ਮੈਨੂੰ ਯਾਦ ਆ ਓਹ ਵੇਲਾ , ਜਦੋਂ ਮੈਂ ਬਾਰਵੀਂ ਜਮਾਤ ਚ ਪੜ੍ਹਦਾ ਹੁੰਦਾ ਸੀ।ਸਰਹਾਲੀ ਸਕੂਲ ਹੋਣ ਕਾਰਨ ਮੇਰਾ ਬੱਸ ਵਿਚ ਰੋਜ਼ਾਨਾ ਸਫ਼ਰ ਹੁੰਦਾ ਸੀ। ਘਰਦਿਆਂ ਤੋਂ ਰੋਜ਼ਾਨਾ 10 ਰੁਪਏ ਮਿਲਣੇ ਕਰਾਏ ਲਈ । ਵਿਦਿਆਰਥੀ ਜਨਤਾ ਹੋਣ ਦੇ ਨਾਤੇ ਬਸ ਵਾਲੇ ਕੰਡਕਟਰ ਨੂੰ ਕਦੇ ਪੂਰੇ ਰੁਪਏ ਨਹੀਂ ਦਿੱਤੇ। ਪਿੰਡ ਵਾਲੇ ਅੱਡੇ ਤੇ ਬਹੁਤੀ ਬੱਸ ਨਹੀਂ ਰੁਕ ਦੀ ਸੀ, ਸਵਾਰੀ ਵਧੇਰੇ ਹੋਵੇ ਤਾਂ ਰੁੱਕ ਵੀ ਜਾਂਦੀ ਸੀ। ਸਰਹਾਲੀ ਪਿੰਡ ਨੂੰ ਆਸੇ ਪਾਸੇ ਨਿੱਕੇ ਮੋਟੇ ਬਹੁਤ ਪਿੰਡ ਪੈਂਦੇ ਹਨ। ਕਾਮਾਗਾਟਮਾਰੂ ਜ਼ਹਾਜ ਦਾ ਨਾਮ ਸੁਣਿਆ ਹੁਣਾ ਬਾਬਾ ਗੁਰਦਿੱਤ ਸਿੰਘ (ਗ਼ਦਰੀ) ਸਰਹਾਲੀ ਪਿੰਡ ਦੇ ਹੀ ਸਨ। ਸਰਹਾਲੀ ਸਕੂਲ ਵਿੱਚ ਮੇਰੀ ਜਮਾਤ ਚ ਵੱਖਰੇ ਵੱਖਰੇ ਪਿੰਡਾਂ ਦੇ ਮੁੰਡੇ ਕੁੜੀਆਂ ਪੜ੍ਹ ਦੇ ਸਨ। ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਇੱਕ ਵਾਰ ਮੇਰੇ ਜਮਾਤੀ ਨੇ ਮੇਰੇ ਪਿੰਡ ਦਾ ਨਾਮ ਪੁੱਛਿਆ ਮੈ ਦਸ ਦਿੱਤਾ ਮਰਹਾਣਾ ,,,,
ਪਿੰਡਾਂ ਵਾਲੇ ਸੁਭਾਅ ਹੋਣ ਕਾਰਨ ਉਸ ਜਮਾਤੀ ਨੇ ਮੇਰੇ ਪਿੰਡ ਦੇ ਨਾਮ ਨੂੰ ਲੈਂ ਕੇ ਇੱਕ ਜੁਮਲਾ ਕੱਢ ਮਾਰਿਆ। ਉਸ ਨੇ ਯੂ ਪੀ ਦੇ ਬਈਏ ਵਾਲਾ ਉਚਾਰਨ ਕਰਕੇ ਬੋਲਦਾ , ਇਹ ਮੁੰਡਾ ਮਰਾਣੇ ਪਿੰਡ ਤੋਂ ਹੈ। ਉਸਨੇ ਅਸ਼ਲੀਲ ਟਿੱਪਣੀ ਕੀਤੀ। ਸਾਰੇ ਜਣੇ ਹੱਸ ਪਏ ਮੈਂ ਵੀ ਉਹਨਾਂ ਨਾਲ ਹੀ ਹੱਸ ਪਿਆ।
ਹੁਣ ਮੈਂ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ Dr.ਡਿਗਰੀ ਦੇ ਪਹਿਲੇ ਸਾਲ ਵਿਚ ਆਇਆ।ਸਾਡੇ ਵਿਭਾਗ ਵਿਚ ਅਮਰੀਕਾ ਤੋਂ ਪ੍ਰੋਫੈਸਰ ਆਇਆ ਉਹ ਹੈ ਤਾਂ ਸਰਦਾਰ ਸਿੱਖੀ ਰੂਪ ਵਾਲਾ ਸੀ। ਉਸਨੇ ਵਿਦਿਆਰਥੀ ਦੀ ਗਿਣਤੀ ਨੂੰ ਦੇਖ ਕੇ ਬੋਲਿਆ
ਕੋਈ ਮਾਝੇ ਤੋਂ ਹੈ ?
ਵਿਭਾਗ ਵਿੱਚ ਹੋਰ ਨਹੀਂ ਸੀ ਕੋਈ ਮਾਝੇ ਤੋਂ,, ਮੈਂ ਹਿਕ ਤਾਣ ਕੇ ਖੜ੍ਹਾ ਹੋ ਗਿਆ ,,,, ਜੀ ਮੈਂ ਹਾਂ!!!
ਇੱਕ ਸੋਚ
Simar sandhu
Sir tuc kithe rende ho es time marhane ja kise ch mai sarhali de lago da haan mera nmbr 7009751163 hai mai milaga tnu pkka baut vdia likhde ho tuc
satnam kaur
bilkul sahi gal h g