ਪਹਿਲਾ ਮਿਥੇ ਪਲਾਨ ਮੁਤਾਬਿਕ ਉਹ ਤਕਰੀਬਨ ਗਿਆਰਾਂ ਵਜੇ ਬਾਹਰ ਅੱਪੜ ਗਿਆ..
ਮੇਰੇ ਦਿਲ ਦੀ ਧੜਕਣ ਤੇਜ ਹੋ ਗਈ..
ਜਿੰਦਗੀ ਵਿਚ ਸ਼ਾਇਦ ਪਹਿਲੀ ਵਾਰ ਕੁਝ ਏਦਾਂ ਦਾ ਕਰਨ ਜਾ ਰਹੀ ਸਾਂ..
ਪਰਸ ਵਿਚ ਪਾਈ ਨਕਦੀ ਅਤੇ ਗਹਿਣਿਆਂ ਵਾਲੀ ਪੋਟਲੀ..ਦੋਵੇਂ ਚੀਜਾਂ ਇੱਕ ਵਾਰ ਫੇਰ ਚੰਗੀ ਤਰਾਂ ਵੇਖ ਲਈਆਂ..
ਫੇਰ ਦੱਬੇ ਪੈਰੀਂ ਪਾਪਾ ਦੇ ਕਮਰੇ ਵਿਚ ਝਾਤੀ ਜਿਹੀ ਮਾਰੀ..
ਉਹ ਅਜੇ ਵੀ ਬਲਬ ਦੀ ਮੱਧਮ ਰੋਸ਼ਨੀ ਥੱਲੇ ਫਾਈਲਾਂ ਦੇ ਵਿਸ਼ਾਲ ਸਮੁੰਦਰ ਵਿਚ ਡੁੱਬੇ ਹੋਏ ਸਨ..
ਫੇਰ ਅਚਾਨਕ ਹੀ ਓਹਨਾ ਵੱਲੋਂ ਅਕਸਰ ਹੀ ਮਾਰੀਆਂ ਕਿੰਨੀਆਂ ਸਾਰੀਆਂ ਝਿੜਕਾਂ ਚੇਤੇ ਆ ਗਈਆਂ..ਅਤੇ ਮੈਨੂੰ ਲੱਗਾ ਜੋ ਕਰਨ ਜਾ ਰਹੀ ਹਾਂ ਬਿਲਕੁਲ ਸਹੀ ਏ
ਮੁੜ ਵਾਪਿਸ ਪਰਤ ਹੌਲੀ ਜਿਹੀ ਕੁੰਡੀ ਖੋਲ ਬਾਹਰ ਨਿੱਕਲ ਗਈ..
ਅੱਜ ਇੱਕ ਅਜੀਬ ਜਿਹੀ ਗੱਲ ਹੋਈ..
ਅੱਗੇ ਵਾਂਙ ਉਸਨੇ ਅੱਜ ਮੇਰੇ ਮੱਥੇ ਨੂੰ ਨਹੀਂ ਚੁੰਮਿਆ ਤੇ ਨਾ ਹੀ ਮੈਨੂੰ ਗਲਵੱਕੜੀ ਹੀ ਪਾਈ..
ਬੱਸ ਮੇਰੇ ਪਰਸ ਵੱਲ ਵੇਖਦੇ ਹੋਏ ਨੇ ਏਨਾ ਹੀ ਪੁੱਛਿਆ..
“ਕਿੰਨੇ ਨੇ”?
ਆਖਿਆ “ਤੀਹ”
ਨਰਾਜ ਜਿਹੇ ਹੁੰਦੇ ਨੇ ਆਖਿਆ..”ਗੱਲ ਤਾਂ ਪੰਜਾਹ ਦੀ ਹੋਈ ਸੀ..”
ਮੈਂ ਚੁੱਪ ਰਹੀ..
ਫੇਰ ਉਸਨੇ ਅਚਾਨਕ ਮੋਟਰ ਸਾਈਕਲ ਦੇ ਬ੍ਰੇਕ ਮਾਰ ਲਈ ਤੇ ਮੇਰੇ ਹੱਥੋਂ ਮੇਰਾ ਪਰਸ ਫੜ ਲਿਆ..
ਅੰਦਰ ਪਏ ਗਹਿਣੇ ਵੇਖ ਉਹ ਇੱਕ ਵਾਰ ਫੇਰ ਆਪੇ ਤੋਂ ਬਾਹਰ ਜਿਹਾ ਹੋ ਗਿਆ..
ਆਖਣ ਲੱਗਾ “ਇਹ ਤਾਂ ਬਹੁਤ ਘੱਟ ਨੇ..ਮਸੀਂ ਦੋ ਤਿੰਨ ਮਹੀਨੇ ਦੇ ਕਿਰਾਏ ਜੋਗੇ ਵੀ ਨਹੀਂ..”
ਮੈਂ ਅਗਿਓਂ ਇੱਕ ਵਾਰ ਫੇਰ ਚੁੱਪ ਰਹੀ..
ਸਟੇਸ਼ਨ ਤੇ ਅੱਪੜ ਮੋਟਰ ਸਾਈਕਲ ਕਿਸੇ ਹਵਾਲੇ ਕਰ ਉਸਨੇ ਮੈਨੂੰ ਬੇਂਚ ਤੇ ਬਿਠਾ ਦਿੱਤਾ..
ਫੇਰ ਆਖਣ ਲੱਗਾ “ਦੋ ਹਜਾਰ ਚਾਹੀਦੇ ਨੇ..ਟਿਕਟ ਵਾਸਤੇ..”
ਇਸ ਵਾਰ ਮੈਂ ਪਹਿਲੀ ਵਾਰ ਸ਼ਾਇਦ ਦਿਲ ਦੀ ਜਗਾ ਦਿਮਾਗ ਤੋਂ ਕੰਮ ਲਿਆ..
ਅੱਗੋਂ ਝੱਟ ਪੱਟ ਹੀ ਆਖ ਦਿੱਤਾ..”ਤੇਰੇ ਕੋਲ ਵੀ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Preet
Dil chhuh gyi story
boht e vadia
Rekha Rani
Dil nu sho gai story so nice
kiran
father’s love for daughter speechless