ਐਤਵਾਰ ਸੀ ਸ਼ਾਇਦ ਇਸੇ ਕਰਕੇ ਡੱਬੇ ਵਿਚ ਭੀੜ ਥੋੜੀ ਘੱਟ ਸੀ..
ਮੈਂ ਛੇਤੀ ਨਾਲ ਅੰਦਰ ਵੜ ਨੁੱਕਰ ਵਾਲੀ ਸੀਟ ਮੱਲ ਲਈ ਤੇ ਦੂਜੇ ਪਾਸੇ ਬੈਗ ਟਿਕਾ ਦਿੱਤਾ..
ਚੱਲ ਪਈ ਗੱਡੀ ਵਿਚ ਆਣ ਚੜਿਆ ਇੱਕ ਚੇਹਰਾ ਮੈਨੂੰ ਕੁਝ ਜਾਣਿਆਂ ਪਹਿਚਾਣਿਆਂ ਜਿਹਾ ਲੱਗਾ..!
ਗਹੁ ਨਾਲ ਤੱਕਿਆ..ਇਹ ਤਾਂ ਓਹੀ ਸੀ..ਕਿੰਨੇ ਵਰੇ ਪਹਿਲਾਂ ਰੋਜਾਨਾ ਬਟਾਲਿਓਂ ਅਮ੍ਰਿਤਸਰ ਗੱਡੀ ਵਿਚ ਆਉਂਦਾ ਪੋਚਵੀਂ ਜਿਹੀ ਪੱਗ ਵਾਲਾ ਬਹੁਤ ਘੱਟ ਬੋਲਦਾ ਨਿਸ਼ਾਨ ਸਿੰਘ..
ਮੈਥੋਂ ਅੱਗੇ ਨਿੱਕਲ ਬਾਰੀ ਵਾਲੇ ਪਾਸੇ ਬੈਠ ਲਗਾਤਾਰ ਬਾਹਰ ਵੱਲ ਨੂੰ ਵੇਖਦੇ ਹੋਏ ਨੇ ਇੱਕ ਵਾਰ ਵੀ ਨਜਰ ਚੁੱਕ ਮੇਰੇ ਵੱਲ ਨਾ ਵੇਖਿਆ..
ਪਰ ਮੈਂ ਸਾਮਣੇ ਬੈਠੇ ਬਜ਼ੁਰਗ ਜੋੜੇ ਤੋਂ ਨਜਰ ਬਚਾ ਕੇ ਬਿੰਦ ਕੂ ਲਈ ਉਸ ਵੱਲ ਤੱਕ ਜਰੂਰ ਲਿਆ ਕਰਦੀ..
ਏਨੇ ਸਾਲਾਂ ਵਿਚ ਕੋਈ ਖਾਸ ਫਰਕ ਨਹੀਂ ਸੀ ਪਿਆ..ਓਨਾ ਕੂ ਹੀ ਭਾਰ..ਓਹੀ ਦਿੱਖ..ਅਤੇ ਪੱਗ ਦਾ ਸਟਾਈਲ ਵੀ ਬਿਲਕੁਲ ਓਹੀ..
ਸਿਵਾਏ ਪਹਿਲੇ ਅਤੇ ਆਖਰੀ ਲੜ ਅੰਦਰੋਂ ਝਾਤੀ ਮਾਰਦੇ ਚੰਦ ਕੂ ਚਿੱਟੇ ਵਾਲ..
ਸੁਰਤ ਦਸ ਸਾਲ ਪਿੱਛੇ ਪਰਤ ਗਈ..
ਕੱਥੂਨੰਗਲ ਤੋਂ ਜਾਣ-ਬੁੱਝ ਕੇ ਹੀ ਮੇਰੇ ਵਾਲੇ ਡੱਬੇ ਵਿਚ ਚੜ੍ਹ ਜਾਂਦਾ ਮੁਸ਼ਟੰਡਿਆਂ ਦਾ ਉਹ ਵੱਡਾ ਗਰੁੱਪ..ਘਰੇ ਦੱਸਿਆ ਤਾਂ ਮਾਂ ਆਖਣ ਲੱਗੀ ਬੱਸੇ ਚਲੀ ਜਾਇਆ ਕਰ..!
ਪਰ ਕਿਰਾਇਆ ਅਤੇ ਘਰੋਂ ਕਾਫੀ ਦੂਰ ਪੈਂਦਾ ਅੱਡਾ..
