ਛਾਨਣੀ ਦੀਆਂ ਤਾਰਾਂ
ਹੰਢੇ ਵਰਤੇ ਸੂਟਾਂ ਬਦਲੇ ਨਵੇਂ ਭਾਂਡੇ ਵਟਾਉਣ ਦਾ ਹੋਕਾ ਦਿੰਦਾ ਹੋਇਆ ਉਹ ਜਦੋਂ ਕਸ਼ਮੀਰ ਕੌਰ ਦੀ ਕੋਠੀ ਮੂਹਰੇ ਅੱਪੜਿਆਂ ਤਾਂ ਅੱਗੋਂ ਕਸ਼ਮੀਰ ਕੌਰ ਨੇ ਦੋ ਸੂਟਾਂ ਬਦਲੇ ਇੱਕ ਲੋਹੇ ਦੀ ਛਾਨਣੀ ਪਸੰਦ ਕਰ ਲਈ..!
ਉਸਨੇ ਅੱਗੋਂ ਏਨੀ ਗੱਲ ਆਖ ਤਿੰਨ ਸੂਟ ਮੰਗ ਲਏ ਕੇ “ਬੀਬੀ ਜੀ ਲੋਹਾ ਮਹਿੰਗਾ ਹੋ ਗਿਆ ਏ ਤੇ ਦੋ ਸੂਟਾਂ ਬਦਲੇ ਇੱਕ ਛਾਨਣੀ ਬਿਲਕੁਲ ਵੀ ਵਾਰਾ ਨੀ ਖਾਂਦੀ..”
ਕਸ਼ਮੀਰ ਕੌਰ ਅੱਗੋਂ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦੇ ਰਹੀ ਸੀ..
ਲਗਾਤਾਰ ਏਹੀ ਗੱਲ ਆਖੀ ਜਾ ਰਹੀ ਸੀ ਕੇ “ਵੇ ਭਾਈ ਜਦੋਂ ਦੇ ਸੰਵਾਏ ਨੇ ਉਂਝ ਦੇ ਉਂਝ ਹੀ ਤਾਂ ਪਏ ਨੇ ਨਵੇਂ ਨਕੋਰ..ਇੱਕ ਵਾਰ ਵੀ ਗਲ਼ ਪਾ ਕੇ ਨਹੀਂ ਵੇਖੇ..ਵੇਖੀਂ ਨਵਿਆਂ ਦੇ ਭਾਅ ਹੀ ਵਿਕਣਗੇ”
ਅਜੇ ਬਹਿਸ ਹੋ ਹੀ ਰਹੀ ਸੀ ਕੇ ਨੰਗ-ਧੜੰਗਾ ਨਿਆਣਾ ਚੁੱਕੀ ਅਤੇ ਪਾਟਾ ਪੂਰਾਣਾ ਜਿਹਾ ਸੂਟ ਪਾਈ ਇੱਕ ਜੁਆਨ ਜਿਹੀ ਔਰਤ ਨੇ ਆਣ ਕਸ਼ਮੀਰ ਕੌਰ ਅੱਗੇ ਹੱਥ ਅੱਡ ਦਿੱਤੇ..ਆਖਣ ਲੱਗੀ “ਬੀਬੀ ਜੀ ਜੇ ਕੋਈ ਬਚੀ ਖੁਚੀ ਰੋਟੀ ਹੈ ਤਾਂ ਦੇ ਦੇਵੋ..ਨਿਆਣਾ ਕੱਲ ਦਾ ਭੁੱਖਾ ਏ..”
ਕਸ਼ਮੀਰ ਕੌਰ ਨੇ ਉਸਦੇ ਸੂਟ ਅੰਦਰੋਂ ਦਿਸਦੇ ਅੱਧਨੰਗੇ ਸਰੀਰ ਵੱਲ ਘਿਰਣਾ ਜਿਹੀ ਨਾਲ ਵੇਖਿਆ ਤੇ ਫੇਰ ਛੇਤੀ ਨਾਲ ਅੰਦਰ ਜਾ ਡਸਟਬਿਨ ਕੋਲ ਕੁੱਤਿਆਂ ਬਿੱਲੀਆਂ ਜੋਗੀਆਂ ਰੱਖੀਆਂ ਕਿੰਨੇ ਦਿਨ ਪੂਰਾਣੀਆਂ ਦੋ ਬੇਹੀਆਂ ਰੋਟੀਆਂ ਲਿਆ ਉਸ ਵੱਲ ਇੰਝ ਵਧਾ ਦਿੱਤੀਆਂ ਜਿੱਦਾਂ ਕੋਈ ਬਹੁਤ ਵੱਡਾ ਇਹਸਾਨ ਕਰ ਦਿੱਤਾ ਹੋਵੇ..!
