More Punjabi Kahaniya  Posts
ਚੰਗੇ ਦੋਸਤ


ਤਕਰੀਬਨ ਇੱਕ ਵਰ੍ਹੇ ਪਹਿਲਾਂ ਦੀ ਗੱਲ ਹੈਂ….ਜਦੋ ਮੈਂ ਸਕੂਲ ਤੇ ਕਾਲਜ਼ ਦੀ ਪੜ੍ਹਾਈ ਪੂਰੀ ਕਰ ਸਰਕਾਰੀ ਨੋਕਰੀ ਦੀ ਤਿਆਰੀ ਲਈ ਕੋਚਿੰਗ ਲੈਣੀ ਸ਼ੁਰੂ ਕੀਤੀ ਸੀ….ਵੱਖੋ ਵੱਖਰੇ ਲੋਕਾਂ ਵੱਲੋ ਅੱਡੋ ਅੱਡ ਸਲਾਹਾਂ…ਕਿਸੇ ਮੈਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਆਖਿਆ,ਕਿਸੇ ਸਟੈਨੋ ਦੀ ਤਿਆਰੀ ਲਈ ਮੱਤ ਦਿੱਤੀ….ਸੱਭਦੇ ਆਪੋ ਆਪਣੇ ਵਿਚਾਰ ਸਨ…ਖ਼ੈਰ ਮੈਂ ਸੱਭਦੀ ਸੁਣੀ ਤੇ ਫ਼ੇਰ ਆਪ ਫ਼ੈਸਲਾ ਲੈਂਦੇ ਹੋਏ ਸਟੈਨੋ ਦੀ ਤਿਆਰੀ ਦਾ ਫ਼ੈਸਲਾ ਲਿਆ ਤੇ ਸ਼ਹਿਰ ਜਾ ਕੇ ਦਾਖਲਾ ਲੈ ਲਿਆ….ਇੱਥੇ ਹੀ ਜਿਸ ਦਿਨ ਮੈਂ ਦਾਖਲਾ ਲਿਆ ਸੀ ਉਸ ਦਿਨ ਹੀ ਮੇਰੇ ਨਾਲ ਇੱਕ ਮੁੰਡੇ ਨੇ ਵੀ ਦਾਖਲਾ ਲਿਆ ਸੀ….ਜੱਸ….ਸਾਨੂੰ ਦੋਵਾਂ ਨੂੰ ਇੱਕਠੇ ਹੀ ਦਾਖਲਾ ਮਿਲ ਗਿਆ…ਸ਼ੁਰੂ ਤੋ ਹੀ ਮੇਰੀ ਰੁਚੀ ਸੀ ਡੀ.ਸੀ ਆਫਿ਼ਸ ਵਿੱਚ ਕੰਮ ਕਰਨ ਦੀ…..ਸੋ ਮੇਰੀ ਖ਼ੁਸ਼ੀ ਦਾ ਠਿਕਾਣਾ ਨਹੀ ਸੀ….ਅਗਲੇ ਦਿਨ ਤੋ ਕਲਾਸਾਂ ਸ਼ੁਰੂ ਹੋ ਜਾਂਦੀਆ ਨੇ ਤੇ ਉਸੇ ਮੁੰਡੇ ਨਾਲ ਹੀ ਮੇਰਾ ਰੋਲ ਨੰਬਰ ਸੀ…ਸੋ ਅਸੀਂ ਦੋਵੇਂ ਇੱਕੋ ਸੀਟ ਤੇ ਬੈਠਦੇ ਸੀ…..ਪਰ ਅਸੀਂ ਕਦੀ ਆਪਸ ਵਿੱਚ ਗੱਲ ਨਹੀ ਕੀਤੀ ਤੇ ਨਾ ਹੀ ਗੱਲ ਕਰਨ ਦੀ ਕੋਸ਼ਸ਼ ਕੀਤੀ…..ਜੱਸ ਨਾਲ ਗੱਲ ਕਰਨ ਦਾ ਸਬੱਬ ਪਹਿਲੀ ਵਾਰ ਐਵੇ ਬਣਿਆ…ਮੈਂ ਇੱਕ ਦਿਨ ਬਹੁਤ ਕਾਹਲੀ ਵਿੱਚ ਸੀ…ਇਸ ਕਰਕੇ ਮੈਂ ਛੁੱਟੀ ਹੁੰਦੀਆਂ ਹੀ ਫਟਾਫਟ ਆਪਣਾ ਸਮਾਨ ਇੱਕਠਾ ਕੀਤਾ ਤੇ ਬੈੱਗ ਚ ਪਾ ਕੇ ਘਰ ਆ ਗਈ….ਸ਼ਾਮੀਂ ਜਦੋ ਮੈਂ ਪੜ੍ਹਨ ਲਈ ਬੈੱਗ ਖੋਲਿਆ ਤਾਂ ਦੇਖਿਆ ਕਿ ਗਲਤੀ ਨਾਲ ਮੇਰੇ ਕੋਲ਼ ਜੱਸ ਦੀ ਕਿਤਾਬ ਆ ਗਈ ਏ ਤੇ ਮੈਂ ਆਪਣੀ ਕਿਤਾਬ ਸ਼ਾਇਦ ਸੈਂਟਰ ਤੇ ਭੁੱਲ ਆਈ ਸੀ…ਮੈਂ ਕਿਤਾਬ ਉੱਤੇ ਜੱਸ ਦਾ ਨੰਬਰ ਦੇਖਿਆ ਤੇ ਉਸਨੂੰ ਫੋਨ ਕੀਤਾ ਤੇ ਫੋਨ ਕਰਕੇ ਉਸਨੂੰ ਦੱਸਿਆ ਕਿ ਉਸਦੀ ਕਿਤਾਬ ਮੇਰੇ ਕੋਲ਼ ਹੈਂ….ਗਲਤੀ ਨਾਲ ਆ ਗਈ ਮੇਰੇ ਕੋਲ਼…ਮੈਂ ਕੱਲ ਵਾਪਿਸ ਕਰ ਦਵਾਂਗੀ….ਜੱਸ ਨੇ ਉਕੇ ਕਹਿ ਜਿਆਦਾ ਗੱਲਬਾਤ ਨਹੀ ਕੀਤੀ.ਸੋ ਇਸੇ ਤਰ੍ਹਾਂ ਇੱਕ ਕਿਤਾਬ ਦੇ ਜ਼ਰੀਏ ਸਾਡੀ ਦੋਵਾਂ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਏ ਤੇ ਅਸੀਂ ਆਪਸ ਵਿੱਚ ਗੱਲ ਕਰਨ ਲੱਗ ਜਾਂਦੇ ਹਾਂ ਤੇ ਹੌਲੀ ਹੌਲੀ ਅਸੀ ਇੱਕ ਦੂਜੇ ਦੇ ਦੋਸਤ ਬਣ ਗਏ…ਜੱਸ ਮੇਰੀ ਬਹੁਤ ਸਹਾਇਤਾ ਕਰਦਾ ਸੀ ਤੇ ਮੇਰਾ ਬਹੁਤ ਖਿਆਲ ਰੱਖਣ ਲੱਗਾ….ਇੱਕ ਵਾਰ ਮੈਂ ਉਸਨੂੰ ਕਿਹਾ ਕਿ ਮੈਂ ਕਲਾਸ ਚ ਕੁੱਝ ਮੁੰਡਿਆਂ ਨੂੰ ਮੈਂ ਵੀਰਾ ਕਹਿੰਦੀ ਹਾਂ ਤੇ ਉਨ੍ਹਾਂ ਦੇ ਰੱਖੜੀ ਬੰਨਨੀ ਚਾਹੁੰਦੀ ਹਾਂ….