ਮੈਂ ਗੱਡੀ ਤੇ ਹੀ ਜਾਣਾ ਜਾਰੀ ਰੱਖਿਆ..
ਅਕਸਰ ਹੀ ਕੱਥੂਨੰਗਲ ਤੱਕ ਆਉਂਦਿਆਂ ਮੇਰਾ ਦਿੱਲ ਫੜਕ ਫੜਕ ਵੱਜਣਾ ਸ਼ੁਰੂ ਹੋ ਜਾਂਦਾ..
ਸਾਰੇ ਡੱਬੇ ਵਿਚੋਂ ਕਿਸੇ ਦੀ ਹਿੰਮਤ ਨਾ ਪੈਂਦੀ ਕੇ ਓਹਨਾ ਨੂੰ ਵਰਜ ਸਕੇ..
ਅਖੀਰ ਇੱਕ ਦਿਨ ਕਰਾਮਾਤ ਹੋਈ..ਇੱਕ ਉਚੇ ਲੰਮੇ ਮੁੰਡੇ ਨੇ ਸਾਰਿਆਂ ਨਾਲ ਪੰਗਾ ਲੈ ਲਿਆ..ਇੱਕ ਨੂੰ ਸਿਰਫ ਦੋ ਕੂ ਘਸੁੰਨ ਹੀ ਵੱਜੇ..ਬਾਕੀ ਏਦਾਂ ਗਵਾਚੇ ਜਿੱਦਾਂ ਖੋਤੇ ਦੇ ਸਿਰ ਤੋਂ ਸਿੰਗ..!
ਉਸ ਦਿਨ ਮਗਰੋਂ ਕਿਸੇ ਦੀ ਵੀ ਮੇਰੇ ਡੱਬੇ ਵਿਚ ਚੜ ਮੈਨੂੰ ਛੇੜਨ ਦੀ ਹਿੰਮਤ ਨਾ ਪਈ..!
ਮੇਰੀ ਹਰ ਮੁਸ਼ਕਿਲ ਅੱਗੇ ਨਿਸ਼ਾਨ ਸਿੰਘ ਕੰਧ ਬਣ ਖਲੋ ਜਾਇਆ ਕਰਦਾ..!
ਹਾਲਾਂਕਿ ਕਦੀ ਵੀ ਗੱਲਬਾਤ ਨਹੀਂ ਸੀ ਹੋਈ ਪਰ ਫੇਰ ਵੀ ਗੱਡੀ ਵਿਚ ਕਿੰਨੀਆਂ ਤਰਾਂ ਦੀਆਂ ਦੰਦ ਕਥਾਵਾਂ ਜਰੂਰ ਪ੍ਰਚੱਲਿਤ ਹੋ ਗਈਆਂ..!
ਫੇਰ ਇੱਕ ਦਿਨ ਆਥਣ ਵੇਲੇ ਵਾਪਸੀ ਤੇ ਟੇਸ਼ਨ ਵੱਲ ਨੂੰ ਆ ਰਹੀ ਸਾਂ ਕੇ ਚੋਰ ਬਜਾਰ ਕੋਲ ਅੱਗੇ ਖਲੋਤੇ ਨਿਸ਼ਾਨ ਸਿੰਘ ਨੇ ਖਲਿਆਰ ਲਿਆ..ਇੱਕ ਚਿੱਠੀ ਫੜਾ ਦਿੱਤੀ..!
ਉਸਦੀ ਇਹ ਹਰਕਤ ਅਜੀਬ ਜਿਹੀ ਜਰੂਰ ਲੱਗੀ ਪਰ ਬੁਰੀ ਬਿਲਕੁਲ ਵੀ ਨਹੀਂ..
ਗੱਡੀ ਚੜ ਹੌਲੀ ਜਿਹੀ ਕੱਢ ਪੜਨੀ ਸ਼ੁਰੂ ਕਰ ਦਿੱਤੀ..
ਅੰਦਰ ਕਿੰਨਾ ਕੁਝ ਲਿਖਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Prem singh
bohat he sohna likhya veer ji
Mukhtiar Singh
ਤੁਹਾਡੀਆਂ ਹੋਰ ਵੀ ਲਿਖਤਾਂ ਪੜੀਆਂ, ਸਲਾਮ ਤੁਹਾਡੀ ਸੋਚ ਤੇ ਕਲਮ ਨੂੰ !!
..
Nice
Amandeep singh
Nice… bhut sohna likhya tusi