ਸੱਚਾ ਵਾਕਾ
ਮੇਰਾ ਇੱਕ ਸੱਜਣ ਆ,, ਮੇਰੇ ਪਿੰਡ ਸੁਲਤਾਨਵਿੰਡ ਤੋਂ,,
ਜੋ ਪੰਜਾਬ ਪੁਲਿਸ ਚ ਆ,,
ਉਹ ਗੱਲ ਸੁਣਾਉਂਦਾ ਸੀ ਕਿ 1984 ਤੋਂ ਬਾਅਦ ਚ ਚੱਲੇ ਮਾਹੌਲ ਵੇਲੇ ਦੀ ਗੱਲ ਆ,,
ਕਿ ਭਾਰਤੀ ਫੌਜ ਦਾ ਇਕ ਹੈਲੀਕਾਪਟਰ ਗੁਰਦਾਸਪੁਰ ਏਰੀਏ ਦੇ ਕਿਸੇ ਪਿੰਡ ਉਪਰੋਂ ਦੀ ਲੰਘ ਰਿਹਾ ਸੀ, ਤਾਂ ਅਚਾਨਕ ਫੌਜ ਵਾਲੇ ਆਪਣੇ ਜਹਾਜ ਨੂੰ ਪਿੰਡ ਤੋਂ ਦੂਰ ਨੂੰ ਲੈ ਗਏ,, ਤੇ ਨਾਲ ਹੀ ਸਾਡੇ ਬਟਾਲੇ ਠਾਣੇ ਚ ਵਾਇਰਲੈਸਾਂ ਖੜਕ ਗਈਆਂ ਕਿ ਫਲਾਣੇ ਪਿੰਡ ਚ ਤਾਂ ਖਾੜਕੂਆਂ ਨੇ ਤੋਪਾਂ ਬੀੜੀਆਂ ਹੋਈਆਂ ਨੇ,,
ਵੀਰ ਕਹਿੰਦਾ ਸਾਡੇ ਪੁਲਿਸ ਥਾਣੇ ਵਾਲਿਆਂ ਦੀ ਡਿਉਟੀ ਲੱਗ ਗਈ,ਕਿ ਜਾਕੇ ਪਤਾ ਕਰੋ,,
ਕਹਿੰਦਾ ਅਸੀਂ ਫ਼ੋਰਸ ਅਤੇ ਬੁੱਲਟ ਪਰੂਫ ਟਰੈਕਟਰ ਲੈਕੇ ਓਸੇ ਪਿੰਡ ਵੱਲ ਨੂੰ ਸਪੀਡਾਂ ਬੰਨੀ ਜਾਈਏ,,
ਰਾਹ ਚ ਜਾਕੇ ਸਾਡੇ ਅਫਸਰ ਕਹਿਣ ਕਿ ਟਰੈਕਟਰ ਸਾਡੇ ਬੁੱਲਟ ਪਰੂਫ ਆ, ਪਰ, ਤੋਪਾਂ ਨੇ ਸਾਡਾ ਲਿਹਾਜ਼ ਥੋਡ਼ੀ ਰੱਖਣਾ,,
,,, ਕਹਿੰਦਾ ਡਰਦੇ ਡਰਾਉਂਦੇ ਅਸੀਂ ਪਿੰਡ ਚ ਪਹੁੰਚੇ,,ਸਾਰੇ ਪਿੰਡ ਚ ਔਖੇ-ਸੌਖੇ ਗੇੜਾ ਕਢਿਆ,, ਪਰ ਤੋਪਾਂ ਸਾਨੂੰ ਕਿਧਰੇ ਨਾ ਦਿਸਣ,,
ਫੌਜੀ ਅਫਸਰਾਂ ਨਾਲ ਗੱਲਬਾਤ ਹੋਈ ਕਿ ਏਸ ਪਿੰਡ ਚ ਕੋਈ ਤੋਪਾਂ ਹੈਨੀ,ਆ, ਅਸੀਂ ਸਾਰੇ ਪਿੰਡ ਚ ਤੱਸਲੀ ਕਰ ਆਏ ਆ,,
ਜਦੋਂ ਫੇਰ ਫੌਜੀ ਹੈਲੀਕਾਪਟਰ ਆਪਣੀ ਤੱਸਲੀ ਕਰਨ ਆਇਆ ਤਾਂ ,ਫੇਰ ਓਹੀ ਕੰਮ ਹੋ ਗਿਆ,,
ਵਾਇਰਲੈਸਾਂ ਖੜਕ ਪਈਆਂ,,
ਫੌਜੀ ਅਫਸਰ ਆਪਣੇ ਆਲ੍ਹਾ ਕਮਾਨ ਨੂੰ ਸ਼ਿਕਾਇਤਾਂ ਕਰੀ ਜਾਵੇ ਕਿ, ਪੰਜਾਬ ਪੁਲਸ ਖਾੜਕੂਆਂ ਨਾਲ ਰਲੀ ਹੋਈ ਆ,,
ਤੋਪਾਂ ਤਾਂ ਹਾਲੇ ਵੀ ਉਸੇ ਪਿੰਡ ਚ ਓਥੇ ਹੀ ਬੀੜੀਆਂ ਪਈਆਂ ਨੇ,,
ਕਹਿੰਦਾ ਸਾਡੇ ਵੱਡੇ ਤੋਂ ਵੱਡੇ ਅਫਸਰ ਆਗੇ,,
ਤੇ ਸਾਡੇ ਸਾਹ ਸੂਤੇ ਗਏ ਕਿ ਫੌਜ ਵਾਲੇ ਝੂਠ ਨਹੀਂ ਬੋਲ ਸਕਦੇ,,ਪਰ, ਖਾੜਕੂ ਤੋਪਾਂ ਨੂੰ ਲੁਕਾ ਕਿੱਥੇ ਲੈਂਦੇ ਆ,,
ਕਹਿੰਦਾ, ਸਾਰਾ ਲਾਮ-ਲਸ਼ਕਰ ਲੈਕੇ ਰਾਤ ਜਿਹੀ ਨੂੰ ਅਸੀਂ ਤੁਰ ਪਏ ਫੇਰ ਪਿੰਡ ਵੱਲ ਨੂੰ,
ਸਾਰਾ ਪਿੰਡ ਫੋਲ ਮਾਰਿਆ, ਪਰ, ਤੋਪਾਂ ਖੌਰੇ ਕਿਹੜੇ ਖੂਹ ਚ ਵੜ ਜਾਣ,,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