ਰੂਹਾਨੀ ਪਿਆਰ
ਮਸੀਂ ਪੰਜ-ਛੇ ਸਾਲਾਂ ਦਾ ਹੋਵਾਂਗਾ..
ਅਕਸਰ ਹੀ ਵੇਖਦਾ ਸਾਰੇ ਉਸਨੂੰ ਜਾਦੂਗਰਨੀ ਆਖਦੇ..
ਪਰ ਮੈਨੂੰ ਉਹ ਬੜੀ ਚੰਗੀ ਲਗਿਆ ਕਰਦੀ..ਮੈਨੂੰ ਕਿੰਨਾ ਕੁਝ ਖਾਣ ਨੂੰ ਦਿਆ ਕਰਦੀ..ਲਾਡ ਲਡਾਉਂਦੀ..ਢੇਰ ਸਾਰਾ ਮੋਹ ਕਰਦੀ..!
ਪਰ ਮੇਰੀ ਮਾਂ ਪਤਾ ਨੀ ਕਿਓਂ ਮੈਨੂੰ ਓਹਦੇ ਕੋਲ ਜਾਣ ਤੋਂ ਵਰਜਿਆ ਕਰਦੀ..ਇੱਕ ਦੋ ਵਾਰ ਉਹ ਉਸਦੇ ਨਾਲ ਲੜ ਵੀ ਪਈ..
ਉਹ ਅਗਿਓਂ ਚੁੱਪ ਰਹਿੰਦੀ..ਜਦੋਂ ਸਾਰੇ ਬੰਬੀ ਨੂੰ ਜਾਣ ਲੱਗਦੇ ਤਾਂ ਮੈਂ ਖਹਿੜਾ ਕਰਦਾ ਕੇ ਮੈਂ ਉਸਦੇ ਕੋਲ ਘਰੇ ਹੀ ਰਹਿਣਾ..
ਪਰ ਉਹ ਮੈਨੂੰ ਜਬਰਦਸਤੀ ਆਪਣੇ ਨਾਲ ਲੈ ਜਾਇਆ ਕਰਦੇ..!
ਮੇਰੀ ਮਾਂ ਨੂੰ ਫਿਕਰ ਹੋ ਜਾਂਦਾ..ਸ਼ਾਇਦ ਜਾਦੂ ਆਪਣਾ ਅਸਰ ਕਰ ਗਿਆ ਏ..
ਫੇਰ ਉਹ ਸਿਆਣੇ ਕੋਲੋਂ ਮੇਰੇ ਫਾਂਡਾ ਕਰਵਾਉਂਦੀ..ਫੇਰ ਤਾਕੀਦ ਕਰਦੀ ਹੁਣ ਉਸਦੇ ਕੋਲ ਨਹੀਂ ਜਾਣਾ..!
ਰਿਸ਼ਤੇ ਵਿਚ ਉਹ ਮੇਰੀ ਚਾਚੀ ਲੱਗਦੀ ਸੀ..ਹਮੇਸ਼ਾਂ ਹੱਸਦੀ ਹੋਈ..
ਪਰ ਪਤਾ ਨੀ ਕਿਓਂ ਚਾਚੇ ਕੋਲੋਂ ਕਾਫੀ ਗਾਹਲਾਂ ਖਾਂਦੀ ਸੀ..ਕਈ ਵਾਰ ਜਦੋਂ ਉਹ ਚਾਚੇ ਨੂੰ ਸ਼ਰਾਬ ਪੀਣੋਂ ਮੋੜਦੀ ਤਾਂ ਉਹ ਉਸਨੂੰ ਕੁੱਟ ਵੀ ਲਿਆ ਕਰਦਾ..!
ਨਾਲੇ ਉੱਚੀ ਸਾਰੀ ਆਖਦਾ ਨਿੱਕਲ ਜਾ ਮੇਰੇ ਘਰੋਂ..ਏਨੇ ਸਾਲ ਹੋ ਗਏ ਇੱਕ ਜਵਾਕ ਤੱਕ ਨੀ ਜੰਮ ਸਕੀ..!
ਉਹ ਪਿੱਛੋਂ ਬੜੇ ਗਰੀਬ ਘਰੋਂ ਸੀ..ਉਸਦੇ ਕਿੰਨੇ ਸਾਰੇ ਭੈਣ ਭਾਈ ਵੀ ਸਨ..ਉਸਦਾ ਕਮਜ਼ੋਰ ਜਿਹਾ ਬਾਪ ਜਦੋਂ ਵੀ ਉਸਨੂੰ ਇਥੇ ਛੱਡਣ ਆਉਂਦਾ ਤਾਂ ਕੋਈ ਵੀ ਉਸਨੂੰ ਸਿਧੇ ਮੂੰਹ ਨਾ ਬੁਲਾਇਆ ਕਰਦਾ..ਉਹ ਬੱਸ ਸਾਰਿਆਂ ਅੱਗੇ ਹੱਥ ਹੀ ਜੋੜਦਾ ਰਹਿੰਦਾ..!
