ਬਜਾਰ ਦੀ ਐਨ ਨੁੱਕਰ ਤੇ ਮੇਰਾ ਚੂੜੀਆਂ ਮੇਕਅੱਪ ਅਤੇ ਹਾਰ-ਸ਼ਿੰਗਾਰ ਦੇ ਸਮਾਨ ਦਾ ਸਟੋਰ ਹੋਇਆ ਕਰਦਾ ਸੀ..
ਦੀਵਾਲੀ ਵਿਸਾਖੀ ਵਿਆਹ ਮੰਗਣੇ ਅਤੇ ਤੀਆਂ ਵਰਗੇ ਤਿੱਥ-ਤਿਓਹਾਰ..ਹਮੇਸ਼ਾਂ ਰੌਣਕ ਜਿਹੀ ਲੱਗੀ ਰਹਿੰਦੀ..
ਇੱਕ ਵਾਰ ਨੇੜੇ ਕਿਸੇ ਪਿੰਡ ਤੋਂ ਇੱਕ ਨਵਾਂ ਵਿਆਹਿਆ ਜੋੜਾ ਆਇਆ..
ਸਾਈਕਲ ਤੋਂ ਉੱਤਰ ਪੌੜੀਆਂ ਚੜ ਤੁਰੀ ਆਉਂਦੀ ਦੇ ਛਣ-ਛਣ ਕਰਦੇ ਚੂੜੇ ਅਤੇ ਪੰਜੇਬਾਂ ਦੀ ਅਵਾਜ ਨਾਲ ਇੰਝ ਲੱਗਾ ਜਿੱਦਾਂ ਚਾਰੇ ਪਾਸੇ ਬਹਾਰ ਜਿਹੀ ਛਾ ਗਈ ਹੋਵੇ..!
ਕਾਊਂਟਰ ਤੇ ਮੁੰਡਾ ਦੱਸਣ ਲੱਗਾ “ਜੀ ਸਵੇਰ ਦੇ ਦੂਜੀ ਵਾਰ ਆਏ ਨੇ..ਬੀਬੀ ਨੂੰ ਲਾਲ ਰੰਗ ਦੇ “ਗੋਖੜੂ” ਪਸੰਦ ਨੇ..”ਹਜਾਰ” ਆਖਿਆ ਸੀ ਪਰ ਬਾਈ ਦੀ ਸੂਈ ਸੱਤ ਸੌ ਤੇ ਹੀ ਅੜੀ ਹੋਈ ਏ..ਸ਼ਾਇਦ ਕੋਲ ਹੈ ਹੀ ਏਨੇ ਨੇ”..ਏਨੀ ਗੱਲ ਦੱਸਦੇ ਦਾ ਹਾਸਾ ਜਿਹਾ ਨਿੱਕਲ ਗਿਆ!
ਦੂਜੇ ਪਾਸੇ ਸਾਮਣੇ ਖਲੋਤਾ ਉਹ ਹਮਾਤੜ ਕਦੀ ਓਹਲੇ ਜਿਹੇ ਨਾਲ ਆਪਣਾ ਬਟੂਆ ਖੋਹਲ ਕੇ ਵੇਖ ਲਿਆ ਕਰਦਾ ਤੇ ਕਦੀ ਕੁਝ ਸੋਚ ਨਾਲਦੀ ਦੀਆਂ ਅੱਖਾਂ ਵਿਚ ਤੇਜੀ ਨਾਲ ਵੱਗਦੇ ਸੱਧਰਾਂ ਚਾਵਾਂ ਦੇ ਦਰਿਆ ਵਿਚ ਗੁਆਚ ਜਾਇਆ ਕਰਦਾ !
ਗਹੁ ਨਾਲ ਤੱਕਿਆ ਤਾਂ ਉਹ ਮਜਬੂਰੀ,ਬੇਬਸੀ,ਤੰਗੀ-ਤੁਰਸ਼ੀ ਅਤੇ ਸ਼ਰਮਿੰਦਗੀ ਦੇ ਆਲਮ ਵਿਚ ਡੁੱਬਿਆ ਹੋਇਆ ਨਜਰ ਆਇਆ..
