ਲੇਟ (Late)
ਇਹ ਬਹੁਤ ਚਿਰ ਪਹਿਲਾਂ ਦੀ ਗੱਲ ਐ,ਮੈਂ ਆਪਣੇ ਵੀਰੇ ਦਾ ਵਿਆਹ ਵੇਖ ਕੇ ਵਾਪਿਸ ਆ ਰਹੀ ਸੀ ਮੁੜ ਕਾਲਜ਼ ਲਈ,ਬੱਸ ਵਿੱਚ ਬੈਠਾ ਕੇ ਸਮਾਨ ਰੱਖ ਕੇ ਪਾਪਾ ਥੱਲੇ ਉਤਰਨ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਪਾਪਾ ਮੈਂ ਲੇਟ ਹੋ ਜਾਵਾਂਗੀ ਹੁਣ ਮੇਰਾ 1 ਲੈਕਚਰ ਗਿਆ,ਪਾਪਾ ਨੇ ਮੁਸਕੁਰਾਹਟ ਦਿੱਤੀ ਤੇ ਉਤਰ ਗਏ, ਬੱਸ ਭਰੀ ਹੋਈ ਸੀ, P.A.P ਚੌਕ ਤੋਂ ਇੱਕ ਛੋਟੀ ਜਹੀ ਬੱਚੀ ਆਪਣੀ ਮੰਮੀ ਨਾਲ ਚੜ੍ਹੀ,ਸਿਰ ਤੇ ਦੋ ਗੁੱਤਾਂ ਕੀਤੀਆਂ ਹੋਈਆਂ ਸਨ,ਤੇ ਹੱਥ ਵਿੱਚ ਲੋਲੀਪੋਪ ਸੀ ਬਹੁਤ ਹੀ ਪਿਆਰੀ ਜਿਹੀ ਸੀ,ਬੱਸ ਵਿੱਚ ਜਗ੍ਹਾ ਨਹੀਂ ਸੀ ਤੇ ਉਹ ਮੇਰੇ ਸੀਟ ਤੋਂ ਕੁਝ ਕ ਅਗਾਂਹ ਹੀ ਖਲੋਤੇ ਸੀ ,ਮੈਂ ਉਸਨੂੰ ਕਿਹਾ ਕਿ ਉਹ ਮੇਰੀ ਗੋਦੀ ਵਿੱਚ ਆ ਕੇ ਬੈਠ ਜਾਏ,ਪਰ ਉਸਨੇ ਟੇਡਾ ਜੇਹਾ ਹੋ ਕੇ ਮੇਰੇ ਵੱਲ ਵੇਖਿਆ ਫਿਰ ਆਪਣੀ ਮੰਮੀ ਵੱਲ ਤੇ ਫਿਰ ਨਜ਼ਰਾਂ ਘੁਮਾਂ ਲਈਆਂ,ਫਿਰ ਉਸਦੀ ਮੰਮੀ ਨੇ ਉਸਨੂੰ ਕਿਹਾ ਕਿ ਬੈਠ ਜਾ ਬੇਟਾ ਦੀਦੀ ਕਹਿ ਰਹੀ ਹੈ,ਫਿਰ ਉਹ ਮੁਸਕੁਰਾਈ ਤੇ ਮੇਰੇ ਕੋਲ ਆ ਕੇ ਬੈਠ ਗਈ,ਮੈ ਉਸਨੂੰ ਕਿਹਾ ਕਿ ਉਹ ਕਿਥੇ ਜਾ ਰਹੀ ਹੈ ਤਾਂ ਉਸਨੇ ਬੜੇ ਪਿਆਰ ਨਾਲ ਜਵਾਬ ਦਿੱਤਾ ਕਿ ਓਹ ਸਕੂਲ ਜਾ ਰਹੀ ਹੈ,ਅੱਜ ਉਸਦੀ ਵੈਨ ਨਹੀਂ ਆਉਂਣੀ ਸੀ ਇਸ ਲਈ ਉਸਦੀ ਮੰਮੀ ਉਸਨੂੰ ਛੱਡਣ ਜਾ ਰਹੀ ਹੈ,ਆਪਣਾ ਜਵਾਬ ਦੇਦੇਂ ਹੀ ਉਸਨੇ ਮੇਰੇ ਤੋਂ ਵੀ ਇਹੀ ਪੁੱਛਿਆ,”ਮੈ ਉਸਨੂੰ ਕਿਹਾ ਕਿ ਮੈਂ ਵੀ ਆਪਣੇ ਕਾਲਜ ਜਾ ਰਹੀ ਹਾਂ,ਉਸਨੇ ਮੈਨੂੰ ਕਿਹਾ ਕਿ ਫਿਰ ਤੁਹਾਡੀ ਮੰਮੀ ਕਿੱਥੇ ਐ ,ਉਸਦੀ ਗੱਲ ਸੁਣ ਕੇ ਮੈਂ ਮੁਸਕੁਰਾਈ ,ਕਿ ਮੈਂ ਹੁਣ ਵੱਡੀ ਹੋ ਗਈ ਹਾਂ ਤੇ ਮੇਰੇ ਕਾਲਜ ਦੂਰ ਹੈ ਇਸ ਲਈ ਮੈ ਇੱਕਲੀ ਜਾ ਰਹੀ ਹਾਂ,ਉਸਨੇ ਮੇਰੇ ਵੱਲ ਵੇਖਿਆ ਤੇ ਓਹ ਫਿਰ ਮੁਸਕੁਰਾਈ,ਮੈਂ ਉਸ ਕੋਲੋਂ ਉਸਦਾ ਨਾਮ ਪੁੱਛਿਆ ,ਉਸ ਦੇ ਗੱਲੇ ਵਿੱਚ ID ਕਾਰਡ ਸੀ ,ਮੈਂ ਫੜ੍ਹ ਕੇ ਪੜ੍ਹਨ ਲੱਗੀ ,ਉਸ ਦਾ ਨਾਮ ਸੀ ਵਿਪੁਲ, ਮੈਂ...
...
ਪੜ੍ਹ ਕੇ ਹੱਸਣ ਲੱਗੀ, ਉਸਨੇ ਕਿਹਾ ਕਿ ਹੋਇਆ ਤੁਹਾਨੂੰ ਪਸੰਦ ਨੀ ਆਇਆ, ਮੇਰਾ ਨਾਮ ਤਾਂ ਬਹੁਤ ਸੋਹਣਾ ਐ,ਮੈਂ ਉਸਨੂੰ ਕਿਹਾ ਕਿ ਮੇਰਾ ਨਾਮ ਵੀ ਬਿਪੁਲ ਐ ,ਉਸਨੇ ਯਕੀਨ ਨਾ ਮੰਨਿਆ ,ਮੈਂ ਬੈਗ ਚੋਂ ਆਪਣਾ ID ਕਾਰਡ ਕੱਢ ਕੇ ਵਿਖਾਇਆ,ਉਹ ਜੋੜ ਕਰਕੇ ਅੱਖਰ ਪੜਨ ਲੱਗੀ ਤੇ ਫਿਰ ਜੋਰ ਦੀ ਮੁਸਕੁਰਾਈ ,ਫਿਰ ਮੇਰੀ ਨਿਗਾਹ ਅਗਲੀ ਲਾਇਨ ਤੇ ਗਈ ਜਿਸ ਤੇ ਉਸਦੇ ਪਿਤਾ ਦਾ ਨਾਮ ਲਿਖਿਆ ਸੀ,ਉਹ ਪੜ੍ਹ ਕੇ ਮੇਰਾ ਹਾਸਾ ਉੱਡ ਗਿਆ ਮੈਂ ਉਸਦੀ ਮੰਮੀ ਵੱਲ ਵੇਖਿਆ ਸਾਡੀ ਦੋਵਾਂ ਦੀ ਅੱਖਾਂ ਵਿੱਚ ਇੱਕ ਅਣਕਹਿ ਅਹਿਸਾਸ ਦੇ ਹੰਝੂ ਸਨ,ਮੇਰਾ ਅਚਾਨਕ ਮੁਰਝਾਇਆ ਚਿਹਰਾ ਵੇਖ ਕੇ ,ਉਸ ਬੱਚੀ ਨੇ ਆਪਣੀ ਮੰਮੀ ਨੂੰ ਪੁੱਛਿਆ , ਮੰਮੀ ਇਹ ,”ਲੇਟ ਦਾ ਮਤਲਬ ਕਿ ਹੁੰਦਾ ਏ”, ਉਸਦੇ ਪਿਤਾ ਦੇ ਨਾਮ ਅਗਾਂਹ ਲਿਖਿਆ ਹੋਇਆ ਸੀ ਲੇਟ(late) ਸੂਬੇਦਾਰ ਕੁਲਵੰਤ ਸਿੰਘ ,ਇਹਨਾਂ ਪੁੱਛਦੇ ਸਾਰ ਹੀ ਉਹਨਾਂ ਦਾ ਸਟਾਪ(bus stop) ਆ ਗਿਆ ,ਉਸਦੀ ਮੰਮੀ ਨੇ ਉਸਨੂੰ ਉਠਾਇਆ ਤੇ ਉਹ ਜਾਣ ਲੱਗੇ,ਉਸਦਾ ਲੋਲੀਪੋਪ ਮੇਰੇ ਕੋਲ ਹੀ ਰਹਿ ਗਿਆ ਮੈਂ ਆਵਾਜ਼ ਦਿੱਤੀ ਤੁਹਾਡਾ ਲੋਲੀਪੋਪ ਉਸਨੇ ਜੋਰ ਦੀ ਕਿਹਾ ਦੀਦੀ ਤੁਸੀਂ ਰੱਖ ਲਵੋ ਤੇ ਫਿਰ ਏਕ ਮੁਸਕੁਰਾਹਟ ਦਿੱਤੀ….
ਉਹ ਉਤਰ ਗਏ….ਪਰ ਮੇਰਾ ਮਨ ਲੇਟ ਵਿੱਚ ਉੱਲਝ ਗਿਆ , ਮੈਂਨੂੰ ਆਪਣਾ ਕਾਲਜ਼ ਤੋਂ ਲੇਟ ਹੋਣਾ ਭੁੱਲ ਗਿਆ,ਮੇਰਾ ਕਾਲਜ ਲਈ ਲੇਟ ਹੋਣਾ ਉਸ ਲੇਟ ਸਾਮਹਣੇ ਕੁਝ ਵੀ ਨਹੀਂ ਸੀ…..ਵਾਰ ਵਾਰ ਮੇਰੇ ਦਿਮਾਗ ਵਿਚ ਹੁਣ ਲੇਟ ਸਬਦ ਘੁੰਮ ਰਿਹਾ ਸੀ……ਤੇ ਰੋਜ਼ਾਨਾ ਇਹੋ ਜਿਹੇ ਕਿੰਨੇ ਜਵਾਨ ਸਹੀਦ ਹੁੰਦੇ ਹਨ ਉਹ ਕਦੇ ਆਪਣੇ ਫਰਜ਼ ਨਿਭਾਉਣ ਤੋਂ ਲੇਟ ਨਹੀਂ ਹੁੰਦੇ…ਬੱਸ ਦੀ ਖਿੜਕੀ ਚੋ ਬਾਹਰ ਵੇਖਦੇ ਹੋਏ ਮੇਰੇ ਜ਼ਹਿਨ ਵਿੱਚ ਲੇਟ ਸ਼ਬਦ ਗੁੰਮ ਰਿਹਾ ਸੀ……..
