ਕਾਤਿਲ
ਮੈਨੂੰ ਪੱਕਾ ਯਕੀਨ ਸੀ ਕੇ ਉਸਨੇ ਮੈਥੋਂ ਸੌ ਦਾ ਨੋਟ ਫੜਿਆ ਹੈ..
ਹੁਣ ਪੰਜਾਹਾਂ ਦੀ ਸਬਜੀ ਤੁਲਵਾ ਜਦੋਂ ਆਪਣਾ ਪੰਜਾਹ ਰੁਪਏ ਦਾ ਬਕਾਇਆ ਮੰਗਿਆ ਤਾਂ ਆਖਣ ਲੱਗਾ ਬੀਬੀ ਜੀ “ਅੱਲਾ ਕਸਮ” ਆਪ ਨੇ ਮੁਝੇ ਕੋਈ ਪੈਸੇ ਦੀਏ ਹੀ ਨਹੀਂ..ਆਪ ਅੱਛੇ ਸੇ ਯਾਦ ਕੀਜੀਏ..”
ਮੈਂ ਇੱਕ ਵਾਰ ਫੇਰ ਆਪਣਾ ਪਰਸ ਚੰਗੀ ਤਰਾਂ ਵੇਖਿਆ..
ਕੁਝ ਚਿਰ ਪਹਿਲਾ ਹੀ ਤਾਂ ਸੌ ਸੌ ਦੇ ਦੋ ਨੋਟ ਮੈਂ ਆਪ ਵੇਖੇ ਸਨ..ਹੁਣ ਤਾਂ ਅੰਦਰ ਸਿਰਫ ਇੱਕੋ ਨੋਟ ਹੀ ਸੀ..!
ਮੈਂ ਇੱਕ ਵਾਰ ਫੇਰ ਗੁੱਸੇ ਵਿਚ ਆ ਗਈ..”ਮੁਸਲਮਾਨ ਹੋ ਕੇ ਅੱਲਾ ਦੀ ਝੂਠੀ ਕਸਮ ਖਾਂਦਾ ਏ..ਰੱਬ ਦਾ ਖੌਫ ਖਾ ਕੁਝ..”
ਏਨੇ ਨੂੰ ਆਲੇ ਦਵਾਲੇ ਲੋਕ ਇੱਕਠੇ ਹੋਣੇ ਸ਼ੁਰੂ ਹੋ ਗਏ..
ਅਚਾਨਕ ਹੀ ਭੀੜ ਵਿਚੋਂ ਇਕ ਹੌਲੀ ਜਿਹੀ ਉਮਰ ਦਾ ਮੁੰਡਾ ਨਿੱਕਲਿਆ..
ਉਸਨੂੰ ਸ਼ਾਇਦ ਸਾਰੀ ਗੱਲ ਪਤਾ ਸੀ..ਉਸਨੇ ਆਉਂਦਿਆਂ ਹੀ ਉਸਨੂੰ ਜ਼ੋਰ ਦਾ ਥੱਪੜ ਮਾਰਿਆ..ਉਹ ਕਿੰਨੀ ਦੂਰ ਜਾ ਡਿੱਗਾ..!
ਫੇਰ ਉਸਨੇ ਉਸਦੇ ਗੱਲੇ ਵਿਚੋਂ ਕਿੰਨੇ ਸਾਰੇ ਨੋਟ ਕੱਢੇ..
ਮੈਨੂੰ ਪੰਜਾਹਾਂ ਦਾ ਨੋਟ ਫੜਾਉਣਾ ਹੋਇਆ ਆਖਣ ਲੱਗਾ ਤੁਸੀਂ ਹੁਣ ਜਾਓ..ਅਸੀ ਭੇਜਦੇ ਹਾਂ ਇਸ ਗੱਦਾਰ ਨੂੰ ਪਾਕਿਸਤਾਨ..!
ਬਾਕੀ ਦੇ ਸਾਰੇ ਪੈਸੇ ਉਸਨੇ ਮੇਰੇ ਸਾਮਣੇ ਹੀ ਆਪਣੀ ਜੇਬ ਵਿਚ ਪਾ ਲਏ..
ਮੈਂ ਆਖਣਾ ਚਾਹਿਆ ਕੇ ਤੂੰ ਗਲਤ ਕਰ ਰਿਹਾ ਪਰ ਮੇਰੀ ਪੇਸ਼ ਨਾ ਗਈ..ਫੇਰ ਕਿੰਨੀ ਸਾਰੀ ਭੀੜ ਨੇ ਉਸ ਸਬਜੀ ਵਾਲੇ ਨੂੰ ਘੇਰ ਲਿਆ..!
