ਤਹਿਰਾਨ ਦੇ ਇਕ ਵਿਦਿਆਲੇ ਦੀ ਗੱਲ ਯਾਦ ਆ ਗਈ ਜਿਥੇ ਇਸਲਾਮੀ ਤਾਲੀਮ ਦਿੱਤੀ ਜਾਂਦੀ ਸੀ। ਜਿਹੜਾ ਉਥੋਂ ਦਾ ਮੁੱਖ ਅਧਿਆਪਕ ਸੀ,ਉਸ ਦਾ ਤਕੀਆ ਕਲਾਮ ਸੀ। ਉਹ ਜਿਉਂ ਬੱਚਿਆਂ ਨੂੰ ਪੜ੍ਹਾਉਣ ਸ਼ੁਰੂ ਕਰਦਾ ਸੀ, ਤਾਂ ਪਹਿਲੇ ਬੋਲ ਉਸਦੀ ਜ਼ਬਾਨ ਤੋਂ ਇਹੀ ਨਿਕਲਦੇ ਸਨ,
ਖ਼ੁਦਾ ਵੇਖ ਰਿਹਾ ਹੈ,ਖ਼ੁਦਾ ਵਿਆਪਕ ਹੈ,
ਫਿਰ ਉਹ ਪੜਾੑਈ ਸ਼ੁਰੂ ਕਰਦਾ ਸੀ। ਬੱਚਿਆਂ ਨੂੰ ਵੀ ਪਤਾ ਚਲ ਗਿਆ ਸੀ ਕਿ ਪਹਿਲੇ ਬੋਲ ਤਾਂ ਇਹ ਹੀ ਨਿਕਲਣਗੇ।
ਇਕ ਦਿਨ ਅਜੀਬ ਹਾਦਸਾ ਹੋ ਗਿਆ। ਇਹ ਅਧਿਆਪਕ ਜਦ ਬੱਚਿਆਂ ਦੇ ਸਾਹਮਣੇ ਆਇਆ ਤਾਂ ਇਸਨੇ ਆਉਂਦਿਆਂ ਹੀ ਬੱਚਿਆਂ ਤੇ ਪ੍ਸ਼ਨ ਕੀਤਾ ਅਤੇ ਰੋਜ਼ ਦਾ ਜੋ ਤਕੀਆ ਕਲਾਮ ਸੀ,ਉਸਦੀ ਵਰਤੋਂ ਨਹੀਂ ਕੀਤੀ।
ਉਸ ਨੇ ਆਖਿਆ,
ਬੱਚਿਉ ! ਇਹ ਦੱਸੋ ਕਿ ਖ਼ੁਦਾ ਕਿਹੜੀ ਥਾਂ ਤੇ ਨਹੀਂ ਹੈ ?
ਦੰਗ ਰਹਿ ਗਏ ਬੱਚੇ ਕਿ ਹੱਦ ਹੋ ਗਈ,ਰੋਜ਼ ਸਾਨੂੰ ਪੜਾੑਉਂਦਾ ਸੀ ਕਿ ਖ਼ੁਦਾ ਵਿਆਪਕ ਹੈ,ਹਰ ਥਾਂ ਤੇ ਮੋਜੂਦ ਹੈ,ਤੇ ਅੱਜ ਪ੍ਸ਼ਨ ਕਰਦਾ ਹੈ ਕਿ ਦੱਸੋ,ਖ਼ੁਦਾ ਕਿਹੜੀ ਥਾਂ ਤੇ ਨਹੀਂ ਹੈ। ਸਭ ਬੱਚੇ ਚੁੱਪ,ਪਰ ਇਕ ਬੱਚੇ ਨੇ ਹਿੰਮਤ ਕੀਤੀ,ਖੜਾ ਹੋ ਗਿਆ ਤੇ ਕਹਿੰਦਾ ਹੈ,
ਉਸਤਾਦ ਜੀ,ਜੇ ਇਜ਼ਾਜ਼ਤ ਹੋਵੇ ਤਾਂ ਮੈਂ ਜਵਾਬ ਦਿਆਂ।
ਹੈਰਾਨਗੀ ਉਸਤਾਦ ਨੂੰ ਵੀ ਹੋ ਗਈ,ਕਿ ਮੈਂ ਤਾਂ ਸਵਾਲ ਹੀ ਗ਼ਲਤ ਕੀਤਾ ਹੈ ਤੇ ਇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