ਪ੍ਰੋਮੋਸ਼ਨ
ਸ਼ਾਇਦ ਅਠਾਸੀ-ਉਣੰਨਵੇਂ ਦੀ ਗੱਲ ਏ..
ਜਸਬੀਰ ਸਿੰਘ ਉਰਫ ਪਿੰਕਾ ਮੁਹਾਲੀ ਨਾਮ ਦਾ ਬਿੱਲੀਆਂ ਅੱਖਾਂ ਵਾਲਾ ਇੱਕ ਗੱਭਰੂ ਰੁਟੀਨ ਚੈਕ-ਅੱਪ ਦੇ ਦੌਰਾਨ ਲੁਧਿਆਣਾ ਪੁਲਸ ਵੱਲੋਂ ਚੁੱਕ ਲਿਆ ਗਿਆ..!
ਸੁਮੇਧ ਸੈਣੀ ਉਸ ਵੇਲੇ ਲੁਧਿਆਣੇ ਦਾ ਐੱਸ.ਐੱਸ.ਪੀ ਹੋਇਆ ਕਰਦਾ ਸੀ..
ਉਸ ਵੇਲੇ ਦੇ ਦਸਤੂਰ ਮੁਤਾਬਿਕ ਸੀ ਆਈ ਏ ਸਟਾਫ ਦਾ ਅੰਨਾ ਤਸ਼ੱਦਤ ਸ਼ੁਰੂ ਹੋ ਗਿਆ..
ਡਾਂਗ,ਘੋਟਣੇ,ਸਿਕੰਜਾ..ਅਤੇ ਹੋਰ ਵੀ ਕਿੰਨੇ ਸਾਰੇ ਥਰਡ-ਡਿਗਰੀ..ਕੋਈ ਖਾਸ ਜਾਣਕਾਰੀ ਨਾ ਕਢਵਾ ਸਕੇ..!
ਅਖੀਰ ਕਮਾਨ ਸੈਣੀ ਨੇ ਖੁਦ ਆਪਣੇ ਹੱਥਾਂ ਵਿਚ ਲੈ ਲਈ..
ਜਦੋਂ ਪੂਰੀ ਵਾਹ ਲਾ ਕੇ ਵੀ ਗੱਲ ਨਾ ਬਣਦੀ ਦਿੱਸੀ ਤਾਂ ਸੈਣੀ ਨੇ ਖਿਝ ਕੇ ਸਾਈਨਾਈਡ (ਜਹਿਰ) ਦਾ ਕੈਪਸੂਲ ਉਸਦੇ ਮੂੰਹ ਵਿਚ ਤੁੰਨ ਦਿੱਤਾ..
ਕੈਪਸੂਲ ਗਿੱਲਾ ਹੋਣ ਕਰਕੇ ਅਸਰ ਨਾ ਵਿਖਾ ਸਕਿਆ..
ਫੇਰ ਫਸਲਾਂ ਤੇ ਛਿੜਕੀ ਜਾਣ ਵਾਲੀ ਕੀੜੇ ਮਾਰ ਦਵਾਈ ਦਾ ਡੱਬਾ ਮੰਗਵਾਇਆ..
ਅੱਧਮੋਏ ਹੋਏ ਨੂੰ ਜਬਰਦਸਤੀ ਅੱਧਾ ਡੱਬਾ ਪਿਆ ਦਿੱਤਾ..
ਇਸ ਵਾਰ ਵੀ ਜਿੰਦਗੀ ਮੌਤ ਤੇ ਭਾਰੂ ਰਹੀ..ਉਹ ਫੇਰ ਬਚ ਗਿਆ..!
ਪਰ ਜਾਨਵਰ ਬਿਰਤੀ ਵਾਲੇ ਬੇਰਹਿਮ ਇਨਸਾਨ ਏਨਾ ਚਿਰ ਕਿਥੇ ਉਡੀਕ ਕਰਦੇ..
ਸੈਣੀ ਨੇ ਇੱਕੋ ਦਮ ਨਾਲਦੇ ਦਾ ਸਰਵਿਸ ਰਿਵਾਲਵਰ ਫੜਿਆ ਤੇ ਮੁੰਡੇ ਦੀ ਪੁੜਪੁੜੀ ਤੇ ਰੱਖ ਘੋੜਾ ਦੱਬ ਦਿੱਤਾ..
