ਵਿਆਹ ਮਗਰੋਂ ਪਹਿਲਾਂ ਸਾਲ ਸੁਨਹਿਰੀ ਸੁਫ਼ਨੇ ਵਾਂਙ ਲੰਘ ਗਿਆ..
ਅਕਸਰ ਮਾਣ ਕਰਿਆ ਕਰਦੀ ਕੇ ਮੇਰੀ ਪਸੰਦ ਜਿੰਦਗੀ ਦੀ ਹਰ ਕਸਵੱਟੀ ਤੇ ਪੂਰੀ ਉੱਤਰੀ ਸੀ..
ਸਹੇਲੀਆਂ ਵਿਚ ਗੱਲ ਚੱਲ ਪੈਂਦੀ..ਬਾਕੀਆਂ ਦੇ ਕਿੰਨੇ ਸਾਰੇ ਗਿਲੇ ਸ਼ਿਕਵੇ ਹੁੰਦੇ..ਟਾਈਮ ਨਹੀਂ ਦਿੰਦਾ..ਬਿਜਨਸ ਦੇ ਝਮੇਲੇ..ਮਾਂ-ਬਾਪ..ਖਰਚੇ ਪਾਣੀ ਤੋਂ ਲੜਾਈ..ਨਿੱਕੀ ਨਿੱਕੀ ਗੱਲ ਤੋਂ ਬਹਿਸ ਤੇ ਮੁੜ ਬੋਲ ਬੁਲਾਰਾ..!
ਮੈਨੂੰ ਚੁੱਪ ਚਾਪ ਬੈਠੀ ਨੂੰ ਵੇਖ ਅਕਸਰ ਮਖੌਲ ਕਰਦੀਆਂ..
ਆਖਦੀਆਂ ਇਸ ਮੀਸਣੀ ਨੇ ਤੇ ਕੋਈ ਮੋਤੀ ਦਾਨ ਕੀਤੇ ਹੋਣੇ..ਏਡਾ ਵਧੀਆ ਨਾਲਦਾ ਮਿਲਿਆ..ਹਰ ਗੱਲ ਦਾ ਧਿਆਨ ਰੱਖਣ ਵਾਲਾ..ਹਰ ਗੱਲ ਸਿਰ ਸੁੱਟ ਕੇ ਮੰਨ ਲੈਣ ਵਾਲਾ..ਕਦੀ ਕੋਈ ਕਿੰਤੂ-ਪ੍ਰੰਤੂ ਨਹੀਂ..!
ਫੇਰ ਜਿੰਦਗੀ ਵਿਚ ਇੱਕ ਵੱਡਾ ਮੋੜ ਆ ਗਿਆ..
ਖੁਦ ਬੱਚਿਆਂ ਵਾਂਙ ਵਿਚਰਨ ਵਾਲੀ ਦੇ ਘਰ ਇੱਕ ਨਿੱਕੀ ਬੱਚੀ ਨੇ ਜਨਮ ਲਿਆ..!
ਸੋਚਣ ਦਾ ਨਜਰੀਆ ਬਦਲ ਜਿਹਾ ਗਿਆ..ਦੁਨੀਆ ਅਲੱਗ ਹੀ ਐਂਗਲ ਤੋਂ ਵੇਖਣੀ ਸ਼ੂਰੂ ਕਰ ਦਿੱਤੀ..ਕਿੰਨੇ ਸਾਰੇ ਲੋਕ ਆਏ..ਸਿਫਤਾਂ ਦੇ ਪੁਲ ਬੰਨੇ..ਅਸੀਸਾਂ ਦੇ ਢੇਰ ਲਾ ਦਿੱਤੇ..ਸਾਰੇ ਸਵਰਗਾਂ ਦੀ ਹੂਰ ਨੂੰ ਵੇਹੜੇ ਲਿਆਉਣ ਵਾਲੀ ਮਾਂ ਦਾ ਮੱਥਾ ਚੁੰਮਦੇ ਨਾ ਥੱਕਦੇ..!
ਮੈਂ ਅਕਸਰ ਹੀ ਕੋਲ ਪਈ ਧੀ ਨਾਲ ਗੱਲਾਂ ਕਰਦੀ ਰਹਿੰਦੀ..ਉਹ ਵੀ ਹੁਣ ਅੱਗਿਓਂ ਹੁੰਗਾਰਾ ਭਰਦੀ..
