ਹਰਪਾਲ ਸਿੰਘ ਪੰਨੂੂ ਜੀ ਦੀ ਇਹ ਅਣਮੁੱਲੀ ਲਿਖਤ ਕੁਝ ਕੁਝ ਸਮੇਂ ਬਾਅਦ ਆਪ ਸਭ ਨਾਲ ਸਾਂਝੀ ਕਰਦਾ ਰਹਿੰਦਾ ਹਾਂ ..! ਇਸ ਲਿਖਤ ਵਿਚਲੀ ਘਟਨਾ ਇਰਾਨ ਦੀ ਧਰਮ ਅਧਿਐਨ ਯੂਨੀਵਰਸਿਟੀ ਕੁੰਮ ਦੀ ਹੈ ..! ਹਰਪਾਲ ਸਿੰਘ ਪੰਨੂ ਜੀ ਇਰਾਨ ਦੀ ਇਸ ਯੂਨੀਵਰਸਿਟੀ ਦੇ ਵਿਜਟਿੰਗ ਪਰੋਫੈਸਰ ਵੀ ਰਹਿ ਚੁੱਕੇ ਹਨ..! ਪੜਿਉ ਤੇ ਉਸ ਸਾਹਿਬ ਏ ਕਮਾਲ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਹਿਮਤਾਂ ਦਾ ਕਮਾਲ ਵੇਖਿਉ…!
ਸਾਨੂੰ ਕੁੰਮ ਗਿਆਂ ਪੰਦਰਾਂ ਕੁ ਦਿਨ ਹੋਏ ਸਨ ਕਿ ਖੁਸ਼ੀ ਦਾ ਮਾਹੌਲ ਬਣ ਗਿਆ ! ਸਰਕੁਲਰ ਆ ਗਿਆ ਕਿ ਧਰਮ ਅਧਿਐਨ ਦਾ ਸੈਂਟਰ, ਯੂਨੀਵਰਸਿਟੀ ਬਣ ਗਿਆ ਹੈ ! ਅਗਲੇ ਹੀ ਦਿਨ ਕਾਨਫਰੰਸ ਹਾਲ ਵਿਚ ਵੱਡਾ ਇਕੱਠ ਹੋਇਆ ! ਯੂਨੀਵਰਸਿਟੀ ਦਾ ਵਾਈਸ ਚਾਂਸਲਰ ਤਹਿਰਾਨ ਪਾਰਲੀਮੈਂਟ ਦਾ ਡਿਪਟੀ ਸਪੀਕਰ ਵੀ ਹੈ ! ਉਸਦਾ ਨਾਮ ਹੈ ਨਵਾਬ ਅਬੁਲ ਹਸਨ ! ਮੈਨੂੰ, ਹਬੀਬ ਨੂੰ ਤੇ ਮੇਰੀ ਬੀਵੀ ਨੂੰ ਸਟੇਜ ਉੱਪਰ ਬਿਠਾ ਕੇ ਸਨਮਾਨਾਂ ਦੀਆਂ ਲਹਿਰਾਂ ਚਲਾ ਦਿੱਤੀਆਂ ! ਸਾਰੇ ਇਹੋ ਆਖੀ ਜਾਣ ਕੇ ਸਾਡੇ ਹਿੰਦੋਸਤਾਨੀ ਭਰਾਵਾਂ ਦੇ ਪਵਿੱਤਰ ਕਦਮ ਪਏ ਤਾਂ ਸੈਂਟਰ ਯੂਨੀਵਰਸਿਟੀ ਬਣ ਗਿਆ ! ਮੈਂ ਵਾਈਸ – ਚਾਂਸਲਰ ਨੂੰ ਕਿਹਾ – ਇਹ ਜਿਆਦਤੀ ਕਿਉਂ ਕਰਦੇ ਹੋ.? ਅਸੀਂ ਕੀ ਕੀਤਾ ਹੈ ਇਸ ਵਾਸਤੇ ? ਨਵਾਬ ਸਾਹਿਬ ਬੋਲੇ ਹੋਰ ਕੀ ਕਰਨਾ ਸੀ ਤੁਸਾਂ ? ਅਸੀਂ ਤਾਂ ਪਿਛਲੇ ਦਸਾਂ ਸਾਲਾਂ ਤੋਂ ਜੋਰ ਲਾਈ ਜਾਂਦੇ ਸਾਂ ਪਰ ਸਰਕਾਰ ਮੰਨਦੀ ਨਹੀ ਸੀ ! ਤੁਸੀਂ ਨਾ ਆਉਂਦੇ ਤਾਂ ਇਹ ਸਰਕੁਲਰ ਆਣਾ ਈ ਨੀ ਸੀ ! ਅਸੀਂ ਤੁਹਾਡਾ ਅਹਿਸਾਨ ਕਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