-ਬਿਪੁਲਜੀਤ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਬੰਬੂਕਾਟ ਫਿਲਮ ਦਾ ਸੀਨ.. ਨਹਿਰ ਦੀ ਪਟੜੀ ਤੇ ਨਾਲਦੀ ਨੂੰ ਮਗਰ ਬਿਠਾ ਸਾਈਕਲ ਦੇ ਪੈਡਲ ਮਾਰਦਾ ਜਾਂਦਾ ਐਮੀ-ਵਿਰਕ ਅਤੇ ਮਗਰੋਂ ਮੋਟਰ ਸਾਈਕਲ ਤੇ ਚੜਿਆਂ ਆਉਂਦਾ ਬੀਨੂੰ ਢਿੱਲੋਂ.. ਤੇ ਕੁਝ ਵਿੱਥ ਤੇ ਜਾ ਕੇ ਉਸ ਵੱਲੋਂ ਕੋਟ ਦੀ ਜੇਬੋਂ ਕੱਢ ਕੱਚੇ ਰਾਹ ਤੇ ਸਿੱਟਿਆ ਰੁਮਾਲ..! ਇਹ ਦ੍ਰਿਸ਼ ਵੇਖ ਕਾਲਜੇ ਦਾ ਰੁਗ Continue Reading »
ਨਿੱਕੇ ਹੁੰਦਿਆਂ ਇੱਕ ਵੇਰ ਹੱਟੀਓਂ ਸੌਦਾ ਲੈਣ ਗਈ..ਕਿੰਨੀ ਸਾਰੀ ਭੀੜ ਸੀ..ਨਿੱਕਾ ਜਿਹਾ ਮੁੰਡਾ ਝੋਲਾ ਫੜ ਪਾਸੇ ਜਿਹੇ ਖਲੋਤਾ ਸੀ..ਓਹੀ ਜੋ ਸਭ ਤੋਂ ਵੱਧ ਸ਼ਰਾਰਤਾਂ ਕਰਿਆ ਕਰਦਾ..ਹੈਰਾਨ ਸਾਂ ਕੇ ਅੱਜ ਚੁੱਪ ਚਾਪ ਖਲੋਤਾ ਸੀ..ਉਸਦੇ ਝੋਲੇ ਵਿੱਚ ਵੀ ਕੁਝ ਹੈ ਸੀ..ਜੇ ਝੋਲੇ ਵਿੱਚ ਪਹਿਲੋਂ ਹੀ ਕੁਝ ਹੈ ਤਾਂ ਫੇਰ ਲੈਣ ਕੀ ਆਇਆ..ਕੋਲ Continue Reading »
ਦਿੱਲੀ ਕੰਮ ਕਰਨ ਦੇ ਦੌਰਾਨ ਇੱਕ ਅਫਸਰ ਨਾਲ ਗੱਲ ਹੋਈ, ਮੈਂ ਸੁਭਾਵਿਕ ਜਿਹਾ ਪੁੱਛਿਆ ਕਿ “ਸਿਸਟਮ ਨੂੰ ਸਿੱਖਾਂ ਤੋਂ ਕੀ ਤਕਲੀਫ ਹੈ? ਉਹ ਤਾਂ ਮੁਲਕ ਦੀ ਤਰੱਕੀ ‘ਚ ਹਿੱਸਾ ਹੀ ਪਾ ਰਹੇ ਨੇ, ਅੰਨ ਉਗਾਉਂਦੇ ਨੇ, ਫੌਜ ‘ਚ ਨੌਕਰੀ ਕਰਦਿਆਂ ਜਾਨਾਂ ਦਿੰਦੇ ਨੇ. ਨਾਲੇ ਪੁੰਨ ਦਾਨ ਕਰਕੇ ਗਰੀਬਾਂ ਲਈ ਲੰਗਰ Continue Reading »
ਵੱਡੀ ਭੈਣ ਜੀ ਨੂੰ ਵੇਖਣ ਆਏ ਉਹ ਚਾਹ ਫੜਾਉਣ ਗਈ ਨੂੰ ਮੈਨੂੰ ਹੀ ਪਸੰਦ ਬੈਠੇ..ਕੋਲ ਹੀ ਬਣ ਫੱਬ ਕੇ ਬੈਠੀ ਵੱਡੀ ਭੈਣ ਜੀ ਚੁੱਪ ਜਿਹੀ ਹੋ ਗਈ..ਭਾਪਾ ਜੀ ਸਵਾਲੀਆਂ ਨਜਰਾਂ ਨਾਲ ਮਾਂ ਵੱਲ ਵੇਖਣ ਲੱਗੇ..ਮਾਂ ਮੇਰੇ ਵੱਲ ਵੇਖਦੀ ਹੋਈ ਆਖਣ ਲੱਗੀ ਚਲੋ ਕਿਸੇ ਇੱਕ ਦਾ ਹੀ ਸਹੀ..ਹੋਇਆ ਤੇ ਹੈ..ਵੱਡੀ ਹੋਵੇ Continue Reading »