ਸਿਰ ਉਚਾਈ ਤੋਂ ਡਿੱਗੇ ਹਦਵਾਣੇ ਵਾਂਙ ਖੱਖੜੀ-ਖੱਖੜੀ ਹੋ ਗਿਆ..!
ਚਾਰੇ ਪਾਸੇ ਚੁੱਪ ਛਾ ਗਈ..
ਦੱਸਦੇ ਉਸ ਵੇਲੇ ਮੌਕੇ ਤੇ ਕੋਲ ਖਲੋਤੇ ਸੈਣੀ ਦੇ ਇੱਕ ਚਹੇਤੇ ਨੇ ਦੱਬੀ ਅਵਾਜ ਵਿਚ ਅੱਖ ਦਿੱਤਾ ਕੇ ਸਾਬ ਜੀ ਲੱਗਦੇ ਹੱਥ ਮੇਰੀ ਪ੍ਰਮੋਸ਼ਨ ਦਾ ਨੰਬਰ ਲੁਆ ਦਿਓ..!
ਦੱਸਦੇ ਸੈਣੀ ਦੇ ਸਿਰ ਤੇ ਉਸ ਵੇਲੇ ਖੂਨ ਸਵਾਰ ਸੀ..
ਆਖਣ ਲੱਗਾ ਪ੍ਰੋਮੋਸ਼ਨ ਚਾਹੀਦੀ..ਇੰਝ ਕਰ ਆਹ ਜਿਹੜਾ ਦਵਾਈ ਵਾਲਾ ਅੱਧਾ ਕੈਨ ਬਚਿਆ..ਇਹ ਪੀ ਜਾ..ਹੁਣੇ ਨੰਬਰ ਆਡਰ ਕਰ ਦਿੰਨਾ..
ਸੈਣੀ ਦੇ ਆਖਣ ਦੇ ਲਹਿਜੇ ਤੋਂ ਉਹ ਮਤਾਹਿਤ ਬੇਹੱਦ ਡਰ...
...
ਗਿਆ ਕੇ ਕਿਧਰੇ ਸੱਚੀ ਹੀ ਨਾ ਪਿਆ ਦੇਵੇ..
ਮਗਰੋਂ ਉਸ ਨੇ ਛੇਤੀ ਨਾਲ ਓਥੋਂ ਖਿਸਕਣ ਵਿਚ ਹੀ ਭਲਾਈ ਸਮਝੀ!
ਇਹ ਘਟਨਾ ਦਾ ਵੇਰਵਾ ਉਸ ਵੇਲੇ ਦੇ ਕੋਲ ਖਲੋਤੇ ਮੌਕੇ ਦੇ ਚਸ਼ਮਦੀਦ ਗਵਾਹ ਪਿੰਕੀ ਕੈਟ ਨੇ ਖੁਦ ਚੈਨਲ ਤੇ ਆ ਕੇ ਦੱਸੀ..
ਇਹ ਉਸ ਵੇਲੇ ਦੇ ਦੌਰ ਦਾ ਆਮ ਜਿਹਾ ਵਰਤਾਰਾ ਹੋਇਆ ਕਰਦਾ ਸੀ..
ਜੋ ਜਿਆਦਾ ਉੱਚੇ ਢੇਰ ਲਾਇਆ ਕਰਦਾ..ਦਿਨਾਂ ਵਿਚ ਹੀ ਤਰੱਕੀ ਕਰ ਟੀਸੀ ਤੇ ਅੱਪੜ ਜਾਇਆ ਕਰਦਾ..!