ਤੇ ਮੁੜ ਛੇਤੀ ਨਾਲ ਉਸ ਭਾਂਡਿਆਂ ਵਾਲੇ ਨੂੰ ਸੰਬੋਧਨ ਹੁੰਦੀ ਆਖਣ ਲੱਗੀ ਕੇ “ਵੇ ਭਾਈ ਫੇਰ ਕੀ ਸੋਚਿਆ ਈ ਤੂੰ..ਦੋ...
...
ਸੂਟ ਲੈਣੇ ਨੇ ਕੇ ਲੈ ਜਾਵਾਂ ਅੰਦਰ ਫੇਰ?
ਉਸਨੇ ਅੱਗੋਂ ਰੋਟੀਆਂ ਲੈ ਕੇ ਤੁਰੀ ਜਾ ਰਹੀ ਦੇ ਥਾਂ-ਥਾਂ ਟਾਕੀਆਂ ਲੱਗੇ ਸੂਟ ਅੰਦਰੋਂ ਝਾਤੀ ਮਾਰਦੇ ਅੱਧਨੰਗੇ ਸਰੀਰ ਵੱਲ ਪਿੱਛਿਓਂ ਸਰਸਰੀ ਜਿਹੀ ਨਜਰ ਮਾਰੀ ਤੇ ਕਾਹਲੀ ਜਿਹੀ ਨਾਲ ਆਖਣ ਲੱਗਾ “ਲਿਆਓ ਬੀਬੀ ਜੀ ਦੇ ਦੇਵੋ ਦੋ ਸੂਟ..ਤੇ ਆਹ ਲਵੋ ਆਪਣੀ ਛਾਨਣੀ..”
ਏਨੀ ਗੱਲ ਆਖ਼ ਉਹ ਛੇਤੀ ਨਾਲ ਨਿਆਣਾ ਚੁੱਕ ਤੁਰੀ ਜਾਂਦੀ ਵੱਲ ਨੂੰ ਹੋ ਤੁਰਿਆ..
ਬਿਲਕੁਲ ਕੋਲ ਜਾ ਹੇਠਾਂ ਉੱਤਰ ਸਾਈਕਲ ਸਟੈਂਡ ਤੇ ਲਾ ਦਿੱਤਾ ਤੇ ਕਸ਼ਮੀਰ ਕੌਰ ਵਾਲੇ ਦੋਵੇਂ ਸੂਟ ਉਸ ਨੂੰ ਫੜਾ ਦਿੱਤੇ..
ਮੁੜ ਲੰਮਾ ਸਾਰਾ ਸਾਹ ਲਿਆ ਤੇ ਪਿਛਲੀ ਗਲੀ ਨੂੰ ਹੋ ਅੱਖੋਂ ਓਹਲੇ ਹੋ ਗਿਆ..!
ਇਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖਦੀ ਹੋਈ ਕਸ਼ਮੀਰ ਕੌਰ ਨੂੰ ਪਤਾ ਨਹੀਂ ਕਿਓਂ ਅੱਜ ਹਥੀਂ ਫੜੀ ਛਾਨਣੀ ਦੀਆਂ ਲੋਹੇ ਦੀਆਂ ਤਾਰਾਂ ਹੱਥਾਂ ਦੇ ਪੋਟਿਆਂ ਵਿਚ ਖੁੱਬਦੀਆਂ ਹੋਈਆਂ ਮਹਿਸੂਸ ਹੋ ਰਹੀਆਂ ਸਨ..!
ਤੇ ਦੂਜੇ ਪਾਸੇ ਭਾਂਡੇ ਵੇਚਣ ਵਾਲਾ ਸਾਈਕਲ ਤੇ ਚੜਿਆ ਇੱਕ ਰੱਬ ਦੁਨੀਆਦਾਰੀ ਦੇ ਵਾਹੋਦਾਹੀ ਵਾਲੇ ਜੰਗਲ ਵਿਚ ਇੱਕ ਵੱਡਾ ਸੌਦਾ ਸਿਰੇ ਚਾੜ ਖੁਦ ਨੂੰ ਹਵਾ ਵਿਚ ਉੱਡਦਾ ਹੋਇਆ ਮਹਿਸੂਸ ਕਰ ਰਿਹਾ ਸੀ..!