ਚਾਚੀ ਨੂੰ ਹਰੇਕ ਅੱਗੇ ਹੱਥ ਜੋੜਦੇ ਆਪਣੇ ਬਾਪ ਤੇ ਕਾਫੀ ਤਰਸ ਆਉਂਦਾ ਪਰ ਉਹ ਰੋਣ ਤੋਂ ਸਿਵਾਏ ਕੁਝ ਨਾ ਕਰ ਸਕਦੀ..!
ਮੈਂ ਅਕਸਰ ਹੀ ਦੂਰ ਖਲੋਤਾ ਇਹ ਸਭ ਕੁਝ ਵੇਖਦਾ ਰਹਿੰਦਾ..
ਸਾਰੇ ਸਮਝਦੇ ਸਨ ਕੇ ਮੈਂ ਅੰਞਾਣਾ ਸਾਂ..ਇਸਨੂੰ ਕੁਝ ਸਮਝ ਨੀ ਆਉਂਦੀ..ਪਰ ਮੈਨੂੰ ਸਭ ਕੁਝ ਪਤਾ ਲੱਗ ਜਾਂਦਾ ਸੀ..
ਇਹ ਸਾਰਾ ਕੁਝ ਸ਼ਾਇਦ ਇਸ ਲਈ ਕੀਤਾ ਜਾਂਦਾ ਕਿਓੰਕੇ ਉਸਦੇ ਵਿਚ ਮਾਂ ਬਣਨ ਦੀ ਸਮਰੱਥਾ ਨਹੀਂ ਸੀ..
ਉਹ ਹਮੇਸ਼ਾਂ ਪਾਠ ਕਰਦੀ ਰਹਿੰਦੀ..ਸੁਖਾਂ ਸੁਖਦੀ ਰਹਿੰਦੀ..ਅਖੀਰ ਹਾਲਾਤਾਂ ਨੇ ਉਸਨੂੰ ਸਿਆਣਿਆਂ ਦੇ ਵੱਸ ਪਾ ਦਿੱਤਾ..ਫੇਰ ਲੋਕ ਉਸਨੂੰ ਜਾਦੂਗਰਨੀ ਸਮਝਣ ਲੱਗ...
...
ਪਏ..ਜੁਆਕ ਆਉਂਦੀ ਨੂੰ ਵੇਖ ਰਾਹੋਂ ਪਰੀ ਹੋ ਜਾਂਦੇ..!
ਫੇਰ ਇੱਕ ਦਿਨ ਪਤਾ ਲੱਗਾ ਉਹ ਨਾਲ ਲੱਗਦੀ ਨਹਿਰ ਵਿਚ ਡੁੱਬ ਗਈ..
ਪਿੰਡ ਦੇ ਕੁਝ ਲੋਕ ਦੱਬੀ ਅਵਾਜ ਵਿਚ ਇਹ ਵੀ ਆਖਦੇ ਕੇ ਉਸ ਨੂੰ ਡੋਬ ਦਿੱਤਾ ਗਿਆ ਸੀ..!
ਇਸਤੋਂ ਬਾਅਦ ਉਹ ਮੈਨੂੰ ਬੜਾ ਯਾਦ ਆਉਂਦੀ..
ਜਦੋਂ ਚੋਂਕੇ ਵਿਚ ਪਈ ਉਸਦੀ ਖਾਲੀ ਪੀੜੀ ਵੱਲ ਵੇਖਦਾ ਤਾਂ ਉਹ ਮੈਨੂੰ ਓਥੇ ਬੈਠੀ ਹੋਈ ਸੈਨਤ ਮਾਰ ਆਪਣੇ ਕੋਲ ਬੁਲਾਉਂਦੀ ਹੋਈ ਜਾਪਦੀ..!
