ਮੈਂ ਪੰਜਾਬੀ ਅਤੇ ਪੜ੍ਹਿਆ ਲਿਖਿਆ ਹਾਂ
ਅੱਜ ਦੇ ਸਮੇਂ ਵਿੱਚ ਇਕ ਗੱਲ ਬਹੁਤ ਪ੍ਰਚਲਿਤ ਹੈ ਕਿ ਜਿਹੜਾ ਮਨੁੱਖ ਅੰਗਰੇਜ਼ੀ ਵਿੱਚ ਗਿਟ-ਪਿਟ ਕਰੇ ਉਹਨੂੰ ਪੜ੍ਹਿਆ ਲਿਖਿਆ ਸਮਝਿਆ ਜਾਂਦਾ ਹੈ ਅਤੇ ਜੋ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਗੱਲ ਕਰੇ ਉਹਨੂੰ ਅਨਪੜ੍ਹ ਸਮਝਿਆ ਜਾਂਦਾ ਹੈ। ਮੈਂ ਇਸ ਲੇਖ ਦੁਆਰਾ ਲੋਕਾਂ ਦੀ ਇਸ ਬੇਤੁਕੀ ਸੋਚ ਨੂੰ ਨੱਥ ਪਾਉਣੀ ਚਾਹੁੰਦਾ ਹਾਂ। ਨਾ ਤਾਂ ਪੰਜਾਬੀ ਅਨਪੜ੍ਹ ਹੁੰਦੇ ਨੇ ਅਤੇ ਨਾ ਪੰਜਾਬੀ ਅਨਪੜ੍ਹਾਂ ਦੀ ਬੋਲੀ ਹੈ। ਜੇਕਰ ਤੁਸੀ ਪੰਜਾਬੀ ਸਾਹਿਤ ਨੂੰ ਪੜ੍ਹੋ ਤਾਂ ਤੁਹਾਡਾ ਆਪਣੀ ਮਾਂ ਬੋਲੀ ਨਾਲ ਪਿਆਰ ਹੋਰ ਵੱਧ ਜਾਵੇਗਾ। ਮੈਂ ਅੰਗਰੇਜ਼ੀ ਬੋਲੀ ਜਾਂ ਹੋਰਾਂ ਬੋਲੀਆਂ ਦਾ ਵਿਰੋਧ ਨਹੀਂ ਕਰ ਰਿਹਾ ਪਰ ਜੇਕਰ ਕੋਈ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ ਤਾਂ ਇਸਤੋਂ ਨਿੰਦਾਜਨਕ ਹੋਰ ਕੁਝ ਨਹੀਂ। ਆਪਣੀ ਮਾਂ ਬੋਲੀ ਨੂੰ ਭੁੱਲ ਜਾਣਾ ਆਪਣੀ ਮਾਂ ਨੂੰ ਭੁੱਲ ਜਾਣ ਦੇ ਸਮਾਣ ਹੈ।
” ਮੈਂ ਪੰਜਾਬੀ ਅਤੇ ਪੜ੍ਹਿਆ ਲਿਖਿਆ ਹਾਂ ,
ਪੱਕੀ ਨੂੰ ਦੇਖਕੇ ਨਾ ਕਦੇ ਬਿਕਿਆਂ ਹਾਂ ।
ਹਰ ਵਿਸ਼ੇ ਹਰ ਭਾਸ਼ਾ ਦਾ ਗਿਆਨ ਹੈ ,
ਮਾਂ ਬੋਲੀ ਨੂੰ ਭੁੱਲਣਾ ਮਾਂ ਨੂੰ ਭੁੱਲਣ ਦੇ ਸਮਾਣ ਹੈ ।। ”
ਅੱਜ ਜੇਕਰ ਵਿਦਿਆ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਇੱਕ ਨਾਮੀਂ ਕਾਨਵੈਂਟ ਸਕੂਲ ਵਿੱਚ ਪੰਜਾਬੀ ਦੀ ਕਿਤਾਬ ਹੁਣ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੈ। ਹਰ ਪਾਠ ਤੋਂ ਬਾਅਦ ਸ਼ਬਦ-ਅਰਥ ਪੰਜਾਬੀ ਤੋਂ ਬਾਅਦ ਅੰਗਰੇਜ਼ੀ ਵਿੱਚ ਲਿਖੇ ਹੋਏ ਹਨ ਤਾਂ ਜੋ ਬੱਚੇ ਇਹ ਸ਼ਬਦ ਆਸਾਨੀ ਨਾਲ ਸਮਝ ਜਾਣ। ਪੰਜਾਬੀ ਅੱਜ ਪਿੰਡਾਂ ਦੀ ਭਾਸ਼ਾ ਬਣਕੇ...
