ਇੱਕ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਸੀ। ਜੋ ਕਿ ਬਹੁਤ ਹੀ ਬੁੱਧੀਮਾਨ ਸਮਝਦਾਰ ਅਤੇ ਚੰਗੇ ਮਾੜੇ ਦੀ ਪਰਖ ਚੰਗੀ ਤਰ੍ਹਾਂ ਕਰਨ ਵਾਲੀ ਸੀ । ਉਹ ਹਰ ਕੰਮ ਵਿੱਚ ਤੇਜ਼ ਸੀ, ਉਸਨੂੰ ਚਾਦਰਾਂ ਫੁਲਕਾਰੀਆਂ ਕੱਢਣੀਆਂ, ਦਰੀਆਂ ਬੁਣਨਾ ਅਤੇ ਘਰ ਦੇ ਸਾਰੇ ਕੰਮ ਕਰਨੇ ਆਉਂਦੇ ਸੀ । ਅਠਾਰਾਂ ਕੁ ਸਾਲ ਟੱਪਦਿਆਂ ਹੀ ਉਹਦੇ ਪਿਤਾ ਨੇ ਉਸ ਦਾ ਵਿਆਹ ਦਾ ਕਾਰਜ ਰਚਾ ਦਿੱਤਾ ।ਉਸ ਦਾ ਪਤੀ 20 ਕੁ ਸਾਲਾਂ ਦਾ ਸੀ ਜੋ ਕਿ ਆਪਣੇ ਫ਼ਰਜ਼ਾਂ ਪ੍ਰਤੀ ਬਹੁਤ ਲਾਪਰਵਾਹ ਤੇ ਆਪਣੇ ਦੋਸਤਾਂ ਨਾਲ ਘੁੰਮਣ ਫਿਰਨ ਦਾ ਆਦੀ ਸੀ।ਉਸ ਕੁੜੀ ਨੇ ਸਹੁਰੇ ਘਰ ਆ ਕੇ ਵੀ ਆਪਣੇ ਹਰ ਫ਼ਰਜ਼ ਨਿਭਾਏ ਸਹੁਰਾ ਪਰਿਵਾਰ ਉਸ ਨੂੰ ਬਹੁਤ ਪਿਆਰ ਕਰਦਾ ਸੀ। ਪਰ ਉਸ ਦਾ ਪਤੀ ਹੌਲੀ ਹੌਲੀ ਆਪਣੇ ਦੋਸਤਾਂ ਨਾਲ ਰਲ ਕੇ ਦਾਰੂ ਪੀਣ ਲੱਗ ਪਿਆ ਅਤੇ ਹੋਰ ਛੋਟੇ ਮੋਟੇ ਨਸ਼ੇ ਪੱਤੇ ਕਰਨ ਲੱਗ ਪਿਆ। ਇਸ ਵਿੱਚ ਕੋਈ ਸ਼ੱਕ ਨਹੀਂ ਸੀ, ਕਿ ਉਸ ਦਾ ਪਤੀ ਬਹੁਤ ਹੀ ਨਰਮ ਦਿਲ ਦਾ ਤੇ ਹਮਦਰਦੀ ਵਾਲਾ ਸੀ, ਪਰ ਉਸ ਦੀ ਮਾੜੀ ਸੰਗਤ ਨੇ ਉਸ ਨੂੰ ਵਿਗਾੜ ਕੇ ਰੱਖ ਦਿੱਤਾ ਸੀ।ਉਹ ਕੰਮ ਵਜੋਂ ਮਿਸਤਰੀ ਦਾ ਕੰਮ ਕਰਦਾ ਸੀ, ਪਰ ਦਾਰੂ ਦੀ ਮਾੜੀ ਲੱਤ ਕਰਕੇ ਉਸ ਦੀ ਕਮਾਈ ਨਾਲ ਘਰ ਖਰਚ ਹੀ ਮਸਾਂ ਪੂਰਾ ਹੁੰਦਾ ਸੀ। ਉਸ ਦੇ ਪਤੀ ਨੇ ਰੋਜ ਰਾਤ ਨੂੰ ਦਾਰੂ ਪੀ ਕੇ ਆਉਣਾ ਤੇ ਘਰ ਵਿੱਚ ਕਲੇਸ਼ ਕਰਨ ਲੱਗ ਜਾਣਾ। ਕੁੜੀ ਵਿੱਚ ਬਹੁਤ ਸਹਿਣਸ਼ੀਲਤਾ ਹੋਣ ਕਰਕੇ ਉਹ ਸਭ ਕੁਝ ਚੁੱਪ ਚਾਪ ਸਹਿੰਦੀ ਗਈ। ਉਸ ਨੇ ਕਦੀ ਵੀ ਆਪਣੇ ਦਰਦ ਜਾ ਕੇ ਪੇਕੇ ਘਰ ਨਹੀਂ ਦੱਸੇ। ਕੁੜੀ ਨੇ ਸੋਚ ਰੱਖੀ ਸੀ, ਕਿ ਉਹ ਇੱਕ ਦਿਨ ਇਹ ਸਭ ਹਾਲਾਤ ਬਦਲ ਕੇ ਰਹੂੰਗੀ। ਉਹ ਆਪਣੇ ਪਤੀ ਦੀ ਹਰ ਗੱਲ ਸਕਾਰਾਤਮਕ ਲੈਣ ਲੱਗ ਗਈ। ਫਿਰ ਸੰਤਾਨ ਵਜੋਂ ਉਸ ਕੋਲ ਦੋ ਮੁੰਡੇ ਤੇ ਇਕ ਕੁੜੀ ਹੋਈ । ਘਰ ਵਿੱਚ ਸਾਰੇ ਬਹੁਤ ਖੁਸ਼ ਸੀ ਉਸ ਦਾ ਪਤੀ ਦਿਨ ਵਿੱਚ ਤਾਂ ਆਪਣੇ ਬੱਚਿਆਂ ਨਾਲ ਖੁਸ਼ੀ ਖੁਸ਼ੀ ਖੇਡਦਾ ਰਹਿੰਦਾ, ਪਰ ਸ਼ਾਮ ਨੂੰ ਉਹ ਜਦ ਆਪਣੇ ਦੋਸਤਾਂ ਨਾਲ ਪੀ ਖਾ ਕੇ ਆਉਂਦਾ ਤਾਂ ਘਰ ਆ ਕੇ ਛੋਟੀ ਜਿਹੀ ਗੱਲ ਤੇ ਕਲੇਸ਼ ਕਰਨ ਲੱਗ ਜਾਂਦਾ ਜਦ ਬੱਚਿਆਂ ਨੂੰ ਸੋਝੀ ਆਉਣ ਲੱਗੀ , ਤਾਂ ਆਪਣੇ ਪਿਤਾ ਦੇ ਇਸ ਰੋਜ਼ ਰੋਜ਼ ਦੇ ਵਰਤਾਓ ਨੂੰ ਦੇਖ ਕੇ ਬਹੁਤ...
ਡਰੇ ਤੇ ਸਹਿਮੇ ਰਹਿੰਦੇ ਸੀ । ਘਰ ਦੇ ਹਾਲਾਤ ਬਹੁਤ ਗ਼ਰੀਬੀ ਰੇਖਾ ਵਾਲੇ ਰਹਿਣ ਲੱਗ ਪਏ। ਪਰ ਉਸ ਵੇਲੇ ਕੁੜੀ ਜਾਣੇ ਕਿ ਉਨ੍ਹਾਂ ਬੱਚਿਆਂ ਦੀ ਮਾਂ ਨੇ ਆਪਣੇ ਬੱਚਿਆਂ ਨੂੰ ਹਰ ਵੇਲੇ ਹੌਸਲਾ ਦਿੰਦੀ ਤੇ ਸਮਝਾਉਂਦੀ ਰਹਿੰਦੀ ਸੀ। ਕੁੜੀ ਸੋਚ ਰੱਖਦੀ ਸੀ ਕਿ “ ਫਿਰ ਕੀ ਹੋਇਆ ਜੇ ਮੇਰਾ ਪਤੀ ਸ਼ਰਾਬੀ ਹੈ ਮੈਂ ਆਪਣੇ ਬੱਚਿਆਂ ਨੂੰ ਤਾਂ ਸਹੀ ਰੱਖ ਸਕਦੀ ਹਾਂ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਬੱਚਿਆਂ ਨੇ ਸਾਡਾ ਸਹਾਰਾ ਬਣਨਾ ਹੈ। ਇਨ੍ਹਾਂ ਬੱਚਿਆਂ ਨੇ ਹੀ ਸਾਡਾ ਆਉਣ ਵਾਲਾ ਭਵਿੱਖ ਸੰਵਾਰਨਾ ਹੈ “। ਮਾਂ ਰੋਜ਼ ਆਪਣੇ ਬੱਚਿਆਂ ਨੂੰ ਚੰਗੀ ਨਸੀਹਤ ਦਿੰਦੀ ਰਹਿੰਦੀ ਕਿ ਕਿਵੇਂ ਚੰਗੀ ਸੋਚ ਨਾਲ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ। ਵੱਡਿਆਂ ਦੇ ਅੱਗੇ ਨਹੀਂ ਬੋਲਣਾ ਅਤੇ ਸਭ ਦਾ ਅਤੇ ਮਾਤਾ ਪਿਤਾ ਦਾ ਸਤਿਕਾਰ ਹਮੇਸ਼ਾ ਕਰਨਾ। ਬੱਚੇ ਆਪਣੇ ਮਾਂ ਦੀਆਂ ਗੱਲਾਂ ਉੱਤੇ ਅਮਲ ਕਰਦੇ ਹੋਏ ਇਸੇ ਤਰ੍ਹਾਂ ਵੱਡੇ ਹੁੰਦੇ ਗਏ। ਬੱਚੇ ਵੱਡੇ ਹੋ ਕੇ ਬਹੁਤ ਸੰਸਕਾਰੀ ਤੇ ਸੂਝਵਾਨ ਬਣੇ।