ਦਰਸ਼ਨ ਕਰੋ ਜੀ ਤੇ ਇਤਿਹਾਸ ਜਾਣੋ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਗੁਰੂਘਰਾਂ ਦੇ ਜੋ ਪਾਕਿਸਤਾਨ ਹਨ ‘ਇਹ ਗੁਰਦੁਆਰਾ ਸਾਹਿਬ ਪਾਕਿਸਤਾਨ ਦੇ ਬਿਲਕੁਲ ਨਜ਼ਦੀਕ ਤਕਰੀਬਨ ਇਕ ਕਿਲੋਮੀਟਰ ਦੀ ਵਿੱਥ ‘ਤੇ ਹੈ। ਗੁਰੂ ਨਾਨਕ ਦੇਵ ਜੀ ਜ਼ਿੰਦਗੀ ਦੇ ਆਖਰੀ ਤਕਰੀਬਨ 18 ਸਾਲ ਕਰਤਾਰਪੁਰ (ਪਾਕਿਸਤਾਨ) ਤੇ ਡੇਰਾ ਬਾਬਾ ਨਾਨਕ ਦੇ ਇਲਾਕੇ ‘ਚ ਵਿਚਰਦੇ ਰਹੇ। ਇਸ ਲਈ ਇਹ ਭਾਗਾਂਵਾਲੀ ਧਰਤੀ ਹੈ। ਇਥੇ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਬਾਅਦ ਦਸੰਬਰ 1515 ਈ. ਵਿਚ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਆਏ ਸਨ।
ਉਨ੍ਹਾਂ ਦਾ ਪਰਿਵਾਰ ਗੁਰੂ ਕੇ ਮਹਿਲ ਮਾਤਾ ਸੁਲੱਖਣੀ ਜੀ, ਬਾਬਾ ਸ੍ਰੀਚੰਦ ਤੇ ਬਾਬਾ ਲਖਮੀ ਦਾਸ ਜੀ ਆਪਣੇ ਨਾਨਾ ਮੂਲ ਚੰਦ ਜੀ ਕੋਲ (ਜੋ ਪੱਖੋਕੇ ਰੰਧਾਵਾ ਦੇ ਪਟਵਾਰੀ ਸਨ) ਆਏ ਹੋਏ ਸਨ। ਇਹ ਨਗਰ ਉਸ ਸਮੇਂ ਰਾਵੀ ਦਰਿਆ ਤੋਂ ਪਾਰ ਹੁੰਦਾ ਸੀ। ਸਰਜੀ ਸਾਹਿਬ : ਇਹ ਖੂਹ ਉਸ ਸਮੇਂ ਅਜਿਤੇ ਰੰਧਾਵੇ ਨੇ ਆਪਣੇ ਖੇਤ ਨੂੰ ਸਿੰਜਣ ਵਾਸਤੇ ਬਣਵਾਇਆ ਸੀ, ਜੋ ਅੱਜਕਲ ਬਾਉਲੀ ਦੇ ਰੂਪ ‘ਚ ਮੌਜੂਦ ਹੈ। ਇਸ ਖੂਹ ਦੇ ਲਾਗੇ ਬੈਠ ਕੇ ਗੁਰੂ ਨਾਨਕ ਦੇਵ ਜੀ ਸਿਮਰਨ ਕਰਦੇ ਸਨ ਅਤੇ ਆਈਆਂ ਸੰਗਤਾਂ ਨੂੰ ਉਪਦੇਸ਼ ਕਰਦੇ ਸਨ। ਅਜਿਤੇ ਰੰਧਾਵੇ ਦੇ ਨਾਲ ਗੋਸ਼ਟੀ ਵੀ ਇਸੇ ਖੂਹ ‘ਤੇ ਹੋਈ ਸੀ। ਗੁਰੂ ਜੀ ਦੀ ਬਖਸ਼ਿਸ਼ ਸਦਕਾ ਇਹ ਖੂਹ ਸਰਜੀ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਥੇ ਹੀ ਅਜਿਤਾ ਰੰਧਾਵਾ ਗੁਰੂ ਜੀ ਦਾ ਅਨਿਨ ਸੇਵਕ ਬਣਿਆ। ਥੜ੍ਹਾ ਸਾਹਿਬ : ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਆਏ ਤਾਂ ਇਸੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Harleen
Wow😁😁😁😁😁😁👍👍👍👍👏👏👏👏👏👏👏👏