ਤੂੰ ਉਨ੍ਹਾਂ ਕੋਲੋ ਪੁੱਛਦੇ ਵੀ ਉਨ੍ਹਾਂ ਨੂੰ ਕੋਈ ਏਤਰਾਜ਼ ਤਾਂ ਨਹੀ…ਜੱਸ ਨੇ ਪਹਿਲਾਂ ਮਜ਼ਾਕ ਚ ਕਿਹਾ ਕਿ ਤੂੰ ਆਪ ਈ ਪੁੱਛ ਲੈ…ਪਰ ਫੇਰ ਮੇਰੇ ਉਦਾਸ ਚੇਹਰੇ ਵੱਲ ਦੇਖ ਕੇ ਕਹਿੰਦਾ,ਚੱਲ ਚੰਗਾ ਮੈਂ ਪੁੱਛ ਦਵਾਂਗਾ ਤੇ ਫੇਰ ਜਾ ਕੇ ਉਹ ਉਨ੍ਹਾਂ ਮੁੰਡਿਆਂ ਤੋਂ ਪੁੱਛਦਾ ਕਿ ਲਵਲੀਨ ਤੁਹਾਡੇ ਰੱਖੜੀ ਬੰਨਣੀ ਚਾਹੁੰਦੀ ਏ….ਤਾਂ ਉਹ ਮੁੰਡੇ ਕਹਿੰਦੇ ਕਿ ਬੰਨ ਦੇਵੇਂ…ਫੇਰ ਕਿ ਏ,ਸਾਨੂੰ ਕੋਈ ਪਰੋਬਲਮ ਨਹੀ ਏ….ਲਵਲੀਨ ਵਧੀਆ ਕੁੜੀ ਏ..ਸਾਡੀ ਭੈਣਾਂ ਵਰਗੀ ਈ ਏ ਤੇ ਇਸ ਤਰ੍ਹਾਂ ਜੱਸ ਦੇ ਕਹਿਣ ਤੇ ਉਹ ਰੱਖੜੀ ਬਣਾਉਣ ਲਈ ਤਿਆਰ ਹੋ ਜਾਂਦੇ ਨੇ…ਮੈਨੂੰ ਸੱਚੀ ਬਹੁਤ ਖੁਸ਼ੀ ਹੋਈ….ਇਸ ਤਰ੍ਹਾਂ ਮੇਰੀ ਜੱਸ ਨਾਲ ਦੋਸਤੀ ਹੋਰ ਗਹਿਰੀ ਹੁੰਦੀ ਗਈ….ਸੱਭ ਤੋਂ ਜਿਆਦਾ ਜੋ ਮੈਂਨੂੰ ਜੱਸ ਚ ਪਸੰਦ ਸੀ ਕਿ ਉਹ ਮੇਰੀ ਹਰ ਗੱਲ ਮੰਨਦਾ ਸੀ ਤੇ ਮੇਰਾ ਬਹੁਤ ਖਿਆਲ ਵੀ ਰੱਖਦਾ ਸੀ….ਹੌਲੀ ਹੌਲੀ ਸਾਡੀ ਦੋਵਾਂ ਦੀ ਗੱਲ ਫੋਨ ਤੇ ਹੋਣ ਲੱਗੀ…ਅਸੀਂ ਕਲਾਸ ਤੋਂ ਬਾਅਦ ਘਰ ਆ ਜੇ ਰੋਜ਼ ਗੱਲ ਕਰਨ ਲੱਗੇ ਤੇ ਇਹ ਸਾਡਾ ਰੋਜ਼ ਦਾ ਰੁਟੀਨ ਬਣ ਗਿਆ ਸੀ…ਜੇ ਅਸੀਂ ਕਿਸੀ ਦਿਨ ਆਪਸ ਚ ਗੱਲ ਨਾ ਕਰਦੇਂ ਤਾਂ ਸਾਡਾ ਦਿਲ ਨਾ ਲੱਗਦਾ….ਮੇਰੇ ਦਿਨ ਦੀ ਸ਼ੁਰੂਆਤ ਜੱਸ ਦੇ ਮੈਸੇਜ਼ਾ ਤੋ ਸ਼ੁਰੂ ਹੁੰਦੀ ਤੇ ਰਾਤ ਉਸਦੇ ਨਾਲ ਗੱਲ ਕਰਦਿਆ ਖ਼ਤਮ ਹੁੰਦੀ….ਇਸ ਤਰ੍ਹਾਂ ਉਹ ਮੇਰੇ ਦਿਲ ਦੇ ਬਹੁਤ ਕਰੀਬ ਹੋ ਗਿਆ ਸੀ….ਇੱਕ ਦਿਨ ਅਸੀਂ ਕਲਾਸ ਚ ਬੈਠੇ ਸੀ ਤਾਂ ਮੇਰਾ ਸਿਰ ਅਚਾਨਕ ਬਹੁਤ ਦੁੱਖਣ ਲੱਗ ਗਿਆ ਤਾਂ ਮੈਂ ਰੋਣ ਲੱਗੀ….