ਅੱਜ ਕਰਮੋ ਨੂੰ ਬਿਰਧ ਆਸ਼ਰਮ ਵਿੱਚ ਆਈ ਨੂੰ ਮਹੀਨੇ ਦੇ ਕਰੀਬ ਹੋ ਗਿਆ ਸੀ। ਹੁਣ ਕਿਤੇ ਜਾ ਕੇ ਉਹਦੇ ਮਨ ਨੂੰ ਮਾੜਾ-ਮੋਟਾ ਧੀਰਜ ਜਿਹਾ ਬੱਝਾ ਸੀ। ਪਹਿਲੇ ਚਾਰ-ਪੰਜ ਦਿਨ ਉਹ ਬਹੁਤ ਬੇਚੈਨ ਰਹੀ ਸੀ ਕਿਉਂਕਿ ਅਜਨਬੀ ਥਾਂ ਤੇ ਰਹਿਣਾ ਕਿਹੜਾ ਕੋਈ ਸੌਖੀ ਗੱਲ ਹੈ? ਉਹ ਵੀ ਅਜਿਹੀ ਥਾਂ ਤੇ ਜਿੱਥੇ ਸਾਰੇ ਬਜ਼ੁਰਗ ਕਿਸੇ ਨਾ ਕਿਸੇ ਦੁੱਖ ਕਰਕੇ ਸਤਾਏ ਇੱਥੇ ਛੱਡ ਦਿੱਤੇ ਗਏ ਸੀ। ਸਭ ਦੇ ਸਰਾਪੇ ਹੋਏ ਚਿਹਰੇ ਦੇਖ ਕੇ ਕਰਮੋ ਦਾ ਦਿਲ ਹੌਲਾ ਪੈ ਜਾਂਦਾ। ਉਹਨੂੰ ਵੀ ਅੱਚਵੀਂ ਜਿਹੀ ਲੱਗ ਜਾਂਦੀ ਕਿ ਪਤਾ ਨਹੀਂ ਕਦੋਂ ਰੱਬ ਇਸ ਨਰਕ ਵਰਗੀ ਜ਼ਿੰਦਗੀ ਤੋਂ ਛੁਟਕਾਰਾ ਕਰਵਾਏਗਾ? ਉਹ ਆਪਣੇ ਪੁੱਤ ਛਿੰਦੇ ਨੂੰ ਮਨ ਵਿੱਚ ਲੱਖ-ਲੱਖ ਵਾਰ ਕੋਸਦੀ ਤੇ ਆਪ-ਮੁਹਾਰੇ ਹੀ ਕਹਿੰਦੀ ਕਿ ਪੁੱਤ, ਤੇਰੀ ਪਾਲਣਾ ਵਿੱਚ ਮੈਥੋਂ ਕਿਹੜੀ ਊਣਤਾਈ ਰਹਿ ਗਈ, ਜਿਹੜਾ ਤੂੰ ਮੈਨੂੰ ਬਹੂ ਦੇ ਆਖੇ ਲੱਗ ਕੇ ਇੱਥੇ ਸ਼ਹਿਰ ਦਵਾਈ ਦਿਵਾਉਣ ਦੇ ਬਹਾਨੇ ਛੱਡ ਗਿਆ। ਪਰ ਫਿਰ ਮਨ ਨੂੰ ਧੀਰਜ ਦਿੰਦੀ ਹੋਈ ਆਖਦੀ ਕਿ ਭਲਾਂ, ਉਹਦੇ ਕੀ ਵੱਸ ਹੈ ਵਿਚਾਰੇ ਦੇ ? ਮੈਂ ਆਪ ਹੀ ਉਹਨੂੰ ਨਰਕ ਵਿੱਚ ਧੱਕਾ ਦਿੱਤਾ ਉਸਨੂੰ, ਉਹ ਤਾਂ ਵਿਚਾਰਾ ਕਿਸੇ ਸਧਾਰਨ ਘਰ ਦੀ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤਾਂ ਕਿ ਸਾਡੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ। ਪਰ ਅਸੀਂ ਹੀ ਦੋਵੇਂ ਜੀਅ ਰੇੜਕਾ ਪਾ ਕੇ ਬੈਠ ਗਏ ਕਿ ਕਿਸੇ ਚੰਗੇ ਘਰ ਦੀ ਲੜਕੀ ਨਾਲ ਵਿਆਹ ਕਰਾਂਗੇ ਤੇਰਾ। ਬੱਸ ਜਿੱਦਣ ਦਾ ਵਿਆਹ ਕੀਤਾ ਛਿੰਦੇ ਦਾ, ਉਸ ਦਿਨ ਤੋਂ ਹੀ ਘਰ ਵਿੱਚ ਕਲੇਸ਼ ਪੈ ਗਿਆ। ਅਖੇ, ਮੈਂ ਨਹੀਂ ਪਕਾਉਣੀਆਂ ਰੋਟੀਆਂ ਸਾਰੇ ਟੱਬਰ ਦੀਆਂ, ਆਪੇ ਲਾਹ ਲੈਣ ਜਿਹਨੇ ਖਾਣੀਆਂ ਨੇ। ਛਿੰਦੇ ਦਾ ਬਾਪੂ ਦਿਲ ਦਾ ਮਰੀਜ ਹੋਣ ਕਰਕੇ ਤੇ ਨਿੱਤ ਦੇ ਕਲੇਸ਼ ਕਰਕੇ ਹੋਕਾ ਲੈ ਕੇ ਹੀ ਮਰ ਗਿਆ। ਮੈਂ ਵੀ ਉਹਦੀ ਮੌਤ ਪਿੱਛੋਂ ਨਿਆਸਰੀ ਜਿਹੀ ਹੋ ਗਈ। ਹੁਣ ਛਿੰਦੇ ਦੋ ਸਾਲ ਮਗਰੋਂ ਇੱਕ ਧੀ ਵੀ ਹੋ ਗਈ ਸੀ, ਜਿਹਦਾ ਬੜਾ ਪਿਆਰਾ ਨਾਂ ਸੀਰਤ ਸੀ, ਜਵਾਂ ਛਿੰਦੇ ਪੁੱਤ ਵਰਗੀ ਸੀ ਮੁਹਾਂਦਰੇ ਤੋਂ। ਹੁਣ ਮੈਨੂੰ ਲੱਗਣ ਲੱਗਾ ਸੀ ਕਿ ਚਲੋ ਹੁਣ ਦਿਨ ਸੀਰਤ ਕਰਕੇ ਬਦਲ ਜਾਣਗੇ। ਬੜਾ ਚੁੱਕਣ ਨੂੰ ਜੀਅ ਕਰਦਾ ਸੀ ਉਹਨੂੰ ਪਰ ਨੂੰਹ ਦੇ ਡਰ ਕਰਕੇ ਚੁੱਕ ਨਾ ਸਕਦੀ। ਇੱਕ-ਦੋ ਵਾਰੀ ਨੂੰਹ ਤੋਂ ਪੁੱਛਿਆ ਵੀ ਪਰ ਉਸ ਚੰਦਰੀ ਨੇ ਕੋਈ ਹੁੰਗਾਰਾ ਨਾ ਦਿੱਤਾ। ਜਦੋਂ ਛਿੰਦੇ ਪੁੱਤ ਮੇਰੇ ਕੋਲ ਉਸਨੂੰ ਲੈ ਕੇ ਦਸ ਮਿੰਟ ਬੈਠ ਜਾਂਦਾ ਤਾਂ ਬਹੂ ਭਾਂਡੇ ਭੰਨਣੇ ਸ਼ੁਰੂ ਕਰ ਦਿਆ ਕਰੇ। ਫਿਰ ਮੈਂ ਆਪ ਹੀ ਅਖੀਰ ਨੂੰ ਦੋਹਾਂ ਦੇ ਕਲੇਸ਼ ਤੋਂ ਬਚਣ ਲਈ ਉਹਨੂੰ ਜਾਣ ਲਈ ਕਹਿ ਦਿਆ ਕਰਾਂ। ਮਨ ਦੇ ਵਿੱਚ ਇਹੀ ਝੋਰਾ ਰਹਿੰਦਾ, ਜੇ ਉਦੋਂ ਛਿੰਦੇ ਦੇ ਆਖੇ ਲੱਗ ਜਾਂਦੀ ਤਾਂ ਆਹ ਦਿਨ ਨਾ ਵੇਖਣੇ ਪੈਂਦੇ। ਹੁਣ ਮਨ ਵਿੱਚ ਪਛਤਾਵਾ ਸੀ ਕਿ ਐਹੋ ਜਿਹੇ ਪੈਸੇ ਨੂੰ ਕਿਸੇ ਨੇ ਚੱਟਣਾ ਹੈ, ਜਦੋਂ ਛੋਟਾ ਜਿਹਾ ਸਾਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਛਿੰਦੇ ਦੇ ਬਾਪੂ ਦੀ ਓਦੋਂ ਇੱਛਾ ਸੀ ਕਿ ਇੱਕ ਔਲਾਦ ਹੋਰ ਲੈ ਲਈਏ, ਕੱਲੇ-ਕਹਿਰੇ ਬੱਚੇ ਨਾਲ ਕੀ ਬਣਦਾ ਹੈ? ਪਰ ਆਹ ਜਿਹੜੀ ਚੰਦਰੀ ਰੀਤ ਜਿਹੀ ਬਣ ਗਈ ਕਿ ਹੁਣ ਪਹਿਲਾ ਪੁੱਤ ਹੋ ਗਿਆ, ਹੋਰ ਔਲਾਦ ਕੀ ਕਰਨੀ ਹੈ, ਐਂਵੇ ਜ਼ਮੀਨ ਦਾ ਬਟਵਾਰਾ ਹੋਊ ਤੇ ਨਾਲੇ ਨਿੱਤ ਦਾ ਕਲੇਸ਼ ਪਊ। ਜੇ ਦੋ ਹੁੰਦੇ ਤਾਂ ਇੱਕ ਤਾਂ ਸਾਂਭਦਾ ਮੈਨੂੰ। ਆਹ ਬਿਰਧ ਆਸ਼ਰਮ ਵਾਲੇ ਦਿਨ ਤਾਂ ਨਾ ਦੇਖਣੇ ਪੈਂਦੇ। ਪਰ ਫਿਰ ਖਿਆਲ ਆਉਂਦਾ ਕਿ ਉਸ ਡਾਢੇ ਦੀਆਂ ਲਿਖੀਆਂ ਬਾਰੇ ਕੋਈ ਨਹੀਂ ਜਾਣਦਾ ਕਿ ਉਸਨੇ ਕਿਹੜੇ ਦਿਨ ਵਿਖਾਉਣੇ ਨੇ। ਹੁਣ ਮਨ ਵਿੱਚ ਪਹਿਲੇ ਮਹੀਨੇ ਵਿੱਚ ਜਿਹੜੀ ਹਲਚਲ ਹੋਣੀ ਸੀ, ਉਹ ਹੋ ਗਈ। ਆਪਣੇ ਨਾਲ ਦੇ ਵੱਧ ਦੁਖੀਆਂ ਨੂੰ ਦੇਖ ਕੇ ਮਨ ਨੂੰ ਧਰਵਾਸ ਦੇ ਛੱਡੀਦਾ। ਨਾਲੇ ਹੁਣ ਸਾਰਿਆਂ ਨਾਲ ਬੁੱਕਲ ਜਿਹੀ ਖੁੱਲ੍ਹ ਗਈ ਸੀ। ਜਦੋਂ ਵੀ ਛਿੰਦੇ ਪੁੱਤ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