ਮੈਂ ਉਸਦੇ ਬੁੱਲਾਂ ਨੂੰ ਚੁੰਮਦੀ..ਉਸਨੂੰ ਦੁੱਧ ਚੁੰਗਾਉਂਦੀ..ਇੰਝ ਲੱਗਦਾ ਜਿੱਦਾਂ ਰੱਬ ਨੇ ਆਪਣੇ ਖਜਾਨੇ ਵਿਚੋਂ ਸਭ ਤੋਂ ਮਹਿੰਗਾ ਤੋਹਫ਼ਾ ਕੱਢ ਮੇਰੀ ਝੋਲੀ ਪਾਇਆ ਹੋਵੇ..!
ਪਰ ਨਾਲਦੇ ਵਿਚ ਇੱਕ ਫਰਕ ਜਿਹਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ..
ਉਸਨੇ ਗੱਲਾਂ ਕਰਨੀਆਂ ਘੱਟ ਕਰ ਦਿੱਤੀਆਂ..ਜਿਆਦਾਤਰ ਟਾਈਮ ਬਾਹਰ ਹੀ ਰਿਹਾ ਕਰਦਾ..ਇੱਕ ਦੋ ਵਾਰ ਕਿਹਾ ਛੇਤੀ ਆ ਜਾਇਆ ਕਰੋ..ਕਈ ਵਾਰ ਨਿੱਕੀ ਤੰਗ ਕਰਦੀ ਏ..ਪਰ ਕੋਈ ਖਾਸ ਅਸਰ ਨਾ ਹੋਇਆ..!
ਇੱਕ ਦੋ ਵਾਰ ਪਤਾ ਲੱਗਾ ਬਿਜਨਸ ਮੀਟਿੰਗ ਦੇ ਨਾਮ ਹੇਠ ਯਾਰਾਂ ਦੋਸਤਾਂ ਦੀ ਮਹਿਫ਼ਿਲ ਦਾ ਲੁਤਫ਼ ਉਠਾਇਆ ਜਾ ਰਿਹਾ ਸੀ..!
ਮੈਨੂੰ ਉਸ ਦਿਨ ਪਹਿਲੀ ਵਾਰ ਖਿਝ ਕੇ ਬੋਲੀ..ਮੁੜ ਨਿੱਕੀ ਜਿਹੀ ਬਹਿਸ ਵੀ ਹੋ ਗਈ..
ਜਦੋਂ ਉਸਦਾ ਗਿੱਲਾ ਡਾਇਪਰ ਬਦਲਦੀ ਤਾਂ ਅਕਸਰ ਦਿਲ ਵਿਚ ਆਉਂਦਾ ਕੇ ਇਹ ਚੀਜਾਂ ਉਸ ਨੂੰ ਵੀ ਆਉਣੀਆਂ ਚਾਹੀਦੀਆਂ ਨੇ..ਅੱਧੀ ਰਾਤ ਨੂੰ ਮੈਂ ਕੱਲੀ ਹੀ ਕਿਓਂ ਡਿਸਟਰਬ ਹੋਵਾਂ..!
ਇੱਕ ਦੋ ਵਾਰ ਰੋਂਦੀ ਹੋਈ ਨੂੰ ਜਾਣ ਬੁਝ ਕੇ ਆਪਣਾ ਦੁੱਧ ਨਾ ਚੁੰਗਾਇਆ..ਜੇ ਕੀਤਾ ਹੋਰ ਉਚੀ ਰੋਵੇ ਤੇ ਕੋਲ ਘਰਾੜੇ ਮਾਰਦੇ ਦੀ ਨੀਂਦ ਖਰਾਬ ਹੋਵੇ..!
ਮੁੜਕੇ ਹੋਰ ਜ਼ੋਰ ਨਾਲ ਰੋਂਦੀ ਵੱਲ ਵੇਖ ਆਪਣੇ ਆਪ ਤੇ ਬਹੁਤ ਗੁੱਸਾ ਵੀ ਆਇਆ..ਪਰ ਆਪਣੇ ਆਪ ਤੇ ਆਇਆ ਵੀ ਇਸ ਤੇ ਨਿੱਕਲ ਗਿਆ..!
ਫੇਰ ਇਕ ਦਿਨ ਮੈਥੋਂ ਬਿਨਾ ਪੁੱਛਿਆ ਹੀ “ਮਨੋਵਿਗਿਆਨ” ਦੇ ਡਾਕਟਰ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
nav kiran
Reality