ਜਦੋ ਜੱਸ ਨੇ ਦੇਖਿਆ ਤਾਂ ਉਸਨੂੰ ਬਹੁਤ ਦੁੱਖ ਹੋਇਆ….ਉਸਨੇ ਪਹਿਲਾਂ ਤਾਂ ਮੈਨੂੰ ਪਾਣੀ ਪਿਆਇਆ ਫੇਰ ਆਪਣੇ ਬੈੱਗ ਚੋ ਕੱਡ ਕੇ ਦਵਾਈ ਦਿੱਤੀ….ਮੈਂ ਦਵਾਈ ਖਾ ਕੇ ਕੁੱਛ ਦੇਰ ਆਰਾਮ ਕੀਤਾ…..ਤੇ ਜਦੋ ਤੱਕ ਮੈਂ ਠੀਕ ਨਾ ਹੋਈ ਜੱਸ ਮੇਰਾ ਹਾਲ ਪੁੱਛਦਾ ਰਿਹਾ…..ਮੈਂਨੂੰ ਉਸ ਦੀ ਦੋਸਤੀ ਦੀ ਸੱਭ ਤੋਂ ਖ਼ਾਸ ਗੱਲ ਇਹੀ ਲੱਗਦੀ ਸੀ ਕਿ ਉਹ ਮੇਰਾ ਖਿਆਲ ਬਹੁਤ ਰੱਖਦਾ ਸੀ….ਅਸੀਂ ਦੋਵਾਂ ਆਪਸ ਚ ਮਿਲ ਕੇ ਪੜ੍ਹਨਾ ਵੀ ਤੇ ਮਸਤੀ ਵੀ ਕਰਨੀ….ਸਾਰੀ ਕਲਾਸ ਚ ਸਾਡੇ ਦੋਵਾਂ ਦੀ ਦੋਸਤੀ ਦੇ ਖ਼ੂਬ ਚਰਚੇ ਸਨ….ਇੱਕ ਦਿਨ ਜੱਸ ਸੈਂਟਰ ਨੀ ਆਇਆ ਤੇ ਨਾ ਹੀ ਉਹਨੇ ਮੈਂਨੂੰ ਦੱਸਿਆ ਕੁੱਛ ਛੁੱਟੀ ਮਾਰਨ ਬਾਰੇ…ਮੈਂਨੂੰ ਬਹੁਤ ਗੁੱਸਾ ਚੜਿਆ ਉਸ ਤੇ ਕਿ ਇਹ ਕਿ ਗੱਲ ਹੋਈ….ਬਿਨ੍ਹਾਂ ਦੱਸੇ ਛੁੱਟੀ ਕਰ ਲਈ…ਤੇ ਨਾ ਈ ਕੱਲ ਉਹਨੇ ਫੋਨ ਕੀਤਾ ਤੇ ਮੈਂ ਜਦੋ ਫੋਨ ਕੀਤਾ ਤਾਂ ਜਿਆਦਾ ਗੱਲ ਬਾਤ ਨੀ ਕੀਤੀ…..ਪੂਰਾ ਦਿਨ ਮੇਰਾ ਬੇਚੈੱਨੀ ਵਿੱਚ ਲੰਘਾ…ਮੈਂਨੂੰ ਸਮਝ ਨਹੀ ਸੀ ਆ ਰਿਹਾ ਕਿ ਉਹਨੇ ਐਂਵੇ ਕਿਉ ਕੀਤਾ….ਮੈਂਨੂੰ ਕਲਾਸ ਚ ਕੁੱਝ ਵੀ ਚੰਗਾ ਨੀ ਸੀ ਲੱਗ ਰਿਹਾ ਤੇ ਟਾਈਪ ਕਰਦਿਆਂ ਕਰਦਿਆਂ ਧਿਆਨ ਵਾਰ ਵਾਰ ਜੱਸ ਕਿੰਨੀ ਜਾਈਂ ਜਾਵੇਂ…ਪਤਾ ਨੀ ਕਿਉ….