ਇਕ ਜ਼ਿੰਦਗੀ ਵਿਚ ਅਨੇਕਾਂ ਜ਼ਿੰਦਗੀਆਂ
ਇੱਕ ਹੀ ਜ਼ਿੰਦਗੀ ਮਿਲੀ ਸਭ ਨੂੰ, ਇਸ ਇੱਕ ਜ਼ਿੰਦਗੀ ਵਿੱਚ ਅਸੀਂ ਕਈ ਜ਼ਿੰਦਗੀਆਂ ਜੀਅ ਸਕਦੇ ਹਾਂ,ਬਸ ਸਿਰਫ਼ ਇੱਕ ਦੋ ਗੱਲਾਂ ਨੂੰ ਆਪਣੇ ਜੀਵਨ ਵਿੱਚ ਵਾਪਸ ਲੈ ਆਈਏ ਜੋ ਸ਼ਇਦ ਅਸੀਂ ਕਿਤੇ ਆਪਣੇ ਬਚਪਨ ਵਿੱਚ ਕਰਦੇ ਸੀ ਇੱਕ ਉਤਸ਼ਾਹ ਤੇ ਦੂਜੀ postivity ਜਿਵੇ ਛੋਟੇ ਹੁੰਦੇ ਹਰ ਕੰਮ ਨੂੰ ਬੜੇ ਉਤਸ਼ਾਹ ਨਾਲ ਕਰਿਆ ਕਰਦੇ ਸੀ ,ਚੱਲ ਯਾਰ ਅੱਜ ਸ਼ਾਮ ਨੂੰ ਕਿਤੇ ਘੁੰਮ ਆਈਏ, ਚੱਲੋ ਮੰਮਾ ਅੱਜ ਆਪਾਂ ਪਨੀਰ ਦੀ ਸਬਜ਼ੀ ਬਣਾਉਦੇ ਹਾਂ, ਕਦੇ ਪਿੱਠੂ , ਕਦੇ ਸਟਾਪੂ ,ਹਰ ਕੰਮ ਲਈ ਹਰ ਵੇਲੇ ਤਿਆਰ👍🏻
ਕੀ ਇਹ ਉਤਸ਼ਾਹ ਅੱਜ ਸਾਡੀ ਰੋਜ਼ਮਰਾ ਵਿੱਚ ਹੈ ?🤔
ਨਹੀਂ _ _ _ _ _ _ _
ਸਵੇਰੇ ਜਲਦੀ ਉੱਠਣ ਦਾ ਚਾਅ ਨਹੀਂ, ਕੰਮ ਵਾਲਿਆਂ ਨੂੰ ਕੰਮ ਤੇ ਜਾਣ ਦੀ ਕੋਈ ਖੁਸ਼ੀ ਨਹੀਂ, ਘਰ ਰਹਿਣ ਵਾਲੀਆਂ ਔਰਤਾਂ ਨੂੰ ਅੱਜ ਕੁੱਛ ਨਵਾਂ ਕਰਨ , ਕੁੱਛ ਨਵਾਂ ਪਕਾਉਣ ਦਾ ਸ਼ੋਂਕ ਨਹੀਂ, ਬੱਚਿਆਂ ਨੂੰ ਖੁੱਲ੍ਹੇ ਮੈਦਾਨ’ ਚ ਜਾ ਕੇ ਖੇਲਣ ਦਾ ਕੋਈ ਚਾਅ ਨਹੀਂ, ਬਜ਼ੁਰਗਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਬੁਢਾਪੇ ਨੂੰ ਸਹੀ ਢੰਗ ਨਾਲ ਖੁਸ਼ੀ ਨਾਲ ਬਿਤਾਉਣ ਦਾ ਚਾਅ ਨਹੀਂ , ਜਵਾਨਾਂ’ ਚ ਖੇਡਣ ਕੁੱਦਣ ਦੀ ਤਾਕਤ ਨਹੀਂ , 35- 40 ਸਾਲ ਪਾਰ ਕਰ ਗਿਆ ਨੂੰ ਲੱਗਦਾ ,ਉਮਰ ਬੀਤ ਗਈ ,ਹੁਣ ਕੀ ਰਹਿ ਗਿਆ , ਗੱਲ ਸਿਰਫ ਇੰਨੀ ਹੈ ਕਿ ਜ਼ਿੰਦਗੀ ਜਿਉਂਣਾ ਹਰ ਕੋਈ ਚਾਹੁੰਦਾ ਹੈ ਪਰ ਜ਼ਿੰਦਗੀ ਨੂੰ ਜਿਉਣ ਦਾ ਕੋਈ ਚਾਅ ਨਹੀਂ | ਕਿਸੇ ਸ਼ਾਇਰ ਨੇ ਲਿਖਿਆ –✍🏻