ਦੱਸਦੇ ਜਦੋ ਸਤਾਨਵੇਂ ਵਿਚ ਪੰਥਕ ਸਰਕਾਰ ਬਣਨ ਤੇ ਬੀਬੀ ਪਰਮਜੀਤ ਕੌਰ ਖਾਲੜਾ ਪੰਥ ਰਤਨ ਕੋਲ ਪੇਸ਼ ਹੋਈ ਕੇ ਹੁਣ ਜਸਵੰਤ ਸਿੰਘ ਖਾਲੜੇ ਦੇ ਕਾਤਲਾਂ ਨੂੰ ਫਾਹੇ ਟੰਗਿਆ ਜਾਵੇ ਤਾਂ ਅੱਗੋਂ ਹੱਸਦਾ ਹੋਇਆ ਆਖਣ ਲੱਗਾ ਬੀਬੀ ਜੀ ਛੱਡੋ ਪਰਾਂ..ਹੁਣ ਤੇ ਗੱਲ ਪੂਰਾਣੀ ਹੋ ਗਈ..ਜੇ ਕੋਈ ਚੇਅਰਮੈਨੀ ਤੇ ਜਾ ਫੇਰ ਬਲਾਕ ਸੰਮਤੀ ਦੀ ਪ੍ਰਧਾਨਗੀ ਚਾਹੀਦੀ ਤਾਂ ਦੱਸੋ..ਹੁਣੇ ਆਡਰ ਕਰ ਦਿੰਨਾ ਹਾਂ..!
ਬੀਬੀ ਖਾਲੜਾ ਨੂੰ ਤੇ ਜਮੀਨੀ ਹਕੀਕਤ ਓਸੇ ਦਿਨ ਹੀ ਸਮਝ ਆ ਗਈ ਸੀ ਪਰ ਜਿਆਦਤਰ ਬੁਧੀਜੀਵੀ ਵਰਗ ਅਜੇ ਵੀ ਭੁਲੇਖੇ ਵਿਚ ਤੁਰਿਆ ਫਿਰਦਾ ਏ..!
ਦੱਸਦੇ ਇੱਕ ਵਾਰ ਭੇਡਾਂ ਦੇ ਵੱਗ ਨੂੰ ਇੱਕ ਖੁਸ਼ਖਬਰੀ ਸੁਣਾਈ ਗਈ ਕੇ ਤੁਹਾਨੂੰ ਛੇਤੀ ਹੀ ਗਰਮ ਕੰਬਲ ਵੰਡੇ ਜਾਣਗੇ..
ਏਨੀ ਗੱਲ ਸੁਣਦੇ ਸਾਰ ਸਾਰੀਆਂ ਭੇਡਾਂ ਖੁਸ਼ੀ ਵਿਚ ਨੱਚਣ ਲੱਗ ਪਈਆਂ..ਬਗੈਰ ਇਸ ਗੱਲ ਤੇ ਗੌਰ ਕੀਤੇ ਕੇ ਕੰਬਲ ਬਣਾਉਣ ਵੇਲੇ ਜਿਹੜੀ ਉੱਨ ਵਰਤੀ ਜਾਣੀ ਏ..ਉਹ ਖੁਦ ਓਹਨਾ ਦੀ ਹੀ ਚਮੜੀ ਤੋਂ ਮੁੰਨ ਕੇ ਲਾਹੀ ਜਾਣੀ ਏ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਬਰਫੀਲੀ ਠੰਡ ਦੀ ਇੱਕ ਰਾਤ , ਇੱਕ ਅਮੀਰ ਆਦਮੀ ਆਪਣੇ ਘਰ ਦੇ ਬਾਹਰ ਇੱਕ ਗ਼ਰੀਬ ਬਜ਼ੁਰਗ ਵਿਅਕਤੀ ਨੂੰ ਮਿਲਦਾ ਹੈ । ਪੁੱਛਦਾ ਹੈ ਕਿ ਤੈਨੂੰ ਠੰਡ ਮਹਿਸੂਸ ਨਹੀਂ ਹੁੰਦੀ? ਪਿੰਡੇ ਉੱਪਰ ਕੋਈ ਗਰਮ ਕੱਪੜਾ ਵੀ ਨਹੀਂ ਪਾਇਆ? ਬਜ਼ੁਰਗ ਆਦਮੀ ਨੇ ਜਵਾਬ ਦਿੱਤਾ, “ਮੇਰੇ ਕੋਲ ਗਰਮ ਕੋਈ ਗਰਮ ਕੱਪੜਾ ਨਹੀਂ ਹੈ Continue Reading »
