ਓਸਨੂੰ ਸਾਰੇ ਬੱਬਰ ਸ਼ੇਰਨੀ ਗੁਰਦੀਪ ਕੌਰ ਦੇ ਨਾਮ ਨਾਲ ਜਾਣਦੇ ਹਨ ਜੇਕਰ ਓਥੇ ਓਸਦਾ ਕੋਈ ਇੱਕਲਾ ਨਾਮ ਗੁਰਦੀਪ ਕੌਰ ਲੈਂਦਾ ਤਾਂ ਓਥੋਂ ਦੇ ਵਸਨੀਕ ਮੂੰਹ ਤੇ ਉਂਗਲ ਰੱਖਣਗੇ ਤੇ ਕਹਿਣਗੇ ਗੁਰਦੀਪ ਕੌਰ ਨਹੀਂ ਬੱਬਰ ਸ਼ੇਰਨੀ ਗੁਰਦੀਪ ਕੌਰ, ਪਿੰਡ ਦਾ ਇੱਕ ਵੀ ਇਨਸਾਨ ਬਿਨ੍ਹਾਂ ਬੱਬਰ ਸ਼ੇਰਨੀ ਗੁਰਦੀਪ ਕੌਰ ਤੋਂ ਨਹੀਂ ਬੁਲਾਂਵਦਾ ਓਸਨੂੰ, ਓਥੇ ਸਿੰਘ ਨਹੀਂ ਵੱਸਦੇ।
ਭਿਆਨਕ ਸਮਾਂ ਸੀ 250 ਬੁੱਚੜਾਂ ਦੀ ਟੋਲੀ ਤੇਲ ਦੀਆਂ ਪੀਪੀਆਂ, ਲੋਹੇ ਦੇ ਰਾੜ, ਕਿਰਚਾਂ ਚਾਕੂ ਲੈ ਕੇ ਬੀਬੀ ਉੱਪਰ ਹਮਲਾ ਕਰਨ ਪਹੁੰਚੇ ਸਨ ਬੀਬੀ ਦੀ ਇਕ 12 ਵਰ੍ਹਿਆਂ ਦੀ ਧੀ ਸੀ ਅਤੇ ਬੀਬੀ ਦਾ ਖਾਵੰਦ ਫੌਜ ਵਿੱਚ ਸੀ ਓਸ ਵਕਤ। ਤੇ ਓਹ ਧਾੜਵੀ ਬੁੱਚੜ ਇਹ ਕਹਿ ਰਹੇ ਸਨ ਕਿ ਇਸਨੂੰ ਫੂਕ ਦਿਆਂਗੇ ਇਸਦੀ ਪੱਤ ਲਾਹਵਾਂਗੇ, ਇਸਦੀ ਧੀ ਨੂੰ ਵੀ ਨਹੀਂ ਛੱਡਾਂਗੇ, ਓਹ ਇੱਕਲੀ ਹੋ ਕੇ ਵੀ ਇੱਕਲੀ ਨਹੀਂ ਸੀ ਓਸਨੂੰ ਪਤਾ ਸੀ ਕਿ ਨਾਮ ਦੇ ਪਿੱਛੇ ਕੌਰ ਲੱਗ ਜਾਣ ਨਾਲ ਕੀ ਤਬਦੀਲੀ ਹੁੰਦੀ ਏ। ਓਸ ਤਬਦੀਲੀ ਦੇ ਜਨੂੰਨ ਸਦਕਾ ਓਹਨੇ ਘਰ ਵਿਚ ਪਈ ਦੁਨਾਲੀ ਚੁੱਕੀ ਤੇ ਆਪਣੀ 12 ਵਰ੍ਹਿਆਂ ਦੀ ਧੀ ਨੂੰ ਫੜਾਈ ਕਿਰਪਾਨ...
‘ਤੇ ਦੋਵੇਂ ਜੈਕਾਰਾ ਬੁਲਾ ਕੇ ਬੁੱਚੜਾਂ ਦੀ ਟੋਲੀ ਤੇ ਟੁੱਟ ਪਈਆਂ ਸਨ ਤੇ ਕਹਿਆ ਅੱਗੇ ਵਧੋ ਜੇ ਨਾ ਲੋਥਾਂ ਦੇ ਢੇਰ ਲਗਾਏ ਤਾਂ ਅਸੀਂ ਵੀ ਗੁਰੂ ਦੀਆਂ ਸਿੰਘਣੀਆਂ ਨਹੀਂ, ਇੱਕ ਦੀ ਵੀ ਹਿੰਮਤ ਨਹੀਂ ਪਈ ਅੱਗੇ ਆਉਣ ਦੀ ਨਾਮਰਦ ਨੀਵੀਆਂ ਪਾ ਕੇ ਓਥੋਂ ਦੌੜ ਗਏ ਤੇ ਓਸ ਇੱਕਲੀ ਬੀਬੀ ਨੇ ਸਾਰੇ ਪਿੰਡ ਦਾ ਲੁੱਟਿਆ ਸਮਾਨ ਵੀ ਓਹਨਾਂ ਕੋਲੋਂ ਵਾਪਿਸ ਕਰਵਾਇਆ ਤੇ ਉਸਤੋਂ ਬਾਅਦ ਵੀ ਓਥੇ ਪੂਰੀ ਸ਼ਾਨੋ ਸ਼ੌਕਤ ਨਾਲ ਰਹੀ । ਪਿੰਡ ਦਾ ਇਕ ਵੀ ਅਜਿਹਾ ਬੰਦਾ ਨਹੀਂ ਸੀ ਜਿਹੜਾ ਓਹਦੇ ਅੱਗੇ ਨੀਵੀਂ ਪਾ ਕੇ ਨਾ ਲੰਘਦਾ ‘ਤੇ ਜਦ ਵੀ ਕਿਸੇ ਪੱਤਰਕਾਰ ਨੇ ਓਸਨੂੰ ਪੁੱਛਣਾ ਵੀ ਤੇਰੇ ਵਿਚ ਐਨਾ ਦਮ ਕਿਵੇਂ ਆਇਆ? ਓਸਦਾ ਜਵਾਬ ਸੀ ਤੁਹਾਨੂੰ ਮੇਰੇ ਨਾਮ ਨਾਲ ਲੱਗਿਆ ਕੌਰ ਨਹੀਂ ਦਿਸਦਾ ਮੈਂ ਸ਼ੇਰਨੀ ਹਾਂ ਤੇ ਸ਼ੇਰਨੀ ਅਜਿਹੇ ਗਿੱਦੜਾਂ ਕੋਲ ਸਿਰ ਨੀਵਾਂ ਕਰਕੇ ਆਪਣਾ ਆਪ ਨਹੀਂ ਸਮਰਪਣ ਕਰਦੀ।
ਨਿਰਮਲਜੀਤ ਸਿੰਘ
Access our app on your mobile device for a better experience!