ਇਕ ਵਿਧਵਾ ਔਰਤ ਅਤੇ ਉਸਦਾ ਪੁੱਤਰ ਪੀਟਰ ਦੋਨੋਂ ਰਹਿੰਦੇ ਸਨ। ਪੀਟਰ ਬਹੁਤ ਸੁਸਤ ਮੁੰਡਾ ਸੀ ਤੇ ਆਪਣੇ ਮਨ ’ਚ ਹਮੇਸ਼ਾਂ ਖ਼ਿਆਲੀ ਪੁਲਾਅ ਹੀ ਬਣਾਉਂਦਾ ਰਹਿੰਦਾ। ਇਕ ਦਿਨ ਪੀਟਰ ਆਪਣੇ ਸਕੂਲ ਦੀ ਜਮਾਤ ’ਚ ਬੈਠਾ ਕੁਝ ਸੋਚ ਰਿਹਾ ਸੀ ਤਾਂ ਅਧਿਆਪਕ ਨੇ ਉਸਨੂੰ ਪੁੱਛਿਆ, ‘ਪੀਟਰ, ਤੂੰ ਕੀ ਸੋਚ ਰਿਹਾ ਹੈ?’
ਉਸ ਨੇ ਜੁਆਬ ਦਿੱਤਾ, ‘ਮੈਂ ਇਹ ਸੋਚ ਰਿਹਾ ਹਾਂ ਕਿ ਮੈਂ ਵੱਡਾ ਹੋ ਕੇ ਕੀ ਬਣਾਂਗਾ।’
‘ਥੋੜ੍ਹਾ ਸਬਰ ਰੱਖ। ਇਹ ਗੱਲ ਸੋਚਣ ਲਈ ਅਜੇ ਬਹੁਤ ਸਮਾਂ ਪਿਐ। ਤੈਨੂੰ ਪਤਾ ਹੋਣਾ ਚਾਹੀਦੈ ਕਿ ਵੱਡੇ ਏਨੀ ਛੇਤੀ ਨਹੀਂ ਹੁੰਦੇ। ਇਸ ਨੂੰ ਸਮਾਂ ਲੱਗਦੈ।’ ਅਧਿਆਪਕ ਨੇ ਕਿਹਾ।
ਪੀਟਰ ਜੋ ਵੀ ਕੰਮ ਕਰ ਰਿਹਾ ਹੁੰਦਾ, ਉਸਦਾ ਮਨ ਉਸਤੋਂ ਛੇਤੀ ਹੀ ਅੱਕ ਜਾਂਦਾ ਤੇ ਉਹ ਕਿਸੇ ਹੋਰ ਕੰਮ ਬਾਰੇ ਸੋਚਣ ਲੱਗ ਪੈਂਦਾ। ਜਦੋਂ ਸਕੂਲ ਹੁੰਦਾ ਤਾਂ ਸੋਚਦਾ ਕਿ ਸਮਾਂ ਛੇਤੀ ਨਾਲ ਲੰਘ ਜਾਏ ਤੇ ਉਹ ਘਰ ਪਹੁੰਚ ਜਾਏ। ਐਤਵਾਰ ਰਾਤ ਨੂੰ ਸੋਚਦਾ ਕਿ ਕਾਸ਼ ਛੁੱਟੀਆਂ ਹੀ ਰਹਿਣ। ਸਭ ਤੋਂ ਜ਼ਿਆਦਾ ਮਜ਼ਾ ਉਸਨੂੰ ਆਪਣੀ ਦੋਸਤ ਲੀਆ ਨਾਲ ਖੇਡਣ ’ਚ ਹੀ ਆਉਂਦਾ। ਉਹ ਉਸ ਨਾਲ ਵੱਡਾ ਹੋ ਕੇ ਵਿਆਹ ਕਰਾਉਣ ਬਾਰੇ ਸੋਚਦਾ। ਇਕ ਦਿਨ ਗਰਮੀਆਂ ਦੀ ਦੁਪਹਿਰ ਨੂੰ ਜਦੋਂ ਉਹ ਜੰਗਲ ਵਿਚ ਗਿਆ ਤਾਂ ਉਸਨੂੰ ਨੀਂਦ ਆ ਰਹੀ ਸੀ ਤਾਂ ਉਸਨੂੰ ਜਾਪਿਆ ਕਿ ਕੋਈ ਉਸਦਾ ਨਾਮ ਲੈ ਕੇ ਉਸਨੂੰ ਬੁਲਾ ਰਿਹਾ ਹੈ। ਉਹ ਅੱਖਾਂ ਖੋਲ੍ਹ ਕੇ ਬੈਠ ਗਿਆ। ਉਸਦੇ ਸਾਹਮਣੇ ਬਜ਼ੁਰਗ ਔਰਤ ਖੜ੍ਹੀ ਸੀ ਜਿਸਦੇ ਹੱਥ ’ਚ ਚਾਂਦੀ ਦੀ ਬਾਲ ਸੀ ਜਿਸ ਨਾਲ ਸਿਲਕ ਦਾ ਸੁਨਹਿਰੀ ਧਾਗਾ ਲਮਕ ਰਿਹਾ ਸੀ।
ਉਸ ਔਰਤ ਨੇ ਉਹ ਬਾਲ ਉਸਨੂੰ ਦਿਖਾਉਂਦਿਆਂ ਕਿਹਾ, ‘ਪੀਟਰ, ਦੇਖ ਮੈਂ ਤੇਰੇ ਲਈ ਕੀ ਲੈ ਕੇ ਆਈ ਹਾਂ?