ਸੁੱਤੀ ਉੱਠਦੀ ਨੂੰ ਹੀ ਇੱਕ ਅਨਜਾਣ ਨੰਬਰ ਤੋਂ ਫੋਨ ਆ ਗਿਆ,ਜਦੋਂ ਫੋਨ ਚੱਕ ਕੇ ਗੱਲ ਕੀਤੀ ਤਾਂ ਅੱਗਿਓਂ ਮਾਂ ਦੀ ਘਬਰਾਈ ਹੋਈ ਅਵਾਜ਼ ਸੁਣਕੇ ਮੈਂ ਡਰ ਗਈ। “ਪੁੱਤ ਤੇਰੇ ਦਾਦਾ ਜੀ ਨੂੰ ਹਾਰਟ ਦਾ ਅਟੈਕ ਆ ਗਿਆ ਤੇ ਓਹਨਾ ਨੇ ਹਸਪਤਾਲ ਪਹੁੰਚਦਿਆਂ ਹੀ ਸਾਹ ਤਿਆਗ ਦਿੱਤੇ ਆ,ਜਿੰਨਾ ਜਲਦੀ ਹੋ ਸਕਦਾ Continue Reading »
ਇਰਾਦਾ …ਇਮਤਿਹਾਨ …ਇਨਾਮਾਤ ❤️❤️❤️ ਮੈਂ ‘ਸਪੋਰਟਸ ਵਿਕੀ’ ਵਿਚ ਇਕ ਆਰਟੀਕਲ ਪੜ੍ਹਿਆ ਸੀ ਕਿ ਜਦੋਂ ਆਸਟ੍ਰੇਲੀਆ ਦੇ ਬਰੈਡ ਹਾਗ ਨੇ 2007 ਵਿਚ ਹੈਦਰਾਬਾਦ ਇੱਕ ਰੋਜ਼ਾ ਮੈਚ ਵਿਚ ਸਚਿਨ ਤੇਂਦੁਲਕਰ ਨੂੰ ਕਲੀਨ ਬੋਲਡ ਕਰ ਦਿੱਤਾ ਤਾਂ ਮੈਚ ਉਪਰੰਤ ਹਾਗ ਤੇਂਦੁਲਕਰ ਕੋਲ ਗਿਆ ਤੇ ਉਹ ਬਾਲ ਕੁਝ ਲਿਖ ਕੇ ਦੇਣ ਲਈ ਦਿੱਤੀ ਜਿਸ Continue Reading »
ਸੁਵੇਰੇ-ਸੁਵੇਰੇ ਪਏ ਵੱਡੇ ਕਲੇਸ਼ ਦਾ ਸਤਾਇਆ ਹੋਇਆ ਮੈਂ ਟਰੈਕਟਰ ਤੇ ਆਣ ਬੈਠਾ ਸਮਝ ਜਿਹੀ ਨਾ ਲੱਗੇ ਕੇ ਹੁਣ ਕਰਾਂ ਕੀ..ਅਖੀਰ ਕਿੱਕਰ ਵਾਲਾ ਕਿੱਲਾ ਵਹੁਣਾ ਸ਼ੁਰੂ ਕਰ ਦਿੱਤਾ..ਖਿਆਲਾਂ ਦੀ ਘੁੰਮਣਘੇਰੀ ਵਿਚ ਡੁੱਬੇ ਹੋਏ ਨੇ ਪਹਿਲਾਂ ਵਾਹੇ ਹੋਏ ਸਿਆੜ ਹੀ ਫੇਰ ਦੋਬਾਰਾ ਫੇਰ ਵਾਹ ਦਿੱਤੇ.. ਨਾਲ ਹੀ ਉਹ ਟਾਈਮ ਚੇਤੇ ਆ ਗਿਆ Continue Reading »