ਦੋਸਤੋ ਕਿਸੇ ਨੇ ਬਿਲਕੁਲ ਸਹੀ ਆਖਿਆ ਏ ਕੇ “ਘਰ ਸੇ ਮਸਜਿਦ ਹੈ ਬਹੁਤ ਦੂਰ ਚਲੋ ਯੂੰ ਕਰਲੇਂ..ਕਿਸੀ ਰੋਤੇ ਹੂਏ ਬੱਚੇ ਕੋ ਹੰਸਾਇਆ ਜਾਏ”
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਮਾਂ- ਵੰਡ ਟੀ. ਵੀ. ਤੇ ਗਾਣਾ ਚੱਲ ਰਿਹਾ ਸੀ,’ਦੱਸ ਕਿਵੇਂ ਵੰਡਾਂਗੇ, ਕਿਵੇਂ ਵੰਡਾਂਗੇ ਤੈਨੂੰ ਮਾਂ’ ਸੁਣ ਕੇ ਹਰਦੀਪ ਦਾ ਤ੍ਰਾਹ ਨਿੱਕਲ ਗਿਆ ਤੇ ਉਸਦੀਆਂ ਯਾਦਾਂ ਦਸ ਸਾਲ ਪਿੱਛੇ ਵੱਲ ਪਰਤ ਗਈਆਂ। ਕਿਵੇਂ … ਉਸਦਾ ਬਾਪੂ ਤੇ ਚਾਚਾ ਜਦੋ ਅੱਡ ਹੋਏ ਸਨ ਤਾਂ ਉੱਨਾਂ ਨੇ ਘਰ- ਬਾਰ, ਜ਼ਮੀਨ – ਜਾਇਦਾਦ ਵੰਡਣ Continue Reading »
ਤੇਰੀ ਕੋਈ ਆਖਰੀ ਇੱਛਾ ਹੈ, ਤਾਂ ਦਸ, ਪੂਰੀ ਕੀਤੀ ਜਾਏਗੀ” ਫਾਂਸੀ ਲਾਉਣ ਤੋਂ ਪਹਿਲਾਂ ਬਾਦਸ਼ਾਹ ਨੇ ਇੱਕ ਨਾਮੀ ਚੋਰ ਨੂੰ ਪੁੱਛਿਆ। “ਹਜੂਰ! ਮੈਂ ਚਾਹੁੰਦਾ ਹਾਂਕਿ ਮੈਂ ਆਪਣਾ ਹੁਨਰ, ਆਪਣੀ ਵਿੱਦਿਆ ਏਥੇ ਛੱਡ ਕੇ ਜਾਵਾਂ, ਨਹੀਂ ਤਾਂ ਓਹ ਮੇਰੇ ਨਾਲ ਹੀ ਲੁਪਤ ਹੋ ਜਾਏਗੀ!” “ਅਜਿਹਾ ਕੀ ਹੁਨਰ ਤੇਰੇ ਕੋਲ?” “ਜੀ! ਮੈਂ Continue Reading »
‘’ਸੱਚੀ ਘਟਨਾ ‘’ ਇੱਕ ਦਿਨ ਕਿਤਾਬਾਂ ਲੈਣ ਲੁਧਿਆਣੇ ਪੰਜਾਬੀ ਭਵਨ ਗਿਆ ਸੀ ਸਾਹਮਣਿਉ ਇੱਕ ਸੋਹਣੇ ਸੁਨੱਖੇ ਦੁਮਾਲਾ ਸਜਾਈ ਸਾਬਤ ਸੂਰਤ ਨੌਜਵਾਨ ਨੇ ਆਣ ਬੁਲਾਇਆ । ਕਹਿੰਦਾਂ ਸਤਿ ਸ੍ਰੀ ਅਕਾਲ ਬਾਈ ਜੀ । ਮੈਂ ਥੋੜਾ ਹੈਰਾਨੀ ਜਿਹੀ ਨਾਲ ਤੱਕਿਆ ਤੇ ਸਵਾਲੀਆ ਨਜ਼ਰਾਂ ਨਾਲ ਉਸਨੂੰ ਪੁੱਛਣਾ ਚਾਹਿਆ ਕਿ ਤੁਸੀਂ ਕੌਣ ? ਏਦੂ Continue Reading »
ਮੁੰਡਾ ਕਹਿੰਦਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ, ਮੇਰੇ ਤੇ ਤੇਰੇ ਘਰਦੇ ਆਪਣੇ ਇਸ ਰਿਸ਼ਤੇ ਲਈ ਕਦੇ ਵੀ ਰਾਜੀ ਨਹੀਂ ਹੋਣਗੇ।ਮੈਂਨੂੰ ਬਸ ਮਾਫ ਕਰਦੇ, ਪਹਿਲਾਂ ਮੈਂ ਆਪ ਹੀ ਤੇਰੇ ਪਿੱਛੇ ਪਿਆ ਰਿਹਾ ਤੂੰ ਵੀ ਮੈਨੂੰ ਕਿੰਨਾ ਸਮਝਾਇਆ ਪਰ ਮੈਂ ਆਵਦੀ ਜਿੱਦ ਨਹੀਂ ਛੱਡੀ । ਮੁੰਡੇ ਦੀ ਗੱਲ ਸੁਣ ਕੇ Continue Reading »
