ਬਾਰੀ ਕੋਲ ਬੈਠੀ ਮਾਂ ਨੂੰ ਵੇਖ ਸਾਨੂੰ ਸਕੂਲੋਂ ਆਇਆ ਨੂੰ ਝੱਟ ਪਤਾ ਲੱਗ ਜਾਇਆ ਕਰਦਾ ਕੇ ਅੱਜ ਪੱਕਾ ਬਨੇਰੇ ਤੇ ਕਾਂ ਬੋਲਦਾ ਹੋਣਾ ਤੇ ਜਾਂ ਫੇਰ ਰੋਟੀ ਪਕਾਉਂਦੀ ਹੱਥੋਂ ਪੇੜਾ ਭੁੜਕਿਆ ਹੋਣਾ..ਕਿਸੇ ਪ੍ਰਾਹੁਣੇ ਨੂੰ ਉਡੀਕਦੀ ਹੋਣੀ..ਉਹ ਵੀ ਕੋਈ ਨਾਨਕਿਆਂ ਤੋਂ..!
ਮੇਰਾ ਮਾਮੇ ਦੀ ਲੱਤ ਵਿਚ ਨੁਕਸ ਸੀ..
ਉਸਤੋਂ ਸਾਈਕਲ ਨਹੀਂ ਚੱਲਦਾ..ਹਮੇਸ਼ਾਂ ਟਾਂਗੇ ਤੇ ਆਉਂਦਾ..ਫੇਰ ਹੇਠਾਂ ਉੱਤਰ ਪੈਦਲ ਹੀ ਤੁਰਿਆ ਆਉਂਦਾ..!
ਐਸਾ ਅਟੱਲ ਵਿਸ਼ਵਾਸ਼ ਕੇ ਆਟਾ ਵੀ ਵਾਧੂ ਗੁੰਨ੍ਹ ਲਿਆ ਕਰਨਾ..
ਮੰਜੀ ਅਤੇ ਬਿਸਤਰਾ ਵੀ ਤਿਆਰ ਕਰ ਦੇਣਾ ਅਤੇ ਫੇਰ ਰਵਾਂ-ਰਵੀਂ ਤੁਰੇ ਆਉਂਦੇ ਮਾਮੇ ਨੂੰ ਵੇਖ ਅਸੀਂ ਹੈਰਾਨ ਹੋ ਜਾਇਆ ਕਰਦੇ..ਰੱਬ ਦੇ ਰੇਡੀਓ ..!
ਕਦੀ ਕਦਾਈਂ ਬਾਪੂ ਹੁਰਾਂ ਨਾਲ ਲੜਾਈ ਹੋ ਜਾਂਦੀ..
ਬਹੁਤੇ ਵਾਰ ਖਰਚੇ ਤੋਂ ਹੁੰਦੀ..ਕਦੀ ਘੱਟ ਦਾਜ ਦਾ ਮੇਹਣਾ ਵੱਜਦਾ ਤਾਂ ਬੜਾ ਗੁੱਸਾ ਕਰਦੀ..ਫੇਰ ਬਾਰੀ ਕੋਲ ਆ ਕੇ ਬੈਠ ਜਾਇਆ ਕਰਦੀ..
ਫੇਰ ਸਾਥੋਂ ਕਾਪੀ ਦਾ ਵਰਕਾ ਮੰਗਦੀ..ਫੇਰ ਕਿੰਨੀ ਦੇਰ ਕੁਝ ਲਿਖਦੀ ਰਹਿੰਦੀ..ਫੇਰ ਵਰਕੇ ਦੀਆਂ ਤੈਹਾਂ ਬਣਾ ਕੇ ਸੌਂ ਵੇਲੇ ਆਪਣੇ ਸਿਰਹਾਣੇ ਰੱਖ ਲੈਂਦੀ..ਸਾਨੂੰ ਪਤਾ ਹੁੰਦਾ ਅੰਦਰ ਕੀ ਲਿਖਿਆ ਹੋ ਸਕਦਾ ਏ..
ਭਰਾ ਨੂੰ ਸ਼ਿਕਾਇਤਾਂ ਲਿਖਿਆ ਹੁੰਦੀਆਂ..
ਵੱਜਦੇ ਮੇਹਣਿਆਂ ਦਾ ਵਿਸਥਾਰ ਲਿਖਿਆ ਹੁੰਦਾ..ਆਪਣੇ ਅੰਦਰ ਦੇ ਕਿੰਨੇ ਸਾਰੇ ਡਰ ਅਤੇ ਵਲਵਲੇ ਲਿਖੇ ਹੁੰਦੇ..
ਫੇਰ ਸੁਵੇਰੇ ਉੱਠਦੀ..ਚੁੱਲ੍ਹਾ ਚੌਂਕਾ ਕਰਦੀ..ਸਾਰਾ ਕੁਝ ਫੇਰ ਤੋਂ ਆਮ ਜਿਹਾ ਲੱਗਦਾ..
ਫੇਰ ਉਹ ਸਿਰਹਾਣੇ ਹੇਠੋਂ ਓਹੀ ਚਿੱਠੀ ਕੱਢਦੀ ਤੇ ਫੇਰ ਓਹਲੇ ਜਿਹੇ ਨਾਲ ਟੋਟੇ-ਟੋਟੇ ਕਰ ਚਾਹ ਦੀ ਪਤੀਲੀ ਹੇਠ ਬਲਦੀ ਅੱਗ ਵਿਚ ਸਿੱਟ ਦੀਆ ਕਰਦੀ..ਇੰਝ ਲੱਗਦਾ ਉਸਦੇ ਅੰਦਰ ਦੇ ਵਲਵਲੇ ਅਤੇ ਮਨ ਦਾ ਗੁੱਸਾ ਧੂੰਆਂ ਬਣ ਉੱਪਰ ਨੂੰ ਉੱਡ ਗਏ ਹੋਵਣ..!
ਨਾਨੀ ਅਕਸਰ ਆਖਿਆ ਕਰਦੀ..ਵਕਤ ਗੁੱਸੇ ਦੇ ਉਬਾਲ ਤੇ ਪਾਣੀ ਦਾ ਕੰਮ ਕਰਿਆ ਕਰਦਾ ਏ..
ਫੇਰ ਜਿਸ ਦਿਨ ਮਾਮੇ ਦੇ ਮੁੰਡੇ ਨੂੰ ਸ਼ਹਿਰ ਗਏ ਨੂੰ ਚੁੱਕ ਲਿਆ ਤਾਂ ਮਾਮਾ ਵੀ ਨਾਲ ਹੀ ਸੀ..
ਮਾਂ ਜਾਣਦੀ ਸੀ ਕੇ ਉਸ ਕੋਲੋਂ ਮਾਰ ਸਹੀ ਨਹੀਂ ਜਾਣੀ..
ਆਂਦਰਾਂ ਨੂੰ ਸੇਕ ਲੱਗਾ..ਸਿੱਧੀ ਥਾਣੇ ਜਾ ਆਪਣੀਆਂ ਵੰਗਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Harpreet Singh
Brother tuhaadia stories bohat sohnia hundia ne. Dil nu shoo lain walia. Rabb tuhanu slamt rakhe