More Punjabi Kahaniya  Posts
ਆਸਾਂ ਉਮੀਦਾਂ ਦੇ ਫੁਲ


ਆਥਣ ਵੇਲੇ ਥੱਕਿਆ ਟੁੱਟਿਆ ਘਰੇ ਅੱਪੜਦਾ ਤਾਂ ਨਿਆਣੇ ਫੋਨ ਤੇ ਰੁਝੇ ਹੋਏ ਹੁੰਦੇ..

ਧੌਣ ਚੁੱਕ ਅੱਖਾਂ ਮਿਲਾਉਣਾ ਤਾਂ ਦੂਰ ਦੀ ਗੱਲ ਕਿਸੇ ਕੋਲ ਮਾੜਾ ਮੋਟਾ ਹਾਲ ਚਾਲ ਪੁੱਛਣ ਦਾ ਵੀ ਟਾਈਮ ਨਹੀਂ ਸੀ..ਨਾਲਦੀ ਨਾਲ ਗੱਲ ਕਰਦਾ ਤਾਂ ਆਖਦੀ ਮੋਡਰਨ ਯੁੱਗ ਏ..ਸਾਰੇ ਏਦਾਂ ਹੀ ਕਰਦੇ ਨੇ..ਹਮੇਸ਼ਾਂ ਨਿਆਣਿਆਂ ਦਾ ਹੀ ਪੱਖ ਪੂਰਿਆ ਕਰਦੀ..!

ਫੇਰ ਭਾਵਨਾਵਾਂ ਦੀ ਪੰਡ ਚੁੱਕੀ ਸਿੱਧਾ ਦਾਰ ਜੀ ਦੇ ਕਮਰੇ ਵਿਚ ਚਲਾ ਜਾਇਆ ਕਰਦਾ..
ਰਹਿੰਦੇ ਭਾਵੇਂ ਢਿੱਲੇ ਮੱਠੇ ਹੀ ਸਨ ਤਾਂ ਵੀ ਮੈਨੂੰ ਵੇਖ ਕਿਸੇ ਤਰਾਂ ਉੱਠ ਹੀ ਪਿਆ ਕਰਦੇ..ਮੁੜ ਕਲਾਵੇ ਵਿਚ ਲੈ ਕੇ ਢੇਰ ਸਾਰੇ ਪਿਆਰ ਦੀ ਝੜੀ ਜਿਹੀ ਲਾ ਦਿੰਦੇੇ..ਓਹਨਾ ਨੂੰ ਸਮਝ ਸਾਰੀ ਸੀ ਪਰ ਮੂਹੋਂ ਕੁਝ ਨਾ ਬੋਲਦੇ..ਫੇਰ ਮੈਂ ਕਿੰਨਾ ਕਿੰਨਾ ਚਿਰ ਓਥੇ ਬੈਠਾ ਓਹਨਾ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸੁਣਦਾ ਰਹਿੰਦਾ..!

ਫੇਰ ਇੱਕ ਦਿਨ ਬਿਮਾਰੀ ਭਾਰੂ ਹੋ ਗਈ ਤੇ ਭਾਣਾ ਵਰਤ ਗਿਆ..ਦਾਰ ਜੀ ਦਾ ਕਮਰਾ ਸਦਾ ਲਈ ਸੁੰਞਾ ਹੋ ਗਿਆ..!

ਮਗਰੋਂ ਓਹਨਾ ਦੀ ਕੰਧ ਤੇ ਟੰਗੀ ਫੋਟੋ ਦੇਖ ਹੀ ਡੰਗ ਸਾਰ ਲਿਆ ਕਰਦਾ..ਕਦੇ ਕਦੇ ਝਾਉਲਾ ਪੈਂਦਾ..ਇੰਝ ਲੱਗਦਾ ਜਿੱਦਾਂ ਕਮਰੇ ਵਿਚੋਂ ਖੰਗਣ ਦੀ ਅਵਾਜ ਆ ਰਹੀ ਏ ਪਰ ਇਹ ਮੇਰਾ ਵਹਿਮ ਹੀ ਹੁੰਦਾ!

ਇੱਕ ਦਿਨ ਦੇਰ ਰਾਤ ਘਰੇ ਅੱਪੜਿਆਂ ਤਾਂ ਬਹਿਸ ਹੋ ਰਹੀ ਸੀ..

ਨਾਲਦੀ ਦਾਰ ਜੀ ਵਾਲੇ ਕਮਰੇ ਅੰਦਰ ਖਲੋ ਆਖ ਰਹੀ ਸੀ ਕੇ ਹੁਣ ਤੋਂ ਇਹ ਮੇਰਾ ਕਿੱਟੀ ਵਾਲਾ ਕਮਰਾ ਹੋਊ ਤੇ ਫੋਨ ਤੇ ਉਂਗਲਾਂ ਮਾਰਦਾ ਮੁੰਡਾ ਆਖ ਰਿਹਾ ਸੀ ਕੇ ਇਥੇ ਹੁਣ ਮੈ ਰਿਹਾ ਕਰਨਾ ਏ..ਮੈਨੂੰ ਆਪਣਾ ਵੱਖਰਾ ਕਮਰਾ ਚਾਹੀਦਾ..!

ਅਤੇ ਬਾਹਰ ਬੂਹੇ ਦੇ ਨਾਲ ਹੀ ਢੇਰ ਕੀਤਾ ਦਾਰ ਜੀ ਦਾ ਸਾਰਾ ਸਮਾਨ ਮੇਰੇ ਵੱਲ ਨਜਰਾਂ ਗੱਡੀ ਕਿੰਨੇ ਸਾਰੇ ਸਵਾਲ ਕਰਦਾ ਮਹਿਸੂਸ ਹੋ ਰਿਹਾ ਸੀ..!

ਉਸ ਦਿਨ ਮਗਰੋਂ ਮੈ ਗੱਡੀਓਂ ਉੱਤਰ ਰਿਕਸ਼ਾ ਕਰਨਾ ਬੰਦ ਕਰ ਦਿੱਤਾ ਤੇ ਪੈਦਲ ਹੀ ਆਰਾਮ ਨਾਲ ਘਰ ਵੱਲ ਨੂੰ ਤੁਰ ਪਿਆ ਕਰਦਾ..ਬਿਨਾ ਕਿਸੇ ਕਾਹਲੀ ਦੇ..ਛੇਤੀ ਅੱਪੜਨ ਦੀ ਖਿੱਚ ਦਾਰ ਜੀ ਸ਼ਾਇਦ ਆਪਣੇ ਨਾਲ ਹੀ ਲੈ ਗਏ ਸਨ..!

ਉਸ ਦਿਨ ਵੀ ਗੱਡਿਓਂ ਉੱਤਰ ਫਲਾਈ ਓਵਰ ਦੀਆਂ ਪੌੜੀਆਂ ਚੜ ਹੀ ਰਿਹਾ ਸਾਂ ਕੇ ਝਉਲਾ ਜਿਹਾ ਪਿਆ ਜਿੱਦਾਂ ਮੇਰੇ ਅੱਗੇ ਅੱਗੇ ਦਾਰ ਜੀ ਤੁਰੇ ਜਾ ਰਹੇ ਹੋਣ..ਹੂ-ਬਹੂ ਓਹੀ ਤੋਰ..ਓਹੀ ਕੱਪੜੇ..ਤੇ ਓਹੀ ਤੁਰਲੇ ਵਾਲੀ ਪੱਗ!

ਮੈਥੋਂ ਰਿਹਾ ਨਾ ਗਿਆ ਤੇ ਕਾਹਲੇ ਕਦਮੀਂ ਦੌੜ ਓਹਨਾ ਦੇ ਨਾਲ ਜਾ ਰਲਿਆ..
ਅੱਗੋਂ ਕੋਈ ਹੋਰ ਹੀ ਨਿੱਕਲੇ..ਓਵਰ ਬਰਿੱਜ ਦੇ ਜੰਗਲੇ ਨੂੰ ਫੜ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)