More Punjabi Kahaniya  Posts
ਰੂਹਾਂ ਦਾ ਪਿਆਰ !


ਇਕ ਦਿਨ ਹਾਫਡੇ ਸੀ ! ਛੁੱਟੀ ਹੋਣ ਵਾਲੀ ਹੀ ਸੀ ! ਮੈਂ ਕਲਾਸ ਰੂਮ ਵਿੱਚ ਇਕੱਲਾ ਹੀ ਬੈਠਾ ਸੀ ! ਉਹ ਕਲਾਸ ਰੂਮ ਅੰਦਰ ਆਈ ਤੇ ਮੇਰੇ ਵੱਲ ਵੇਖ ਕੇ !
ਉਹ – ਤੂੰ ਇਕੱਲਾ ਹੀ ਬੈਠਾ ਘਰ ਨੀ ਜਾਣਾ !
ਮੈਂ – ਨਹੀਂ !
ਉਹ – ਬਾਕੀ ਤਾਂ ਚੱਲੇ ਗਏ ! ਹੁਣ ਤੂੰ ਵੀ ਚਲਾ ਜਾ ਘਰ ਨੂੰ !
ਮੈਂ – ਹਾ ਜਾਣਾ ਹੀ ਪੈਣਾ !
ਉਸਨੇ ਆਪਣਾ ਬੈਗ ਚੁਕਿਆ ਤੇ ਕਲਾਸ ਰੂਮ ਦੇ ਦਰਵਾਜ਼ੇ ਤੱਕ ਗਈ ! ਮੈਂ ਉਸ ਵੱਲ ਹੀ ਵੇਖ ਰਿਹਾ ਸੀ ! ਕਿ ਅਚਾਨਕ ਉਹ ਵਾਪਿਸ ਮੇਰੇ ਵੱਲ ਆਈ ਤੇ ਮੇਰੇ ਮੱਥੇ ਨੂੰ ਚੁੰਮ ਕੇ ਵਾਪਿਸ ਚੱਲੀ ਗਈ ! ਪਰ ਕੁਝ ਮੂੰਹੋਂ ਨਾ ਬੋਲੀ ਨਾ ਮੈਂ ਕੁਝ ਕਿਹ ਸਕਿਆ ! ਮੈਂ ਆਪਣਾ ਬੈਗ ਚੁਕਿਆ ਤੇ ਘਰ ਵਲ ਨੂੰ ਤੁਰ ਪਿਆ ! ਮੈਂ ਮੁੜ ਮੁੜ ਉਸ ਸੀਨ ਨੂੰ ਯਾਦ ਕਰ ਰਿਹਾ ਸੀ ! ਮੇਰੀ ਦਿਲ ਦੀ ਧੜਕਣ ਬਹੁਤ ਤੇਜ਼ੀ ਨਾਲ ਚਲ ਰਹੀ ਸੀ ! ਮੇਰੀਆਂ ਅੱਖਾਂ ਅੱਗੇ ਮੁੜ ਮੁੜ ਉਹਦਾ ਚਿਹਰਾ ਹੀ ਨਜਰ ਆ ਰਿਹਾ ਸੀ ! ਜੀ ਕਰਦਾ ਸੀ ਕਿ ਮੈਂ ਉਹ ਨੂੰ ਜੱਗ ਤੋਂ ਲੁਕਾ ਦਿਲ ਵਿਚ ਰੱਖ ਲਵਾਂ ਜਿਥੇ ਮੇਰੇ ਸਿਵਾ ਹੋਰ ਕੋਈ ਨਾ ਵੇਖੇ ! ਜਾਂ ਪਰਿੰਦੇਆ ਵਾਂਗ ਕਿਤੇ ਦੂਰ ਉਡ ਜਾਈਏ ਜਿਥੇ ਸਾਡੇ ਦੋਹਾਂ ਸਿਵਾ ਕੋਈ ਹੋਰ ਨਾ ਹੋਵੇ !
