ਉਹਨਾਂ ਨੇ ਹੋਰ ਵੀ ਬੜੀਆਂ ਝੂਠੀਆਂ ਤੇ ਬਕਵਾਸ ਗੱਲਾਂ ਲਿਖੀਆਂ ਸਨ, ਮੇਰੇ ਅਤੇ ਮੇਰੇ ਪਰਿਵਾਰ ਖਿਲਾਫ। ਪਰ ਮੇਰਾ ਪੂਰਾ ਪਿੰਡ ਮੇਰੇ ਨਾਲ ਖਲੋਤਾ ਰਿਹਾ। ਉਹ ਕੁਝ ਵੀ ਸਾਬਿਤ ਨਹੀਂ ਕਰ ਪਾਏ, ਕਿਓਂਕਿ ਉਹਨਾਂ ਕੋਲ ਸਿਵਾਏ ਮਨਘੜਤ ਕਹਾਣੀਆਂ ਦੇ ਹੋਰ ਕੁਝ ਵੀ ਨਹੀਂ ਸੀ। ਪਹਿਲਾਂ ਪਹਿਲ ਮੈਨੂੰ ਵੀ ਸਿਮਰਨ ਤੇ ਉਸਦੀ ਮਾਂ ਦਾ ਅਜਿਹਾ ਭਿਆਨਕ ਚਿਹਰਾ ਵੇਖਕੇ, ਆਪਣੇ ਟੱਬਰ ਦੀ ਚਿੰਤਾ ਸਤਾਉਣ ਲੱਗੀ। ਪਰ ਪਿੰਡ ਵਾਲਿਆਂ ਤੇ ਮੇਰੇ ਰਿਸ਼ਤੇਦਾਰਾਂ ਦੇ ਸਾਡੇ ਨਾਲ ਆਕੇ ਖਲੋਣ ਨਾਲ, ਮੇਰਾ ਹੌਸਲਾ ਕਾਫੀ ਵੱਧ ਚੁੱਕਿਆ ਸੀ। ਫਿਰ ਕੁਝ ਰਿਸ਼ਤੇਦਾਰਾਂ ਨੇ ਵਿਚ ਪੈਕੇ ਤਲਾਕ ਕਰਵਾਉਣ ਦੀ ਗੱਲ ਕੀਤੀ, ਤਾਂ ਉਥੇ ਵੀ ਮੇਰੀ ਸੱਸ ਨੇ ਨਵੀਂ ਅੜੀ ਫੜ ਲੲੀ। ਮੇਰੇ ਕੋਲੋਂ ਆਪਣੀ ਧੀ ਦੇ ਗਰਭਕਾਲ ਦੇ ਬਹਾਨੇ, ਜਿਥੇ ਹਜ਼ਾਰਾਂ ਰੁਪਏ ਖਾਦੇ ਉਸਨੇ। ਓਹੀ ਹੁਣ ਉਸਦੇ ਲਾਲਚ ਦੀ ਹੱਦ, ਹਜ਼ਾਰਾਂ ਤੋਂ ਲੱਖਾਂ ਤੇ ਪਹੁੰਚ ਚੁੱਕੀ ਸੀ। ਕਿਓਂਕਿ ਸਾਨੂੰ ਬਾਅਦ ਵਿਚ ਇਹਨਾਂ ਗੱਲਾਂ ਦਾ ਪਤਾ ਲੱਗਿਆ, ਕਿ ਇਸ ਚਾਲ ਨੂੰ ਚੱਲਣ ਦੀ ਬਿਓਂਤ ਮੇਰੀ ਸੱਸ ਨੇ ਪਹਿਲਾਂ ਤੋਂ ਹੀ ਘੜੀ ਹੋਈ ਸੀ। ਉਸਨੂੰ ਇਹ ਸੀ ਕਿ ਸਾਡੀ ਸਾਰੀ ਪ੍ਰਾਪਰਟੀ ਮੇਰੇ ਨਾਮ ਤੇ ਹੈ। ਤੇ ਮੈਨੂੰ ਇੰਝ ਟਾਰਚਰ ਕਰਨ ਨਾਲ ਮੈਂ ਘਰਦਿਆਂ ਨੂੰ ਇਕੱਲਾ ਛਡਕੇ, ਉਸ ਕੋਲ ਰਹਿਣ ਚਲਾ ਜਾਵਾਂਗਾ ਪ੍ਰਾਪਰਟੀ ਦੇ ਕਾਗ਼ਜ਼ ਲੈਕੇ। ਪਰ ਇਸ ਮਾਮਲੇ ਵਿਚ ਮੇਰੀ ਕਿਸਮਤ ਚੰਗੀ ਸੀ। ਜੋ ਮੈਂ ਸ਼ੁਰੂ ਤੋਂ ਹੀ ਆਪਣੇ ਹਰ ਇਕ ਕਾਰੋਬਾਰ ਤੇ ਪ੍ਰਾਪਰਟੀ ਨੂੰ, ਆਪਣੇ ਮਾਪਿਆਂ ਦੇ ਨਾਮ ਕਰਵਾਇਆ ਹੋਇਆ ਸੀ।
ਜਦੋਂ ਮੇਰੀ ਸੱਸ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਸਦੇ ਮਾਨੋਂ ਹੋਸ਼ ਹੀ ਕਿਧਰੇ ਗਵਾਚ ਗੲੇ ਸਨ। ਤਿਲਮਿਲਾ ਉਠੀ ਉਹ ਇਹ ਖ਼ਬਰ ਸੁਣਕੇ, ਕਿ ਉਸਦੇ ਜਵਾਈ ਦੇ ਨਾਮ ਤੇ ਤਾਂ ਇਕ ਨਿੱਕੀ ਕੌੜੀ ਵੀ ਨਹੀਂ ਏ। ਫਿਰ ਉਸ ਸੱਪਣੀ ਨੇ ਆਪਣੀ ਦੂਜੀ ਚਾਲ ਚੱਲੀ, ਪੈਸਿਆਂ ਵੱਲੋਂ ਮੂੰਹ ਖੋਲਕੇ। ਉਸਦੀ ਡਿਮਾਂਡ ਸੁਣਕੇ ਤਾਂ ਪੁਲਿਸ ਵਾਲੇ ਵੀ ਹੱਸਣ ਲੱਗੇ, ਜਦ ਉਸਨੇ ਸਾਡੇ ਕੋਲੋਂ ਦਸ ਲੱਖ ਰੁਪੲੇ ਮੰਗੇ। ਮੈਂ ਵੀ ਹੁਣ ਸਮਝ ਗਿਆ ਸੀ, ਕਿ ਹੁਣ ਏਸ ਕੋਲ ਹੋਰ ਕੋਈ ਚਾਰਾ ਨਹੀਂ ਸਾਡੀ ਗੱਲ ਮੰਨਣ ਤੋਂ ਇਲਾਵਾ। ਮੈਂ ਕਨੂੰਨ ਤੇ ਦੋਨਾਂ ਪਾਸਿਆਂ ਦੀ ਪੰਚਾਇਤ ਸਾਹਮਣੇ ਸਾਫ ਸਾਫ ਕਹਿ ਦਿੱਤਾ। ਕਿ ਮੇਰੇ ਕੋਲ ਇਸਨੂੰ ਦੇਣ ਲਈ ਇਕ ਨਿੱਕਾ ਪੈਸਾ ਵੀ ਨਹੀਂ ਹੈ। ਹੁਣ ਜਾਂ ਤਾਂ ਇਹ ਬੰਦਿਆਂ ਤਰ੍ਹਾਂ ਦੁਬਾਰਾ ਆਪਣੀ ਕੁੜੀ ਨੂੰ ਸਾਡੇ ਕੋਲ ਭੇਜ ਦੇਵੇ ਰਹਿਣ। ਤੇ ਜਾਂ ਮੈਂ ਆਪ ਸਭ ਕੁਝ ਛਡਕੇ, ਇਹਨਾਂ ਘਰ ਰਹਿਣ ਚਲਾ ਜਾਂਦਾ ਹਾਂ ਘਰ ਜਵਾਈ ਬਣਕੇ। ਇੰਨੀ ਗੱਲ ਸੁਣਕੇ ਮੇਰੀ ਸੱਸ ਨੂੰ ਤਰੇਲੀਆਂ ਆਉਣ ਲੱਗੀਆਂ। ਉਸਨੇ ਹੱਥ ਪੱਲੇ ਮਾਰਨੇ ਸ਼ੁਰੂ ਕਰਤੇ, ਅਖੇ ਮੈਂ ਨੀ ਦੁਬਾਰਾ ਆਪਣੀ ਧੀ ਨੂੰ ਉਸ ਨਰਕ ਵਿਚ ਭੇਜਣਾ। ਮੈਨੂੰ ਮੇਰੀ ਮੰਗੀ ਹੋਈ ਰਕਮ ਦੇ ਦਿੱਤੀ ਜਾਵੇ। ਅਸੀਂ ਦੁਬਾਰਾ ਕਦੇ ਵੀ ਇਹਨਾਂ ਦੇ ਪਰਿਵਾਰ ਦਾ ਮੂੰਹ ਤੱਕ ਨਹੀਂ ਵੇਖਾਂਗੇ। ਉਹ ਬਸ ਇਸ ਜ਼ਿਦ ਤੇ ਅੜੀ ਹੋਈ ਸੀ, ਕਿ ਸਾਨੂੰ ਪੂਰੇ ਦਸ ਲੱਖ ਚਾਹੀਦੇ ਨੇ। ਤਦ ਹੀ ਮੇਰੀ ਧੀ ਇਸਨੂੰ ਤਲਾਕ ਦੇ ਕਾਗਜ਼ਾਂ ਤੇ ਦਸਤਖਤ ਕਰਕੇ ਦੇਵੇਗੀ।
ਇਕ ਵਾਰ ਫੇਰ ਮੇਰੇ ਪਿੰਡ ਦੀ ਪੰਚਾਇਤ ਨੇ ਦਖ਼ਲ ਦਿੱਤਾ ਇਸ ਮਾਮਲੇ ਚ। ਉਹਨਾਂ ਨੇ ਮੇਰੀ ਸੱਸ ਕੋਲੋਂ ਬਸ ਇਹੀ ਸਵਾਲ ਕੀਤਾ, ਕਿ ਇਹਨਾਂ ਨੇ ਵਿਆਹ ਤੇ ਤੁਹਾਡਾ ਕਿਹੜਾ ਐਸਾ ਖਰਚ ਕਰਾਇਆ, ਤੇ ਕਿਹੜਾ ਤੁਸੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