ਜਬ ਗਰੀਬੀ ਥੀ, ਤਬ ਸਸਤੀ ਥੀ
ਬੇਸ਼ੱਕ ਨਾ ਮੇਰੀ ਹਸਤੀ ਥੀ
ਜਬ ਸ਼ੋਹਰਤ ਪੈਸਾ ਪਾਸ ਆਏ
ਮੈ ਇਨ ਦੋਨੋ ਕਾ ਹੋ ਬੈਠਾ
ਹਸਤੀ ਬਣਨੇ ਕੇ ਚੱਕਰ ਮੇਂ, ਮੈ ਮਸਤੀ ਆਪਣੀ ਕਹੀ ਖੋ ਬੈਠਾ
ਅਸਲ ਵਿੱਚ ਅਸੀਂ ਹਸਤੀ ਬਣਨ ਦੇ ਚੱਕਰ ਵਿੱਚ...
...
ਆਪਣੀ ਮਸਤੀ ਗਵਾ ਲੈਂਦੇ ਹਾਂ ਤਾਂ ਹੀ ਤਾਂ ਸਿਆਣੇ ਕਹਿੰਦੇ ਨੇ ਕਿ ਹਮੇਸ਼ਾ ਬੱਚੇ ਬਣ ਕੇ ਰਹੋ ਆਪਣੇ ਬਚਪਨ ਵਾਲਾ ਸੁਭਾਅ ਅੰਦਰੋਂ ਜਾਣ ਨਾ ਦੀਓ
ਜ਼ਿੰਦਗੀ ਨੂੰ ਸਵਾਦ ਲੈਕੇ ਜੀਓ ਅਤੇ ਇਸ ਸਵਾਦ ਨੂੰ ਵਾਪਸ ਲੈਕੇ ਆਉਣ ਲਈ ਸਭ ਤੋਂ ਪਹਿਲਾ ਸਾਨੂੰ ਆਪਣੀ ਜ਼ਿੰਦਗੀ ਦੇ ਹਰ ਕੰਮ ਵਿੱਚ 100% ਲੈਕੇ ਆਉਣਾ ਪਏਗਾ, ਤੇ ਇਹ 100% ? ਜੇ ਕੰਮ ਤੇ ਜਾਣਾ ਹੈ ਤਾਂ ਸ਼ੋਂਕ ਨਾਲ ਜਾਈਏ ਤੇ ਕਹੀਏ ਕਿ 8-10 ਘੰਟੇ ਦੀ ਡਿਊਟੀ ਹੈ ਮਜ਼ੇ ਨਾਲ ਦਿਲ ਲਗਾ ਕੇ ਕੰਮ ਕਰ ਕੇ ਆਉਂਦੇ ਹਾਂ ਤੇ ਸ਼ਾਮ ਨੂੰ ਘਰ ਆ ਕੇ ਘਰਦਿਆਂ ਨਾਲ ਅੱਜ ਪਕੌੜਿਆਂ ਨਾਲ ਚਾਹ ਪੀਵਾਂਗੇ | ਘਰ ਬੈਠਿਆਂ ਵੀ ਕੁੱਛ ਵੱਖਰਾ, ਕੁਝ ਨਵਾਂ ਕਰਨ ਦਾ ਸੋਚਣ