ਅਸੀਂ ਦੋਵੇਂ ਇਕ ਸਕੂਲ ਤੇ ਇਕ ਹੀ ਕਲਾਸ ਵਿੱਚ ਪੜ੍ਹਦੇ ਸੀ ! ਉਹ ਮੇਰੇ ਨਾਲੋਂ ਵੱਧ ਹੁਸ਼ਿਆਰ ਤੇ ਵੱਧ ਸੋਹਣੀ ਵੀ ਸੀ ! ਕਈਂ ਕਲਾਸਾਂ ਅਸੀਂ ਇਕੱਠੇ ਹੀ ਪੜੇ ਆ ! ਅਧਿਆਪਕਾਂ ਵੱਲੋਂ ਦਿੱਤਾ ਸਕੂਲ ਦਾ ਕੰਮ ਮੈਂ ਕਦੇ ਪੁਰਾ ਨਹੀਂ ਕੀਤਾ ! ਪਰ ਹਾਂ ਦਿਨ ਵਿੱਚ ਪੰਜ ਚਾਰ ਸ਼ੇਅਰ ਜਰੂਰ ਯਾਦ ਕਰ ਲੈਂਦਾ ਤਾਕਿ ਅਗਲੇ ਦਿਨ ਜਾਕੇ ਉਸਨੂੰ ਸੁਣਾ ਸਕਾਂ ! ਸਾਡੇ ਦੋਹਾਂ ਦਾ ਨਾਂ ਇੱਕੋ ਅੱਖਰ ਤੋਂ ਸ਼ੁਰੂ ਪੰਜ ਅੱਖਰਾਂ ਦਾ ਸੀ !
ਉਸਨੇ ਮੂੰਹ ਕੁੜੀਆਂ ਵੱਲ ਤੇ ਗੱਲ ਮੈਨੂੰ ਆਖਣੀ ! ਅੱਜ ਕਲ੍ਹ ਤਾਂ ਲੋਕੀਂ ਸਕੂਲ ਵਿਚ ਵੀ ਟੌਹਰ ਕੱਢ ਕੇ ਆਉਂਦੇ ਆ ! ਪੜਾਈ ਆਉਂਦੀ ਨੀ ਸ਼ੇਅਰ ਜਿਨ੍ਹੇ ਮਰਜੀ ਸੁਣਲੋ ! ਫੇਰ ਉਹਨੇ ਇਕ ਸ਼ੇਅਰ ਸੁਣਾਉਣਾ ਫੇਰ ਨਾਲ ਦੀਆਂ ਸਹੇਲੀਆਂ ਨੂੰ ਆਖਣਾ ਕਿ ਉਹ ਮੈਨੂੰ ਸ਼ੇਅਰ ਸੁਣਾਉਣ ਲਈ ਕਹਿਣ ! ਮੈਂ ਯਾਦ ਕੀਤੇ ਸਾਰੇ ਸ਼ੇਅਰ ਉਨ੍ਹਾਂ ਨੂੰ ਸੁਣਾਉਂਦਾ ! ਉਸ ਨੇ ਰੋਜ ਹੱਸ ਕੇ ਆਖਣਾ ਪੜਾਈ ਕਿਥੋਂ ਆਉ ਦਿਮਾਗ ਤਾਂ ਸਾਰਾ ਸ਼ੇਅਰ ਚ ਲਾਇਆ ਹੋਇਆ ! ਤੇ ਖੁਦ ਵਾਹ ਵਾਹ ਵੀ ਕਰਦੀ ! ਸਕੂਲ ਉਹਦੇ ਘਰ ਦੇ ਨਾਲ ਹੀ ਖੱਬੇ ਸਾਈਡ ਹੀ ਸੀ ! ਤੇ ਮੇਰੇ ਘਰ ਤੋਂ ਦੋ ਕੁ ਸੋ ਮੀਟਰ ਦੂਰ ਸੀ ! ਮੇਰੇ ਪਿੰਡ ਨੂੰ ਜਾਣ ਦਾ ਰਸਤਾ ਉਹਨਾਂ ਦੇ ਘਰ ਦੇ ਅੱਗੋਂ ਹੀ ਲੰਘਦਾ ਸੀ !
