ਸਿਰਫ ਟੀਂਡੇ, ਮਿਰਚਾਂ ਤੇ ਖੀਰੇ ਹੀ ਨਹੀਂ ਹਨ…. ਇਹ ਸਬਜ਼ੀ ਪ੍ਰਤੀਨਿਧਤਾ ਕਰ ਰਹੀ ਹੈ ਕਿਸੇ ਦੀ ਹਿੰਮਤ, ਮਿਹਨਤੀ ਸੁਭਾਅ ਤੇ ਖੁਦਾਰੀ ਦੀ।
ਸਾਡੇ ਪਿੰਡ ਵਿੱਚ ਇੱਕ ਪਰਿਵਾਰ ਹੈ UP ਤੋ ਜਿਹਨਾਂ ਨੂੰ ਆਮ ਬੋਲਚਾਲ ਵਿੱਚ ਅਸੀਂ ਭਈਏ ਕਹਿ ਦਿੰਦੇ ਹਾਂ ਉਹਨਾਂ ਨਾਲ ਸਾਡੀ ਵਾਹ ਪਈ ਨੂੰ ਲੱਗਭਗ 5-6 ਸਾਲ ਹੋ ਚੱਲੇ ਹਨ। ਕਿਰਾਏ ਦੇ ਘਰ ਵਿੱਚ ਰਹਿੰਦੇ ਹਨ ਏਥੇ ਉਹ। ਘਰ ਦਾ ਮੁਖੀ ਫੈਕਟਰੀ ਵਿੱਚ ਕੰਮ ਕਰਦਾ ਹੈ ਤੇ ਆਂਟੀ ਦਾ ਛੋਟਾ ਜਿਹਾ ਕਲੀਨਿਕ ਹੈ। lockdown ਵਿੱਚ ਸਾਰਾ ਕੰਮ ਕਾਰ ਠੱਪ ਹੋ ਗਿਆ। ਆਂਟੀ ਚਾਰ ਕੁ ਦਿਨ ਪਹਿਲਾ ਸਾਡੇ ਘਰ ਆਏ ਤੇ ਬਹੁਤ ਕਮਜ਼ੋਰ ਦਿਸੇ Mom ਨੇ ਪੁੱਛਿਆ ਕੇ ਕੀ ਹੋਇਆ ਤਾਂ ਦੱਸਣ ਲਗੇ ਕੇ….. ਘਰ ਬੈਠੇ ਖਾ ਰਹੇ ਥੇ ਪਰ ਕਿਤਨੇ ਦਿਨ ਖਾਤੇ ਜੋ ਰਾਸ਼ਨ ਪਾਸ ਥਾ ਖਤਮ ਹੋਨੇ ਲਗਾ ਫਿਰ ਏਕ ਦਿਨ ਆਟਾ ਖਤਮ ਹੋ ਗਿਆ ਸਭੀ ਨੇ ਰੋਟੀ ਖਾਲੀ ਮੈਨੇ ਬਹਾਨਾ ਬਨਾ ਦੀਆ ਕੇ ਮੇਰਾ ਤੋ ਦਾਨੇ ਖਾਨੇ ਕਾ ਮਨ ਹੈ ਤੋ ਮੈਂ ਬਿਨਾਂ ਬਤਾਏ ਖੇਤ ਮੈ ਚਲੀ ਗਈ ਔਰ ਕਨਕ ਕੇ ਸਿੱਟੇ ਲੈ ਆਈ, ਮੇਰੇ ਪਤੀ ਪਹਿਲੇ ਨਾਰਾਜ਼ ਹੂਏ ਕੇ ਤੂ ਧੂਪ ਮੈ ਕਿਉ ਗਈ ਫਿਰ ਸਿਟੋ ਕੋ ਕੁੱਟਨੇ ਲਗੇ ਤੋ ਚਾਰ ਕਿਲੋ ਕਨਕ ਨਿਕਲੀ ਵੋਹ ਬੋਲੇ ਹਮ ਇਸਕਾ ਆਟਾ ਪੀਸਾ ਲੇਤੇ ਹੈ ਤੋ ਮੈਂ ਆਗੇ ਸੇ ਬੋਲੀ ਦਾਨੇ ਕਿਸਕੋ ਖਾਨੇ ਹੈ…..? ਮੈਂ ਭੀ ਆਟੇ ਕੇ ਲਈਏ ਹੀ ਲੈ ਕੇ ਆਈ ਹੂੰ.. ਘਰ ਮੇਂ ਸੇ ਆਟਾ ਖਤਮ ਹੋ ਚੁੱਕਾ ਹੈ ਤੋ ਅਗਲੇ ਦਿਨ ਮੈਂ ਫਿਰ ਨਿਕਲ ਗਈ ਸਿੱਟੇ ਲੇਨੇ ਤੋ ਮੇਰੇ ਪਤੀ ਮੁਝੇ ਡੁੰਡਤੇ ਹੂਏ ਪਿੱਛੇ ਆ ਗਏ ਪਹਿਲੇ ਨਾਰਾਜ਼ ਹੂਏ ਕੇ ਤੂੰ ਕਿਉ ਆਈ ਧੁੱਪ ਮੇਂ ਫਿਰ ਵੋਹ ਭੀ ਸਾਥ ਹੀ ਲੱਗ ਪੜੇ ਕਾਮ ਪੈ ਤੋ ਹਮ ਨੇ 40 ਕਿਲੋ ਕੇ ਕਰੀਬ ਕਨਕ ਨਿਕਾਲੀ।” ਮੇਰੇ mom ਸਭ ਕੁਝ ਸੁਣ ਬੋਲੇ ਤੁਸੀਂ ਇਹਨੀਂ ਤੰਗੀ ਵਿੱਚ ਰਹੇ ਦੱਸਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