ਅੱਜ ਏਨੇ ਵਰ੍ਹਿਆਂ ਬਾਅਦ ਜਦੋਂ ਮੇਰੀ ਖੁਦ ਦੀ ਰਿਪੋਰਟ ਆਈ ਤਾਂ ਗੋਰੀ ਡਾਕਟਰ ਸਮਝਾਉਣ ਲੱਗੀ ਕੇ ਸ਼ੁਕਰਾਨੂੰ ਘੱਟ ਨੇ..ਸ਼ਾਇਦ ਸਾਰੀ ਉਮਰ ਔਲਾਦ ਦਾ ਸੁਖ ਨਾ ਭੋਗ ਸਕਾਂ..ਫੇਰ ਹੋਰ ਤਕਨੀਕਾਂ ਬਾਰੇ ਦੱਸਦੀ ਗਈ ਪਰ ਮੈਂ ਵੀਹ ਸਾਲ ਪਹਿਲਾਂ ਵਾਲੇ ਜਮਾਨੇ ਵਿਚ ਅੱਪੜ ਗਿਆ ਸਾਂ..
ਮੈਨੂੰ ਇੰਝ ਲੱਗਾ ਸ਼ਾਇਦ ਮੇਰਾ ਹਸ਼ਰ ਵੀ ਮੇਰੀ ਚਾਚੀ ਵਰਗਾ ਹੀ ਨਾ ਕਰ ਦਿੱਤਾ ਜਾਵੇ ਪਰ ਜਜਬਾਤੀ ਹੋ ਗਏ ਨੂੰ ਆਪਣੀ ਗਲਵੱਕੜੀ ਵਿਚ ਲੈਂਦੀ ਹੋਈ ਆਪਣੀ ਹਮਸਫਰ ਵੱਲ ਵੇਖ ਮੈਨੂੰ ਇੰਝ ਪ੍ਰਤੀਤ ਹੋਇਆ ਜਿੱਦਾਂ ਨਹਿਰ ਵਿਚ ਡੁੱਬ ਗਈ ਮੇਰੀ ਚਾਚੀ ਵਾਪਿਸ ਪਰਤ ਆਈ ਹੋਵੇ ਤੇ ਮੈਨੂੰ ਆਪਣੇ ਬੁੱਕਲ ਵਿਚ ਲੈ ਆਖ ਰਹੀ ਹੋਵੇ ਕੇ ਜੇ ਕੁਦਰਤ ਇਨਸਾਨ ਵਿਚ ਕੋਈ ਨੁਕਸ ਪਾ ਦੇਵੇ ਤਾਂ ਭਲਾ ਆਪਣਿਆਂ ਦਾ ਇੰਝ ਤਿਆਗ ਥੋੜਾ ਕਰ ਦਈਦਾ ਹੁੰਦਾ..
ਇਹ ਰੂਹਾਨੀ ਪਿਆਰ ਤਾਂ ਨ੍ਹਾ ਹੋਇਆ ਸਗੋਂ ਇਸਨੂੰ ਉਹ ਜਿਸਮਾਨੀ ਕਾਰੋਬਾਰ ਹੀ ਆਖਿਆ ਜਾ ਸਕਦਾ ਏ ਜਿਸ ਵਿਚ ਘਾਟਾ ਪੈ ਜਾਣ ਦੀ ਸੂਰਤ ਵਿਚ ਸਭ ਤੋਂ ਪਹਿਲਾਂ ਭਾਈਵਾਲੀ ਨੂੰ ਹੀ ਤੋੜ ਦਿੱਤਾ ਜਾਂਦਾ ਏ..!
ਦੋਸਤੋ ਅਸੀ ਅੱਜ ਵੀ ਓਸੇ ਦੌਰ ਵਿਚ ਹਾਂ ਜਿਥੇ ਜੇਕਰ ਛੁਰੀ ਖਰਬੂਜੇ ਤੇ ਡਿੱਗੇ ਤੇ ਜਾਂ ਫੇਰ ਖਰਬੂਜਾ ਛੁਰੀ ਤੇ..ਭਾਰੀ ਕੀਮਤ ਹਮੇਸ਼ਾਂ ਖਰਬੂਜੇ ਨੂੰ ਹੀ ਚੁਕਾਉਣੀ ਪੈਂਦੀ ਏ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਸੋਚ ਦੇਰ ਰਾਤ ਫੋਨ ਦੀ ਘੰਟੀ ਵੱਜਦੀ ਹੈ। ਰਾਣੋ ਭੱਜ ਕੇ ਜਾ ਕੇ ਫੋਨ ਚੁੱਕਦੀ ਹੈ ਜਿਵੇੰ ਉਹਨੂੰ ਕਿਸੇ ਦੇ ਫੋਨ ਦੀ ਉਡੀਕ ਹੀ ਹੋਵੇ। ਰਾਣੋ ਨੰਬਰ ਦੇਖ ਕੇ ਪਛਾਣ ਲੈੰਦੀ ਹੈ ਤੇ ਝੱਟ ਕੰਨ ਨੂੰ ਲਗਾ ਕੇ ਪੁੱਛਦੀ ਹੈ ਕੀ ਹੋਇਆ? ਦੂਜੇ ਪਾਸੇ ਤੋੰ ਉਦਾਸ ਆਵਾਜ ਆਂਉਦੀ ਹੈ ਕਿ Continue Reading »
