ਟਾਇਮ ਪਾਸ
ਜਿੰਦਗੀ ਵਿੱਚ ਕੰਮ ਆਉਣ ਵਾਲੀ ਗਿਆਨ ਦੀ ਗੱਲ।
ਕੇਰਾਂ ਚੰਡੀਗੜ੍ਹ ਤੋਂ ਬੁਢਲਾਡਾ ਦੇ ਬੱਸ ਸਫ਼ਰ ਦੌਰਾਨ ਦੋ ਬੰਦੇ ਉੱਚੀ-ਉੱਚੀ ਵਾਜ ਵਿੱਚ ਗੱਲਾਂ ਬਾਤਾਂ ਕਰਦੇ ਰਹੇ। ਗੱਲ ਕੀ,ਸਾਰੀ ਬੱਸ ਦਾ ਸਿਰ ਖਾ ਲਿਆ? ਕੁਝ ਸਵਾਰਿਆ ਨੇ ਉਹਨਾਂ ਵੱਲ ਬਹੁਤਾ ਧਿਆਨ ਨਾ ਦਿੱਤਾ।
ਘੰਟੇ ਕੁੰ ਦੇ ਸਫ਼ਰ ਤੋਂ ਬਾਅਦ ਉਹ ਦੋਵੇਂ ਗੱਲਾਂ ਵਿੱਚ ਲੀਨ।
ਇੱਕ ਕਹਿੰਦਾ ਬਾਈ ਆਪਾਂ ਗੱਲਾਂਬਾਤਾਂ ਵਿੱਚ ਹੀ ਭੁੱਲ ਗਏ?…. ਐਵੇਂ ਤਾਂ ਦੱਸਿਆ ਹੀ ਨਹੀਂ ਵੀ ਤੈ ਜਾਣਾ ਕਿੱਥੇ ਐਂ?…..
ਦੂਸਰਾ ਕਹਿੰਦਾ ਗੱਲ ਤਾਂ ਤੇਰੀ ਠੀਕ ਐਂ ਬਾਈ ਆਪਾਂ ਗੱਲਾਂ ਗੱਲਾਂ ਵਿੱਚ ਹੀ ਭੁੱਲ ਗਏ? ਮੇਰੇ ਵੀ ਚੇਤੇ ਨੀ ਆਈ ਗੱਲ….. ਮੈਂ ਜਾਣਾ ਬੁਲਾਡੇ?…
ਪਹਿਲਾਂ ਕਹਿੰਦਾ ਲ਼ੈ ਫੇਰ ਬਣ ਗਈ ਗੱਲ?? ਜਾਣਾ ਮੈਂ ਵੀ ਬੁਲਾਡੇ ਹੀ ਐਂ?
ਪਹਿਲੇ ਨੇ ਫੇਰ ਪੁੱਛਿਆ,ਅਖੇ ਬਾਈ ਬੁਲਾਡੇ ਰਹਿੰਦਾ ਕਿੱਥੇ ਐਂ?….
ਦੂਸਰਾ ਕਹਿੰਦਾ ਬਾਈ ਸਿਨੇਮਾ ਆਲੇ ਰੋਡ?…
ਪਹਿਲਾਂ ਹੱਸ ਕੇ, ਲ਼ੈ ਬਾਈ ਫੇਰ ਮੈਂ ਵੀ ਸਿਨੇਮਾ ਆਲੇ ਰੋਡ ਤੇ ਹੀ ਰਹਿੰਦਾ?….
ਪਹਿਲਾਂ ਕਹਿੰਦਾ ਬਾਈ ਕਿਹੜੀ ਗਲ਼ੀ ਵਿੱਚ ਘਰ ਐਂ?….
ਦੂਸਰਾ ……… ਗਲ਼ੀ ਨੰਬਰ ਪੰਜ ਵਿੱਚ ਐਂ ਪਿਆਰਿਓ?…
ਪਹਿਲਾਂ...
...
