ਇਹ ਕਹਾਣੀ ਇੱਕ ਕੁੜੀ ਦੀ ਹੈ।ਜੋ ਕੇ ਹਜੇ 18 ਸਾਲ ਦੀ ਹੋਈ ਸੀ ।ਪੜਣ ਚ ਤੇਜ ਅਤੇ ਥੋੜਾ ਬਚਪਨ ਸੀ।ਇੱਕ ਮੁੰਡਾ ਜੋ ਕੇ ਉਹਦੇ ਹੀ ਸਕੂਲ ਚ ਪੜਿਆ ਪਰ ਦੋਵਾਂ ਨੇ ਕਦੇ ਇੱਕ ਦੁਜੇ ਨੂੰ ਨਹੀਂ ਦੇਖਿਆ ਸੀ।ਇੱਕ ਪਰਿਵਾਰਕ ਉਤਸਵ ਤੇ ਮਿਲੇ ਥੋੜੀ ਬੋਲਚਾਲ ਹੋਈ ਤੇ ਪਤਾ ਲੱਗਿਆ ਦੋਵੇਂ ਇੱਕੋ ਸਕੂਲ ਚ ਪੜੇ ਪਰ ਦੇਖਿਆ ਨਹੀਂ ਕਦੇ ਇੱਕ ਦੂਜੇ ਨੂੰ ।ਕੁੜੀ ਦਾ ਸੈਕ਼ਸ਼ਨ ਏ ਸੀ ਤੇ ਮੁੰਡੇ ਦਾ ਬੀ।ਪਰਿਵਾਰਕ ਪਿਆਰ ਹੋਣ ਕਰਕੇ ਆਪਸੀ ਮੇਲ ਵਧਿਆ। ਚੰਗੇ ਦੋਸਤ ਬਣ ਗਏ ਦੋਵੇਂ।ਫੋਨ ਨੰਬਰ ਬਦਲ ਲਏ ਵਟਸ ਐਪ ਤੇ ਗੱਲਾਂ ਹੋਣ ਲਗੀਆ।ਇੱਕ ਸਾਲ ਬਾਦ ਮੁੰਡੇ ਨੇ ਕੁੜੀ ਨੂੰ ਆਪਣੇ ਦਿਲ ਦੀ ਗੱਲ ਦੱਸੀ ਵੀ ਉਹ ਉਸਨੂੰ ਪਸੰਦ ਕਰਦਾ।ਪਸੰਦ ਕੁੜੀ ਵੀ ਕਰਦੀ ਸੀ ਪਰ ਉਸਨੇ ਨਾ ਕਿਹਾ।ਮੁੰਡੇ ਨੇ ਕਾਰਨ ਪੁਛਿਆ ਤਾਂ ਕੁੜੀ ਨੇ ਕਿਹਾ ਆਪਣੇ ਦੋਵਾਂ ਪਰਿਵਾਰਾਂ ਦਾ ਵਧੀਆ ਪਿਆਰ ਹੈ, ਜੇ ਆਪਾਂ ਏਦਾ ਰਿਸ਼ਤਾ ਬਣਾਇਆ ਤਾਂ ਉਹ ਟੁਟ ਜਾਊ। ਨਾਲੇ ਮੇਰੇ ਘਰ ਦੇ ਲਵ ਮੈਰੀਜ ਨਹੀਂ ਕਰਨਗੇ।ਪੂਰਾ ਇੱਕ ਮਹੀਨਾ ਮੁੰਡੇ ਨੇ ਕੁੜੀ ਦੀਆ ਮਿੰਨਤਾਂ ਕੀਤੀਆ।ਆਖਰ ਕਾਰ ਕੁੜੀ ਮਨ ਗਈ ।ਦੋਵੇਂ ਲੜਦੇ ਪਰ ਹਮੇਸ਼ਾ ਇੱਕਠੇ।ਕੋਈ ਵੀ ਪਰੋਗਰਾਮ ਦੋਨੋਂ ਇੱਕਠੇ। ਪਰਿਵਾਰ ਨੂੰ ਸ਼ੱਕ ਹੋਇਆ ਦੋਵਾਂ ਦੇ ਝਿੜਕਾ ਵੀ ਪਈਆ ਪਰ ਨਾਮ ਨਹੀਂ ਲੀਤਾ ਇੱਕ ਦੁੱਜੇ ਦਾ।
ਮੁੰਡਾ ਪੜਦਾ ਘੱਟ ਸੀ ਓਦਾ ਦਿਮਾਗ ਬਹੁਤ ਤੇਜ , ਹੁਣ ਦੋਵੇਂ ਲੜਦੇ ਮੁੰਡੇ ਦੇ ਨਾ ਪੜਣ ਕਰਕੇ।ਫੇਰ ਇੱਕ ਦਿਨ ਲੜਾਈ ਇੰਨ੍ਹੀ ਕ ਵੱਧ ਗਈ ਵੀ ਦੋਵੇਂ ਰੂਸ ਗਏ ਤੇ ਮੁੜ ਗੱਲ ਨਾ ਕੀਤੀ ।ਫੇਰ ਥੋੜੇ ਮਹੀਨੇ ਬਾਦ ਗੱਲ ਹੋਣ ਲੱਗ...
