ਧੁੰਦਲੀਆਂ ਪੈੜਾਂ, ਭਾਗ : ਦੂਸਰਾ
ਯਤਨਵੀਰ ਦਾ ਚਾਚਾ ਸਵੇਰੇ ਹੀ ਭਖਿਆ ਪਿਆ ਸੀ,ਕਹਿ ਰਿਹਾ ਸੀ , ਮੇਰਾ ਹਿੱਸਾ ਅੱਡ ਕਰੋ ਨਹੀਂ ਤਾਂ ਫ਼ਾਹਾ ਲੈ ਕੇ ਮਰ ਜਾਵਾਂਗਾ, ਕਰਮ ਸਿੰਘ ਚੁੱਪ ਚਾਪ ਤਖ਼ਤਪੋਸ਼ ਉੱਪਰ ਬੈਠਾ ਸਭ ਵੇਖ ਰਿਹਾ ਸੀ, ਜਦੋਂ ਉਹ ਨਾ ਹੱਟਿਆ, ਤਾਂ ਉਹ ਗੁੱਸੇ ਵਿਚ ਬੜਕ ਕੇ ਉੱਠਿਆ ਤੇ ਸ਼ੇਰ ਵਾਂਗੂੰ ਜੱਗਿਆ.. ਤੇ ਬੋਲਣਾ ਸ਼ੁਰੂ ਕਰ ਦਿੱਤਾ…
ਫ਼ਿਰਦਾ ਏ ਪਿੰਡ ਦੇ ਚਾਪਲੂਸਾਂ ਦੀਆਂ ਉਂਗਲੀਆਂ ਉੱਪਰ ਚੜਿਆ, ਤੇਰੇ ਪੱਲੇ ਤਾਂ ਕੱਖ ਨਹੀ ਹੈਗਾ, ਜ਼ਮੀਨ ਦੇ ਠੇਕੇ ਤੋਂ ਦੂਣੀ ਤਾਂ ਤੂੰ ਸ਼ਰਾਬ ਪੀ ਜਾਣਾਂ ਏ, ਤੇ ਵੀਹ ਕਿੱਲੇ ਪਹਿਲਾਂ ਤੂੰ ਆਪਣੇ ਹਿੱਸੇ ਦੇ ਵੇਚ ਚੁੱਕਿਆ ਏ, ਕੀ ਰਹਿ ਕੀ ਗਿਆ ਏ ਤੇਰਾ ਹਿੱਸਾ, ਰੋਟੀ ਆ… ਉਹ ਵੀ ਤੂੰ ਮੇਰੇ ਸਿਰ ਤੋਂ ਖਾਣਾਂ ਏ… ਮੈਨੂੰ ਪਤਾ ਮੈਂ ਕਿਵੇਂ ਅੱਧੀ ਅੱਧੀ ਰਾਤ ਤੈਨੂੰ ਪਿੰਡ ਦੀਆਂ ਸੱਥਾਂ ਵਿੱਚ ਭਾਲ ਭਾਲ ਘਰ ਲੈ ਕੇ ਆਉਣਾ, ਜੇ ਜ਼ਿਆਦਾ ਹੀ ਚਾਅ ਚੜ੍ਹਿਆ ਹੈ, ਤੈਨੂੰ ਪਿੰਡ ਵਿੱਚ ਬਦਨਾਮੀ ਖੱਟਣ ਦਾ, ਤਾਂ ਮੈਂ ਹੁਣੇ ਚਲਾ ਜਾਣਾ ਸਰਪੰਚ ਕੋਲ , ਉਹ ਆ ਜਾਊ , ਕੱਲ੍ਹ ਨੂੰ, ਵੰਡ ਲਵਾਂਗੇ , ਆਪੋ ਆਪਣੇ ਹਿੱਸੇ…ਉਹ ਐਨਾ ਆਖ ਕੇ ਚੁੱਪ ਕਰ ਗਿਆ, ਸਾਰੇ ਜਾਣੇ ਕਰਮ ਸਿੰਘ ਕੰਨੀਂ ਵੇਖ ਰਿਹੇ ਸਨ, ਕਰਮ ਸਿੰਘ ਐਨਾ ਆਖਣ ਸਾਰ ਹੀ, ਸਰਪੰਚ ਦੇ ਘਰ ਨੂੰ ਤੁਰ ਪਿਆ, ਉਹ ਅਜੇ ਬੂਹਾ ਲੰਘਿਆ ਹੀ ਹੋਣਾ, ਯਤਨਵੀਰ ਦਾ ਚਾਚਾ ਭੱਜ ਕੇ ਕੋਠੇ ਤੇ ਚੜ ਗਿਆ, ਤੇ ਉੱਚੀ ਉੱਚੀ ਬੋਲਣ ਲੱਗਿਆਂ, ਉਏ ਵੱਡੇ ਵੀਰ, ਮੈਨੂੰ ਮਾਫ਼ ਕਰਦੇ, ਮੇਰੇ ਕੋਲੋਂ ਗਲਤੀ ਹੋ ਗਈ, ਹਾੜਾ ਵੀਰੇ ਘਰ ਮੁੜਿਆ, ਕਰਮ ਸਿੰਘ ਨੂੰ ਪਤਾ ਨਹੀਂ ਉਸ ਦੇ ਇਹ ਬੋਲ ਸੁਣੇ ਵੀ ਜਾਂ ਨਹੀਂ , ਉਹ ਸਿੱਧਾ ਹੈਂਕੜ ਵਿਚ ਬਿਨਾਂ ਕਿਸੇ ਨੂੰ ਬੋਲਾਏ , ਨੱਕ ਦੀ ਸੇਧ ਨੂੰ ਸਰਪੰਚ ਕੇ ਘਰ ਨੂੰ ਜਾ ਰਿਹਾ ਸੀ, ਜਦੋਂ ਯਤਨਵੀਰ ਦੇ ਚਾਚੇ ਨੂੰ ਪਤਾ ਲੱਗ ਗਿਆ ਕਿ,ਕਰਮ ਸਿੰਘ ਹੁਣ ਨਹੀਂ ਮੁੜਦਾ ਤਾਂ ਉਸਨੇ ਕੋਠੇ ਉਪਰੋਂ ਛਲਾਂਗ ਮਾਰ ਦਿੱਤੀ…ਜਿਸ ਕਾਰਨ ਉਸ ਦੀ ਖੱਬੀ ਲੱਤ ਟੁੱਟ ਗਈ…ਤੇ ਇੱਕ ਹਸ ਵੀ ਟੁੱਟ ਗਿਆ,
ਜਦੋਂ ਕਰਮ ਸਿੰਘ ਸਰਪੰਚ ਕੋਲੋਂ ਆ ਗਿਆ ਤਾਂ ਵੇਖਿਆ ਕਿ ਉਸਦਾ ਛੋਟਾ ਭਰਾ ਮੰਜੇ ਚ ਪਿਆ ਬਿਲਕ ਰਿਹਾ ਸੀ, ਉਸ ਦਿਨੋਂ ਅਜਿਹੇ ਪੁੱਠੇ ਦਿਨ ਚਲੇ ਕਿ ਦਿਨੋਂ ਦਿਨ ਘਰ ਵਿਚ ਕੋਈ ਨਾ ਕੋਈ ਨਵੀਂ ਛਿੰਜ ਛੜੀ ਹੀ ਰਹਿੰਦੀ, ਜਿਹਨਾਂ ਚਿਰ ਉਹ ਵਿਚਾਰਾ ਮੁੱਕਿਆ ਨਹੀਂ , ਉਹਨਾਂ ਚਿਰ ਉਸ ਦਾ ਖੈੜਾ ਨਹੀਂ ਸੁੱਟਿਆ, ਕਰਮ ਸਿੰਘ ਨੇ ਉਸਦੇ ਇਲਾਜ ਤੇ ਆਪਣੇ ਹਿੱਸੇ ਦੀ ਵੀ ਕੁਝ ਵੀ ਪੈਲੀ ਗਹਿਣੇ ਧਰ ਦਿੱਤੀ , ਪਰ ਜੋ ਰੱਬ ਨੂੰ ਕਬੂਲ ਸੀ, ਹੋਣਾ ਤਾਂ ਉਹੀ ਸੀ, ਕੁਝ ਮਹੀਨੇ ਬੀਤੇ ਨਹੀਂ ਕਰਮ ਸਿੰਘ ਦਾ ਦੂਸਰਾ ਛੋਟਾ ਭਰਾ ਵੀ ਅਚਾਨਕ ਬਿਮਾਰ ਹੋਇਆ,ਤੇ ਇੱਕ ਹਫ਼ਤੇ ਦੇ ਵਿਚ ਹੀ ਚੱਲ ਵਸਿਆ, ਕੋਈ ਭੇਦ ਨਹੀਂ ਆਇਆ ਕੀ ਹੋਇਆ ਸੀ ਕੀ ਨਹੀਂ… ਹੁਣ ਕਰਮ ਸਿੰਘ ਇੱਕਲਾ ਹੀ ਰਹਿ ਗਿਆ, ਜਾਂ ਯਤਨਵੀਰ ਦੀ ਮਾਂ ਤੇ ਉਸ ਦੀਆਂ ਦੇਰਾਣੀਆਂ, ਨਾਲੇ ਸਿਆਣਿਆਂ ਦੇ ਆਖਣ ਵਾਂਗੂੰ ਘਰ ਤਾਂ ਬੰਦਿਆਂ ਨਾਲ ਹੀ ਸੋਂਹਦੇ ਨੇ, ਬਿਨਾਂ ਬੰਦਿਆਂ ਦੇ ਵੀ ਕੋਈ ਘਰ ਹੁੰਦੇ ਨੇ….
ਕਿਸੇ ਬੁੱਢੇ ਹੋਏ ਰੁੱਖ ਦੇ ਜਿਵੇਂ ਸਭ ਟਹਿਣੇ ਸੁੱਕਦੇ ਨੇ
ਨਾ ਉਹਨੇ ਮੁੜ ਕੇ ਆਉਣਾ ਨਾ ਦੁਨੀਆ ਦੇ ਮਹਿਨੇ ਮੁੱਕਦੇ ਨੇ
ਕੌਣ ਵੇਖਦਾ ਹੁੰਦਾ ਦੱਸ ਚੋਰੀ ਡੁੱਲਦੇ ਹੰਝੂ ਵਿਚਾਰਿਆਂ ਨੂੰ
ਏਥੇ ਕੋਈ ਨਾ ਸਕੇ ਜਿੱਤਾ ਹੱਥੋਂ ਕਿਸਮਤ ਦੇ ਹਾਰਿਆ ਨੂੰ
ਇੱਕ ਇੱਕ ਕਰਕੇ ਸਭ ਦੂਰ ਹੁੰਦੇ ਗੲੇ ਜੋ ਨੇੜੇ ਦਿਲ ਦੇ ਸੀ
ਖ਼ਬਰੇ ਦੇਣੇ ਸੀ ਦੁੱਖ ਪਿੱਛੋਂ ਤਾਹੀਓਂ ਤੇ ਹੱਸ ਹੱਸ ਕੇ ਮਿਲਦੇ ਸੀ
ਤੂੰਹੀਂ ਦੱਸ ਟੁੱਟੇ ਪੱਤੇ ਕਦ ਟਾਹਿਣੀ ਨਾਲ ਜੁੜਦੇ ਨੇ
ਇੱਕ ਵਾਰੀ ਜਾਣਨ ਜੇ ਤੁਰ ਫੇਰ ਨਾ ਕਦੇ ਮੁੜ ਕੇ ਮੁੜਦੇ ਨੇ
ਦਿਲ ਨੂੰ ਦੇ ਦਿਲਾਸੇ ਹੁਣ ਤਾਂ ਬਸ ਸਮਝਾਉਣਾ ਸਿੱਖਦੇ ਹਾਂ
ਉਨ੍ਹਾਂ ਬਾਰੇ ਤਾਂ ‘ ਸੁਖ ਸਿਆਂ’ ਉਂਜ ਕਦ ਦੇ ਲਿਖਦੇ ਆਂ
……….:—–
ਮਹਿਲ ਸਿੰਘ ਕਰਮ ਸਿੰਘ ਦਾ ਲੰਗੋਟੀਆ ਯਾਰ ਸੀ, ਉਸ ਦਾ ਘਰ ਪਿੰਡ ਦੇ ਬਾਹਿਰ ਬਾਹਿਰ ਰਹਿ ਜਾਂਦਾ ਸੀ, ਉਹ ਦੂਰ ਉਸੇ ਹੀ ਜੰਡ ਥੱਲੇ ਬੈਠ ਹੁਕਾ ਪੀ ਰਿਹਾ ਸੀ, ਜਿੱਥੇ ਕਦੇ ਉਹ ਦੋਵੇਂ ਜਾਣੇ ਬੈਠ ਕੇ ਪੀਂਦੇ ਸਨ, ਪਿੰਡ ਦੇ ਵਿੱਚ ਜੇਕਰ ਕੋਈ ਵੀ ਸ਼ਹਿਰੋਂ ਆਉਂਦਾ , ਉਹ ਇਸੇ ਰਾਸਤੇ ਹੀ ਆਉਂਦਾ ਸੀ, ਹੁਣ ਤਾਂ ਮਹਿਲ ਸਿੰਘ ਦੀ ਨਿਗਾਹ ਵੀ ਕਾਫੀ ਕੰਮਜ਼ੋਰ ਹੋ ਚੁੱਕੀ ਸੀ,ਉਹ ਉਥੇ ਹੀ ਬੈਠਾ ਰਹਿੰਦਾ ਸੀ ਜ਼ਿਆਦਾਤਰ, ਰੇਡੀਓ ਲਾ ਕੇ , ਹੁਣ ਵੀ ਇੱਕ ਪਾਸੇ ਜੰਡ ਦੀ ਡਾਣੀ ਤੋੜ, ਬਣਾਈ ਖੂਗੀਂ ਤੇ ਟੰਗੇ ਰੇਡੀਓ ਉਪਰ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਗੀਤ ਚੱਲ ਰਿਹਾ ਸੀ, ਵਿਚੇ ਹੀ ਸੀਂ ਸੀਂ ਦੀ ਆਵਾਜ਼ ਆ ਰਹੀ ਏ…
ਜਦੋਂ ਮੈਂ ਦੂਰ ਹੋਵਾਂਗੀ.. ਤੂੰ ਸੁੱਤੀ ਤਕਦੀਰ ਵੇਖੇਂਗਾ.. ਜਦੋਂ ਕੋਈ ਰੂਪ ਦੀ ਰਾਣੀ…ਸਲੇਟੀ ਹੀਰ ਵੇਖੇਂਗਾ… ਮੈਂ ਤੈਨੂੰ ਯਾਦ ਆਵਾਂਗੀ… ਯਾਦ ਆਵਾਂਗੀ … ਮੈਂ ਤੈਨੂੰ ਯਾਦ ਆਵਾਂਗੀ…
ਐਨੇ ਵਿਚ ਇਕ ਅੱਧਖੜ੍ਹ ਜਿਹੀ ਉਮਰ ਦਾ ਜਵਾਨ ਤੇ ਇੱਕ ਉਸ ਤੋਂ ਕੁਝ ਸਾਲ ਉਮਰ ਵਿਚ ਵੱਡੀ ਵਿਖਣ ਵਾਲੀ ਕੁੜੀ ਦਿੱਸਦੀ ਆ… ਕੁੜੀ ਦੀ ਕੁੱਛੜ ਇੱਕ ਜਵਾਕ ਚੁੱਕਿਆ ਹੋਇਆ ਸੀ.ਤੇ ਜਵਾਨ ਨੇ ਇੱਕ ਲੋਹੇ ਦਾ ਭਾਰਾ ਜਿਹਾ ਟਰੰਕ ਸਿਰ ਉੱਪਰ ਧਰਿਆ ਹੋਇਆ ਸੀ, ਤੇ ਇੱਕ ਹੱਥ ਵਿੱਚ ਵੱਡਾ ਸਾਲਾ ਥੈਲਾ ਚੁੱਕਿਆ ਹੋਇਆ ਸੀ, ਉਹ ਸਿੱਧੇ ਮਹਿਲ ਸਿੰਘ ਦੇ ਵੱਲ ਆ ਰਹੇ ਸਨ, ਦੂਰੋਂ ਹੀ ਨਾਲ ਜਨਾਨੀ ਵੇਖਦੇ ਸਾਰ , ਮਹਿਲ ਸਿੰਘ ਨੇ ਰੇਡੀਓ ਦੀ ਆਵਾਜ਼ ਬਿਲਕੁਲ ਧੀਮੀ ਕਰ ਦਿੱਤੀ, ਮਹਿਲ ਸਿੰਘ ਨੂੰ ਬਿਨਾਂ ਕੁਝ ਦੱਸੇ ਪੁੱਛੇ ਹੀ..