ਕਹਿਣ ਤੋਂ ਭਾਵ ਜਿਹੜਾ ਵੀ ਕੰਮ ਕਰੀਏ ਸ਼ੋਂਕ ਨਾਲ ,ਪਿਆਰ ਨਾਲ , ਦਿਲ ਦਿਮਾਗ ਜਦ ਦੋਵੇ ਇੱਕ ਜਗਾਂ ਹੋ ਕੇ ਕੰਮ ਕਰਨਗੇ ਤਾਂ ਹਰ ਕੰਮ ਵਿੱਚ 100% ਹੋਵੇਗਾ ਤੇ ਜ਼ਿੰਦਗੀ ਜਿਉਣ ਦਾ ਸਵਾਦ ਵੀ ਆਏਗਾ ਹਰ ਕੰਮ ਵਿੱਚ ਸਕਾਰਤਮਕ ਸੋਚ ਲੈਕੇ ਆਈਏ |ਕੁੱਛ ਚੰਗਾ ਪੜੀਏ ,ਕੁੱਛ ਚੰਗਾ ਖੇਡੀਏ , ਜਿਸ ਤਰਾਂ ਦਾ ਵੀ ਕੰਮ ਕਰਨਾ ਪਵੇ ਉਸਨੂੰ ਉਤਸ਼ਾਹ ਨਾਲ ਕਰੀਏ, ਖੁਸ਼ੀ ਨਾਲ ਕਰੀਏ |
ਕਮਾਉਣਾ ਵੀ ਹੈ ਤੇ ਖਾਣਾ ਵੀ ਹੈ ਤੇ ਜੇ ਖੁਸ਼ ਹੋ ਕੇ ਕਰਾਂਗੇ ਤਾਂ ਇੱਕ ਜ਼ਿੰਦਗੀ ਵਿੱਚ ਅਨੇਕਾਂ ਹੀ ਜ਼ਿੰਦਗੀਆਂ ਜੀਅ ਲਵਾਂਗੇ😊 ਤੇ ਜੇ ਨਿਰਾਸ਼ ਹੋ ਕੇ ਕਰੀਏ ਤਾਂ, ਮੌਤ ਆਉਣ ਤੋਂ ਪਹਿਲਾਂ ਅਨੇਕਾਂ ਮੌਤਾਂ ਮਰਾਂਗੇ😔
–⭐ ਮਨਦੀਪ ਕੌਰ⭐
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਨਹਿਲੇ ਤੇ ਦਹਿਲਾ ਇਕ ਬਜੁਰਗ ਰੇਲ ਗੱਡੀ ਰਾਹੀਂ ਕਿਤੇ ਜਾ ਰਿਹਾ ਸੀ । ਰੇਲ ਗੱਡੀ ਦੇ ਡੱਬੇ ਵਿੱਚ ਉਸ ਤੋਂ ਬਿਨਾਂ ਹੋਰ ਕੋਈ ਸਵਾਰੀ ਨਹੀਂ ਸੀ । ਅਚਾਨਕ 10-12 ਮੁੰਡੇ ਡੱਬੇ ਵਿੱਚ ਆਏ ਤੇ ਚੌੜ ਕਰਨ ਲੱਗ ਪਏ । ਇਕ ਨੇ ਕਿਹਾ ਜੰਜੀਰ ਖਿੱਚਦੇ ਹਾਂ, ਦੂਜਾ ਕਹਿਣ ਲੱਗਾ ਕਿ ਯਾਰ Continue Reading »
ਬਾਈ ਜੀ ਨੂੰ ਸਾਡੇ ਤੋਂ ਦੂਰ ਗਿਆ ਸਤਾਰਾਂ ਸਾਲ ਹੋ ਗਏ, ਦਿਨ ਵੀ ਸ਼ਨੀਵਾਰ ਸੀ ਜਦੋਂ ਮੈਨੂੰ ਕਨੇਡਾ ਵਿੱਚ ਸ਼ਾਮ ਨੂੰ ਫੋਨ ਆਇਆ ਸੀ, ਸਾਢੇ ਸੱਤ ਵਜੇ ਬਾਈ ਜੀ ਦੀ ਮੌਤ… ਐਤਵਾਰ ਇਡੀਆ ਵਿੱਚ ਸਵੇਰੇ ਸਾਢੇ ਤਿੰਨ ਵਜੇ ਦਿਲ ਦੀ ਧੜਕਨ ਰੁਕ ਜਾਣ ਨਾਲ ਹੋਈ ਸੀ ਉਮਰ ਸਿਰਫ ਅਠਵੰਜਾ ਸਾਲ, Continue Reading »
