ਲਗਭਗ ਰਾਤ ਦੇ ਸਵਾ ਕੁ ਬਾਰਾਂ ਦਾ ਟਾਇਮ ਹੋਣਾ, ਮੈਸਜ਼ ਦੀ ਘੰਟੀ ਖੜਕੀ, ਮੇਰੀ ਅਚਾਨਕ ਹੀ ਅੱਖ ਜਿਹੀ ਖੁੱਲ੍ਹ ਗਈ, ਮੈਂ ਵੇਖਿਆ ਸਹਿਜ ਦਾ ਮੈਸਜ਼ ਆਇਆ ਸੀ, ਜਿਸ ਵਿਚ ਲਿਖਿਆ ਹੋਇਆ ਸੀ।
ਸਾਨੂੰ ਅੱਜ ਵੀ ਏਸ ਗੱਲ ਤੇ ਮਾਣ ਬੜਾ
ਕਿ ਅਸੀਂ ਆਪਣੀ ਜ਼ਿੰਦਗੀ ਦੇ
ਖ਼ਾਸ ਪਲ ਤੇਰੇ ਨਾਲ ਬਤਾਏ ਨੇ…
ਸਭ ਭੁੱਲਾ ਸਕਦੀ ,ਮੈਂ ਸਭ ਲੁੱਟਾ ਸਕਦੀ
ਉਹ ਰਹਿਮਤ ਨਾਲੋਂ ਵੀ ਕੀਮਤੀ
ਜੋ ਸਾਹ ਤੇਰੇ ਸੰਗ ਆਏ ਨੇ…
ਕਿਦਾਂ ਮਾਣ ਕਰਾਂ ਮੈਂ ਸੋਹਣੀ ਸੂਰਤ ਦਾ
ਤੇਰੇ ਦਿਲ ਦੇ ਅੱਗੇ ਸਭ ਕੁਝ ਫਿੱਕਾ ਏ
ਤੂੰ ਗੁੱਟ ਤੇ ਬੰਨ੍ਣ ਲਈ ਸੀ ਘੜੀ ਦਿੱਤੀ
ਤੇ ਆਹ ਸਿਰ ਲੱਗਿਆ ਕਿਸੇ ਦਾ ਟਿੱਕਾ ਏ
ਮੈਂ ਹੋਰ ਕਰਕੇ ਗੁੰਮਰਾਹ ਤੈਨੂੰ
ਹੋਰ ਵਧੀਕੀ ਨੀਂ ਪਾ ਸਕਦੀ
ਤੂੰ ਖੁਸ਼ ਰਹਿ ਆਪਣੀ ਜ਼ਿੰਦਗੀ ਚ
ਮੈਂ ਤੈਨੂੰ ਹੋਰ ਗਲ਼ੇ ਨੀ ਲਾ ਸਕਦੀ
ਬੇਸ਼ੱਕ ਆਖੀਂ ਤੂੰ ਬੇਵਫ਼ਾ
ਤੇ ਬੇਸ਼ੱਕ ਆਖੀਂ ਧੋਖੇਬਾਜ਼ ਮੈਨੂੰ
ਜੋ ਹੁਣ ਤੀਕ ਰੱਖੇ ਲਕੋ ਕੇ
ਮੈਂ ਸਭ ਦੱਸ ਦਿੱਤੇ ਰਾਜ਼ ਤੈਨੂੰ
ਕਿਤੇ ਲੱਭਦਾ ਹੋਇਆ ਪੈੜਾਂ ਨੂੰ
ਮੇਰੇ ਮਗਰ ਨਾ ਤੁਰ ਕੇ ਆ ਜਾਵੀਂ
ਇੱਕ ਹੁੰਦੀ ਸੀ ਸਹਿਜ ਉਸ ਸ਼ਹਿਰ ਦੀ
ਕਿਤੇ ਇਹ ਝੋਰਾ ਨਾ ਦਿਲ ਨੂੰ ਲਾ ਜਾਵੀਂ
ਹੁਣ ਬਣਕੇ ਬੱਦਲ਼ ਗਰਦੇ ਦਾ
ਹਵਾ ਵਿੱਚ ਉੱਡਣਾ ਸਿੱਖਾਗੀਂ
ਸਭ ਭੁੱਲ ਕੇ ਦਿੱਤੇ ਤੋਹਫਿਆਂ ਨੂੰ