ਰੌਲਾ ਪੈਂਦਾ ਵੇਖ ਰਿਖਸ਼ੇ ਵਾਲਾ ਕਾਹਲਾ ਪੈ ਗਿਆ..ਘਰੇ ਜਾਂਦੀ ਹੋਈ ਸੋਚ ਹੀ ਰਹੀ ਸਾਂ ਕੇ ਦੋਹਾਂ...
...
ਵਿਚੋਂ ਵੱਡਾ ਚੋਰ ਕੌਣ ਸੀ..?
ਅਚਾਨਕ ਹੀ ਖਿਆਲ ਆਇਆ..
ਪਰਸ ਵਿਚ ਰਖਿਆ ਇੱਕ ਹੋਰ ਨਿੱਕਾ ਪਰਸ ਖੋਹਲ ਉਸਨੂੰ ਵੇਖਣ ਲੱਗੀ..
ਅੰਦਰ ਖੂੰਜੇ ਵਿਚ ਸੌ ਦਾ ਇੱਕ ਨੋਟ ਵੇਖ ਆਂਦਰਾਂ ਨੂੰ ਕਾਹਲ ਜਿਹੀ ਪਈ..ਰਿਕਸ਼ੇ ਵਾਲੇ ਨੂੰ ਆਖਿਆ ਹੁਣੇ ਹੀ ਵਾਪਿਸ ਮੋੜ ਤੇ ਮੈਨੂੰ ਓਥੇ ਲੈ ਕੇ ਚੱਲ..!
ਓਥੇ ਅੱਪੜੀ ਤਾਂ ਭੀੜ ਖਿੰਡ ਚੁਕੀ ਸੀ..
ਉਹ ਸਬਜੀ ਵਾਲਾ ਵੀ ਓਥੇ ਨਹੀਂ ਸੀ ਦਿਸ ਰਿਹਾ..
ਬਸ ਖਿੱਲਰੀ ਹੋਈ ਸਬਜੀ ਅਤੇ ਪੁੱਠੀ ਹੋਈ ਉਸਦੀ ਰੇਹੜੀ ਸਾਰੀ ਕਹਾਣੀ ਬਿਆਨ ਕਰ ਰਹੀਆਂ ਸਨ..!
ਹੁਣ ਮੈਨੂੰ ਆਪਣਾ ਆਪ ਚੋਰ ਵੀ ਤੇ ਕਾਤਿਲ ਵੀ ਲੱਗ ਰਿਹਾ ਸੀ..
ਸਾਰੀ ਉਮਰ ਵੈਸ਼ਨੂੰ ਭੋਜਨ ਖਾਣ ਵਾਲੀ ਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਮੈਂ ਇੱਕ ਜਿਉਂਦਾ ਜਾਗਦਾ ਇਨਸਾਨ ਨਿਗਲ ਗਈ ਹੋਵਾਂ..!
ਸੋ ਦੋਸਤੋ ਇਹ ਤਾਂ ਸੀ ਲੰਘੇ ਮਾਰਚ ਦੇਸ਼ ਦੇ ਕੁਝ ਹਿੱਸਿਆਂ ਵਿਚ ਵਗੀ ਜਨੂੰਨੀ ਹਨੇਰੀ ਦੇ ਦੌਰਾਨ ਵਾਪਰੀ ਇੱਕ ਸੱਚੀ ਘਟਨਾ ਦਾ ਵੇਰਵਾ ਪਰ ਸਵੈ-ਚਿੰਤਨ ਕੀਤਿਆਂ ਏਨੀ ਗੱਲ ਤੇ ਸਾਫ ਹੋ ਜਾਂਦੀ ਏ ਕੇ ਸਾਡੇ ਆਪਣੇ ਘਰਾਂ ਵਿਚ ਜਦੋਂ ਕਦੇ ਕੋਈ ਕੀਮਤੀ ਚੀਜ ਅੱਖੋਂ ਓਹਲੇ ਹੋ ਜਾਵੇ ਤਾਂ ਪਹਿਲਾ ਸ਼ੱਕ ਚਿਰਾਂ ਤੋਂ ਪੋਚੇ ਲਾਉਂਦੀ ਕੰਮ ਵਾਲੀ ਤੇ ਹੀ ਜਾਂਦਾ ਏ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਪਿਤਾ ਇੱਕ ਬੱਚੇ ਦੇ ਜੀਵਨ ਦਾ ਮਾਂ ਤੋਂ ਬਾਅਦ ਸਭ ਤੋਂ ਅਹਿਮ ਰਿਸ਼ਤਾ ਹੁੰਦਾ ਹੈ। ਜਿਸਦਾ ਬੱਚੇ ਦੀ ਦੀ ਹੋਂਦ ਤੋਂ ਲੈਕੇ ਅੰਤ ਤੱਕ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਸਬੰਧੀ ਪਿਤਾ ਦੇ ਸਤਿਕਾਰ ਵਜੋਂ ਵਿਸ਼ਵਭਰ ਵਿੱਚ ਅਲੱਗ ਅਲੱਗ ਤਰੀਕਾਂ ਨੂੰ ਫਾਦਰ ਡੇ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਸਮੇਤ ਬਹੁਤੇ Continue Reading »
ਪਾਲੋ ਚੌਕੇ ਵਿੱਚ ਚੁੱਲੇ ਤੇ ਪਾਣੀ ਦਾ ਪਤੀਲਾ ਗਰਮ ਕਰ ਰਹੀ ਸੀ। ਕੋਲ ਹੀ ਉਸਦੀ ਨਨਾਣ ਰਾਣੀ ਅੱਗ ਸੇਕ ਰਹੀ ਸੀ। ਉਸਦੀ ਸੱਸ ਬਾਹਰ ਬੈਠੀ ਅਪਣੇ ਪੋਤੇ ਨੂੰ ਖਿਡਾ ਰਹੀ ਸੀ।ਜਦ ਪਾਲੋ ਬਾਲਟੀ ਵਿੱਚ ਗਰਮ ਪਾਣੀ ਦਾ ਪਤੀਲਾ ਉਲਟਾਉਣ ਲੱਗੀ ਤਾਂ ਗਰਮ ਪਾਣੀ ਦੀ ਛੱਲ ਉਸਦੇ ਪੈਰਾਂ ਤੇ ਪੈ ਗਈ।ਉਸਨੇ Continue Reading »
ਇੱਕ ਦੱਸ ਸਾਲ ਦਾ ਲੜਕਾ ਹਰ ਰੋਜ਼ ਆਪਣੇ ਪਿਤਾ ਨਾਲ ਘਰ ਦੇ ਕੋਲ ਇੱਕ ਪਹਾੜੀ ਉੱਤੇ ਸੈਰ ਕਰਨ ਨੂੰ ਜਾਂਦਾ ਸੀ … ਇੱਕ ਦਿਨ ਮੁੰਡੇ ਨੇ ਕਿਹਾ ,”ਪਾਪਾ, ਚੱਲੋ ਅੱਜ ਅਸੀ ਦੌੜ ਲਗਾਂਦੇ ਹਾਂ…ਸਾਡੇ ਵਿੱਚੋਂ ਜਿਹੜਾ ਵੀ ਪਹਿਲਾਂ ਪਹਾੜੀ ਦੀ ਚੋਟੀ ਤੇ ਲੱਗੀ ਉਸ ਝੰਡੀ ਨੂੰ ਛੂਹ ਲਵੇਗਾ, ਉਹ ਰੇਸ Continue Reading »
ਪ੍ਰਿੰਸੀਪਲ ਦੀ ਖੇਹ ਖਾਣ ਆਲੀ ਗੱਲ ਨੇ ਨਾ ਸਿਰਫ ਉਹਨਾਂ ਦੇ ਪਰਿਵਾਰ ਆਲਿਆ ਦੇ ਮੂੰਹ ਉਤਾਰ ਦਿੱਤੇ ,ਪ੍ਰਿੰਸ ਦੇ ਸੀਨੇ ਚ ਵੀ ਅੱਗ ਲਾ ਦਿੱਤੀ। ਪ੍ਰਿੰਸ ਨੇ ਲੱਗਪੱਗ ਚੀਕਦੇ ਹੋਏ ਕਿਹਾ ,” ਅਸੀਂ ਕੋਈ ਖੇਹ ਨਹੀਂ ਖਾ ਰਹੇ ,ਬਾਲਿਗ ਹਾਂ ਤੇ ਵਿਆਹ ਵੀ ਕਰਵਾਵਾਂਗੇ। ਆਪਣੀ ਪੜਾਈ ਵੀ ਕਰਾਂਗੇ। ਅਮਨ ਨੂੰ Continue Reading »