ਹਰ ਵਾਰ ਦੀ ਤਰਾਂ ਇਸ ਸਾਲ ਵੀ ਰਾਮਰੱਤੀ ਸਾਡੇ ਕੰਮਵਾਲੀ ਰੱਖੜੀ ਲਿਆਈ। ਪਰ ਆਉਂਦੀ ਹੀ ਉਹ ਕੰਮ ਤੇ ਲੱਗ ਗਈ। ਭੈਣ ਧੀ ਪੋਤੀ ਅਤੇ ਦੋਸਤ ਦੀ ਬੇਟੀ ਕੋਲੋ ਰੱਖੜੀ ਬੰਨਵਾਕੇ ਜਦੋਂ ਮੈ ਫਾਰਗ ਹੋਇਆ ਤਾਂ ਉਹ ਵੀ ਆਪਣਾ ਕੰਮ ਮੁਕਾ ਚੁੱਕੀ ਸੀ। ਹੱਥ ਧੋਕੇ ਓਹ ਰੱਖੜੀ ਵਾਲਾ ਲਿਫ਼ਾਫ਼ਾ ਲੈਕੇ ਮੇਰੇ Continue Reading »
ਸੀਰਤ ਦੋ ਭਰਾਵਾਂ ਦੀ ਇਕੱਲੀ ਭੈਣ ਹੈ। ਗੁਰਮੁਖ ਸਿੰਘ ਤੇ ਹਰਨਾਮ ਕੋਰ ਨੇ ਬਹੁਤ ਹੀ ਲਾਡਾ ਤੇ ਚਾਵਾਂ ਨਾਲ ਪਾਲਿਆ ਸੀਰਤ ਨੂੰ। ਦੋਵੇਂ ਵੱਡੇ ਵੀਰ ਹਰਮਨ ਤੇ ਮਨਵੀਰ ਵੀ ਬਹੁਤ ਪਿਆਰ ਕਰਦੇ ਆਪਣੀ ਭੈਣ ਨੂੰ। ਜੋ ਕੁਝ ਮੰਗਣਾ, ਪਹਿਲੇ ਬੋਲ ਹੀ ਹਾਜਰ ਹੋ ਜਾਂਦਾ ਸੀ।ਨਿੱਕੀ ਜੀ ਜਦੋ ਸਾਰੇ ਘਰ ਵਿੱਚ Continue Reading »
ਕਈ ਵਾਰ ਜਦੋਂ ਕੋਈ ਬਾਹਲਾ ਨਜ਼ਦੀਕੀ ਰਿਸ਼ਤਾ (ਖਾਸ ਕਰਕੇ ਚੜ੍ਹਦੀ ਜੀ ਉਮਰ ‘ਚ ਹੋਏ ਆਕਰਸ਼ਣ ਵਾਲਾ) ਟੁੱਟਦੈ ਤਾਂ ਬੰਦਾ ਅੰਦਰੋਂ ਟੁੱਟ ਜਾਂਦੈ । ਲਗਦੈ ਸਭ ਖ਼ਤਮ ਹੋ ਗਿਆ ਤੇ ਜ਼ਿੰਦਗੀ ਰੁਕਗੀ । ਓਦੋਂ ਸੰਭਲਣਾ ਵੀ ਬਹੁਤ ਔਖਾ ਹੁੰਦੈ । ਪਰ ਜਿਉਂ-ਜਿਉਂ ਸਮਾਂ ਬੀਤਦੈ ਤੇ ਤੁਸੀਂ ਔਖੇ-ਸੌਖੇ ਓਸ ਸਦਮੇਂ ‘ਚੋਂ ਲੰਘ Continue Reading »
ਇਹ ਕਹਾਣੀ ਪਿਤਾ ਅਤੇ ਬੇਟੀ ਹੈ। ਜੋ ਇਕ ਪਿੰਡ ਵਿਚ ਰਹਿੰਦੇ ਹਨ। ਉਹਨਾ ਦਾ ਇਕ ਛੋਟਾ ਜਿਹਾ ਪਰਿਵਾਰ ਹੈ।ਪਿਤਾ ਦਾ ਨਾਮ ਗੁਰਮੀਤ ਅਤੇ ਬੇਟੀ ਦਾ ਨਾਮ ਮਹਿਕ ਹੈ ਅਤੇ ਪਰਿਵਾਰ ਇਕ ਮਹਿਕ ਦੀ ਮਾਂ ਅਤੇ ਇਕ ਮਹਿਕ ਦਾ ਭਰਾ ਹੈ। ਸਾਰੇ ਹੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦਾ ਸੀ। ਇਕ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Harpreet sandhu
bhutttt hi vdiaaa te heart touchinggg God bless u nd salute to our soldiers 👮♂️
MP SINGH
No words 🙏🏻