ਤੇ ਇਸੇ ਚੱਕਰ ਚ ਮੇਰੇ ਤੋ ਕਈ ਵਾਰ ਸ਼ਬਦ ਗਲਤ ਟਾਈਪ ਹੋ ਗਏ ਤੇ ਜਿਸ ਕਰਕੇ ਮੇਰੇ ਸਰ ਤੋ ਡਾਂਟ ਪਈ…ਖ਼ੈਰ ਜਿਵੇ ਕਿਵੇ ਮੈਂ ਕਲਾਸ ਚ ਸਮਾਂ ਲੰਘਾਇਆ ਤੇ ਕਲਾਸ ਖ਼ਤਮ ਹੋਣ ਤੇ ਮੈਂ ਤੁਰੰਤ ਜੱਸ ਨੂੰ ਫੋਨ ਕੀਤਾ ਪਰ ਉਸਨੇ ਫ਼ੋਨ ਨਾ ਚੁੱਕਿਆ…ਫੇਰ ਮੇਰੀ ਕਲਾਸ ਦੇ ਮੁੰਡੇ ਜੋ ਮੇਰੇ ਵੀਰ ਬਣੇ ਹੋਏ ਸੀ(ਗੁਰੀ ਤੇ ਹਰਜੋਤ) ਮੇਰੇ ਕੋਲ਼ ਆਏ ਤੇ ਆ ਕੇ ਮੈਨੂੰ ਹਾਲ ਚਾਲ ਪੁੱਛਣ ਲੱਗੇ ਤੇ ਫੇਰ ਮੈਂ ਉਨ੍ਹਾਂ ਤੋ ਜੱਸ ਬਾਰੇ ਪੁੱਛਿਆ…ਪਹਿਲਾਂ ਤਾਂ ਉਨ੍ਹਾਂ ਮੈਂਨੂੰ ਕੁੱਛ ਨਾ ਦੱਸਿਆ…ਸ਼ਾਇਦ ਜੱਸ ਨੇ ਮਨ੍ਹਾਂ ਕੀਤਾ ਹੋਇਆ ਸੀ…ਪਰ ਫੇਰ ਮੇਰੇ ਜ਼ੋਰ ਪਾਉਣ ਤੇ ਦੱਸਿਆ ਕਿ ਕੱਲ ਘਰੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

14 Comments on “ਚੰਗੇ ਦੋਸਤ”

  • ❤superb yrr boht nys a❤😍

  • this story is very nice

  • yrrr bhutttt ee sohni kahaniii te end ch bhuttt shi gl kahi eve de dost ghat e milde neee baki storyy bhutttt ee bakamal ,lazvabb,dil to best wishes nd well done

  • Komaldeep kuar mundi

    Sachi bhut sohni story c ❤️

  • sachi bahut changi kahani hai.. veryy nice

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)