ਇਕ ਜੌਹਰੀ ਦੀ ਮੌਤ ਤੋਂ ਬਾਅਦ ਉਹਦਾ ਪਰਿਵਾਰ ਸੰਕਟ ਵਿੱਚ ਆ ਗਿਆ। ਦੋ ਵੇਲ਼ੇ ਦੀ ਰੋਟੀ ਤੋਂ ਵੀ ਔਖਾ ਹੋ ਗਿਆ। ਇਕ ਦਿਨ ਉਸ ਜੌਹਰੀ ਦੀ ਪਤਨੀ ਨੇ ਆਪਣੇ ਬੇਟੇ ਨੂੰ ਨੀਲਮ ਦਾ ਇਕ ਹਾਰ ਦੇ ਕੇ ਕਿਹਾ, ” ਬੇਟਾ ! ਇਹਨੂੰ ਆਪਣੇ ਚਾਚੇ ਦੀ ਦੁਕਾਨ ਤੇ ਲੈ ਜਾ। ਕਹੀਂ Continue Reading »
ਕਹਾਣੀ ਪੂਰੀ ਪੜ੍ਹ ਕੇ ਹੀ ਕੁਮੈਂਟ ਕਰਿਉ ਜੀ 🙏🙏 ਕਹਾਣੀ – ਸਬੰਧ ਹਾੜ ਦਾ ਪਿਛਲਾ ਪੱਖ , ਦਿਨ ਚੜ੍ਹਦੇ ਹੀ ਪੂਰਾ ਗ੍ਹੰਮ ਜਿਵੇਂ ਭੱਠੀ ਤਪਦੀ ਹੋਵੇ ,, ਕਦੇ ਕਦੇ ਪੱਛੋਂ ਵੱਲੋਂ ਹਵਾ ਰੁਮਕਦੀ , ਥੋੜਾ ਸਾਹ ਆਉਂਦਾ ਪਰ ਫੇਰ ਦਹਿਮ ਵੱਜ ਜਾਂਦਾ ,,,, ਅੱਜ ਫੇਰ ਗੇਲੂ ਕੇ ਪੰਚਾਇਤ ਸੀ , Continue Reading »
ਇਕ ਮੁਸਲਮਾਨ ਫ਼ਕੀਰ ਤੋਂ ਕਿਸੇ ਨੇ ਪੁੱਛਿਆ ਕਿ ਜਦੋਂ ਕਰਾਇਸਟ ਨੂੰ ਸੂਲੀ ਟੰਗਿਆ ਗਿਆ, ਉਸ ਨੂੰ ਤਕਲੀਫ਼ ਨਹੀ ਹੋਈ, ਜਦੋ ਮਨਸੂਰ ਨੂੰ ਲੋਕਾਂ ਨੇ ਕੁਟਿਆ , ਕੀ ਉਸਨੂੰ ਪੀੜਾ ਨਹੀ ਹੋਈ? ਫ਼ਕੀਰ ਕੋਲ ਨਾਰੀਅਲ ਪਏ ਸਨ ! ਉਸ ਨੇ ਇਕ ਗਿੱਲਾ ਨਾਰੀਅਲ ਦਿੱਤਾ ਤੇ ਕਿਹਾ ਕਿ ਇਹ ਗਿੱਲਾ ਨਾਰੀਅਲ ਹੈ Continue Reading »
ਹੁਣ ਸਕੂਟੀ ਚੁੱਕ ਕੇ ਕਿੱਥੇ ਨੂੰ ਚੱਲ ਪਏ?” ਮੈਨੂੰ ਸਕੂਟੀ ਤੇ ਬੈਠੇ ਨੂੰ ਵੇਖਕੇ ਉਸ ਨੇ ਪਿੱਛੋਂ ਆਵਾਜ਼ ਮਾਰੀ। “ਬਜ਼ਾਰ ਚੱਲਿਆ ਹਾਂ।” ਮੈਂ ਸੰਖੇਪ ਜਿਹਾ ਜਬਾਬ ਦਿੱਤਾ। “ਵਰ੍ਹੇ ਦਿਨ ਦਿਨ ਆਇਸ ਵੇਲੇ। ਇੰਨੀ ਭੀੜ ਹੈ ਬਾਜ਼ਾਰ ਵਿਚ। ਕੀ ਲੈਣ ਜਾਣਾ ਹੈ।” ਥੋੜੀ ਤਲਖੀ ਸੀ ਉਸਦੇ ਬੋਲਾਂ ਵਿੱਚ। “ਦੀਵੇ …..।” ਮੈਂ Continue Reading »