ਜੰਨਤ ਮੰਜ਼ਿਲ ਮਿੱਥਾਗੀਂ
ਅਲਵਿਦਾ….ਸਹਿਜ
ਮੈਨੂੰ ਅੱਜ ਤੋਂ ਬਾਅਦ ਮੈਸਜ਼ ਨਾ ਕਰਨਾ
ਮੇਰੀ ਮੈਸਜ਼ ਪੜਦੇ ਸਾਰ ਹੀ ਨੀਂਦ ਉੱਡ ਗਈ, ਮੈਂ ਨਾਲਦੀ ਨਾਲ ਮੈਸਜ਼ ਦਾ ਜਵਾਬ ਦੇਣਾ ਚਾਹਿਆ… ਮੈਂ ਕਿਹਾ ਇਹ ਤਾਂ ਦੱਸੋ ਗੱਲ ਕੀ ਹੋਈ ਹੈ, ਭਲਾਂ…ਪਰ ਇਸ ਤੋਂ ਪਹਿਲਾਂ ਕਿ ਉਹ ਮੇਰਾ ਮੈਸਜ਼ ਵੇਖਦੀ , ਉਸ ਨੇ ਮੈਨੂੰ ਬਲੌਕ ਕਰ ਦਿੱਤਾ, ਮੈਨੂੰ ਪਤਾ ਮੈਂ ਉਹ ਰਾਤ ਕਿਸ ਤਰ੍ਹਾਂ ਲੰਘਾਈ
ਮੈਨੂੰ ਇੱਕ ਹਫਤਾ ਇੱਕ ਪਲ਼ ਵੀ ਚੰਗਾ ਨਾ ਲੱਗਾ, ਮੈਂ ਕਿਸੇ ਨਾ ਕਿਸੇ ਤਰ੍ਹਾਂ ਸਹਿਜ ਨਾਲ਼ ਸੰਪਰਕ ਕਰਨ ਦੀ ਕੋਸ਼ਿਸ਼ ਕਰੀ, ਪਰ ਉਹ ਸਭ ਕੁਝ ਬੰਦ ਕਰ ਚੁੱਕੀ ਸੀ,ਨਾ ਫੇਸਬੁੱਕ, ਨਾ ਵਾੱਟਸ ਆੱਪ, ਨਾ ਫੋਨ , ਮਤਲਬ ਸਭ ਕੁਝ ਜਿਸ ਰਾਹੀਂ ਵੀ ਮੈਂ ਉਸ ਦੇ ਸੰਪਰਕ ਵਿਚ ਸੀ।ਉਸ ਦੁਬਾਰਾ ਭੇਜੇ ਆਖ਼ਰੀ ਮੈਸਜ਼ ਨੂੰ ਮੈਂ ਦਿਨ ਵਿਚ ਕਈ ਕਈ ਵਾਰ ਪੜਦਾ, ਮੈਨੂੰ ਇਹ ਤਾਂ ਸਮਝ ਲੱਗ ਚੁੱਕਾ ਸੀ, ਕਿ ਉਹ ਮੈਨੂੰ ਆਖ਼ਰੀ ਮੈਸਜ਼ ਵਿਚ ਕਹਿਣਾ ਕੀ ਚਾਹੁੰਦੀ ਸੀ, ਪਰ ਮੈਨੂੰ ਉਸ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ, ਕਿ ਮੇਰੇ ਤੋਂ ਪਹਿਲਾਂ ਉਸਦੀ ਜ਼ਿੰਦਗੀ ਵਿਚ ਕੌਣ ਸੀ, ਕੌਣ ਨਾ…ਪਰ ਸਾਲਾਂ ਦੇ ਰਿਸ਼ਤੇ ਦੇ ਅਚਾਨਕ ਟੁੱਟ ਜਾਣ ਜੋ ਦਰਦ ਹੁੰਦਾ ਹੈ, ਉਹ ਇਨਸਾਨ ਹੀ ਸਮਝ ਸਕਦਾ ਜਿਸਤੇ ਇਹ ਸਭ ਬੀਤੀ ਹੋਵੇ….