ਇਹ ਕਹਾਣੀ ਅੱਜ ਤੋਂ 5 ਸਾਲ ਪਹਿਲਾਂ ਦੀ ਹੈ। ਮੈਂ ਉਦੋਂ ਬਾਰਵੀ ਜਮਾਤ ਵਿੱਚ ਪੜਦਾ ਸੀ ਪਟਿਆਲੇ ਜਿਲੇ ਦੇ ਨੇੜਵੇ ਪਿੰਡ ਦਾ ਵਾਸੀ ਤੇ ਸਾਡਾ ਸਕੂਲ ਸਾਡੇ ਇਲਾਕੇ ਦਾ ਸੱਭ ਤੋਂ ਵਧੀਆ ਸਕੂਲ ਮੰਨਿਆ ਜਾਦਾਂ ਸੀ ਦੂਰ ਦੂਰ ਦੇ ਬੱਚੇ ਇੱਥੇ ਪੜਨ ਆਉਦੇਂ।। ਮੈਂ ਉਸ ਵੇਲੇ ਬਹੁਤ ਖੁਸ਼ ਸੀ ਆਪਣੇ Continue Reading »
ਇੰਗਲੈਂਡ ਦੀ ਪਾਰਲੀਮੈਂਟ ਦੇ ਕੋਲ ਹੀ ਇੱਕ ਜਮੀਨਦੋਜ਼ ਰੇਲਵੇ ਸਟੇਸ਼ਨ ਤੇ ਇੱਕ ਮੁੰਡਾ ਅਕਸਰ ਹੀ ਗੱਡਿਓਂ ਉੱਤਰਦੇ ਪ੍ਰਧਾਨ ਮੰਤਰੀ ਟੋਨੀ-ਬਲੇਅਰ ਦੇ ਬੂਟ ਪੋਲਿਸ਼ ਕਰਿਆ ਕਰਦਾ ਸੀ..ਅਗਲੀ ਵਾਰੀ ਗੋਰਡਨ ਬ੍ਰਾਉਨ ਪ੍ਰਧਾਨ ਮੰਤਰੀ ਬਣ ਗਿਆ..ਤੇ ਉਸਨੇ ਪਾਲਿਸ਼ ਕਰਾਉਣੀ ਬੰਦ ਕਰ ਦਿੱਤੀ.. ਨਰਾਜ ਹੋਏ ਉਸ ਮੁੰਡੇ ਨੇ ਇੱਕ ਹੋਰ ਐੱਮ.ਪੀ ਨੂੰ ਉਲਾਹਮਾਂ ਦਿੱਤਾ Continue Reading »
81 ਨੂੰ ਢੁੱਕਿਆ ਰੁਲਦਾ ਬਾਬਾ ਦੀਵਾਲੀ ਤੋਂ ਚਾਰ ਪੰਜ ਦਿਨ ਪਹਿਲਾਂ ਮੁਹੱਲੇ ਚ ਹੋਕਾ ਦਿੰਦਾ ਫਿਰਦਾ ਰਹਿੰਦਾ।ਦੇਖਿਓ ਸ਼ੇਰੋ ਪਟਾਕੇ ,ਆਤਿਸ਼ਬਾਜੀਆਂ ਨਾਲ ਕਿਸੇ ਦਾ ਘਰ ਨਾ ਉਜਾੜ ਦਿਓ।ਘਰ ਵਸਾਉਣੇ ਬਹੁਤ ਔਖੇ ਹੁੰਦੇ ਨੇ।ਪਰ ਕਿਸੇ ਦੇ ਕੰਨ ਤੇ ਜੂੰ ਨਾ ਸਰਕਦੀ।ਬਾਬੇ ਨੂੰ ਲੱਗ ਰਿਹਾ ਸੀ ਕਿ ਇਹ ਮੇਰੀ ਆਖਰੀ ਦਿਵਾਲੀ ਹੈ।ਅੱਜ ਰੁਲਦਾ Continue Reading »
ਮੇਰੀ ਮਹੀਨਾਵਾਰ ਤਨਖਾਹ ਕੋਈ 9 ਕੁ ਹਜ਼ਾਰ ਸੀ ਤਨਖਾਹ ਥੋੜੀ ਹੋਣ ਕਾਰਣ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਸੀ । ਵਿਆਹ ਤੋਂ ਬਾਅਦ ਜਿੰਮੇਵਾਰੀਆਂ ਹੋਰ ਵਧ ਗਈਆਂ ਸਨ ਤੇ ਖਰਚੇ ਵੀ । ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ । ਕਈ ਵਾਰ ਅਚਾਨਕ ਕੋਈ ਖਰਚ ਪੈਣ ਤੇ Continue Reading »