ਥੋੜ੍ਹਾ ਹੋਰ ਹੱਸ ਪਿਆ,ਅਖੇ ਬਾਈ ਪੰਜ ਨੰਬਰ ਵਿੱਚ ਹੀ ਮੈਂ ਰਹਿੰਦਾ ਹਾਂ?… ਕਦੇ ਮਿਲੇ ਹੀ ਨਹੀਂ?
ਪਹਿਲੇ ਨੇ ਫੇਰ ਸਵਾਲ ਕਰਤਾ?ਪੰਜ ਨੰਬਰ ਗਲ਼ੀ ਵਿੱਚ ਮਕਾਨ ਨੰਬਰ ਕਿੰਨਾ ਐਂ ਜੀ?
ਦੂਸਰਾ ਨੇ ਕਿਹਾ?…….. ਮਕਾਨ ਨੰਬਰ ਪੰਦਰਾਂ???
ਪਹਿਲਾਂ ਹੈਰਾਨ ਹੋ ਕੇ!……ਕੀ ਗੱਲ ਕਰਦੇ ਓ ਜੀ?…. ਪੰਦਰਾਂ ਨੰਬਰ ਕੋਠੀ ਵਿੱਚ ਤਾਂ ਮੈਂ ਵੀ ਰਹਿੰਦਾ ਹਾਂ?
ਪਹਿਲਾਂ ਕਹਿੰਦਾ ਮੈਂ ਹੇਠਾਂ ਰਹਿੰਦਾ ਹਾਂ ਜੀ?
ਦੂਸਰਾ ਕਹਿੰਦਾ ਮੈਂ ਉੱਪਰ????
ਪਿੱਛਲੀਆਂ ਸਵਾਰੀਆਂ ਗੱਲਾਂ ਸੁਣ ਰਹੀਆਂ ਸੀ। ਇੱਕ ਪੜ੍ਹਿਆ ਲਿਖਿਆ ਜਿਹਾ ਬੰਦਾ ਕਹਿੰਦਾ ਬਾਈ ਤੁਸੀਂ ਰਹਿੰਦੇ ਵੀ ਇੱਕ ਘਰ ਵਿੱਚ ਹੋ, ਇੱਕ ਹੀ ਸ਼ਹਿਰ ਦੇ ਹੋ?…. ਫੇਰ ਵੀ ਇੱਕ ਦੂਜੇ ਨੂੰ ਨਹੀਂ ਜਾਣਦੇ?
ਐਨੇ ਵਿੱਚ ਉਹ ਕਹਿੰਦੇ ਚੁੱਪ ਕਰ ਭਾਈ ਅਸੀਂ ਤਾਂ ਪਿਓ ਪੁੱਤ ਆ। ਅਸੀਂ ਤਾਂ ਟਾਇਮ ਪਾਸ ਕਰ ਰਹੇ ਆ।ਤੈ ਦੱਸ ਕੀ ਲੈਣਾ 😀
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਮੈਨੂੰ ਬਚਪਨ ਤੋਂ ਹੀ ਨਾਨਕਿਆਂ ਦਾ ਬਹੁਤ ਮੋਹ ਆਉਂਦਾ ਆ ਚਾਰ ਸਾਲ ਦੀ ਨੂੰ ਮੇਰਾ ਮਾਮਾ ਜੀ ਮੈਨੂੰ ਨਾਨਕੇ ਲੈ ਗਏ ਮੇਰਾ ਸਾਰਾ ਬਚਪਨ ਓਥੇ ਹੀ ਗੁਜਾਰਿਆ ਮੈਨੂੰ ਸਕੂਲ ਵੀ ਓਥੇ ਹੀ ਪੜ੍ਹਿਆ ਗਿਆ ਮੈ ਆਪਣੇ ਨਾਨਾ ਨਾਨੀ ਦੀ ਬਹੁਤ ਹੀ ਪਿਆਰੀ ਸੀ ਸਾਰੇ ਮਾਮੇ ਮਾਸੀਆਂ ਮੇਰਾ ਬਹੁਤ ਹੀ ਪਿਆਰ Continue Reading »
