More Punjabi Kahaniya  Posts
ਪੱਥਰ ਦੀ ਦੁਨੀਆਂ


ਸੀਰੇ ਦਾ ਵੀਜੇ ਆਏ ਨੂੰ ਪੰਦਰਾਂ ਦਿਨ ਹੋ ਗਏ ਸਨ। ਉਹਦੇ ਪੈਰ ਧਰਤੀ ਤੇ ਨਹੀਂ ਲੱਗਦੇ ਸਨ। ਭਾਵੇਂ ਕਿ ਉਹ ਵਿਦੇਸ਼ ਜਾਣਾ ਨਹੀਂ ਚਾਹੁੰਦਾ ਸੀ ਪਰ ਪੜੵ-ਲਿਖ ਕੇ ਉਹ ਵਿਹਲਾ ਤਾਂ ਵੀ ਨਹੀਂ ਰਹਿਣਾ ਚਾਹੁੰਦਾ ਸੀ। ਇੱਥੇ ਆਪਣੇ ਵਤਨ ਕਿਹੜਾ ਕੋਈ ਰੁਜ਼ਗਾਰ ਮਿਲਦਾ ਹੈ। ਬੰਦਾ ਵੀਹ ਸਾਲ ਕਿਤਾਬਾਂ ਨਾਲ ਮੱਥਾ ਮਾਰ ਕੇ ਵੀ ਜੇ ਟੱਲੀਆਂ ਵਜਾਉਂਦਾ ਫਿਰੇ ਤਾਂ ਇਸਤੋਂ ਵੱਡੀ ਲਾਹਨਤ ਕਿਹੜੀ ਹੋ ਸਕਦੀ ਹੈ? ਉੱਤੇ ਮਹਿੰਗਾਈ ਦੇ ਜ਼ਮਾਨੇ ਵਿੱਚ ਪੜਾਈ ਤੇ ਕਿਹੜਾ ਘੱਟ ਖਰਚ ਆਉਂਦਾ ਹੈ। ਉਹ ਸੋਚਦਾ ਕਿ ਸਾਡੇ ਸਮਾਜ ਦੀ ਇਹੀ ਤ੍ਰਾਸਦੀ ਹੈ ਕਿ ਸਾਡੀਆਂ ਸਰਕਾਰਾਂ ਵੋਟਾਂ ਲੈ ਕੇ ਮੁੜ ਕੇ ਆਪਣੇ ਬੋਝੇ ਡਰਨ ਤੱਕ ਸੀਮਿਤ ਹੋ ਜਾਂਦੀਆਂ ਹਨ। ਇੱਕ-ਦੂਜੇ ਨੂੰ ਭੰਡ ਕੇ ਵਾਰੀ-ਵਾਰੀ ਰਾਜ ਕਰੀ ਜਾਂਦੇ ਨੇ ਤੇ ਲੋਕ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦਿੰਦੇ। ਬੰਦਾ ਮਜਬੂਰ ਹੋ ਕੇ ਆਪਣੀ ਜਨਮ ਭੋਇੰ ਨੂੰ ਛੱਡਣ ਲਈ ਇਹ ਅੱਕ ਚੱਬਦਾ ਹੈ। ਸੀਰੇ ਦੇ ਮਾਪਿਆਂ ਨੂੰ ਜਿੰਨੀ ਉਹਦੇ ਵਿਦੇਸ਼ ਜਾਣ ਦੀ ਖ਼ੁਸ਼ੀ ਸੀ ਤੇ ਉਨ੍ਹਾਂ ਹੀ ਉਹਦੇ ਵਿਛੜਨ ਦਾ ਸੱਲੵ ਸੀ। ਪਿੰਡ ਵਿੱਚ ਉਹਦੇ ਵਿਦੇਸ਼ ਜਾਣ ਦੀ ਕਾਫੀ ਚਰਚਾ ਸੀ ਤੇ ਲੋਕ ਉਹਨੂੰ ਮਿਲਣ ਲਈ ਆਉਂਦੇ ਹੀ ਰਹਿੰਦੇ ਸਨ। ਇਹ ਉਨ੍ਹਾਂ ਦਿਨਾਂ ਦੀ ਗੱਲ ਸੀ ਜਦੋਂ ਹਾਲੇ ਵਿਦੇਸ਼ ਜਾਣ ਦੀ ਲੋਕਾਂ ਵਿੱਚ ਬਹੁਤੀ ਹੋੜੵ ਨਹੀਂ ਸੀ। ਇਹ ਤਾਂ ਉਹਦੇ ਵਿਦੇਸ਼ ਰਹਿੰਦੇ ਮਾਮੇ ਨੇ ਬਹੁਤਾ ਜੋਰ ਪਾ ਕੇ ਉਸਨੂੰ ਇੱਥੇ ਬਲਾਉਣ ਦੀ ਜਿੱਦ ਫੜੵ ਲਈ ਸੀ। ਹੁਣ ਛੇਤੀ ਟਿਕਟ ਲੈ ਕੇ ਆਉਣ ਲਈ ਉਹਦੇ ਮਾਮੇ ਨੇ ਗਵਾਢੀਆਂ ਦੇ ਘਰੇ ਫੋਨ ਕਰ ਦਿੱਤਾ ਸੀ ਕਿਉਂਕਿ ਉਦੋਂ ਸਾਰੇ ਪਿੰਡ ਵਿੱਚ ਫੋਨ ਕਿਹੜਾ ਹੁੰਦੇ ਸਨ? ਲੋਕਾਂ ਵਿੱਚ ਓਦੋਂ ਆਪਸ ਵਿੱਚ ਡਾਢਾ ਇਤਫਾਕ ਸੀ। ਇਹੀ ਗੱਲ ਸੀਰੇ ਨੂੰ ਜਾਣ ਲੱਗੇ ਨੂੰ ਅੰਦਰੋਂ ਧੂਹ ਪਾਉਂਦੀ ਸੀ। ਉਹਦੇ ਜਾਣ ਵੇਲੇ ਸਾਰੇ ਰਿਸਤੇਦਾਰ ਤੇ ਆਂਢ-ਗੁਆਂਢ ਇਕੱਠਾ ਹੋ ਗਿਆ ਸੀ। ਸੀਰਾ ਸਾਰਿਆਂ ਦੇ ਗਲ ਲੱਗ ਕੇ ਖੂਬ ਰੋਇਆ ਸੀ। ਦਿੱਲੀ ਨੂੰ ਜਾਂਦੀ ਗੱਡੀ ਤੇ ਹਵਾਈ ਜਹਾਜ਼ ਦੇ ਹਲੋਰਿਆਂ ਵਿੱਚ ਉਸਨੂੰ ਆਪਣਾ ਪਿੰਡ ਬਹਿਸਤ ਵਰਗਾ ਲੱਗਦਾ ਸੀ। ਮੁੜ-ਮੁੜ ਆਉਂਦੀਆਂ ਪੁਰਾਣੀਆਂ ਯਾਦਾਂ ਉਹਦੇ ਅੱਖਾਂ ਵਿੱਚੋਂ ਹੰਝੂ ਵਹਾਈ ਜਾ ਰਹੀਆਂ ਸਨ। ਯਾਦਾਂ ਦੀ ਘੁੰਮਣਘੇਰੀ ਵਿੱਚ ਜਿਉਂ ਹੀ ਜਹਾਜ ਵਿਦੇਸ਼ ਦੀ ਧਰਤੀ ਤੇ ਉਤਰਿਆ ਤਾਂ ਉਸਨੂੰ ਸਭ ਕੁੱਝ ਓਪਰਾ-ਓਪਰਾ ਲੱਗਿਆ। ਉਹਦਾ ਮਾਮਾ ਤੇ ਮਾਮੀ ਉਸਨੂੰ ਲੈਣ ਲਈ ਅੱਗੇ ਖੜ੍ਹੇ ਸਨ। ਉਹਨਾਂ ਉਸਦੀ ਸੁੱਖ-ਸਾਂਦ ਪੁੱਛੀ ਤੇ ਆਪਣੇ ਘਰ ਵੱਲ ਨੂੰ ਚਾਲੇ ਪਾ ਦਿੱਤੇ। ਸਫ਼ਰ ਦਾ ਥੱਕਿਆ ਹਾਰਿਆ ਤੇ ਓਪਰੀ ਦੁਨੀਆਂ ਨਾਲ ਵਾਹ ਵਾਸਤਾ ਦੇਖ ਕੇ ਉਸਨੂੰ ਆਪਣਾ ਭਵਿੱਖ ਧੁੰਦਲਾ ਜਾਪਿਆ। ਨਾਲੇ ਉਸਨੇ ਪਹਿਲਾਂ ਆਪਣੇ ਪਿੰਡ ਦੇ ਲੋਕਾਂ ਤੋਂ ਪੱਥਰ ਦੀ ਦੁਨੀਆਂ ਬਾਰੇ ਬਹੁਤ ਕੁੱਝ ਸੁਣ ਰੱਖਿਆ ਸੀ। ਪੰਜ-ਚਾਰ ਦਿਨ ਘੁੰਮਾ ਕੇ ਉਸਦੇ ਮਾਮੇ ਨੇ ਉਸਨੂੰ ਆਪਣੇ ਜਾਣਕਾਰ ਨਾਲ ਕੰਮ ਤੇ ਲਵਾ ਦਿੱਤਾ ਸੀ। ਪਹਿਲਾਂ-ਪਹਿਲਾਂ ਤਾਂ ਉਸਦਾ ਇੱਥੇ ਚਿੱਤ ਹੀ ਨਹੀਂ ਲੱਗਦਾ ਸੀ ਤੇ ਪਿੰਡ ਦੀ ਡਾਢੀ ਖਿੱਚ ਧੂਹ ਪਾਈ ਜਾ ਰਹੀ ਸੀ। ਫਿਰ ਬੇਗਾਨੇ ਥਾਂ ਮਨ ਮਾਰ ਕੇ ਜਾਂਦੇ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਸਾਲ ਤੋਂ ਉੱਪਰ ਬੀਤ ਗਿਆ। ਹੁਣ ਉਹ ਆਪਣੇ ਗੁਆਂਢੀ ਪਿੰਡ ਦੇ ਮੁੰਡੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਿਆ। ਦਿਨ ਰਾਤ ਦੀਆਂ ਸਿਫਟਾਂ ਤੇ ਡਾਲਰ ਕਮਾਉਣ ਦੀ ਭੁੱਖ ਨੇ ਉਸਨੂੰ ਸੀਮਿਤ ਦਾਇਰੇ ਤੱਕ ਬੰਨੵ ਕੇ ਰੱਖ ਦਿੱਤਾ। ਹਰ ਰੋਜ ਡਿੱਗਦੇ ਬਿੱਲਾਂ ਤੇ ਬਾਪੂ ਦੇ ਫੜੇ ਵਿਆਜ ਤੇ ਪੈਸਿਆਂ ਨੂੰ ਮੋੜਨ ਲਈ ਉਸਨੇ ਜੀਅ ਤੋੜ ਮਿਹਨਤ ਕੀਤੀ। ਹੁਣ ਇਸ ਘੁੰਮਣਘੇਰੀ ਵਿੱਚ ਪਏ ਨੂੰ ਤਿੰਨ ਸਾਲ ਦੇ ਕਰੀਬ ਬੀਤ ਗਏ। ਬੇਬੇ-ਬਾਪੂ ਤੇ ਪਿੰਡ ਦੀ ਯਾਦ ਉਸਨੂੰ ਵਾਜਾਂ ਮਾਰ-ਮਾਰ ਬੁਲਾਉਂਦੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਪੱਥਰ ਦੀ ਦੁਨੀਆਂ”

  • ji kahani vadiyaan lagi par me eh kehna chauna ha ki lok ethe ve change madde ne te ik dooje diyaan lataan kichde ne,
    ik dooje to sadde ne

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)