...
ਰਹਿ ਗਈ ਅਤੇ ਸ਼ਹਿਰਾਂ ਵਿੱਚ ਪੰਜਾਬੀ ਬੋਲਣ ਵਾਲੇ ਨੂੰ ਪੇਂਡੂ ਆਖਿਆ ਜਾਂਦਾ ਹੈ। ਪਰ ਜਦੋਂ ਤੱਕ ਮੇਰੇ ਵਰਗੇ ਪੜ੍ਹੇ ਲਿਖੇ ਅਤੇ ਪੰਜਾਬੀ ਜਿਉਂਦੇ ਨੇ ਉਦੋਂ ਤੱਕ ਸਾਡੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ। ਜੋ ਇੰਟਰਨੈੱਟ ਤੇ ਦੁਖ ਦਰਸੋਂਦੇ ਨੇ ਪਰ ਉਹ ਕਰਦੇ ਕੁਝ ਨਹੀਂ।
‘ ਪੰਜਾਬੀ ਮਾਂ ਬੋਲੀ ਨੂੰ ਹੈ ਖਤਰਾ ਇਹ ਕਹਿ ਕੇ ਦੁਖ ਦਰਸੋਂਦੇ ਹੋ
ਸੱਚ ਦੱਸਿਓ ਆਪਣੇ ਬੱਚੇ ਕਿਹੜੇ ਸਕੂਲ ਪੜ੍ਹਾਂਦੇ ਹੋ ‘
ਮੈਨੂੰ ਆਪਣੇ ਪੰਜਾਬੀ ਹੋਣ ਦਾ ਬਹੁਤ ਮਾਣ ਹੈ। ਜਦੋ ਵੀ ਦੇਸ਼ ਦੀ ਗੱਲ ਆਂਦੀ ਹੈ ਤਾਂ ਕੁਰਬਾਨੀਆਂ ਚ’ ਸੱਭ ਤੋਂ ਪਹਿਲਾਂ ਨਾਮ ਪੰਜਾਬੀਆਂ ਦਾ ਆਉਂਦਾ ਹੈ। ਹਰ ਫ਼ਿਲਮ ਚ’ ਗੀਤ ਪੰਜਾਬੀ ਹਰ ਪ੍ਰਾਂਤ ਚ’ ਰੀਤ ਪੰਜਾਬੀ। ਅੱਜ ਪੰਜਾਬੀ ਪੂਰੀ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਤੇ ਹੋਂਦ ਰੱਖਦੇ ਨੇ। ਮੈਂ ਹਰ ਪੰਜਾਬੀ ਨੂੰ ਇਸ ਲੇਖ ਦੁਆਰਾ ਇਹ ਦਾਅਵਾ ਕਰਦਾ ਹਾਂ ਕਿ ਇਕ ਦਿਨ ਐਸਾ ਜਰੂਰ ਆਵੇਗਾ ਜਦੋ ਪੰਜਾਬੀ ਦੁਨੀਆਂ ਦੀ ਪਹਿਲੀ ਦਸ ਭਾਸ਼ਾਵਾਂ ਵਿੱਚ ਆਵੇਗੀ। ਜੇ ਅੱਜ ਤੋਂ ਬਾਅਦ ਤੁਹਾਨੂੰ ਕੋਈ ਪੁੱਛੇ ਕਿ ਪੰਜਾਬੀ ਵਿੱਚ ਕੀ ਹੈ ਜੋ ਅੰਗਰੇਜ਼ੀ ਵਿੱਚ ਨਹੀਂ ਤਾਂ ਉਹਨੂੰ ਇਹ ਜਵਾਬ ਦੇਣਾ ਕਿ ਅੰਗਰੇਜ਼ੀ ਵਿੱਚ ਸਾਨੂੰ ‘ੜ ‘ ਲਿਖਕੇ ਦਿਖਾਓ ।
© ਅਨੁਜ ਬੈਂਸ
9876023112
Continue Reading ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi Stories Uploaded By:
Punjabi Inspiring Stories Uploaded By:
Punjabi Stories Uploaded By:
Punjabi Story Uploaded By:
Story In Punjabi Uploaded By:
ਪੰਜਾਬੀ ਕਹਾਣੀਆਂ
Related Posts