ਡਿਪਰੈੱਸ਼ਨ ਗ੍ਰਸਤ ਇੱਕ ਸੱਜਣ ਜਦੋਂ ਪੰਜਾਹ ਸਾਲ ਦੀ ਉਮਰ ਦੇ ਹੋਏ ਤਾਂ ਉਨ੍ਹਾਂ ਦੀ ਪਤਨੀ ਨੇ ਡਿਪਰੈੱਸ਼ਨ ਤੋਂ ਛੁਟਕਾਰੇ ਦਾ ਰਾਹ ਸਮਝਾਉਣ ਇਕ ਸਿਆਣੇ ਕੋਲੋਂ ਇਲਾਜ ਲਈ ਵਕਤ ਲਿਆ। ਕੁਦਰਤੀ ਉਹ ਇਕ ਜੋਤਿਸ਼ੀ ਵੀ ਸੀ। ਘਰਵਾਲੀ ਬੋਲੀ “-ਇਹ ਭਿਆਨਕ ਡਿਪਰੈੱਸ਼ਨ ਚ ਨੇ, ਇਹਨਾਂ ਦੀ ਕੁੰਡਲੀ ਵੀ ਵੇਖੋ।”ਅਤੇ ਕਿਹਾ ਕਿ ਇਹਨਾਂ Continue Reading »
ਅੱਸੀਵਿਆਂ ਦੀ ਗੱਲ ਏ..ਪਿਤਾ ਜੀ ਦਸੂਹੇ ਕੋਲ ਭੰਗਾਲੇ ਟੇਸ਼ਨ ਤੇ ਟੇਸ਼ਨ ਮਾਸਟਰ ਲੱਗੇ ਹੋਏ ਸਨ..! ਸੀਮਤ ਜਿਹੀਆਂ ਗੱਡੀਆਂ ਹੀ ਖਲੋਇਆ ਕਰਦੀਆਂ..ਇੱਕ ਵੇਰ ਅਜੀਬ ਵਰਤਾਰਾ ਸ਼ੁਰੂ ਹੋ ਗਿਆ..ਸੁਵੇਰੇ ਚੱਲਦੀ ਸਵਾਰੀ ਗੱਡੀ ਵੇਲੇ ਇੱਕ ਕੁੱਤਾ ਆਉਂਦਾ ਤੇ ਗਾਰਡ ਦੇ ਡੱਬੇ ਕੋਲ ਆ ਕੇ ਪੂੰਛ ਹਿਲਾਉਣੀ ਸ਼ੁਰੂ ਕਰ ਦਿਆ ਕਰਦਾ..! ਉਹ ਭੁੱਖਾ ਸਮਝ Continue Reading »
ਇੱਕ ਆਦਮੀ ਇੱਕ ਗਾਂ ਨੂੰ ਆਪਣੇ ਘਰ ਵੱਲ ਨੂੰ ਲਿਜਾ ਰਿਹਾ ਸੀ …ਗਾਂ ਜਾਣਾ ਨਹੀਂ ਚਾਹ ਰਹੀ ਸੀ ਤੇ ਇੱਕੋ ਥਾਂ ਤੇ ਅੜੀ ਹੋਈ ਸੀ ….ਉਹ ਆਦਮੀ ਲੱਖ ਯਤਨ ਕਰ ਰਿਹਾ ਸੀ , ਪਰ ਗਾਂ ਟੱਸ ਤੋਂ ਮੱਸ ਨਹੀਂ ਸੀ ਹੋ ਰਹੀ … ਆਦਮੀ ਨੂੰ ਯਤਨ ਕਰਦਿਆਂ ਬਹੁਤ ਸਮਾਂ ਬੀਤ Continue Reading »
ਪੇਕੇ ਜਾਂਦੀ ਦੀ ਬੱਸ ਨਹਿਰ ਵਿਚ ਜਾ ਪਈ ਸੀ..ਮੁੜਕੇ ਰਿਸ਼ਤੇਦਾਰੀ ਨੇ ਜ਼ੋਰ ਪਾ ਕੇ ਡੈਡੀ ਜੀ ਦਾ ਦੂਜਾ ਵਿਆਹ ਕਰ ਦਿੱਤਾ..! ਨਵੀਂ ਲਿਆਂਧੀ ਉਮਰ ਦੀ ਛੋਟੀ ਸੀ.. ਮਸਾਂ ਵੀਹਾਂ ਦੀ..ਡੈਡ ਓਦੋ ਪੈਂਤੀ ਕੂ ਵਰ੍ਹਿਆਂ ਦਾ ਹੋਵੇਗਾ..! ਨਵੀਂ ਵੀ ਇਥੇ ਦੂਜੇ ਥਾਂ ਹੀ ਆਈ ਸੀ..ਪਹਿਲੇ ਵਾਲਾ ਦੱਸਦੇ ਵਿਆਹ ਤੋਂ ਮਸੀ ਛੇ Continue Reading »