ਕਿੰਨਾ ਕੂ ਚਿਰ ਕਿਸੇ ਦੇ ਗ਼ਮਾਂ ਦੇ ਸਹਾਰੇ ਨਾਲ ਜ਼ਿੰਦਗੀ ਲੰਘਦੀ ਹੈ, ਫੇਰ ਮੈਂ ਦੁਬਾਰਾ ਪੜਾਈ ਸ਼ੁਰੂ ਕਰਨ ਦਾ ਫੈਸਲਾ ਕਰਿਆ, ਮੈਂ ਐੱਮ.ਏ ਕਰਨੀ ਸ਼ੁਰੂ ਕਰ ਦਿੱਤੀ, ਮੇਰੀ ਜਿੰਦਗੀ ਵਿੱਚ ਹੋਰ ਵੀ ਬਹੁਤ ਜ਼ਿਆਦਾ ਬਦਲਾਅ ਆ ਗੲੇ, ਪਰ ਮੇਰੇ ਵਿਚ ਮੁੜ ਕਿਸੇ ਔਰਤ ਦੀਆਂ ਅੱਖਾਂ ਦੇ ਵਿਚ ਅੱਖਾਂ ਪਾ ਗੱਲ ਕਰਨ ਦੀ ਹਿੰਮਤ ਨਾ ਆਈ, ਮੈਂ ਜਦੋਂ ਵੀ ਕਾੱਲਜ ਵਿਚ ਕਿਸੇ ਕੁੜੀ ਵੱਲ ਵੇਖਦਾ , ਮੈਨੂੰ ਸਹਿਜ ਦਾ ਚੇਤਾ ਆ ਜਾਂਦਾ , ਮੈਂ ਆਪਣੀ ਇੱਕ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀ ਸੀ, ਜਿਸ ਦਾ ਨਾਂ ਮੈਂ ਹਾਲੇ ਤੀਕ ਨਹੀਂ ਸੀ ਸੋਚਿਆ, ਪਰ ਮੇਰਾ ਦਿਲ ਕਿਹ ਰਿਹਾ ਸੀ, ਕਿ ਇਸ ਕਿਤਾਬ ਦਾ ਨਾਮ ਸਹਿਜ ਰੱਖਿਆ ਜਾਵੇ, ਪਰ ਦਿਮਾਗ ਇਜਾਜ਼ਤ ਨਹੀਂ ਸੀ ਦੇ ਰਿਹਾ,ਇੱਕ ਸ਼ਾਮ ਦੀ ਗੱਲ ਆ, ਮੈਂ ਹੋਸਟਲ ਦੇ ਛੱਤ ਤੇ ਬੈਠਾ ਕੁਝ ਲਿਖ ਰਿਹਾ ਸੀ, ਨਾਲ਼ਦੇ ਕਮਰੇ ਵਾਲ਼ੀ ਛੱਤ ਬੈਠੀ ਇੱਕ ਕੁੜੀ ਰੋ ਰਹੀ ਸੀ, ਮੈਂ ਉਸ ਨੂੰ ਜਾਣਦਾ ਸੀ, ਉਹ ਐੱਮ.ਏ ਦੀ ਹੀ ਵਿਦਿਆਰਥਣ ਸੀ, ਪਰ ਹਾਂ ਉਹ ਹਿੰਦੀ ਦੀ ਐਮ.ਏ ਕਰਦੀ ਸੀ, ਤੇ ਮੈਂ ਪੰਜਾਬੀ ਦੀ, ਮੈਂ ਉਸ ਨੂੰ ਬੋਲ ਮਾਰਿਆ… ਹੈਲੋ..ਹਾਏ…ਕੀ ਹੋ ਗਿਆ…ਕੀ ਗੱਲ… ਤੁਸੀਂ ਰੋ ਰਹੇ ਹੋ… ਪਹਿਲਾਂ ਤਾਂ ਉਸ ਨੇ ਕੁਝ ਨਹੀਂ ਦੱਸਿਆ… ਮੈਂ ਦੁਬਾਰਾ ਲਿਖਣਾ ਸ਼ੁਰੂ ਕਰ ਦਿੱਤਾ…ਉਹ ਮੇਰੀ ਛੱਤ ਦੇ ਕੋਲ ਆ ਖੜ ਗਈ…ਤੇ ਬੋਲੀ..