ਮੇਰੀ ਬੇਬੇ ਦੀ ਤਬੀਅਤ, ਕੁਝ ਵਰਿਆਂ ਤੋਂ ਥੋੜੀ ਢਿੱਲੀ ਰਹਿਣ ਲੱਗ ਗੲੀ। ਜਿਸ ਕਾਰਨ ਉਹਨਾਂ ਨੂੰ ਘਰਦੇ ਕੰਮ ਕਰਨ ਵਿਚ ਬਹੁਤ ਮੁਸ਼ਕਲ ਹੁੰਦੀ ਸੀ। ਮੈਂ ਸਾਰਾ ਦਿਨ ਆਪਣੇ ਕੰਮ ਵਿਚ ਮਸ਼ਰੂਫ਼ ਰਹਿਣਾ, ਤੇ ਮੇਰੇ ਛੋਟੇ ਭਰਾ ਦੀ ਉਮਰ ਹੱਲੇ ਹਲਕੀ ਸੀ। ਇਸ ਲਈ ਇਕ ਦਿਨ ਮੇਰੀ ਬੇਬੇ ਨੇ ਮੈਨੂੰ ਆਪਣੇ ਕੋਲ ਬੁਲਾਇਆ, ਤੇ ਆਖਣ ਲੱਗੇ। ਪੁੱਤ ਮੇਰੇ ਕੋਲੋਂ ਹੁਣ ਹੋਰ ਘਰਦੇ ਕੰਮ ਨੀ ਹੁੰਦੇ। ਦੇਖ ਤੇਰੀ ਉਮਰ ਵੀ ਵਿਆਹੁਣ ਵਾਲੀ ਹੋਗੀ ਏ। ਤੂੰ ਹੁਣ ਵਿਆਹ ਕਰਵਾਲਾ ਮੇਰਾ ਪੁੱਤ। ਮੈਨੂੰ ਵੀ ਬੇਬੇ ਦੀਆਂ ਗੱਲਾਂ ਸੁਣਕੇ ਬੜਾ ਫੀਲ ਹੋਇਆ, ਕਿ ਬੇਬੇ ਨੂੰ ਕਿੰਨੀ ਜ਼ਰੂਰਤ ਹੈ ਘਰਦੇ ਕੰਮਾਂ ਵਿਚ ਉਸਦਾ ਹੱਥ ਵਟਾਉਣ ਵਾਲੀ ਦੀ। ਮੇਰਾ ਵਿਆਹ ਕਰਵਾਉਣ ਦਾ ਹੱਲੇ ਕੋਈ ਮੰਨ ਨਹੀਂ ਸੀ। ਪਰ ਬੇਬੇ ਦੀਆਂ ਗੱਲਾਂ ਨੇ ਮੇਰਾ ਮੰਨ ਬਦਲ ਦਿੱਤਾ। ਮੈਂ ਨਾ ਚਾਹੁੰਦਿਆਂ ਹੋਇਆਂ ਵੀ, ਉਹਨਾਂ ਦੀ ਖੁਸ਼ੀ ਲਈ ਵਿਆਹ ਕਰਵਾਉਣ ਲਈ ਹਾਮੀ ਭਰ ਦਿੱਤੀ। ਮੇਰੀ ਹਾਂ ਕਰਨ ਨਾਲ ਘਰ ਵਿਚ ਖੁਸ਼ੀ ਦਾ ਮਾਹੌਲ ਬਣ ਚੁੱਕਾ ਸੀ। ਹਰ ਕੋਈ ਮੇਰੇ ਲਈ ਕੁੜੀ ਦੀ ਖੋਜ ਕਰਨ ਲੱਗਾ।
ਮੇਰੇ ਕਿਸੇ ਰਿਸ਼ਤੇਦਾਰ ਨੇ ਸਾਨੂੰ ਇਕ ਰਿਸ਼ਤੇ ਦੀ ਦੱਸ ਪਾਈ। ਕੁੜੀ ਫਰੀਦਕੋਟ ਸ਼ਹਿਰ ਦੇ ਇਕ ਨਿੱਕੇ ਜਿਹੇ ਪਿੰਡ ਦੀ ਰਹਿਣ ਵਾਲੀ ਸੀ। ਸਾਡੀ ਹੈਸੀਅਤ ਦੇ ਮੁਕਾਬਲੇ, ਉਹਨਾਂ ਦਾ ਪਰਿਵਾਰ ਥੋੜਾ ਗਰੀਬ ਸੀ। ਪਰ ਕੁੜੀ ਬਹੁਤ ਸੋਹਣੀ ਸੀ, ਜਿਸਦੀ ਫੋਟੋ ਦੇਖਦੇ ਸਾਰ ਹੀ, ਉਹ ਮੇਰੇ ਤੇ ਮੇਰੇ ਘਰਦਿਆਂ ਦੇ ਮੰਨ ਨੂੰ ਭਾਅ ਗਈ। ਮੇਰੀ ਪ੍ਰਵਰਿਸ਼ ਇਕ ਅਜ਼ਾਦ ਸੋਚ ਰੱਖਣ ਵਾਲੇ ਪਰਿਵਾਰ ਵਿਚ ਹੋਈ ਸੀ। ਇਸ ਲਈ ਮੇਰੇ ਜਾਂ ਮੇਰੇ ਪਰਿਵਾਰ ਵਾਲਿਆਂ ਲਈ, ਕੁੜੀ ਵਾਲਿਆਂ ਦੀ ਹੈਸੀਅਤ ਨਹੀਂ ਮਾਇਨੇ ਰਖਦੀ ਸੀ। ਮੈਨੂੰ ਬਸ ਇਹ ਸੀ ਕਿ ਕੁੜੀ ਮਾੜੇ ਹਾਲਾਤਾ ਵਿਚ ਪਲੀ ਹੈ, ਸੋ ਮੇਰੇ ਮਾਪਿਆਂ ਦਾ ਪੂਰਾ ਖਿਆਲ ਰੱਖਿਆ ਕਰੂ। ਮੈਂ ਇਹਨਾਂ ਸਭ ਗੱਲਾਂ ਨੂੰ ਮੁਖ ਰਖਕੇ, ਰਿਸ਼ਤੇ ਲਈ ਹਾਂ ਕਹਿ ਦਿੱਤੀ। ਕੁੜੀ ਵਾਲੇ ਵੀ ਕਾਫੀ ਲੋੜਵੰਦ ਸੀ। ਉਹਨਾਂ ਦੇ ਦੇਣ ਲੈਣ ਵੱਲੋਂ ਪੂਰੀ ਤਰ੍ਹਾਂ ਹੱਥ ਖੜੇ ਸਨ। ਜਦਕਿ ਅਸੀਂ ਵੀ ਜਾਂਦਿਆਂ ਸਾਰ ਹੀ ਪਹਿਲੀ ਗੱਲ ਇਹੀ ਰੱਖੀ। ਕਿ ਜਾਂ ਤਾਂ ਵਿਆਹ ਸਾਦੇ ਢੰਗ ਨਾਲ ਹੋਵੇਗਾ, ਤੇ ਜਾਂ ਫਿਰ ਵਿਆਹ ਵਿਚ ਹੋਣ ਵਾਲਾ ਸਾਰਾ ਖਰਚਾ ਅਸੀਂ ਕਰਾਂਗੇ। ਤੁਹਾਨੂੰ ਬਰਾਤੀਆਂ ਜਾਂ ਸਾਨੂੰ ਖੁਸ਼ ਕਰਨ ਲਈ, ਕਰਜ਼ਾ ਚੁੱਕ ਕੇ ਵਿਆਹ ਕਰਨ ਦੀ ਕੋਈ ਲੋੜ ਨਹੀਂ। ਉਹਨਾਂ ਨੇ ਵੀ ਸਾਡੀਆਂ ਸ਼ਰਤਾਂ ਝੱਟ ਮੰਨ ਲੲੀਆਂ, ਤੇ ਰੋਕੇ ਦੀ ਰਸਮ ਕਰਕੇ ਕੁਝ ਕੁ ਦਿਨਾਂ ਬਾਅਦ ਦਾ ਹੀ ਵਿਆਹ ਮਿਥ ਲਿਆ ਗਿਆ।
ਆਨੰਦ ਕਾਰਜ ਵੇਲੇ ਅਸੀਂ ਸਿਰਫ ਪੰਦਰਾਂ ਜਾਣੇ ਹੀ ਗੲੇ ਇੱਧਰੋਂ। ਉਹਨਾਂ ਵੱਲੋਂ ਜਦਕਿ ਹੱਲੇ ਪਿੰਡ ਵਾਲੇ ਮਿਲਾਕੇ ਜ਼ਿਆਦਾ ਲੋਕ ਸਨ। ਅਸੀਂ ਜਿਵੇਂ ਕਿ ਵਿਆਹ ਤੋਂ ਪਹਿਲਾਂ ਤਹਿ ਹੋਇਆ ਸੀ। ਕਿਸੇ ਤਰਾਂ ਦਾ ਵੀ ਦੇਣ ਲੈਣ ਨੀ ਕੀਤਾ ਕੁੜੀ ਵਾਲਿਆਂ ਨਾਲ। ਮੈਨੂੰ ਮੇਰੇ ਘਰਦਿਆਂ ਦੀ ਸੇਵਾ ਕਰਨ ਵਾਲੀ ਇਕ ਚੰਗੀ ਜੀਵਨਸਾਥੀ ਦੀ ਭਾਲ ਸੀ। ਜੋ ਉਸ ਲੜਕੀ ਵਿਚ ਮੈਨੂੰ ਸਾਫ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਕਰਮ ਕੌਰ
esda 3rd baag dsdo
Kuljit
Very nice story 👍