ਪਈ ਦੋਨੋਂ ਹੀ ਖੁਸ਼ ਬਹੁਤ।ਹੁਣ ਮੁੰਡਾ ਬਾਹਰ ਜਾਣਾ ਚਾਹੁੰਦਾ ਸੀ ਪਰ ilets ਨਾ ਹੋਈ।ਕੁੜੀ ਨੂੰ ਕਹਿੰਦਾ ਤੂੰ ਕਰ ਲੈ ਪਰ ਕੁੜੀ ਦੀ ਹੱਜੇ ਦੋ ਸਾਲ ਦੀ ਪੜਾਈ ਪਈ ਸੀ।ਉਸਨੇ ਕਿਹਾ ਪੂਰੀ ਕਰ ਲਵਾ ਪੜਾਈ ਫੇਰ ਚੱਲਾਂਗੇ ਬਾਹਰ।ਪਰ ਮੁੰਡੇ ਦੇ ਸਿਰ ਤੇ ਭੂਤ ਸੀ ਬਾਹਰ ਦਾ ਤੇ ਉਸਦੇ ਘਰਦਿਆ ਨੇ ਉਸ ਲਈ 7 ਬੈਂਡ ਵਾਲੀ ਕੁੜੀ ਲੱਭੀ।ਜਦ ਕੁੜੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਸਨੇ ਬਹੁਤ ਕਿਹਾ ਵੀ ਏਦਾ ਨਾ ਕਰ ਰੋਈ ਵੀ ਪਰ ਉਹ ਨਾ ਰੁਕਿਆ।ਵਿਆਹ ਹੋ ਗਿਆ ਤੇ ਫੇਰ ਕੁੱਝ ਕ ਮਹੀਨੇ ਬਾਦ ਬਾਹਰ ਦੀ ਫਾਈਲ ਲਗਾਈ ਪਰ reject ਹੋ ਗਈ।ਵਿਆਹ ਨੂੰ ਹੁਣ ਦੋ ਸਾਲ ਹੋਣ ਵਾਲੇ ਤੇ ਬਾਹਰ ਦਾ ਨਹੀਂ ਬਣਿਆ।
ਹੁਣ ਦੋਵੇਂ ਆਪਸ ਵਿੱਚ ਬੋਲਦੇ ਨਹੀਂ ਤੇ ਨੇ ਹੀ ਬੋਲਣ ਦੀ ਤੁਕ ਬਣਦੀ।ਪਰ ਫੇਰ ਵੀ ਜਦ ਵੀ ਕਦੇ ਇੱਕ ਦੂਜੇ ਦੇ ਸਾਹਮਣੇ ਆਏ ਤਾਂ ਮੂੰਹ ਦੇ ਭਾਵ ਬਦਲੇ ਨੇ।ਇੱਕ ਦੁੱਜੇ ਲਈ ਬੁਰਾ ਅੱਜ ਵੀ ਨਹੀਂ ਸੁਣਦੇ ਕਿਸੇ ਤੋਂ।ਜਦ ਵੀ ਕਦੇ ਨਜਰ ਮਿਲੀ ਇੰਜ ਲਗਿਆ ਪੁਰਾਣੇ ਫੈਸਲਿਆ ਦਾ ਅਫਸੋਸ ਹੈ ਦਿਲ ਵਿਚੱ।
ਸ਼ਾਇਦ ਕਿਸਮਤ ਚ ਨਹੀਂ ਸੀ ਸਾਥ ਇੱਕ ਦੁੱਜੇ ਦਾ।
ਪਰ ਦਿਲ ਵਿੱਚ ਉਹ ਯਾਦਾਂ ਅੱਜ ਵੀ ਨੇ, ਜਿਨਹਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਦੁਬਾਰਾ ਜੀਆ ਨਹੀਂ ਜਾ ਸਕਦਾ।
Submitted By:- Amanpreet kaur
Access our app on your mobile device for a better experience!
guri dhot
nice story
Harpreet sandhu
nyccc 👌👌Dil de jazbaat bhutt vdiaa ਬਿਆਨ hoyee