ਕੀ ਗੱਲ ਮੇਰੇ ਬਾਰੇ ਲਿਖ ਰਹੇ ਹੋ … ਮੈਂ ਕਿਉਂ… ਮੈਂ ਕਿਉਂ ਲਿਖਾਂਗਾ ਤੁਹਾਡੇ ਬਾਰੇ…ਅੱਛਾ.. ਫੇਰ ਹੋਰ ਕੀ ਲਿਖ ਰਹੇ ਹੋ… ਮੈਂ ਥੋੜ੍ਹੀ ਆਕੜ ਜਿਹੀ ਚ ਬੋਲਿਆ… ਤੁਹਾਨੂੰ ਕੀ ਮੈਂ ਕੁਝ ਹੀ ਲਿਖਾਂ… ਮੇਰੀ ਮਰਜ਼ੀ… ਤੁਸੀਂ ਵੀ ਤਾਂ ਰੋ ਹੀ ਰਹੇ ਸੀ.. ਕੁਝ ਸਮਾਂ ਪਹਿਲਾਂ…,ਮੇਰਾ ਨਾਂ ਅਮਨ, ਮੈਂ ਤਰਨਤਾਰਨ ਤੋਂ ਹਾਂ, ਤੇ ਤੁਸੀਂ, ਮੈਂ ਦੀਪ.. ਰਾਏਪੁਰ ਤੋਂ ( ਕਿਲਾ ਰਾਏਪੁਰ )… ਫਿਰ ਤਾਂ ਨੇੜਲੇ ਹੀ ਹੋ… ਹਾਂ…ਘਰ ਨਹੀਂ ਜਾਂਦੇ.. ਨਹੀਂ…ਜੀ ਨਹੀਂ ਲੱਗਦਾ..ਘਰ
ਵੈਸੇ ਤੁਸੀਂ ਰੋ ਕਿਉਂ ਰਹੇ ਸੀ… ਦੀਪ ਕਿਸੇ ਹੋਰ ਨੂੰ ਨਾ ਦੱਸਿਓ…ਯਰ ਮੇਰਾ.. ਇੱਕ ਬੁਆਏਫਰੈਂਡ ਸੀ, ਸਾਡੀ ਫਰੈਂਡਸਿਪ ਪਿਛਲੇ ਪੰਜ ਸਾਲ ਤੋਂ ਚੱਲ ਰਹੀ ਸੀ, ਉਸ ਨੇ ਮੇਰੇ ਨਾਲ ਵਾਦਾ ਕੀਤਾ ਸੀ ਕਿ ਉਹ ਮੇਰੇ ਨਾਲ ਵਿਆਹ ਕਰਵਾਵੇਗੀ…ਪਰ ਯਰ ਇੱਕ ਮਹੀਨੇ ਪਹਿਲਾਂ ਸਾਡੀ ਨਿੱਕੀ ਜਿਹੀ ਗੱਲ ਤੇ ਲੜਾਈ ਹੋ ਗਈ… ਮੈਂ ਉਸ ਨਾਲ ਗੱਲ ਨਹੀਂ ਕਰੀਂ…ਤੇ ਉਸ ਨੇ ਅੱਜ ਸਵੇਰੇ ਫੋਨ ਲਗਾਇਆ ਸੀ…ਕਿ ਮੇਰਾ ਤਾਂ ਰਿਸ਼ਤਾ ਪੱਕਾ ਹੋ ਗਿਆ…ਤੇ ਮੈਂ ਤਾਂ ਕਨੇਡਾ ਜਾ ਰਿਹਾ… ਹੁਣ ਤੁਸੀਂ ਦੱਸੋ ਜੇ ਮੈਂ ਰੋਵਾਂ ਨਾ ਤਾਂ ਹੋਰ ਕੀ ਕਰਾਂ… ਮੈਂ ਉਸ ਤੇ ਸੱਭ ਤੋਂ ਜ਼ਿਆਦਾ ਵਿਸ਼ਵਾਸ਼ ਕਰਿਆ ਸੀ,ਉਸ ਪਿੱਛੇ ਮੈਂ ਕਿੰਨੀ ਕਿੰਨੀ ਵਾਰ ਘਰ ਝੂਠ ਬੋਲਿਆ ਹੈ, ਬਸ ਪੁੱਛੋ ਨਾ ਯਰ ਬਹੁਤ ਜ਼ਿਆਦਾ ਦਿਮਾਗ਼ ਖ਼ਰਾਬ ਹੋਇਆ ਪਿਆ ਏ… ਹੁਣ ਤੁਸੀਂ ਦੱਸੋ ਮੈਂ ਕੀ ਕਰਾਂ…ਹੋ ਸਕਦਾ ਭੁੱਲ ਜਾਵੋ… ਮੈਂ ਕਿਹਾ… ਯਰ ਕਹਿਣਾ ਸੌਖਾ…ਪਰ ਭੁੱਲਣਾ ਬਹੁਤ ਔਖਾ… ਮੈਂ ਜਵਾਬ ਦਿੱਤਾ…ਪਤਾ ਹੈ ਮੈਨੂੰ, ਮੇਰੇ ਤੋਂ ਵੱਧਕੇ ਭਲਾਂ ਕੌਣ ਜਾਣ ਸਕਦਾ… ਕਿਉਂ ਤੁਹਾਨੂੰ ਵੀ ਕਿਸੇ ਨੇ ਧੋਖਾ ਦਿੱਤਾ ਹੈ ਅਮਨ ਨੇ ਪੁੱਛਿਆ… ਮੈਂ ਬੋਲਿਆ.. ਕਿਸੇ ਨੇ ਨਹੀਂ… ਆਪਣੇ ਨੇ… ਫੇਰ ਮੈਂ ਨਾ ਰੋਕ ਸਕਿਆ … ਮੈਂ ਉਸ ਨੂੰ ਮੇਰੇ ਤੇ ਸਹਿਜ ਦੇ ਵਿੱਚ ਜੋ ਜੋ ਹੋਇਆ ਸਭ ਦੱਸ ਦਿੱਤਾ…ਰਾਤ ਕਾਫ਼ੀ ਹੋ ਗਈ ਸੀ,ਉਸ ਤੋਂ ਬਾਅਦ ਅਸੀਂ ਆਪਣੇ ਆਪਣੇ ਕਮਰੇ ਵਿਚ ਚਲੇ ਗਏ… ਅਸੀਂ ਹਰ ਰੋਜ਼ ਛੱਤ ਤੇ ਦੋਵੇਂ ਇੱਕਠੇ ਹੋ ਜਾਂਦੇ ਤੇ ਕਿੰਨਾ ਕਿੰਨਾ ਘੰਟਾ ਗੱਲਾਂ ਕਰਦੇ ਰਹਿੰਦੇ… ਹੁਣ ਅਸੀਂ ਇੱਕ ਦੂਸਰੇ ਨਾਲ ਫੋਨ ਉੱਪਰ ਵੀ ਗੱਲ ਕਰਨ ਲੱਗ ਗੲੇ ਸੀ, ਪਰ ਮੈਂ ਮੇਰੇ ਵੱਲੋਂ ਪਿਆਰ , ਮੁਹੱਬਤ ਕੁਝ ਨਹੀਂ ਸੀ, ਇੱਕ ਦਿਨ ਕੀ ਹੋਇਆ… ਮੈਨੂੰ ਲੱਗਦਾ ਮਾਰਚ ਦੇ ਮਹੀਨੇ ਦੀ ਅੱਠ ਤਾਰੀਖ਼ ਸੀ, ਅਸੀਂ ਛੱਤ ਤੇ ਬੈਠੇ ਸੀ, ਉਸ ਨੇ ਅਚਾਨਕ ਹੀ ਮੇਰਾ ਹੱਥ ਆਪਣੇ ਹੱਥਾਂ ਵਿਚ ਲੈ ਲਿਆ, ਮੈਂ ਉਸਦੇ ਦੇ ਚਿਹਰੇ ਵੱਲ ਵੇਖ ਕੇ ਸਭ ਕੁਝ ਸਮਝ ਰਿਹਾ ਸਾਂ, ਉਹ ਕਿੰਨਾ ਹੀ ਚਿਰ ਬਿਨਾਂ ਅੱਖ ਝਪਕਾਏ ਮੇਰੇ ਵੱਲ ਵੇਖਦੀ ਰਹੀ, ਪਰ ਦੂਸਰੇ ਹੱਥ ਨਾਲ ਉਸਦਾ ਦਾ ਮੌਢਾ ਹਲਾਇਆ ਤੇ ਪੁੱਛਿਆ ਅਮਨ ਕੀ ਹੋ ਗਿਆ, ਕੋਈ ਦਿੱਕਤ ਹੈ ਤਾ ਦੱਸ ਦੇਵੋ, ਉਸ ਨੇ ਕਿਹਾ ਦੀਪ ਮੈਨੂੰ ਲੱਗਦਾ ਹੈ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ, ਮੈਨੂੰ ਹਰ ਵਕਤ ਤੁਹਾਡੇ ਹੀ ਖਿਆਲ ਆਉਂਦੇ ਰਹਿੰਦੇ ਨੇ, ਮੇਰੇ ਸੁਪਨਿਆਂ ਵਿਚ ਵੀ ਤੁਸੀ ਹੀ ਰਹਿੰਦੇ ਹੋ, ਉਹ ਇਸ ਤੋਂ ਅਗਾਂਹ ਕੁਝ ਬੋਲਦੀ ਮੈਂ ਉਸ ਦੇ ਮੂੰਹ ਉੱਪਰ ਹੱਥ ਧਰਿਆ ਤੇ ਕਿਹਾ ਅਮਨ ਆਪਾਂ ਦੋਵੇਂ ਚੰਗੇ ਦੋਸਤ ਆਂ, ਜੇਕਰ ਤੁਹਾਨੂੰ ਆਪਣੀ ਦੋਸਤੀ ਵਿਚ ਕਮੀਂ ਲੱਗਦੀ ਹੈ ਤਾਂ ਮੈਨੂੰ ਦੱਸ ਸਕਦੇ ਹੋ, ਪਰ ਮੈਂ ਦੁਬਾਰਾ ਇਸ ਰਾਹ ਉੱਪਰ ਨਹੀਂ ਜਾਣਾ ਚਾਹੁੰਦਾ, ਆਪਾਂ ਹਮੇਸ਼ਾ ਚੰਗੇ ਦੋਸਤ ਸੀ ਤੇ ਚੰਗੇ ਰਹਾਂਗੇ ਵੀ, ਕੁਝ ਗ਼ਲਤ ਨਾ ਸੋਚਿਓ, ਮੈਂ ਤੁਹਾਡੇ ਹੀ ਬਾਰੇ ਸੋਚ ਰਿਹਾ ਹਾਂ, ਅਮਨ ਨੇ ਹਲਕੀ ਜਿਹੀ ਮੁਸਕਾਨ ਕਰੀਂ ਤੇ ਕਿਹਾ ਮੈਂ ਸਮਝਦੀ ਹਾਂ, ਚੰਗਾ ਦੀਪ ਬਾਏ, ਮੈਨੂੰ ਨੀਂਦ ਆ ਰਹੀ ਆ ਸਵੇਰੇ ਮਿਲਦੇ ਹਾਂ… ਮੈਨੂੰ ਪਤਾ ਲੱਗ ਗਿਆ ਸੀ, ਕਿ ਉਸਨੂੰ ਇਹ ਚੰਗਾ ਨਹੀਂ ਲੱਗਾ, ਪਰ ਮੇਰੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਰਾਹ ਵੀ ਨਹੀਂ ਸੀ।
ਉਸ ਤੋਂ ਬਾਅਦ ਸਾਡੇ ਵਿੱਚ ਪਹਿਲਾਂ ਵਾਲੀ ਗੱਲ ਨਾ ਰਹੀ, ਇੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Kudrat Gill
very nice story g
Rekha Rani
nice story be continu please
Gagan Pandher
ਵੀਰ ਜੀ ਲੋਕਾਂ ਭਾਣੇ ਇਹ ਕਹਾਣੀ ਹੋਊ ਪਰ ਤੁਸੀਂ ਅਾਪਣੇ ਦਰਦ ਦਾ ਹਿਸਾ ਸਾਂਝਾ ਕੀਤਾ ਆ ਮੈ ਹੁਣੇ ਇਸ ਐਪ ਨੂੰ ਡਾਓਨਲੋਡ ਕਰਕੇ ਇਹ ਕਹਾਣੀ ਪੜੀ ਮੈਨੂੰ ਇਸ ਵਿਚ ਇੱਕ ਦੀ ਜਿ਼ੰਦਗੀ ਖ਼ਰਾਬ ਹੋਈ ਜਾਪਦੀ ਓਸ ਨ੍ਹਨੀ ਬਚੀ ਮਹਿਕ ਦੀ 😍 😍 😍 😍 😍 😍 😍
ਮਾਰਿਆ ਤਾਂ ਮੈ ਵੀ ਕੁੱਝ ਏਸੇ ਤਰਾਂ ਦੇ ਦਰਦ ਆ ਮੈ ਤੁਹਾਡਾ ਛੋਟਾ ਭਰਾ ਗਗਨ ਖੰਨੇ ਤੋਂ ਹੁਣ ਸਾਉਦਿਆ ਵਿਚ ਆ 😍 😍 😍 😍 😍
misha_tandon
next part?