ਸਾਡੇ ਘਰ ਵੀ ਹੋਈ । ਮੇਰੀ ਛੋਟੀ ਭਰਜਾਈ ਮੰਜੇ ਤੇ ਪੈ ਗਈ । ਉਹ ਤਾਂ ਕਦੇ ਮੰਜੇ ਤੇ ਪਈ ਹੀ ਨਹੀਂ ਸੀ । ਬਹੁਤ ਹੀ ਜਿਆਦਾ ਹੌਂਸਲੇ ਵਾਲੀ ਰਹੀ ਸੀ । ਇਸਲਈ ਕਰੋਨਾ ਤੋਂ ਵੀ ਨਹੀਂ ਡਰ ਰਹੀ ਸੀ । ਕਹਿੰਦੀ ਮੈਂ ਆਪੇ ਠੀਕ ਹੋ ਜਾਉਂ । ਮੈਂ ਵਾਰ ਵਾਰ Continue Reading »
ਬਾਪੂ ਕਿਵੇਂ ਐ ? ਖੈਰ ਤਾਂ ਹੈ ? ਕਦੇ ਵੇਖਿਆ ਈ ਨੀ? ਕਿੱਥੇ ਰਹਿਨੈ ਅੱਜ ਕੱਲ੍ਹ? ਬੱਸ ਪੁੱਤਰਾ ਚੰਗਾ ਚੱਲੀ ਜਾਂਦਾ ਰੱਬ ਆਸਰੇ। ਮਾਤਾ ਕਿਵੇਂ ਆ? ਹੁਣ ਮਾਤਾ ਨੂੰ ਵੀ ਵੇਖਿਆਂ ਕਈ ਚਿਰ ਹੋ ਗਿਆ? ਮਾਤਾ ਵੀ ਤਕੜੀ ਐ। ਨਜਾਰੇ ਲੈ ਰਹੀ ਐ ਅੱਜ ਕੱਲ੍ਹ ਕਨੇਡਾ ਆਪਣੀ ਕੁੜੀ ਕੋਲ਼ੇ। ਅੱਛਾ Continue Reading »
ਮੁਫ਼ਤ ਦੇ ਹੋਕੇ ਲੱਗ ਰਹੇ ਹਨ। ਪੰਜਾਹ ਕੁ ਸਾਲ ਪੁਰਾਣੀ ਗੱਲ ਯਾਦ ਕਰਾਈ, ਉਹਨਾਂ ਸਮਿਆਂ ਵਿੱਚ ਬੱਸ ਵਿੱਚ ਸਕੂਲੀ ਵਿਦਿਆਰਥੀਆਂ ਦੀ ਟਿਕਟ ਨਹੀਂ ਸੀ ਲੱਗਦੀ, ਛੇਵੀਂ ਤੋਂ ਦੱਸਵੀਂ ਤੱਕ ਦੇ ਵਿਦਿਆਰਥੀ ਆਮ ਹੀ ਬੱਸਾਂ ਵਿੱਚ ਸਕੂਲ ਜਾਂਦੇ ਸਨ, ਕਿਸੇ ਵਿਰਲੇ ਟਾਵੇਂ ਵਿਦਿਆਰਥੀ ਕੋਲ ਸਾਈਕਲ ਹੁੰਦਾ ਸੀ, ਨੇੜੇ ਤੇੜੇ ਦੇ ਅਧਿਆਪਕ Continue Reading »
ਕਾਲਜ ਦੀ ਜ਼ਿੰਦਗੀ ਵੀ ਕਿਆ ਜ਼ਿੰਦਗੀ ਹੁੰਦੀ ਹੈ,,, ਜਵਾਨੀ ਦਾ ਜੋਸ਼ ਯਾਰ ਮਿੱਤਰ ਗਰੁੱਪਬਾਜ਼ੀ ਲੜਾਈਆਂ ਇਹ ਆਮ ਜਿਹੀ ਗੱਲ੍ਹ ਹੁੰਦੀ ਹੈ,ਮੈਂ ਵੀ ਇਸ ਚੱਕਰ ਤੋਂ ਬਚ ਨਹੀਂ ਸਕਿਆ,, ਇਕ ਵਾਰ ਸਾਡਾ ਵਿਰੋਧੀ ਗਰੁੱਪ ਨਾਲ ਲੜਾਈ ਦਾ ਸਮਾਂ ਨਿਸ਼ਚਿਤ ਹੋ ਗਿਆ ਤੇ ਅਸੀਂ 14-15 ਦੋਸਤ ਮਿਥੇ ਸਮੇਂ ਤੇ ਜਗਾਹ ਤੇ ਹਾਕੀਆਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)