ਅਤੇ ਲੋਕਾਂ ਵਿੱਚ ਆਪਣੀ ਬਹੁਤ ਚੰਗੀ ਪਹਿਚਾਣ ਬਣਾਈ। ਇਹ ਸਭ ਦੇਖ ਕੇ ਉਨ੍ਹਾਂ ਦਾ ਪਿਤਾ ਵੀ ਆਪਣੇ ਵਰਤਾਓ ਪਰ ਸ਼ਰਮ ਮਹਿਸੂਸ ਕਰਨ ਲੱਗ ਪਿਆ ਅਤੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਵਿੱਚ ਲੱਗ ਪਿਆ। ਫਿਰ ਹੌਲੀ ਹੌਲੀ ਉਹ ਸਾਰੇ ਛੋਟੇ ਮੋਟੇ ਨਸ਼ੇ ਪੱਤੇ ਛੱਡ ਗਿਆ ਅਤੇ ਦਾਰੂ ਵੀ ਲਗਭਗ ਛੱਡ ਹੀ ਦਿੱਤੀ ਸੀ ਇਹ ਸਭ ਦੇਖ ਕੇ ਕੁੜੀ ਬਹੁਤ ਖੁਸ਼ ਹੋਈ। ਫਿਰ ਉਸ ਦੇ ਬੱਚੇ ਵੀ ਚੰਗੀ ਪੜ੍ਹਾਈ ਕਰ ਕੇ ਬਿਜਨੈੱਸ ਕਰਨ ਲੱਗ ਪਏ ਅਤੇ ਬੱਚਿਆਂ ਨੇ ਬਹੁਤ ਸ਼ੋਹਰਤ ਕਮਾਈ।ਉਸ ਦਾ ਪਤੀ ਵੀ ਦਾਰੂ ਨਸ਼ੇ ਆਦਿ ਸਭ ਛੱਡ ਗਿਆ ਸੀ।ਅੰਤ ਨੂੰ ਘਰ ਬਹੁਤ ਖੁਸ਼ਹਾਲ ਹੋ ਗਿਆ ਸੀ। ਇੱਕ ਕੁੜੀ, ਔਰਤ, ਪਤਨੀ ਤੇ ਮਾਂ, ਦੀ ਸੋਚ ਆਪਣੇ ਘਰ ਦੇ ਹਾਲਾਤ ਨੂੰ ਬਦਲਣ ਦੀ ਪੂਰੀ ਹੋਈ ।ਅਖੀਰ ਨੂੰ ਇੱਕ ਮਾਂ ਆਪਣੇ ਸੰਘਰਸ਼ਾਂ ਉੱਤੇ ਜਿੱਤ ਪਾ ਕੇ ਸਫਲ ਹੋਈ ਅਤੇ ਆਪਣੇ ਘਰ ਨੂੰ ਨਰਕ ਤੋਂ ਸਵਰਗ ਬਣਾਉਣ ਵਿੱਚ ਸਫਲ ਹੋਈ।🙏
ਸਿੱਖਿਆ :- ਚੰਗਾ ਸਮਾਂ ਸਬਰ ਮੰਗਦਾ ਹੈ,ਅਤੇ ਔਰਤ ਵਿੱਚ ਬਹੁਤ ਸਹਿਣਸ਼ੀਲਤਾ ਅਤੇ ਸਬਰ ਹੁੰਦਾ ਹੈ।
ਲੇਖਿਕਾ :- ਕਿਰਨਜੀਤ ਕੌਰ
Access our app on your mobile device for a better experience!
Deepraman kaur
ਬਹੁਤ ਖੂਬ
ਬੇਅੰਤ ਕੌਰ
ਕੀ ਇਹ ਕਹਾਣੀ ਮੈ ਯੂ ਟਿਊਬ ਤੇ ਸ਼ੇਅਰ ਕਰ ਸਕਦੀ ਹਾਂ ਕਿਉਂਕਿ ਮੇਰੀ ਜਿੰਦਗੀ ਦੀ ਕਹਾਣੀ ਵੀ ਇਸ ਤਰ੍ਹਾਂ ਹੀ ਆ ਕਿਰਨ ਦੀਦੀ ਜੀ
sppohar
bhut ghint story aa ji ❤❤❤😚😚😚
kiranjeet kaur
nice story