ਨਿੱਕੇ ਹੁੰਦਿਆਂ ਕਈ ਗੱਲਾਂ ਤੇ ਬੜੀ ਛੇਤੀ ਡਰ ਜਾਇਆ ਕਰਦਾ ਸਾਂ..
ਇੱਕ ਵਾਰ ਸੌਣ ਮਹੀਨੇ ਬੜੀ ਲੰਮੀ ਝੜੀ ਲੱਗ ਗਈ..ਭਾਪਾ ਜੀ ਕਿੰਨੇ ਦਿਨ ਨੌਕਰੀ ਤੇ ਨਾ ਜਾ ਸਕੇ..
ਇੱਕ ਦਿਨ ਓਹਨਾ ਦੀ ਬੀਜੀ ਨਾਲ ਹੁੰਦੀ ਗੱਲ ਸੁਣ ਲਈ..
ਆਖ ਰਹੇ ਸਨ..ਇਸ ਵਾਰ ਤੇ ਇਹ ਮੀਂਹ ਜਾਨ ਕੱਢ ਕੇ ਹੀ ਸਾਹ ਲਵੇਗਾ..ਉੱਤੋਂ ਝੋਨਾ ਵੀ ਪੂਰਾ ਡੁੱਬ ਗਿਆ..ਕਣਕ ਵਾਲਾ ਭੜੋਲਾ ਵੀ ਪਾਣੀ ਵਿਚ ਡੁੱਬਣ ਹੀ ਵਾਲਾ ਏ..ਭੁਖਿਆਂ ਵੀ ਪੱਕਾ ਮਾਰੂ!
ਮੈਨੂੰ ਕਿੰਨੇ ਦਿਨ ਨੀਂਦ ਨਾ ਪਈ..ਭੁੱਖ ਨਾ ਲੱਗਿਆ ਕਰੇ..ਬਾਹਰ ਲਿਸ਼ਕਦੇ ਹੋਏ ਬੱਦਲ ਵੇਖਦਾ ਤਾਂ ਮੌਤ ਨਜਰ ਆਉਂਦੀ..!
ਹਰ ਵੇਲੇ ਇੰਝ ਲੱਗਿਆ ਕਰਦਾ ਕੇ ਹੁਣ ਅਸੀ ਸਾਰਿਆਂ ਛੇਤੀ ਹੀ ਮਰ ਜਾਣਾ ਏ ਬੱਸ..
ਇੱਕ ਦਿਨ ਏਦਾਂ ਹੀ ਡੁਸਕਦੇ ਹੋਏ ਨੂੰ ਦਾਦੇ ਜੀ ਨੇ ਵੇਖ ਲਿਆ..
ਸੈਨਤ ਮਾਰ ਲਈ..ਪੁੱਛਣ ਲੱਗੇ ਕੀ ਗੱਲ ਏ ਪੁੱਤਰਾ..ਰੋਈ ਕਾਹਨੂੰ ਜਾਨਾ ਏ..ਉਦਾਸ ਜਿਹਾ ਵੀ ਦਿਸਦਾ ਕੁਝ ਦਿਨਾਂ ਤੋਂ ..ਕੋਈ ਗੱਲ ਏ ਤਾਂ ਖੁੱਲ ਕੇ ਦੱਸ..”
ਨਾਲ ਹੀ ਓਹਨਾ ਮੈਨੂੰ ਧੂਹ ਕੇ ਆਪਣੀ ਬੁੱਕਲ ਵਿਚ ਲੁਕੋ ਲਿਆ..!
ਮੈਂ ਕਿੰਨੇ ਚਿਰ ਦਾ ਡੱਕਿਆ ਸਾਂ..
ਓਸੇ ਵੇਲੇ ਉਚੀ ਉਚੀ ਰੋਣਾ ਸ਼ੁਰੂ ਕਰ ਦਿੱਤਾ..ਆਖਿਆ ਦਾਦਾ ਜੀ ਤੁਹਾਨੂੰ ਪਤਾ ਹੁਣ ਅਸਾਂ ਸਾਰਿਆਂ ਮਰ ਜਾਣਾ ਏ..ਇਹ ਮੀਂਹ ਸਾਨੂੰ ਸਾਰਿਆਂ ਨੂੰ ਮਾਰ ਕੇ ਹੀ ਸਾਹ ਲਵੇਗਾ”
ਮੇਰੀ ਏਨੀ ਗੱਲ ਸੁਣ ਉਹ ਉਚੀ ਉਚੀ ਹੱਸ ਪਏ..
ਮੈਨੂੰ ਕੁੱਛੜ ਚੁੱਕ ਨੁੱਕਰੇ ਪੜਛੱਤੀ ਤੇ ਪਏ ਨਿਤਨੇਮ ਵਾਲੇ ਗੁਟਕੇ ਕੋਲ ਲੈ ਆਏ..
ਆਖਣ ਲੱਗੇ ਪੁੱਤਰਾ ਸਾਡੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਇਸੇ ਵਿਚ ਹੀ ਹੈ..ਨਾਲੇ ਇੱਕ ਗੱਲ ਹਮੇਸ਼ਾ ਯਾਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Seema Goyal
Lovely story. Kissie ne sahi kaha hai,”Old is Gold.” Respect and Obey your elders.🤗🤗🤗17.06.2020
ranjeetsas
pray coz u have a lot to be thankful for