ਇਹ ਜਾਤ ਆਸ਼ਕਾਂ ਦੀ ਬੜੀ ਅਜੀਬ ਹੁੰਦੀ ਹੈ ਸਭ ਕੁਝ ਲੁੱਟਾ ਦਿੰਦੇ ਨੇ ਹੱਸਦੇ-ਹੱਸਦੇ ਲੇਖਕ – ਪਰਵੀਨ ਰੱਖੜਾ ਜੇਹਨ ਚੋਂ ਤਾਂ ਨਿਕਲ ਗਈ ਇਹ ਦਿਲ ਚੋਂ ਕਿਵੇਂ ਕੱਡਾਂ ਮੈਂ ਪੱਲੇ ਜਾਕੇ ਰੱਬ ਮੂਹਰੇ ਮੌਤ ਲਈ ਕਿਉਂ ਅੱਡਾਂ ਮੈਂ ਮੇਰੇ ਮਾਪੇ ਰਹਿੰਦੇ ਪਰੇਸ਼ਾਨ ਪੁੱਤ ਕਿਉਂ ਸਾਡਾ ਹੱਸਦਾ ਨੀ ਗੱਲ ਕੀ ਹੈ Continue Reading »
ਰਾਸ਼ਨ “ਅੱਜ ਆਟਾ ਖਤਮ ਹੋ ਗਿਆ ਏ, ਸ਼ਾਮੀਂ ਆਉਂਦਾ ਹੋਇਆ ਪੰਜ ਕੂ ਕਿਲੋ ਫੜ੍ਹੀ ਲਿਆਵੀਂ ਤੇ ਹਾ ਸੱਚ ਖੰਡ ਵੀ…।” ਵੀਰੋ ਆਪਣੇ ਘਰ ਵਾਲੇ ਸ਼ੰਭੂ ਨੂੰ ਰੋਟੀ ਵਾਲਾ ਡੱਬਾ ਫੜਾਉਂਦਿਆਂ ਬੋਲੀ। ਆਟਾ! ਕੀ ਗੱਲ ਕੱਲ ਕਣਕ ਨ੍ਹੀਂ ਲਿਆਂਦੀ ਡੀਪੂ ਤੋਂ? ਤੈਨੂੰ ਕਿਹਾ ਤਾਂ ਸੀ ਧਰਮੂ ਦੇ ਡੀਪੂ ‘ਤੇ ਕਣਕ ਆਈ Continue Reading »
(ਕਹਾਣੀ ਬਿਲਕੁਲ ਕਾਲਪਨਿਕ ਹੈ , ਅਸਲ ‘ਚ ਵਾਪਰੀ ਕਿਸੇ ਘਟਨਾ ਨਾਲ ਇਹਦਾ ਕੋਈ ਸਬੰਧ ਨਹੀਂ) ਖੇਤੋਂ ਕੱਖ਼ ਲੈ ਕੇ ਆ ਕੇ ਉਹਨੇ ਰੇਹੜੀ ਖੜ੍ਹਾਈ ਹੀ ਸੀ ਕਿ ‘ਵਾਜ ਵੱਜ ਗਈ , “ਪੁੱਤ ਤੇਰੀ ਭੂਆ ਆਈ ਆ , ਇਹਨੂੰ ਇੱਥੇ ਬੰਨ੍ਹਦੇ ਨਿੰਮ ਥੱਲ੍ਹੇ , ਮੈਂ ਆਕੇ ਨਿਰ੍ਹਾ ਰਲਾ ਦਿੰਣਾ “ ਜਸਮੀਤ Continue Reading »
ਪੁਰਾਤਨ ਸਮਿਆਂ ਵਿੱਚ ਵੇਸਵਾਵਾਂ ਦੇ ਨਚਣ ਗਾਉਣ ਤੇ ਕੁਕਰਮ ਲਈ ਕੋਠੇ ਬਣੇ ਹੁੰਦੇ ਸਨ। ਜਿਥੇ ਉਹ ਬੈਠ ਕਿ ਪਾਪ ਕਮਾਉਦੀਆਂ ਸਨ। ਵਿਕਾਰੀ ਤੇ ਕੁਕਰਮੀ ਲੋਕ ਇਨ੍ਹਾਂ ਦੇ ਕੋਠਿਆਂ ਤੇ ਜਾਕੇ ਇਨ੍ਹਾਂ ਦਾ ਨਾਚ ਗਾਉਣ ਦੇਖਦੇ ਸਨ। ਜਦ ਕਿਸੇ ਵੀ ਕੰਜਰੀ ਨੂੰ ਪੁੱਛਿਆ ਜਾਂਦਾ ਕਿ ਤੂੰ ਇਹ ਕੰਮ ਕਿਉਂ ਕਰਦੀ ਹੈਂ Continue Reading »
ਉਸਨੂੰ ਕਾਫੀ ਅਵਾਜਾਂ ਦਿੱਤੀਆਂ ਪਰ ਉਹ ਨਹੀਂ ਆਈ.. ਅਖੀਰ ਉਸਨੂੰ ਲੱਭਣ ਚੁਬਾਰੇ ਤੇ ਚੜ ਗਿਆ..ਉਹ ਕਮਰੇ ਦੀ ਪੜਛੱਤੀ ਤੇ ਚੜੀ ਸਫਾਈਆਂ ਵਿਚ ਰੁੱਝੀ ਹੋਈ ਸੀ..ਗਹੁ ਨਾਲ ਵੇਖਿਆ ਤਾਂ ਉਹ ਕੁਝ ਪੜ ਰਹੀ ਸੀ..ਪੌੜੀ ਚੜ ਉੱਪਰ ਗਿਆ ਤਾਂ ਵੇਖਿਆ ਮੇਰਾ ਫੌਜੀ ਸੰਦੂਖ ਖੁੱਲ੍ਹਾ ਪਿਆ ਸੀ ਅਤੇ ਸਾਮਣੇ ਕਿੰਨੇ ਸਾਰੇ ਕਾਗਜ ਪੱਤਰ Continue Reading »
