ਗੱਡੀ ਹਾਈਵੇ ਤੇ ਉੱਡਣ ਖਟੋਲਾ ਬਣੀ ਜਾ ਰਹੀ ਸੀ। ਆਲਾ ਦੁਆਲਾ ਲੰਘੀਆਂ ਉਮਰਾ ਵਾਗ ਪਿੱਛੇ ਨੂੰ ਭੱਜਿਆ ਜਾ ਰਿਹਾ ਸੀ। ਐਨੀ ਖੁਸ਼ੀ ਉਹਨੂੰ ਕਦੇ ਈ ਹੋਈ ਹੋਊ। ਬਿੰਦਰ ਟੇਢਾ ਝਾਕ ਕੇ ਬੋਲਿਆ ਸੀ ‘ ਗੱਲ ਸੁਣ! ਮੇਰੀ ਕਹਾਣੀ ਲਿਖ ਯਾਰ ਕਦੇ’
‘ਮੈ ਕਿਹੜਾ ਸੈਕਸ਼ਪੀਅਰ ਆਂ ਲਿਖਣ ਨੂੰ, ਚੱਲ ਸੁਣਾ’
’ਕਹਿੰਦੇ ਐ ਬਾਰਾਂ ਸਾਲ ਬਾਅਦ ਪੂਰਨ ਖੂਹ ਚੋਂ ਗੋਰਖ ਨੇ ਕੱਢ ਲਿਆ ਸੀ, ਬਾਰਾਂ ਸਾਲ ਰਾਂਝਾ ਮੱਝਾ ਚਾਰੀ ਗਿਆ ਤੇ ਆਮ ਈ ਕਹਿ ਦਿੰਦੇ ਐ ਕਿ ਬਾਰਾਂ ਸਾਲ ਬਾਅਦ ਰੱਬ ਰੂੜੀ ਦੀ ਵੀ ਸੁਣਦੈ, ਪਰ ਤੇਰੇ ਬਾਈ ਬਿੰਦਰ ਦੀ ਵੀਹਾਂ ਸਾਲਾਂ ਬਾਅਦ ਸੁਣੀ ਰੱਬ ਨੇ।
ਉਦੋ ਮੁੱਛ ਜਿਹੀ ਫੁੱਟਦੀ ਸੀ ਜਾਂ ਕਹਿ ਕਿ ਮੂੰਹਜੋਰ ਜਵਾਨੀ ਦਾ ਪਹਿਲਾ ਸਾਲ ਸੀ। ਮੈ ਦੁਨੀਆਂ ਤੋ ਲੋਕਾਂ ਦੀਆਂ ਗੱਲਾਂ ਤੋ ਪਰੇ ਆਪਣੇ ਮਿੱਤਰਾਂ ਨਾਲ ਮਸਤ ਰਹਿਣੇ ਵਾਲਾ ਆਪਣੇ ਆਪ ਨੂੰ ਇਸ ਲਾਇਕ ਈ ਸਮਝਦਾ ਸੀ ਕਿ ਨਾ ਤੇਰੇ ਲਈ ਕੋਈ ਬਣਿਐ ਨਾ ਤੂੰ ਕਿਸੇ ਲਈ।
ਉਸ ਦਿਨ ਆਥਣ ਦੀ ਲਾਲੀ ਹਲੇ ਉੱਘੜਨ ਲਈ ਅੰਗੜਾਈਆਂ ਭੰਨਦੀ ਸੀ ਜਦੋ ਮੈ ਵੀਹੀ ਚੋਂ ਲੰਘਦੇ ਨੇ ਕਿਸੇ ਦੇ ਵਾਲਾਂ ਚੋ ਆਪਣੀ ਜਿੰਦਗੀ ਦੇਖੀ ਸੀ। ਖੁੱਲੇ ਦਰਵਾਜੇ ਚ’ ਬਾਹਰ ਵੱਲ ਨੂੰ ਪਿੱਠ ਕਰੀ ਉਹ ਵਾਲ ਵਾਹ ਰਹੀ ਸੀ। ਕੋਈ ਖਿਆਲਾਂ ਚ ਐਨਾ ਸੋਹਣਾ ਕਿਵੇ ਲੱਗ ਸਕਦੈ।