ਛੁੱਟੀ ਵਾਲੇ ਦਿਨ ਮੈਂ ਸਾਰਾ ਟਾਈਮ ਉਹਨਾਂ ਦੇ ਪਿੰਡ ਵਿਚ ਹੀ ਗੁਜ਼ਾਰਦਾ ! ਉਹਦੇ ਘਰ ਦੇ ਨੇੜੇ ਹੀ ਫਿਰਦੇ ਰਹਿੰਦਾ ਤਾਕਿ ਉਸਨੂੰ ਵੇਖ ਸਕਾਂ ! ਤੇ ਜਿਸ ਦਿਨ ਸਕੂਲ ਲੱਗਨਾ ਛੁੱਟੀ ਹੁੰਦੇ ਹੀ ਉਹਦੇ ਪਿੰਡ ਵੱਲ ਨੂੰ ਤੁਰ ਜਾਣਾ ! ਉਹ ਵੀ ਅਕਸਰ ਛੱਤ ਤੇ ਹੀ ਦਿਸਦੀ ਸੀ ! ਜਿਵੇਂ ਮੇਰੀ ਹੀ ਉਡੀਕ ਹੋਵੇ ! ਮੈਂ ਘਰ ਜਾਦੇ ਰਾਹ ਵਿੱਚ ਉਸ ਨੂੰ ਮੁੜ ਮੁੜ ਵੇਖਦਾ ਰਹਿੰਦਾ ਉਹ ਵੀ ਮੈਨੂੰ ਵੇਖਦੀ ਜਦੋਂ ਤਕ ਅਸੀਂ ਇਕ ਦੂਜੇ ਨੂੰ ਦਿਸਨਾ ਬੰਦ ਨਾ ਹੋ ਜਾਦੇ !
ਕਦੇ ਕਦੇ ਤਾਂ ਮੈਂ ਐਤਵਾਰ ਨੂੰ ਵੀ ਸਵੇਰੇ ਉਠ ਕੇ ਨਹਾ ਲੈਂਦਾ ! ਪਰ ਫੇਰ ਘਾਰਦੇ ਦੱਸ ਦੇ ਕਿ ਅੱਜ ਤਾਂ ਐਤਵਾਰ ਹੈ ! ਮੇਰਾ ਇਕ ਦੋਸਤ ਜਦੋਂ ਵੀ ਮੇਰੇ ਕੋਲ ਆਉਂਦਾ ਤਾਂ ਅਸੀਂ ਰਾਤ ਤੱਕ ਗੱਲਾਂ ਕਰਦੇ ਮੇਰੀਆਂ ਗੱਲਾਂ ਵਿਚ ਮੁੜ ਮੁੜ ਉਸ ਦਾ ਹੀ ਜਿਕਰ ਆਉਂਦਾ ! ਕਦੇ ਕਦੇ ਤਾਂ ਮੈਂ ਆਪਣੇ ਦੋਸਤ ਨੂੰ ਰਾਤ ਨੂੰ ਆਖਦਾ ! ਆਜਾ ਆਪਾਂ ਉਸਦੇ ਘਰ ਵੱਲ ਚੱਲਦੇ ਕਿ ਪਤਾ ਸ਼ਾਇਦ ਉਹ ਦਿਸ ਹੀ ਜਾਵੇ ਜਾਂ ਉਸ ਦੀ ਅਵਾਜ਼ ਹੀ ਸੁਣ ਜਾਵੇ ! ਪਰ ਮੇਰਾ ਦੋਸਤ ਮਨਾਂ ਕਰ ਦਿੰਦਾ ! ਆਖਦਾ ਸੋ ਜਾ ਰਾਤ ਬਹੁਤ ਹੋ ਗਈ ਆ ! ਮੈਂ ਅੱਖਾਂ ਬੰਦ ਕਰ ਸੋ ਜਾਂਦਾ ਕਿ ਸ਼ਾਇਦ ਉਹ ਸੁਪਨੇ ਵਿਚ ਹੀ ਦਿਸ ਜਾਵੇ !