ਜਵਾਨ ਨੇ ਕਿਹਾ… ਤਕੜਾ ਏਂ ਤਾਇਆ… ਬੈਠਾ ਹੀ ਏ..ਅਜੇ ਮਰਿਆ ਨਹੀ ਤੂੰ… ਮਹਿਲ ਸਿੰਘ ਮੂੰਹ ਵਿੱਚ ਬੁੜਬੁੜ ਕਰਨ ਲੱਗ ਗਿਆ…ਉਹ ਬਿਨਾਂ ਕੁਝ ਦੱਸੇ ਪੁੱਛੇ , ਸਿੱਧਾ ਪਿੰਡ ਨੂੰ ਲੰਘ ਗਏ, ਪਿੰਡ ਦੇ ਨਾਮ ਦੇ ਵਾਂਗ ,ਬੰਦਾ ਪਿੰਡ ਪਹੁੰਚਦਾ ਪਹੁੰਚਦਾ ਵੀ ਜ਼ਲੀਲ ਹੋ ਜਾਂਦਾ ਸੀ…
ਕਰਮ ਸਿੰਘ ਖੇਤ ਗੇੜਾ ਮਾਰਨ ਗਿਆ ਹੋਇਆ ਸੀ, ਬੂਹਾ ਖੜਕਿਆ ਯਤਨਵੀਰ ਦੀ ਮਾਂ ਨੂੰ ਲੱਗਿਆ ਕਿ ਕਿਤੇ ਯਤਨਵੀਰ ਦਾ ਬਾਪੂ ਆਇਆ ਹੋਣਾ, ਇੱਕ ਵਾਰ ਬੂਹਾ ਹੋਰ ਖੜਕਿਆ…ਉਹ ਸਬਜ਼ੀ ਕੱਟ ਰਹੀ ਸੀ… ਸਬਜ਼ੀ ਛੱਡ ਕੇ ਬੂਹੇ ਕੰਨੀਂ ਜਾਂਦੀ ਹੋਈ ਹੀ ਆਖਣ ਲੱਗੀ…
ਬੇ ਭਾੲੀ ਕਿਹੜਾ ਏ… ਤੂੰ,
ਕਿਉਂ ਬੁੱਢੀ ਦਾ ਲਹੂ ਪੀ ਜਾਣਾ ਏ…,
ਜਦੋਂ ਉਸ ਨੇ ਬੂਹਾ ਖੋਲ੍ਹਿਆ ਤਾਂ ਉਹ ਆਪਣੀ ਧੀ ਨੂੰ ਵੇਖ ਹੈਰਾਨ ਹੋ ਗੲੀ, ਉਸ ਨੇ ਘੁੱਟ ਕੇ ਉਸ ਨੂੰ ਸੀਨੇ ਨਾਲ ਲਾ ਲਿਆ , ਪਰ ਉਸਨੂੰ ਨਾਲ ਮੁੰਡਾ ਕੌਣ ਸੀ , ਉਸ ਦੀ ਸਿਆਣ ਨਾ ਆਈ, ਨਾ ਤਾਂ ਉਹ ਉਸਦਾ ਪਤੀ ਲੱਗ ਰਿਹਾ ਸੀ ਤੇ ਨਾ ਹੀ ਉਸਦਾ ਕੋਈ ਦੇਓਰ , ਜੇਠ ਸੀ, ਜੇ ਹੁੰਦਾ ਵੀ ਹੁਣ ਤੀਕ ਉਸਨੇ ਦੱਸ ਦੇਣਾ ਸੀ, ਪੰਦਰਾਂ- ਵੀਹ ਸਾਲ ਬਾਅਦ ਅਚਾਨਕ ਆਪਣੀ ਧੀ ਨੂੰ ਵੇਖ ਉਸ ਦਾ ਬਲਾਈਂ ਮਨ ਭਰਿਆ, ਅਗਾਂਹ ਵਿਹੜੇ ਵਿਚ ਜਾ ਉਹ ਬੈਠ ਗੲੀਆਂ , ਉਸਦੀ ਇੱਕ ਚਾਚੀ ਉਸ ਕੋਲ ਬੈਠ ਗੲੀ ਤੇ ਦੂਸਰੀ ਕੱਚੀ ਲੱਸੀ ਬਣਾਉਣ ਲੱਗ ਪਈ, ਤੇ ਉਸਦੀ ਮਾਂ ਨੇ ਜਦੋਂ ਉਸਦੇ ਸੋਹਰੇ ਪਰਿਵਾਰ ਦੀ ਖੈਰ ਸੁਖ ਪੁੱਛੀਂ ਤਾਂ ਇੱਕ ਵਾਰ ਤਾਂ ਕੁੜੀ ਨੇ ਕਹਾ ਵੀ ਹਾਂ ਵਧੀਆ ਨੇ ਉਸਤੋਂ ਬਾਅਦ ਉਸਦਾ ਚਹਿਰਾ ਫਿੱਕਾ ਜਿਹਾ ਪੈ ਗਿਆ, ਜਿਵੇਂ ਉਹ ਕੋਈ ਗੱਲ ਲੁਕਾ ਰਹੀ ਹੋਵੇ, ਜਿਵੇ ਕੋਈ ਵੱਡੀ ਗੱਲਬਾਤ ਹੋ ਗਈ ਹੁੰਦੀ ਏ, ਉਹ ਗੱਲਾਂ ਗੱਲਾਂ ਵਿਚ ਇਹ ਪੁੱਛਣਾ ਹੀ ਭੁੱਲ ਗੲੀ ਕਿ ਭਲਾਂ ਇਹ ਮੁੰਡਾ ਕੌਣ ਹੈ, ਜੋ ਤੇਰੇ ਨਾਲ ਆਇਆ ਹੈ
ਐਨੇ ਵਿਚ ਹੀ ਯਤਨਵੀਰ ਦਾ ਬਾਪੂ ਵੀ ਖੇਤੋਂ ਗੇੜਾ ਮਾਰ ਕੇ ਆ ਗਿਆ, ਕੁੜੀ ਵੇਖਦੇ ਸਾਰ ਹੀ ਯਤਨਵੀਰ ਦੇ ਬਾਪੂ ਦੀਆਂ ਅੱਖਾਂ ਭਰ ਆਈਆਂ, ਇਹ ਪਹਿਲੀ ਵਾਰ ਹੋਇਆ ਸੀ, ਕਿ ਯਤਨਵੀਰ ਦੇ ਬਾਪੂ ਨੇ ਆਪਣੀ ਕਿਸੇ ਧੀ ਨੂੰ ਬੁੱਕਲ ਭਰ ਲਿਆ ਹੋਵੇ, ਕੁੜੀ ਵੀ ਆਪਣੇ ਬਾਪ ਦੇ ਗਲ਼ ਲੱਗ ਹੁਬੱਕੀਆਂ ਹੁਬੱਕੀਆਂ ਰੋਣ ਲੱਗ ਗਈ, ਪਹਿਲਾਂ ਹੀ ਉਹ ਤਾਂ ਖੇਰੂੰ ਖੇਰੂੰ ਹੋੲੇ ਪੲੇ ਟੱਬਰ ਨੂੰ ਯਾਦ ਕਰ ਕਰ ਰੋ ਰਹੀ ਸੀ, ਯਤਨਵੀਰ ਦੇ ਬਾਪੂ ਨੂੰ ਵੀ ਉਸ ਮੁੰਡੇ ਦੀ ਸਿਆਣ ਨਾ ਆਈ ਵੀ ਇਹ ਕੌਣ ਆ, ਉਹ ਇਹ ਸੋਚ ਰੋਟੀ ਖਾ ਜਾ ਆਪਣੇ ਕਮਰੇ ਵਿਚ ਜਾ ਪੈ ਗਿਆ ਕਿ ਚੱਲ ਸਵੇਰ ਪੁੱਛ ਲਵਾਂਗੇ, ਉਂ ਵੀ ਅੱਜ ਉਸਦਾ ਮਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਬਹੁਤ ਹੀ ਵਧੀਆ