ਪਾ ਕੇ ਦੋਵਾਂ ਨੂੰ ਇੱਕ-ਇੱਕ ਚੁਕਾ ਲੈਂਦੇ ਹਾਂ, ਫਿਰ ਤਾਂ ਦੋਵੇਂ ਖ਼ੁਸ਼ ਹੋ। ਨਾਲੇ ਇਹਦੇ ਵਿੱਚ ਬਰਾਬਰ ਜਿਹੀ ਵੰਡ ਹੋ ਜਾਊ ਤੇ ਪਰਚੀ ਚੁੱਕਣ ਨਾਲ ਕਿਸੇ ਤੇ ਕੋਈ ਗਿਲਾ ਨਾ ਰਹੂ। ਨਹੀਂ ਤਾਂ ਮਗਰੋਂ ਵੰਡ ਕਰਾਉਣ ਵਾਲਿਆਂ ਨੂੰ ਹੀ ਭੰਡਣ ਲੱਗ ਪੈਂਦੇ ਹਨ ਕਿ ਇਹਨਾਂ ਨੇ ਪੱਖਪਾਤ ਕੀਤਾ ਹੈ ਜਿਵੇਂ ਅਗਲਿਆਂ ਨੇ ਵਿੱਚੋਂ ਕੁਝ ਲੈਣਾ ਹੋਵੇ, ਇਹ ਬੋਲ ਉਹਨਾਂ ਦੇ ਮਾਸੜ ਨੇ ਮੁੰਡਿਆਂ ਦੇ ਪਿਓ ਨੂੰ ਕਹੇ। ਜਿਵੇਂ ਮਰਜੀ ਕਰ ਲੈ ਮਸੇਰਾ ਪਰ ਆਪਾਂ ਨੂੰ ਬਣਦਾ ਤੀਜਾ ਹਿੱਸਾ ਦਵਾ ਦਿਓ, ਭਲਕੇ ਧੀ ਨੂੰ ਵੀ ਆਈ ਗਈ ਨੂੰ ਸੌ ਕੁਝ ਦੇਣਾ ਬਣਦਾ ਹੈ। ਬਾਕੀ ਕੱਲ੍ਹ ਨੂੰ ਸਾਨੂੰ ਵੀ ਬਿਮਾਰੀ-ਛਿਮਾਰੀ ਤੇ ਸੌ ਪੈਸਿਆਂ ਦੀ ਲੋੜ ਪੈਣੀ ਹੈ। ਵੱਡਾ ਮੱਥੇ ਤੇ ਤਿਊੜੀਆਂ ਪਾ ਕੇ ਆਖਣ ਲੱਗਾ ਕਿ ਜੇ ਮਾਮਾ ਜੀ ਛੇ ਕਿੱਲਿਆਂ ਚੋਂ ਤੀਜਾ ਹਿੱਸਾ ਬਜ਼ੁਰਗਾਂ ਨੂੰ ਦੇਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
Leave a Reply
One Comment on “ਵੰਡ-ਵੰਡਾਰਾ”
Punjabi Graphics
- Dhiyan
- maa
- Mera Pind
- Punjabi Couple
- Punjabi Dharti
- Punjabi Funny
- Punjabi Quotes
- Punjabi Romantic
- Punjabi Sad
- Punjabi Sikhism
- Punjabi Songs
- Punjabi Stars
- Punjabi Troll
- Pure Punjabi
- Rochak Pind
- Rochak Tath
Indian Festivals
- April Fool
- Bhai Dooj
- Christmas
- Diwali
- Dussehra
- Eid
- Gurpurab
- Guru Purnima
- Happy New Year
- Holi
- Holla Mohalla
- Independence Day
- Janam Ashtmi
- Karwachauth
- Lohri
- Raksha Bandhan
- Vaisakhi
Love Stories
- Dutch Stories
- English Stories
- Facebook Stories
- French Stories
- Hindi Stories
- Indonesian Stories
- Javanese Stories
- Marathi Stories
- Punjabi Stories
- Zulu Stories
Happy Punjab खुश रहे भारत
👌🏻👌🏻👌🏻👍🏻👍🏻👍🏻