ਗੁਰਦਵਾਰਾ ਸ਼੍ਰੀ ਮੋਤੀ ਬਾਗ ਸਾਹਿਬ ਦਿੱਲੀ ਦੇ ਰਿੰਗ ਰੋਡ ਤੇ ਧੋਲਾ ਕੁਆਂ ਦੇ ਨੇੜੇ ਸਥਿਤ ਹੈ | ਸੰਮਤ ੧੭੬੪ (੧੭੦੭ ਈਸਵੀ) ਬਿਕਰਮੀ ਵਿਖੇ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਿੱਲੀ ਪਹੁੰਚੇ, ਤਾਂ ਆਪ ਜੀ ਸਿੱਖਾਂ ਫੌਜਾਂ ਸਮੇਤ ਇਸ ਪਵਿੱਤਰ ਅਸਥਾਨ ਤੇ ਠਹਿਰੇ ਸਨ । ਪਹਿਲਾਂ ਇਥੇ ਮੋਤੀ ਬਾਗ ਬਸਤੀ ਸੀ ।
ਜਿਸ ਦਾ ਨਾਂ ਬਦਲ ਕੇ ਮੋਤੀ ਬਾਗ ਰੱਖਿਆ । ਗੁਰੂ ਸਾਹਿਬ ਨੇ ਆਪਣੇ ਆਉਣ ਦੀ ਸੂਚਨਾ ਦੇਣ ਲਈ ਇੱਥੇ ਅੱਠ ਮੀਲ ਦੀ ਵਿੱਥ ਤੇ ਲਾਲ ਕਿਲ੍ਹੇ ਵਿਚ ਬੈਠੇ ਬਾਦਸ਼ਾਹ ਬਹਾਦਰ ਸ਼ਾਹ ਦੇ ਪਲੰਘ ਦੇ ਪਾਵੇ ਵਿਚ ਤੀ-ਰ ਮਾ-ਰਿਆ ਸੀ । ਤੀਰ ਦੇ ਸਿਰੇ ’ਤੇ ਸੋਨਾ ਲੱਗਾ ਵੇਖ ਕੇ ਪਛਾਣ ਗਿਆ ਕਿ ਇਹ ਤੀਰ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਬਾਦਸ਼ਾਹ ਨੇ ਸਮਝਿਆ ਕਿ ਤੀਰ ਇੰਨੀ ਦੂਰੋਂ ਨਿਸ਼ਾਨੇ ’ਤੇ ਮਾਰਨਾ ਸਾਹਿਬਾਂ ਦੀ ਕਰਾਮਾਤ ਹੈ। ਅਜੇ ਉਹ ਇਹ ਸੋਚ ਹੀ ਰਿਹਾ ਸੀ ਕਿ ਮਹਾਰਾਜ ਨੇ ਦੂਜੇ ਪਾਵੇ ’ਤੇ ਵੀ ਤੀਰੇ ਮਾਰਿਆ, ਜਿਸ ਨਾਲ ਲੱਗੀ ਚਿੱਠੀ ’ਤੇ ਲਿਖਿਆ ਸੀ ਕਿ ਇਹ ਕਰਾਮਾਤ ਨਹੀ, ਕੇਵਲ ਸੂਰਬੀਰਾਂ ਦਾ ਕਰਤਬ ਹੈ । ਬਾਦਸ਼ਾਹ ਪ੍ਰਭਾ-ਵਿਤ ਹੋਇਆ ਤੇ ਸਤਿਗੁਰ ਜੀ ਦਾ ਲੋਹਾ ਮੰਨਣ ਲੱਗਾ ।ਨਵੀਂ ਦਿੱਲੀ ਦੇ ਨੇੜੇ ਰਿੰਗ ਰੋਡ ਉਤੇ ਸਥਿਤ , ਇਹ ਗੁਰਦੁਆਰਾ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿਥੇ ਗੁਰੂ ਗੋਬਿੰਦ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