ਰੱਬਾ ਚਾਹੇ ਦੋ-ਚਾਰ ਸਾਲ ਘੱਟ ਕਰਦੀ ਪਰ… ਮੇਰਾ ਇੱਕ ਪੁਰਾਣਾ ਦੋਸਤ ਗੰਗਾ ਰਾਮ,ਜਿਸਦੀ ਭਾਬੀ ਜੋ ਕਿ ਲਗਭਗ 46 ਕੁ ਸਾਲ ਦੀ ਹੋਵੇਗੀ ਜਿਸ ਦੇ ਪਿੱਤੇ ਦਾ ਆਪਰੇਸ਼ਨ ਅੱਜ ਤੋਂ ਲਗਭਗ ਪੰਦਰਾਂ ਕੁ ਸਾਲ ਪਹਿਲਾਂ ਹੋਇਆ ਸੀ ਪਰ ਮਾੜੀ ਕਿਸਮਤ ਨੂੰ 2020 ਚ ਉਸਦੇ ਤਿੰਨ-ਚਾਰ ਪੱਥਰੀਆਂ ਫਿਰ ਬਣ ਗਈਆਂ ਅਤੇ ਉਹ Continue Reading »
(ਸੂਚਨਾ – ਇਸ ਲਿਖਤ ਵਿਚ ਵਰਤੇ ਗਏ ਨਾਮ ਕਾਲਪਨਿਕ ਹਨ। ਕੇ ਕੋਈ ਕਿਸੇ ਨਾਲ ਮਿਲਦਾ ਹੋਵੇ ਤਾਂ ਸੰਯੋਗ ਹੀ ਸਮਝਿਆ ਜਾਵੇ।) * * * * * * * Tops Security ਵਾਲਿਆਂ ਨੇ ਮੈਨੂੰ ‘ਹਰੀ ਭਾਈ ਇਸਟੇਟ’ ਦਾ ਚੀਫ ਸਕਿਉਰਿਟੀ ਅਫਸਰ ਬਣਾਕੇ, ਭੇਜ ਦਿੱਤਾ। ਸੂਬੇਦਾਰ ਪੂਰਨ ਸਿੰਘ ਹੁੰਦਾ ਸੀ ਇਕ ਓਥੇ, Continue Reading »
ਮਾਂ ਦੇ ਤੁਰ ਜਾਣ ਮਗਰੋਂ ‘ਜੀਤ’ ਅਕਸਰ ਸੋਚਦੀ ਕਿ ਕਿਵੇਂ ਪੇਕੇ ਘਰ ਵਿੱਚ ਪੈਰ ਪਾਵੇਗੀ… ਬਾਬਲ ਦਾ ਵਿਹੜਾ, ਜਿਹੜਾ ਉਹਨੂੰ ਸਭ ਕਾਸੇ ਤੋਂ ਵੱਧ ਪਿਆਰਾ ਸੀ। ਬਾਬਲ ਤਾਂ ਪਹਿਲਾਂ ਹੀ ਵਿਛੋੜਾ ਦੇ ਗਿਆ ਸੀ ਤੇ ਮਾਂ… ਬੱਸ ਕੁਝ ਕੁ ਦਿਨ ਪਹਿਲਾਂ। ਉਹਦਾ ਮਨ ਨਹੀਂ ਸੀ ਪੇਕੇ ਜਾਣ ਦਾ। ਮਾਂ ਤੋਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Ranveer Singh
sirra babbe
ranjeetsas
funny..nice time pass story