(ਕਦੇ ਪੁੱਛੋ ਪ੍ਰਦੇਸੀਂਆ ਨੂੰ) ਦਸ ਸਾਲ ਹੋ ਗਏ ਦੁਬਈ ਵਿੱਚ ਕੰਮ ਕਰਦਿਆ ਨੂੰ ਚਾਰ ਪੈਸੇ ਕਮਾ ਕੇ ਹਰ ਮਹੀਨੇ ਪਿੰਡ ਭੇਜ ਦਿੰਦੇ ਆ ! ਪਿੱਛੋ ਪਰਿਵਾਰ ਦਾ ਸੋਹਣਾ ਗੁਜਾਰਾ ਹੋਈ ਜਾਦਾ !! ਇੱਕ ਇੱਕ ਮਹੀਨਾ ਕਰਦੇ ਕਦ ਦਸ ਸਾਲ ਬੀਤ ਗਏ ਪਤਾ ਹੀ ਨਹੀ ਲੱਗਿਆ !! ਘਰ ਵਿੱਚ ਹਰ ਰੋਜ Continue Reading »
ਮੰਮੀ ਜੀ! ਪਾਪਾ ਦੀ ਤਬੀਅਤ ਕੁਝ ਠੀਕ ਨਹੀ ਹੈ….ਮੈਂ ਥੋੜੀ ਦੇਰ ਓਧਰ ਹੋ ਆਵਾਂ?” “ਤੇਰਾ ਤਾਂ ਨਿੱਤ ਦਾ ਕੰਮ ਹੋ ਗਿਆ … ਭਲਾਂ! ਕੋਈ ਪੁੱਛਣ ਵਾਲਾ ਹੋਵੇ ਕਿ ਜੇ ਕੁੜੀ ਬਿਨਾਂ ਸਰਦਾ ਨਹੀਂ ਸੀ ਤਾਂ ਵਿਆਹੁਣੀ ਜਰੂਰ ਸੀ…. ਅਸੀਂ ਤਾਂ ਕੱਲੀ-ਕਾਰੀ ਕੁੜੀ ਨਾਲ ਮੁੰਡਾ ਵਿਆਹ ਕੇ ਪੱਛਤਾ ਰਹੇ ਹਾਂ!” “ਮੰਮੀ Continue Reading »
ਮੇਰਾ ਪਹਿਲਾ ਸ਼ੁਰੂ ਹੁੰਦਾ ਏ ਮੇਰੀ ਨੋਵੀ ਕਲਾਸ ਤੋ, ਮੈ ਨੋਵੀ ਕਲਾਸ ਵਿੱਚ ਉਸ ਕੁੜੀ ਨੂੰ ਪਸੰਦ ਕਰਨ ਲੱਗ ਗਿਆ,ਜੋ ਮੇਰੇ ਪਹਿਲੀ ਕੱਚੀ ਤੋ ਲੈ ਹੁਣ ਤੱਕ ਪੜਦੀ ਆ ਰਹੀ ਸੀ, ਮੈ ਉਸ ਨੂੰ ਦਿਲ ਤੋ ਮਹੱਬਤ ਕਰਨ ਲੱਗ ਗਿਆ ਸੀ, ਮੈ ਕਦੇ ਉਹਦੇ ਸਾਹਮਣੇ ਖੜ ਕੇ ਨਹੀ ਬੋਲਿਆ ਕਿ Continue Reading »
ਨਵੀਂ ਵੌਟੀ ਹੋਣ ਕਰਕੇ ਤੇ ਨਾਵਾਂ ਘਰ ਹੋਣ ਕਰਕੇ ਸੁਖ ਥੋੜਾ ਝਿਜਕ ਰਹੀ ਸੀ ਤੇ ਉਸ ਨੂੰ ਡਰ ਵੀ ਲੱਗ ਰਿਹਾ ਸੀ ਕਿ ਉਸਤੋਂ ਕੋਈ ਗ਼ਲਤੀ ਨਾ ਹੋ ਜਾਵੇ ਪਹਿਲੇ ਦਿਨ ਜਦ ਉਹ ਸਵੇਰੇ ਉੱਠੀ ਤੇ ਸ਼ਗਨ ਉਸ ਨੂੰ ਬਾਹਰ ਆਪਣੇ ਖੇਤ ਦਿਖਾਉਣ ਲੈ ਗਿਆ ਦੋਨੋ ਬਹੁਤ ਖੁਸ਼ ਸੀ ਜਦ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)