ਤਕਰੀਬਨ ਵੀਹ ਕੁ ਸਾਲ ਪਹਿਲਾਂ ਭਾਰਤ ਸਰਕਾਰ ਦੇ ਰੱਖਿਆ ਵਿਭਾਗ ਨੂੰ ਹਿਮਾਚਲ ਪ੍ਰਦੇਸ਼ ਦੇ ਇੱਕ ਪਿੰਡ ਤੋਂ ਇੱਕ ਖ਼ਤ ਮਿਲਿਆ। ਗਿਰਧਾਰੀ ਲਾਲ਼ ਨਾਮ ਦੇ ਇੱਕ ਸੇਵਾ ਮੁਕਤ ਸਕੂਲ ਮਾਸਟਰ ਨੇ ਲਿਖਿਆ ਸੀ “ਜੈ ਹਿੰਦ,ਸ੍ਰੀ ਮਾਨ ਜੀ, ਮੇਰੇ ਪੁੱਤ ਦਾ ਸਹੀਦੀ ਦਿਨ ਨੇੜੇ ਆ ਰਿਹਾ ਹੈ,ਮੈਂ ਸਿਰਫ ਇਹ ਪੁੱਛਣ ਲਈ ਖ਼ਤ Continue Reading »
ਮੈਂ ਜੋ ਵੀ ਸੋਚਿਆ, ਮੈਨੂੰ ਉਹ ਹੱਸ ਕੇ ਮਿਲਿਆ,ਆਪਣਾ ਖੁਦ ਦਾ ਪਰਿਵਾਰ ਨਹੀਂ ਸੀ,ਇਸ ਇੱਕਲੇਪਣ ਨੂੰ ਦੂਰ ਕਰਨ ਲਈ, ਮੈਂ ਇੱਕ ਫੌਜੀ ਬਣਨਾ ਚਾਹਿਆ,ਸੋ ਦੋ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਮੇਰਾ ਇਹ ਸੁਪਨਾਂ ਵੀ ਪੂਰਾ ਹੋ ਗਿਆ… ਮੈਂ ਜਦੋਂ ਫੌਜ ਵਿਚੋਂ ਛੁੱਟੀ ਆਉਂਦਾ, ਮੈਂ ਆਪਣੇ ਪਿੰਡ ਦੀ ਬੱਸ ਚੜ੍ਹਨ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
GAGAN deep singh
very nic story. bhut vdia lagea mnu read Karke word Ch nai D’s sakda
guri dhot
nice story
Parminder Kaur
wow that’s great
Ravinder Sandhu
right ji
Guri
ryt👍 brilliant