ਕੁਝ ਸਾਲ ਪਹਿਲਾਂ ਮੈਂ ਡਿਸਕਵਰੀ ਚੈਨਲ ‘ਤੇ ਇਕ ਪ੍ਰੋਗਰਾਮ ਦੇਖ ਰਿਹਾ ਸੀ ਜੋ ਖੁਰਾਕ ਅਤੇ ਖਾਣ ਪੀਣ ਆਦਿ ਤੇ ਅਧਾਰਤ ਸੀ। ਹਾਲਾਂਕਿ ਮੈਨੂੰ ਇਸ ਕਿਸਮ ਦੇ ਪ੍ਰੋਗਰਾਮਾਂ ਵਿਚ ਕੋਈ ਖਾਸ ਦਿਲਚਸਪੀ ਨਹੀਂ ਸੀ, ਫਿਰ ਵੀ ਮੈਂ ਦੇਖ ਰਿਹਾ ਸੀ। ਪ੍ਰੋਗਰਾਮ ਵਿਚ ਦਿਖਾਇਆ ਗਿਆ ਕਿ ਕੇਰਲ ਦੀ ਇਕ ਔਰਤ ਨੇ ਘਰ ਵਿੱਚ ਆਉਣ ਵਾਲੇ ਮਹਿਮਾਨ ਲਈ ਕਿਸੇ ਖ਼ਾਸ ਕਿਸਮ ਦਾ ਖਾਣਾ ਬਣਾਉਣ ਬਾਰੇ ਸੋਚਿਆ ਅਤੇ ਬਾਜ਼ਾਰ ਵਿਚ ਖਰੀਦਾਰੀ ਕਰਨ ਗਈ। ਉਹ ਮੀਟ ਮਾਰਕੀਟ ਗਈ ਅਤੇ ਦੁਕਾਨਦਾਰ ਨੂੰ ਪੁੱਛਿਆ: ਕੀ ਕੁਟੀਪਾਈ ਹੈ?
ਦੁਕਾਨਦਾਰ: ਨਹੀਂ
ਹੁਣ ਥੋੜੀ ਜਿਹੀ ਉਤਸੁਕਤਾ ਪੈਦਾ ਹੋ ਗਈ ਕਿ ਇਹ ਕੁਟੀਪਾਈ ਕੀ ਹੋਵੇਗੀ?
ਔਰਤ ਨੇ 10-12 ਦੁਕਾਨਾਂ ‘ਤੇ ਪੁੱਛਣ ਤੋਂ ਬਾਦ ਇਕ ਦੁਕਾਨਦਾਰ ਨੇ ਕਿਹਾ ਕਿ ਹਾਂ ਮੇਰੇ ਕੋਲ ਕੁਟੀਪਾਈ ਹੈ। ਅਤੇ ਜਦੋਂ ਚੈਨਲ ਵਾਲਿਆ ਨੇ ਕੁਟੀਪਾਈ ਬਾਰੇ ਵਿਸਥਾਰ ਨਾਲ ਦੱਸਿਆ ਤਾਂ ਮੈਂ ਹੈਰਾਨ ਹੋ ਗਿਆ। ਉਹਨਾਂ ਦੇ ਦੱਸਣ ਅਨੁਸਾਰ ਕਿ ਕੁਟੀਪਾਈ ਕੀ ਹੈ ?
ਇੱਕ ਗਰਭਵਤੀ ਬੱਕਰੀ ਜਿਸਦਾ ਜਣੇਪੇ ਦਾ ਸਮਾਂ ਨੇੜੇ ਹੁੰਦਾ ਹੈ ਭਾਵ ਭਰੂਣ ਪੂਰਾ ਹੋ ਜਾਦਾ ਹੈ, ਫਿਰ ਉਸ ਬੱਕਰੀ ਨੂੰ ਮਾਰ ਦਿੱਤਾ ਜਾਂਦਾ ਹੈ ਅਤੇ ਭਰੂਣ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਉਹ ਹੈ “ਕੁਟੀਪਾਈ”। ਉਹ ਔਰਤ ਦੇ ਦੱਸਣ ਅਨੁਸਾਰ ਕਿ ਕੁਟੀਪਾਈ ਬਹੁਤ ਸਵਾਦ ਅਤੇ ਨਰਮ ਬਣਦਾ ਹੈ। ਇਹ ਜਲਦੀ ਬਣ ਜਾਂਦਾ ਹੈ। ਚਬਾਉਣ ਅਤੇ ਹਜ਼ਮ ਕਰਨ ਵਿੱਚ ਅਸਾਨ ਹੁੰਦਾ ਹੈ।
ਮੈਂ ਹੈਰਾਨ ਹੋਇਆ ਕਿ ਮਨੁੱਖ ਅਤੇ ਸ਼ੈਤਾਨ ਵਿਚ ਕੀ ਅੰਤਰ ਰਹਿ ਗਿਆ ਹੈ?
ਕੁਝ ਸਮਾਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਇੱਕ ਸ਼ੇਰਨੀ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
gurshan singh
nice story 👌 I am very inspired 😊
Seema Goyal
It is a great story. 🙏🙏🙏🙏🤗🤗🤗
Advocate Rupinder singh
ਬਹੁਤ ਵਧੀਆ ਕਹਾਣੀ ਹੈ ਇਨਸਾਨ ਨੂੰ ਸਮਝਣਾ ਚਾਹੀਦਾ ਹੈ । ਅਜੇ ਵੀ ਸਮਾ ਹੈ ਡੁੱਲੇ ਬੇਰਾ ਦਾ ਕੁਝ ਨੀ ਵਿਗੜਆ ਅਜੇ ਵੀ ਚੱਕ ਕੇ ਝੋਲੀ ਵਿੱਚ ਪਾਏ ਜਾ ਸਕਦੇ ਹਨ।