ਨਿੱਕੀ ਜਿਹੀ ਗੱਲ ਤੋਂ ਸ਼ੁਰੂ ਹੋਇਆ ਕਲੇਸ਼ ਹਿੰਸਕ ਰੂਪ ਅਖਤਿਆਰ ਕਰਦਾ ਜਾ ਰਿਹਾ ਸੀ..
ਫੇਰ ਵੇਖਦੇ ਹੀ ਵੇਖਦੇ ਓਹਨਾ ਇੱਕ ਦੂਜੇ ਦੇ ਚਰਿੱਤਰ,ਸੁਭਾਅ,ਬੋਲਚਾਲ,ਸ਼ਕਲ ਸੂਰਤ ਅਤੇ ਮਾਪਿਆਂ ਨਾਲ ਸਬੰਧਿਤ ਕਿੰਨੇ ਸਾਰੇ ਮਸਲੇ ਖਿੱਦੋ ਦੀ ਗੇਂਦ ਵਾਂਙ ਖਿਲਾਰ ਦਿੱਤੇ..!
ਅਖੀਰ ਘਰ ਵਾਲੇ ਨੇ ਛੇਤੀ ਨਾਲ ਜਾ ਦਰਵਾਜਾ ਬੰਦ ਕਰਨਾ ਚਾਹਿਆ..
ਕੋਲ ਖਿਡੌਣਿਆਂ ਨਾਲ ਖੇਡਦਾ ਹੋਇਆ ਨਿੱਕਾ ਜਿਹਾ ਬੱਚਾ ਇੱਕ ਦਮ ਬੋਲ ਉਠਿਆ..”ਪਾਪਾ ਬੂਹਾ ਬੰਦ ਨਾ ਕਰਿਓ..ਕਿਸੇ ਨੇ ਅੱਜ ਘਰੇ ਮੇਰੇ ਨਾਲ ਖੇਡਣ ਆਉਣਾ ਏ”
ਉਹ ਗੁੱਸੇ ਵਿਚ ਕੰਬਦਾ ਹੋਇਆ ਬੋਲਿਆ..”ਬੇਟਾ ਤੇਰੀ ਮਾਂ ਦੀ ਉਚੀ ਅਵਾਜ ਮੁਹੱਲੇ ਵਿਚ ਕਿਸੇ ਦੀ ਕੰਨੀ ਨਾ ਪਵੇ..ਇਸੇ ਲਈ ਹੀ ਬੰਦ ਕਰ ਰਿਹਾ ਹਾਂ..”
ਏਨੀ ਗੱਲ ਸੁਣ ਉਹ ਵੀ ਅੱਗੋਂ ਬੋਲ ਪਈ..”ਪੁੱਤ ਤੇਰੇ ਪਿਓ ਦੀ ਅਵਾਜ ਇਸਦੇ ਮਾਪਿਆਂ ਤੱਕ ਨਾ ਅੱਪੜ ਜਾਵੇ..ਬੱਸ ਇਸੇ ਡਰ ਦੇ ਮਾਰੇ ਦੀ ਜਾਨ ਨਿੱਕਲੀ ਜਾ ਰਹੀ ਏ..ਮੇਰੀ ਉਚੀ ਆਵਾਜ਼ ਤੇ ਬੱਸ ਬਹਾਨਾ ਹੀ ਏ”
“ਫੇਰ ਤੁਸੀਂ ਦੋਵੇਂ ਜਣੇ ਇੱਕ ਕੰਮ ਕਿਓਂ ਨਹੀਂ ਕਰਦੇ..”
ਉਹ ਅਚਾਨਕ ਹੀ ਬੋਲ ਉਠਿਆ!
ਹੁਣ ਉਹ ਦੋਵੇਂ ਚੁੱਪ ਹੋ ਕੇ ਉਸ ਵੱਲ ਵੇਖਣ ਲੱਗ ਪਏ..
ਚੇਹਰਿਆਂ ਦੇ ਹਾਵ ਭਾਵ ਬਿਆਨ ਕਰ ਰਹੇ ਸਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