ਆਪਣੀ ਮਨਾਲੀ ਦੀ ਯਾਤਰਾ ਦੇ ਦੌਰਾਨ ਮੈਨੂੰ ਉਥੇ ਇਕ ਨੌਜਵਾਨ ਅੰਗਰੇਜ਼ ਜੋੜੇ ਨੂੰ ਮਿਲਣ ਦਾ ਮੌਕਾ ਮਿਲਿਆ, ਜੋ ਕਿ ਇੰਗਲੈਂਡ ਤੋਂ ਸਨ ਅਤੇ ਆਪਣੇ ਸਾਇਕਲਾਂ ਉਤੇ ਇੰਡੀਆ ਘੁੰਮ ਰਹੇ ਸਨ। ਇੰਡੀਆ ਆਉਣ ਤੋਂ ਪਹਿਲਾਂ ਉਹ ਸਾਇਕਲਾਂ ਦੇ ਉਤੇ ਨੇਪਾਲ ਵਿੱਚ ਪੂਰਾ ਅੰਨਾਪੂਰਨਾ ਸਰਕਟ ਘੁੰਮ ਕੇ ਆਏ ਸਨ, ਤੇ ਹੁਣ ਭਾਰਤੀ Continue Reading »
ਜਦ ਆਪਣੇ ਤੇ ਬੀਤਦੀ ਹੈ ਫੇਰ ਮਹਿਸੂਸ ਹੁੰਦਾ ਆਪਣੀ ਗ਼ਲਤੀ ਦਾ.. ਗੋਰਿਆਂ ਦੀ ਇਹ ਗੱਲ ਮੈਨੂੰ ਬਹੁਤ ਵਧੀਆ ਲਗਦੀ ਹੈ ਕਿ ਤੁਸੀਂ ਕਿਸੇ ਨੂੰ ਜਾਣਦੇ ਹੋ ਜਾਂ ਨਹੀਂ 90 ਪ੍ਰਤੀਸ਼ਤ ਗੋਰੇ ਤੁਹਾਡੇ ਕੋਲੋਂ ਨਿਕਲਣ ਵੇਲੇ ਹੱਸ ਕੇ ਤੁਹਾਨੂੰ ਵਿਸ਼ ਜਰੂਰ ਕਰਣਗੇ । ਅੱਜ ਸ਼ਾਮੀ ਸੈਰ ਕਰਦਿਆਂ ਇੱਕ ਘਰ ਦੇ ਯਾਰਡ Continue Reading »
ਮੈਂ ਤੇ ਮੇਰੀ ਮੋਹਬੱਤ….😚😚 ਇਹ ਕਹਾਣੀ ਮੇਰੀ ਜ਼ਿੰਦਗੀ ਦੀ ਕਹਾਣੀ ਹੈ। ਦੋਸਤੋ ਪਿਆਰ ਤਾਂ ਸਭ ਨੂੰ ਹੁੰਦਾ ਹੈ। ਕਿਸੇ ਨੂੰ ਸਕੂਲ ਵਿੱਚ ਕਿਸੇ ਨੂੰ ਕਾਲਜ ਵਿਚ 🤗🤗😘 ਇਹ ਮੋਹਬੱਤ ਦਾ ਰੰਗ ਬੜਾ ਸੋਹਣਾ ਤੇ ਮਿੱਠਾ ਅਹਿਸਾਸ ਹੁੰਦਾ ਹੈ । ਇਹ ਅਹਿਸਾਸ ਬੜਾ ਠੰਡਾ ,ਸਹਿਣਸ਼ੀਲਤਾ , ਵਿਸ਼ਵਾਸ ਨਾਲ ਨਿਭਦਾ ਹੈ । Continue Reading »
ਕਿਉਂ ਇੱਕ ਪਿਓ ਨੂੰ ਸ਼ੱਕ ਹੋਇਆ ਕਿ ਉਸਦੀ ਧੀ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਨਾ ਮਿਲਾ ਦੇਵੇ। ਇਕ ਬਹੁਤ ਹੀ ਸੋਹਣਾ ਦਰਿਸ਼ ਦਿਮਾਗ ਦੀਆ ਅੱਖਾਂ ਸਾਹਮਣੇ ਆ ਰਿਹਾ। ਇਕ ਅੱਧ ਚਿੱਟੀ ਜੀ ਦਾਹੜੀ ਵਾਲਾ ਬੰਦਾ ਰਸੋਈ ‘ਚ ਖੜਾ ਆਪਣੀ ਧੀ ਦੀ ਸਬਜੀ ਬਣਾਉਣ ਵਿੱਚ ਮਦਦ ਕਰ ਰਿਹੈ। ਇਸ ਤੋਂ ਪਹਿਲਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Rekha Rani
really ryt