ਪੀਟਰ ਨੇ ਧਾਗੇ ਨੂੰ ਛੂਹ ਕੇ ਉਤਸੁਕਤਾ ਨਾਲ ਪੁੱਛਿਆ, ‘ਇਹ ਕੀ ਹੈ?’
ਬਜ਼ੁਰਗ ਔਰਤ ਨੇ ਕਿਹਾ, ‘ਇਹ ਤੇਰੀ ਜ਼ਿੰਦਗੀ ਦਾ ਧਾਗਾ ਹੈ। ਜੇ ਤੂੰ ਇਸ ਨੂੰ ਛੂਹੇਂਗਾ ਨਹੀਂ ਤਾਂ ਸਮਾਂ ਆਪਣੀ ਚਾਲ ਨਾਲ ਚੱਲਦਾ ਜਾਏਗਾ,ਪਰ ਜੇ ਤੂੰ ਚਾਹੇਂ ਕਿ ਸਮਾਂ ਛੇਤੀ ਬੀਤ ਜਾਏ ਤਾਂ ਤੈਨੂੰ ਸਿਰਫ਼ ਇਹ ਧਾਗਾ ਥੋੜ੍ਹਾ ਜਿਹਾ ਖਿੱਚਣਾ ਪਏਗਾ ਤੇ ਇਕ ਘੰਟਾ ਇਕ ਮਿੰਟ ਵਾਂਗ ਬੀਤ ਜਾਏਗਾ। ਇਕ ਵਾਰੀ ਖਿੱਚਿਆ ਧਾਗਾ ਵਾਪਸ ਨਹੀਂ ਆਏਗਾ। ਇਹ ਧੂੰਏ ਦੇ ਛੱਲੇ ਵਾਂਗ ਲੋਪ ਹੋ ਜਾਏਗਾ। ਇਹ ਸੁਨਹਿਰੀ ਧਾਗੇ ਦੀ ਬਾਲ ਤੇਰੇ ਲਈ ਹੈ, ਪਰ ਜੇ ਤੂੰ ਇਹ ਤੋਹਫ਼ਾ ਲੈਣਾ ਹੈ ਤਾਂ ਕਿਸੇ ਨੂੰ ਵੀ ਇਸ ਬਾਰੇ ਨਹੀਂ ਦੱਸਣਾ। ਜੇ ਦੱਸੇਗਾਂ ਤਾਂ ਉਸੇ ਦਿਨ ਤੇਰੀ ਮੌਤ ਹੋ ਜਾਏਗੀ। ਹੁਣ ਦੱਸ ਤੂੰ ਇਹ ਬਾਲ ਲੈਣੀ ਹੈ ਜਾਂ ਨਹੀਂ।’
ਉਸ ਨੇ ਹਾਂ ’ਚ ਸਿਰ ਹਿਲਾਇਆ। ਔਰਤ ਨੇ ਉਸਨੂੰ ਬਾਲ ਫੜਾ ਦਿੱਤੀ ਤੇ ਆਪ ਉਸੇ ਵੇਲੇ ਉੱਥੋਂ ਲੋਪ ਹੋ ਗਈ। ਪੀਟਰ ਨੇ ਬਾਲ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ ਤੇ ਜੇਬ ’ਚ ਪਾ ਕੇ ਖੁਸ਼ੀ ਖੁਸ਼ੀ ਘਰ ਦੌੜ ਗਿਆ। ਅਗਲੇ ਦਿਨ ਸਕੂਲ ’ਚ ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Seema Goyal
Fantastic story. Time is precious. 🤗🤗🤗🤗