ਰੀਨਾ ਨੂੰ ਮਾਰਨਾ… ( ਕਹਾਣੀ) ਜਨਵਰੀ ਦਾ ਆਖੀਰ ਸੀ। ਪ੍ਰੀ-ਬੋਰਡ ਪ੍ਰੀਖਿਆ ਸ਼ੁਰੂ ਹੋਈ ਸੀ। ਪੇਪਰ ਵੰਡਿਆਂ ਨੂੰ ਪੰਦਰਾਂ ਕੁ ਮਿੰਟ ਹੋਏ ਸਨ। ਚਾਰੇ ਪਾਸੇ ਚੁੱਪ ਛਾਈ ਹੋਈ ਸੀ। ਅਚਾਨਕ ਇੱਕ ਚੀਕ ਵੱਜੀ ਅਤੇ ਬੈਂਚ ਡਿੱਗਣ ਦੀ ਅਵਾਜ਼ ਆਈ। ਬੱਚਿਆਂ ਵਿੱਚ ਹਫੜਾ ਦਫੜੀ ਮੱਚ ਗਈ। ਹਰਿੰਦਰ ਨੇ ਸਟਾਫ਼ ਰੂਮ ਵਿਚੋਂ ਬਾਹਰ Continue Reading »
ਜਸਨੂਰ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਾਓਣ ਆਈ ਸੀ। ਜਸਨੂਰ ਦਾ ਆਪਣਾ ਪਿੰਡ ਦੂਰ ਰਹਿ ਜਾਂਦਾ ਸੀ। ਰੋਜ ਤਾਂ ਵਾਪਸ ਘਰ ਜਾਇਆ ਨਹੀਂ ਸੀ ਜਾਣਾ, ਇਸ ਲਈ ਸਕੂਲ ਕੋਲ ਹੀ ਇਕ ਘਰ ਕਿਰਾਏ ਉਪਰ ਲੈ ਲਿਆ। ਦੋ ਪਤੀ-ਪਤਨੀ ਰਹਿੰਦੇ ਸਨ। ਇਕੱਲੇ ਹੀ ਸਨ। ਉਪਰ ਚੁਬਾਰੇ ਤੇ ਕਮਰਾ ਖਾਲੀ ਸੀ। ਕਿਰਾਇਆ Continue Reading »
ਪੰਜਾਬ ਦੇ ਰਾਇਕੋਟ ਸ਼ਹਿਰ ਵਿੱਚ ਇੱਕ ਅਮੀਰ ਵਪਾਰੀ ਰਹਿੰਦਾ ਸੀ ਜੋ ਲੱਗਭਗ ਪੰਜਾਹ ਸਾਲ ਦਾ ਸੀ | ਚੰਗਾ ਕਾਰੋਬਾਰ ਹੋਣ ਕਰਕੇ ਉਹ ਗਰੀਬ ਲੋਕਾਂ ਦੀ ਮੱਦਦ ਕਰਦਾ ਰਹਿੰਦਾ ਸੀ | ਜਿਸ ਕਰਕੇ ਉੱਥੇ ਦੇ ਲੋਕ ਉਸ ਦੀ ਇਸ ਵਿਵਹਾਰ ਦੀ ਬਹੁਤ ਤਾਰੀਫ ਤੇ ਬੇਹੱਦ ਖੁਸ਼ ਸਨ | ਇਕ ਦਿਨ ਅਚਾਨਕ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Anuj Bains
Harinder Singh Ji
Mai hje student a te meri umar 20 saal hai, unmarried haa mai hje.
harinder singh
bai ji gussa na kareyo tuhada bacha kehde school ch hai
govt ya convent
govt school nu pehl mile punjabi apne aap agge aau
mafi chaunda je kuch galt lage veer