ਜਦੋਂ ਕਦੇ ਕਿਸੇ ਦਿਨ ਮੀਂਹ ਪੈਣਾ ਮੈਂ ਉਹਨਾਂ ਦੇ ਘਰ ਵੱਲ ਜਾਣਾ ਮੈਨੂੰ ਪਤਾ ਹੁੰਦਾ ਸੀ ! ਕਿ ਸੜਕ ਵਾਲੇ ਪਾਸੇ ਉਨ੍ਹਾਂ ਦੇ ਘਰ ਦੀ ਇਕ ਖਿੜਕੀ ਹੈ ! ਤੇ ਇਹ ਵੀ ਪਤਾ ਹੁੰਦਾ ਸੀ ਕਿ ਉਹ ਉਸੇ ਕਾਮਰੇ ਵਿੱਚ ਹੋਵੇਗੀ ! ਮੈਂ ਮੀਂਹ ਵਿਚ ਜਿੰਨੀ ਵਾਰ ਗਿਆ ਓਨੀ ਵਾਰ ਉਹ ਮੈਨੂੰ ਖਿੜਕੀ ਕੋਲ ਮਿਲਦੀ ਜਿਵੇਂ ਬੇਸਬਰੀ ਨਾਲ ਮੈਨੂੰ ਹੀ ਉਡੀਕਦੀ ਹੋਵੇ !
ਉਹ – ਮੀਂਹ ਵਿੱਚ ਤਾਂ ਘਰ ਟਿਕ ਕੇ ਬਹਿ ਜਾਇਆ ਕਰ ! ਐਵੇਂ ਬਿਮਾਰ ਹੋ ਜਾਵੇਗਾ !
ਮੈਂ – ਕੁਝ ਨੀ ਹੁੰਦਾ !
ਉਹ – ਜੇ ਤੂੰ ਬਿਮਾਰ ਹੋ ਗਿਆ ਤਾਂ ਸਾਨੂੰ ਸ਼ੇਅਰ ਕੋਨ ਸੁਣਾਉ ਦੱਸ !
ਮੈਂ – ਅੱਛਾ ਜੀ ! ਵੈਸੇ ਫਿਕਰ ਮੇਰਾ ਜਾਂ ਸ਼ੇਅਰਾਂ ਦਾ ! ਇਹ ਤਾ ਦੱਸ!
ਉਹ – ਦੋਨਾਂ ਦੀ ਹਾ ! ਸ਼ੇਅਰ ਵੀ ਤੇਰੇ ਮੂੰਹੋਂ ਵਧਿਆ ਲੱਗਦੇ ਆ ਨਹੀਂ ਤਾਂ ਐਥੇ ਦੁਨੀਆ ਤੁਰੀ ਫਿਰਦੀ ਆ !
ਮੈਂ – ਧੰਨਵਾਦ !
ਉਹ – ਕਿਸ ਲਈ !
ਮੈਂ – ਝੂਠੀ ਤਾਰੀਫ਼ ਲਈ !
ਉਹ – ਨਹੀਂ ਪਾਗਲ ! ਮੈਂ ਸੱਚ ਕਿਹਾ ਤੇਰੇ ਮੂੰਹੋਂ ਵਧਿਆ ਲੱਗਦੇ ਆ ਸਾਰੇ ਸ਼ੇਅਰ !
ਜਦੋਂ ਤੱਕ ਮੀਂਹ ਚੱਲਦਾ ਉਦੋਂ ਤੱਕ ਅਸੀਂ ਦੋਵੇਂ ਗੱਲਾਂ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

2 Comments on “ਰੂਹਾਂ ਦਾ ਪਿਆਰ !”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)