ਇੱਕ ਗੱਲ ਦੱਸਾਂ? ਤਸੱਲੀ ਹੁਸਨ ਸੁਹੱਪਣ ਪੜ੍ਹਾਈ ਲਿਖਾਈ ਜਾਂ ਸੂਝਬੂਝ ਵਾਲੇ ਹਾਣੀ ਨਾਲ ਨੀ ਹੁੰਦੀ, ਤਸੱਲੀ ਇਸ਼ਕ ਨਾਲ ਹੁੰਦੀ ਐ ਤੇ ਇਹ ਉਹਦੇ ਨਾਲ ਈ ਹੁੰਦੈ ਜਿਹਦੇ ਗਲ ਲੱਗ ਕੇ ਮਰਨ ਨੂੰ ਜੀ ਕਰੇ, ਜੀਹਦੇ ਤੋ ਆਪਾ ਵਾਰਨ ਨੂੰ ਜੀ ਕਰੇ। ਉਹ ਆਪਣੇ ਨਾਨਕੇ ਆਈ ਹੋਈ ਸੀ ਅਤੇ ਮੈ ਮਾਸੀ ਕੋਲ ਰਹਿੰਦਾ ਸੀ। ਫਿਰ ਉਹ ਗਲੀ ਮੇਰਾ ਨਿੱਤ ਦਾ ਲਾਂਘਾ ਹੋ ਗਈ। ਇੱਕ ਦਿਨ ਉਹਦੀਆਂ ਅੱਖਾਂ ਨਾਲ ਅੱਖਾਂ ਜਾ ਮਿਲੀਆਂ। ਕਹਿਣਾ ਤਾ ਦੂਰ ਸਾਹ ਲੈਣੇ ਵੀ ਜਿਵੇਂ ਭੁੱਲ ਈ ਗਿਆ ਸੀ। ਇੱਕ ਦਿਨ ਦੋ ਦਿਨ ਤਿੰਨ ਦਿਨ ਗਏ ਤੇ ਚੌਥੇ ਦਿਨ ਸਾਡੇ ਘਰ ਮੂਹਰਿਓ ਆਥਣ ਟੈਮ ਆਪਣੇ ਮਾਮੇ ਦੀ ਕੁੜੀ ਨਾਲ ਲੰਘੀ ਤੇ ਲੰਘਣ ਲੱਗੀ ਉਹਦੇ ਮਾਮੇ ਦੀ ਕੁੜੀ ਨੇ ਉਹਦਾ ਨਾਲ ‘ਸਮਰੀਤ’ ਲੈ ਕੇ ਕੋਈ ਗੱਲ ਕੀਤੀ ਸੀ।
ਮੈ ਰੋਜ ਆਥਣੇ ਉਡੀਕਦਾ ਅਤੇ ਉਹ ਰੋਜ ਲੰਘਦੀ। ਸਿਰਫ ਇੱਕ ਵਾਰ ਅੱਖਾਂ ਚ ਅੱਖਾਂ ਪੈਂਦੀਆਂ ਤੇ ਫਿਰ ਸਾਡੀ ਦੋਨਾਂ ਦੀ ਨੀਵੀ ਪੈ ਜਾਂਦੀ। ਮੈ ਕਦੇ ਉਹਦੀਆਂ ਅੱਖਾਂ ਪੜਨ ਦੀ ਕੋਸ਼ਿਸ਼ ਹੀ ਨਹੀ ਕੀਤੀ, ਬੱਸ ਇੱਕ ਵਾਰ ਦਿਖਣਾ ਈ ਮੇਰੇ ਲਈ ਬਹੁਤ ਸੀ।
ਇੱਕ ਦਿਨ ਮਾਸੀ ਨੇ ਦੁਪਿਹਰੇ ਹਾਕ ਮਾਰ ਕੇ ਕਿਹਾ ਕਿ ਬਿੰਦਰਾ ਜਾਹ ਕੇਸਰ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