ਕਦੇ ਕਦੇ ਜਦੋਂ ਫ਼ਿਕਰਮੰਦੀ ਵਾਲਾ ਹੌਲ ਜਿਹਾ ਉੱਠਦਾ ਤਾਂ ਇਹਨਾਂ ਨੂੰ ਆਖ ਦਿਆ ਕਰਦੀ..ਤੁਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ..ਕਿੱਦਾਂ ਚੱਲੂ ਅੱਗੇ ਚੱਲ ਕੇ..? ਅੱਗੋਂ ਹਾਸੇ ਜਿਹੇ ਨਾਲ ਝਿੜਕ ਦਿਆ ਕਰਦੇ..ਅਖ਼ੇ ਤੂੰ ਤੇ ਠਾਣੇਦਾਰਨੀ ਏ ਇਸ ਘਰ ਦੀ..ਤੇ ਜਿਹਨਾਂ ਲੋਕਾਂ ਦੇ ਮੈਂ ਕੰਮ ਸਵਾਰੇ ਨੇ ਤੇ ਅੱਗੋਂ ਵੀ ਸੰਵਾਰਨੇ ਨੇ..ਉਹ Continue Reading »
ਅੱਜ ਅਜੀਬ ਵਰਤਾਰਾ ਵੇਖਿਆ.. ਖੇਤੀ ਬਿੱਲਾਂ ਦਾ ਵਿਰੋਧ ਕਰਦਾ ਕੁਰਬਾਨੀ ਦਾ ਪੁੰਜ ਨਿੱਕਾ ਬਾਦਲ ਸਾਮਣਿਓਂ ਤੁਰੇ ਆਉਂਦੇ ਖੇਤੀ ਮੰਤਰੀ ਤੋਮਰ ਨੂੰ ਵੇਖ ਪਹਿਲਾਂ ਵਿਰੋਧ ਵਾਲੀ ਫੜੀ ਤਖ਼ਤੀ ਪ੍ਰੈਸ ਦੇ ਕੈਮਰੇ ਤੋਂ ਟੇਡੀ ਜਿਹੀ ਕਰ ਲੈਂਦਾ ਤੇ ਫੇਰ ਓਹਲੇ ਜਿਹੇ ਨਾਲ ਚਿੱਤੜਾਂ ਪਿੱਛੇ ਦੇ ਕੇ ਪੂਰੀ ਤਰਾਂ ਲੁਕੋ ਲੈਂਦਾ..! ਸ਼ਾਇਦ ਹਰਿਆਣੇ Continue Reading »
ਮੱਖਣ ਸਿੰਆਂ ਘਰੇ ਹੀ ਹੈ. ਸ਼ਾਮਾਂ ਨੂੰ ਚਾਰ ਪੰਜ ਹਰੀਆਂ ਪੱਗਾਂ ਵਾਲਿਆ ਨੇ ਆ ਅਵਾਜ਼ ਮਾਰੀ. ਮੱਖਣ ਨੇ ਤੂੜੀ ਵਾਲਾ ਟੋਕਰਾ ਰੱਖਦੇ ਹੋਏ ਜਵਾਬ ਦਿੱਤਾ ਹਾਂ ਬਾਈ ਲੰਘ ਆਓ ਘਰੇ ਹੀ ਹਾਂ. ਦੇਖੋ ਭਰਾਵੋ ਪਾਣੀ ਸਿਰ ਉਪਰੋ ਲੰਘ ਚਲਿਆ ਹੈ. ਜੇ ਅਸੀਂ ਅਜੇ ਵੀ ਨਾ ਜਾਗੇ ਫਿਰ ਸਾਡਾ ਕੁੱਝ ਨਹੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Preetkalyan
Nice
aman
Ruhaani pyaar ik ajehi sogaat e..jisda na koi roop na koi jaat..nyc story
Shamsher Bal Bal marzana
kaafi vadia topic c tuhada
vadia likhia parmatma tuhadi kalm nu hor vadia bnave
Gurpreet Kaur
bilkul sahi likhya tussi….kaffi dard ae es kahani ch♥️😊