ਮੈਨੂੰ ਬਹੁਤ ਪੁਰਾਣੀ ਖੁਦ ਨਾਲ ਬੀਤੀ ਹੱਡ-ਬੀਤੀ ਚੇਤੇ ਆ ਗਈ..
ਜਦੋਂ ਪਹਿਲੀ ਵਾਰ ਇਹਨਾਂ ਨਾਲ ਸ਼ਹਿਰ ਮਸਿਆ ਦੇ ਮੇਲੇ ਤੇ ਗਈ ਤਾਂ ਲਾਲ ਰੰਗ ਦੀਆਂ ਚੂੜੀਆਂ ਪਸੰਦ ਕਰ ਲਈਆਂ..!
ਭਲੇ ਜ਼ਮਾਨਿਆਂ ਵਿਚ ਉਸਨੇ ਅੱਠ ਰੁਪਈਏ ਮੰਗੇ..ਸ਼ਾਇਦ ਇਹਨਾਂ ਕੋਲ ਉਸ ਵੇਲੇ ਸਿਰਫ ਪੰਜ ਹੀ ਸਨ..ਸੌਦਾ ਸਿਰੇ ਨਾ ਚੜ ਸਕਿਆ!
ਆਥਣੇ ਪਿੰਡ ਮੁੜਦੇ ਵਕਤ ਟਾਂਗੇ ਦੀ ਪਿਛਲੀ ਸੀਟ ਤੇ ਬੈਠੇ ਹੋਇਆਂ ਨੇ ਸਾਰੇ ਰਾਹ ਨਾ ਤਾਂ ਅੱਖਾਂ ਮਿਲਾਈਆਂ ਤੇ ਨਾ ਹੀ ਮੂਹੋਂ ਕੁਝ ਬੋਲੇ..
ਹਾਰ ਕੇ ਮੂੰਹ ਬਣਿਆ ਵੇਖ ਮੈਂ ਹੁੱਝ ਜਿਹੀ ਮਾਰੀ ਤੇ ਹੌਲੀ ਜਿਹੀ ਆਖਿਆ..”ਫੇਰ ਕੀ ਹੋਇਆ..ਜੇ ਨਹੀਂ ਲਈਆਂ ਗਈਆਂ..ਅਗਲੀ ਮੱਸਿਆ ਨੂੰ ਸਹੀ..”
ਮੇਰੇ ਮੂਹੋਂ ਏਨੀ ਗੱਲ ਸੁਣ ਇਹਨਾਂ ਦੇ ਹੰਜੂ ਵਹਿ ਤੁਰੇ ਪਰ ਓਹਲੇ ਜਿਹੇ ਨਾਲ ਓਸੇ ਵੇਲੇ ਪੂੰਝ ਵੀ ਲਏ..!
ਉਸ ਦਿਨ ਮਗਰੋਂ ਇਹਨਾਂ ਮੇਰੀਆਂ ਖੁਸ਼ੀਆਂ ਲਈ ਦਿਨ ਰਾਤ ਇੱਕ ਕਰ ਦਿੱਤਾ..
ਕੋਈ ਚੀਜ ਮੂਹੋਂ ਬਾਅਦ ਵਿਚ ਕੱਢਦੀ..ਹਾਜਿਰ ਪਹਿਲਾਂ ਹੋ ਜਾਇਆ ਕਰਦੀ..ਫੇਰ ਇਹ ਦੁਕਾਨ ਖੋਲ ਕੇ ਦੇਣ ਵੇਲੇ ਤੱਕ ਆਪਣੀ ਬਿਮਾਰੀ ਵੀ ਮੈਥੋਂ ਲੁਕਾ ਕੇ ਰੱਖੀ..”
ਸਾਮਣੇ ਟੰਗੀ ਇਹਨਾਂ ਦੀ ਫੋਟੋ ਵੱਲ ਦੇਖ ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ..
ਫੇਰ ਮੇਰੀ ਸੂਰਤ ਓਦੋਂ ਇੱਕ ਵਾਰ ਫੇਰ ਵਰਤਮਾਨ ਵਿਚ ਮੁੜ ਵਾਪਿਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
paji Gokhru ke hundey new very nice story but Gokhru ke hai
ਮਨਿੰਦਰ
ਆਖਰੀ ਪਹਿਰਾ 👌👌👌👌 speechless